ਪ੍ਰਧਾਨ ਮੰਤਰੀ ਦਫਤਰ

ਜੀਐੱਚਟੀਸੀ-ਇੰਡੀਆ ਦੇ ਤਹਿਤ ਲਾਈਟ ਹਾਊਸ ਪ੍ਰੋਜੈਕਟਾਂ (ਐੱਲਐੱਚਪੀ) ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 01 JAN 2021 4:17PM by PIB Chandigarh

ਨਮਸਕਾਰ! 

 

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਹਰਦੀਪ ਸਿੰਘ  ਪੁਰੀ ਜੀ,  ਤ੍ਰਿਪੁਰਾ  ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਜੀ,  ਝਾਰਖੰਡ ਦੇ ਮੁੱਖ ਮੰਤਰੀ ਭਾਈ ਹੇਮੰਤ ਸੋਰੇਨ ਜੀ,  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਜੀ,  ਮੱਧ  ਪ੍ਰਦੇਸ਼  ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ ਜੀ,  ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਵਿਜੈ ਰੂਪਾਨੀ ਜੀ,  ਤਮਿਲ ਨਾਡੂ  ਦੇ ਮੁੱਖ ਮੰਤਰੀ ਥਿਰੂ ਈ.ਕੇ. ਪਲਾਨੀਸਵਾਮੀ ਜੀ,  ਆਂਧਰ ਪ੍ਰਦੇਸ਼  ਦੇ ਮੁੱਖ ਮੰਤਰੀ ਸ਼੍ਰੀ ਵਾਈ.ਐੱਸ. ਜਗਨਮੋਹਨ ਰੈੱਡੀ  ਜੀ,  ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਆਦਰਯੋਗ ਗਵਰਨਰ ਸਾਹਿਬਾਨ,  ਹਾਜ਼ਰ ਹੋਰ ਮਹਾਨੁਭਾਵ,  ਭਾਈਓ ਅਤੇ ਭੈਣੋਂ,  ਤੁਹਾਨੂੰ ਸਾਰਿਆਂ ਨੂੰ,  ਸਾਰੇ ਦੇਸ਼ਵਾਸੀਆਂ ਨੂੰ 2021 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ,  ਅਨੇਕ-ਅਨੇਕ ਮੰਗਲਕਾਮਨਾਵਾਂ। 

 

ਅੱਜ ਨਵੀਂ ਊਰਜਾ ਨਾਲ,  ਨਵੇਂ ਸੰਕਲਪਾਂ ਦੇ ਨਾਲ ਅਤੇ ਨਵੇਂ ਸੰਕਲਪਾਂ ਨੂੰ ਸਿੱਧ ਕਰਨ ਲਈ ਤੇਜ਼ ਗਤੀ ਨਾਲ ਅੱਗੇ ਵਧਣ ਦਾ ਅੱਜ ਸ਼ੁਭ-ਆਰੰਭ ਹੈ। ਅੱਜ ਗ਼ਰੀਬਾਂ ਦੇ ਲਈ,  ਮੱਧ ਵਰਗ ਦੇ ਲਈ,  ਘਰ ਬਣਾਉਣ ਦੇ ਲਈ ਨਵੀਂ ਟੈਕਨੋਲੋਜੀ ਦੇਸ਼ ਨੂੰ ਮਿਲ ਰਹੀ ਹੈ। ਤਕਨੀਕੀ ਭਾਸ਼ਾ ਵਿੱਚ ਤੁਸੀਂ ਇਸ ਨੂੰ ਲਾਈਟ ਹਾਊਸ ਪ੍ਰੋਜੈਕਟ ਕਹਿੰਦੇ ਹੋ।  ਮੈਂ ਮੰਨਦਾ ਹਾਂ ਇਹ 6 ਪ੍ਰੋਜੈਕਟ ਵਾਕਈ,  ਲਾਈਟ ਹਾਊਸ -ਪ੍ਰਕਾਸ਼ ਸਤੰਭ ਦੀ ਤਰ੍ਹਾਂ ਹਨ। ਇਹ 6 ਲਾਈਟ ਹਾਊਸ ਪ੍ਰੋਜੈਕਟਸ ਦੇਸ਼ ਵਿੱਚ ਹਾਊਸਿੰਗ ਕੰਸਟ੍ਰਕਸ਼ਨ ਨੂੰ ਨਵੀਂ ਦਿਸ਼ਾ ਦਿਖਾਉਣਗੇ।  ਦੇਸ਼  ਦੇ ਪੂਰਬ-ਪੱਛਮ,  ਉੱਤਰ -ਦੱਖਣ,  ਹਰ ਖੇਤਰ ਤੋਂ ਰਾਜਾਂ ਦਾ ਇਸ ਅਭਿਯਾਨ ਵਿੱਚ ਜੁਟਣਾ,  ਕੋਆਪਰੇਟਿਵ-ਫੈਡਰਲਿਜ਼ਮ ਦੀ ਸਾਡੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। 

 

ਸਾਥੀਓ, 

 

ਇਹ ਲਾਈਟ ਹਾਊਸ ਪ੍ਰੋਜੈਕਟ,  ਹੁਣ ਦੇਸ਼  ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਦਾ ਵੀ ਇੱਕ ਉੱਤਮ ਉਦਾਹਰਣ ਹੈ।  ਸਾਨੂੰ ਇਸ ਦੇ ਪਿੱਛੇ  ਦੇ ਵੱਡੇ ਵਿਜ਼ਨ ਨੂੰ ਵੀ ਸਮਝਣਾ ਹੋਵੇਗਾ।  ਇੱਕ ਸਮੇਂ ਵਿੱਚ ਆਵਾਸ ਯੋਜਨਾਵਾਂ ਕੇਂਦਰ ਸਰਕਾਰਾਂ ਦੀ ਪ੍ਰਾਥਮਿਕਤਾ ਵਿੱਚ ਉਤਨੀਆਂ ਨਹੀਂ ਸਨ ਜਿਤਨੀਆਂ ਹੋਣੀਆਂ ਚਾਹੀਦੀਆਂ ਹਨ।  ਸਰਕਾਰ ਘਰ ਨਿਰਮਾਣ ਦੀਆਂ ਬਾਰੀਕੀਆਂ ਅਤੇ ਕੁਆਲਿਟੀ ‘ਤੇ ਨਹੀਂ ਜਾਂਦੀ ਸੀ।  ਲੇਕਿਨ ਸਾਨੂੰ ਪਤਾ ਹੈ,  ਬਿਨਾ ਕੰਮ  ਦੇ ਵਿਸਤਾਰ ਵਿੱਚ ਇਹ ਜੋ ਬਦਲਾਅ ਕੀਤੇ ਗਏ ਹਨ ਅਗਰ ਇਹ ਬਦਲਾਅ  ਨਾ ਹੁੰਦੇ ਤਾਂ ਕਿਤਨਾ ਕਠਿਨ ਹੁੰਦਾ।  ਅੱਜ ਦੇਸ਼ ਨੇ ਇੱਕ ਅਲੱਗ ਅਪ੍ਰੋਚ ਚੁਣੀ ਹੈ,  ਇੱਕ ਅਲੱਗ ਮਾਰਗ ਅਪਣਾਇਆ ਹੈ। 

 

ਸਾਥੀਓ, 

 

ਸਾਡੇ ਇੱਥੇ ਅਜਿਹੀਆਂ ਕਈ ਚੀਜ਼ਾਂ ਹਨ ਜੋ ਪ੍ਰਕਿਰਿਆ ਵਿੱਚ ਬਦਲਾਅ  ਕੀਤੇ ਬਿਨਾ ਇਸੇ ਤਰ੍ਹਾਂ ਹੀ ਨਿਰੰਤਰ ਚਲਦੀਆਂ ਜਾਂਦੀਆਂ ਹਨ।  ਹਾਊਸਿੰਗ ਨਾਲ ਜੁੜਿਆ ਮਾਮਲਾ ਵੀ ਬਿਲਕੁਲ ਅਜਿਹਾ ਹੀ ਰਿਹਾ ਹੈ।  ਅਸੀਂ ਇਸ ਨੂੰ ਬਦਲਣ ਦੀ ਠਾਣੀ।  ਸਾਡੇ ਦੇਸ਼ ਨੂੰ ਬਿਹਤਰ ਟੈਕਨੋਲੋਜੀ ਕਿਉਂ ਨਹੀਂ ਮਿਲਣੀ ਚਾਹੀਦੀ?  ਸਾਡੇ ਗ਼ਰੀਬ ਨੂੰ ਲੰਬੇ ਸਮੇਂ ਤੱਕ ਠੀਕ ਰਹਿਣ ਵਾਲੇ ਘਰ ਕਿਉਂ ਨਹੀਂ ਮਿਲਣੇ ਚਾਹੀਦੇ?  ਅਸੀਂ ਜੋ ਘਰ ਬਣਾਉਂਦੇ ਹਾਂ ਉਹ ਤੇਜ਼ੀ ਨਾਲ ਪੂਰੇ ਕਿਉਂ ਨਾ ਹੋਣ?  ਸਰਕਾਰ ਦੇ ਮੰਤਰਾਲਿਆਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਵੱਡੇ ਅਤੇ ਸੁਸਤ ਸਟ੍ਰਕਚਰ ਜਿਹੇ ਨਾ ਹੋਣ,  ਬਲਕਿ ਸਟਾਰਟ ਅੱਪਸ ਦੀ ਤਰ੍ਹਾਂ ਚੁਸਤ ਵੀ ਹੋਣ ਅਤੇ ਦਰੁਸਤ ਵੀ ਹੋਣੇ ਚਾਹੀਦੇ ਹਨ।  ਇਸ ਲਈ ਅਸੀਂ Global Housing Technology Challenge ਦਾ ਆਯੋਜਨ ਕੀਤਾ ਅਤੇ ਦੁਨੀਆ ਭਰ ਦੀਆਂ ਮੋਹਰੀ ਕੰਪਨੀਆਂ ਨੂੰ ਹਿੰਦੁਸਤਾਨ ਵਿੱਚ ਸੱਦਾ ਦਿੱਤਾ। 

 

ਮੈਨੂੰ ਖੁਸ਼ੀ ਹੈ ਕਿ ਦੁਨੀਆ ਭਰ ਦੀਆਂ 50 ਤੋਂ ਜ਼ਿਆਦਾ Innovative Construction Technologies ਨੇ ਇਸ ਸਮਾਰੋਹ ਵਿੱਚ ਹਿੱਸਾ ਲਿਆ,  ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਗਲੋਬਲ ਚੈਲੰਜ ਨਾਲ ਸਾਨੂੰ ਨਵੀਂ ਟੈਕਨੋਲੋਜੀ ਨੂੰ ਲੈ ਕੇ Innovate ਅਤੇ incubate ਕਰਨ ਦਾ ਸਕੋਪ ਮਿਲਿਆ ਹੈ।  ਇਸ ਪ੍ਰਕਿਰਿਆ  ਦੇ ਅਗਲੇ ਪੜਾਅ ਵਿੱਚ ਹੁਣ ਅੱਜ ਤੋਂ ਅਲੱਗ-ਅਲੱਗ ਸਾਈਟਸ ‘ਤੇ 6 ਲਾਈਟ ਹਾਊਸ ਪ੍ਰੋਜੈਕਟਸ ਦਾ ਕੰਮ ਸ਼ੁਰੂ ਹੋ ਰਿਹਾ ਹੈ।  ਇਹ ਲਾਈਟ ਹਾਊਸ ਪ੍ਰੋਜੈਕਟਸ ਆਧੁਨਿਕ ਟੈਕਨੋਲੋਜੀ ਅਤੇ Innovative Processes ਨਾਲ ਬਣਨਗੇ।  ਇਸ ਨਾਲ ਕੰਸਟ੍ਰਕਸ਼ਨ ਦਾ ਟਾਈਮ ਘੱਟ ਹੋਵੇਗਾ ਅਤੇ ਗ਼ਰੀਬਾਂ ਲਈ ਜ਼ਿਆਦਾ resilient,  affordable ਅਤੇ comfortable ਘਰ ਤਿਆਰ ਹੋਣਗੇ।  ਜੋ ਐਕਸਪਰਟਸ ਹਨ ਉਨ੍ਹਾਂ ਨੂੰ ਤਾਂ ਇਸ ਬਾਰੇ ਪਤਾ ਹੈ ਲੇਕਿਨ ਦੇਸ਼ਵਾਸੀਆਂ ਨੂੰ ਵੀ ਇਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ।  ਕਿਉਂਕਿ ਅੱਜ ਇਹ ਟੈਕਨੋਲੋਜੀ ਇੱਕ ਸ਼ਹਿਰ ਵਿੱਚ ਇਸਤੇਮਾਲ ਹੋ ਰਹੀ ਹੈ,  ਕੱਲ੍ਹ ਨੂੰ ਇਨ੍ਹਾਂ ਦਾ ਵਿਸਤਾਰ ਪੂਰੇ ਦੇਸ਼ ਵਿੱਚ ਕੀਤਾ ਜਾ ਸਕਦਾ ਹੈ। 

 

ਸਾਥੀਓ, 

 

ਇੰਦੌਰ ਵਿੱਚ ਜੋ ਘਰ ਬਣ ਰਹੇ ਹਨ ਉਹ ਉਨ੍ਹਾਂ ਵਿੱਚ ਇੱਟ ਅਤੇ ਗਾਰੇ ਦੀਆਂ ਦੀਵਾਰਾਂ ਨਹੀਂ ਹੋਣਗੀਆਂ, ਬਲਕਿ Pre-fabricated Sandwich Panel system ਇਸ ਵਿੱਚ ਇਸਤੇਮਾਲ ਹੋਵੇਗਾ। ਰਾਜਕੋਟ ਵਿੱਚ ਟਨਲ ਦੇ ਜ਼ਰੀਏ Monolithic Concrete Construction ਇਸ ਟੈਕਨੋਲੋਜੀ ਦਾ ਉਪਯੋਗ ਕਰਨਗੇ।  ਫਰਾਂਸ ਦੀ ਇਸ ਟੈਕਨੋਲੋਜੀ ਨਾਲ ਸਾਨੂੰ ਗਤੀ ਵੀ ਮਿਲੇਗੀ ਅਤੇ ਘਰ ਆਪਦਾਵਾਂ ਨੂੰ ਝੱਲਣ ਵਿੱਚ ਜ਼ਿਆਦਾ ਸਮਰੱਥ ਵੀ ਬਣੇਗਾ।  ਚੇਨਈ ਵਿੱਚ ਅਮਰੀਕਾ ਅਤੇ ਫਿਨਲੈਂਡ ਦੀ Precast Concrete system ਦਾ ਉਪਯੋਗ ਕਰਾਂਗੇ ਜਿਸ ਨਾਲ ਘਰ ਤੇਜ਼ੀ ਨਾਲ ਵੀ ਬਣੇਗਾ ਅਤੇ ਸਸਤਾ ਵੀ ਹੋਵੇਗਾ। ਰਾਂਚੀ ਵਿੱਚ ਜਰਮਨੀ  ਦੇ 3D construction system ਨਾਲ ਘਰ ਬਣਾਵਾਂਗੇ।  ਇਸ ਵਿੱਚ ਹਰ ਕਮਰਾ ਅਲੱਗ ਤੋਂ ਬਣੇਗਾ ਅਤੇ ਫਿਰ ਪੂਰੇ ਸਟ੍ਰਕਚਰ ਨੂੰ ਵੈਸੇ ਹੀ ਜੋੜਿਆ ਜਾਵੇਗਾ ਜਿਵੇਂ Lego Blocks  ਦੇ ਖਿਡੌਣਿਆਂ ਨੂੰ ਜੋੜਦੇ ਹਨ। 

 

ਅਗਰਤਲਾ ਵਿੱਚ ਨਿਊਜ਼ੀਲੈਂਡ ਦੀ steel frames ਨਾਲ ਜੁੜੀ ਟੈਕਨੋਲੋਜੀ ਨਾਲ ਘਰ ਬਣਾਏ ਜਾ ਰਹੇ ਹਨ।  ਜਿੱਥੇ ਭੁਚਾਲ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ,  ਉੱਥੇ ਅਜਿਹੇ ਘਰ ਬਿਹਤਰ ਹੁੰਦੇ ਹਨ।  ਲਖਨਊ ਵਿੱਚ ਕੈਨੇਡਾ ਦੀ ਟੈਕਨੋਲੋਜੀ Use ਕਰ ਰਹੇ ਹਾਂ,  ਜਿਸ ਵਿੱਚ ਪਲਸਤਰ ਅਤੇ ਪੇਂਟ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਸ ਵਿੱਚ ਪਹਿਲਾਂ ਤੋਂ ਤਿਆਰ ਪੂਰੀਆਂ ਦੀਵਾਰਾਂ ਦਾ ਉਪਯੋਗ ਕੀਤਾ ਜਾਵੇਗਾ।  ਇਸ ਨਾਲ ਘਰ ਹੋਰ ਤੇਜ਼ੀ ਨਾਲ ਬਣਨਗੇ।  ਹਰ ਲੋਕੇਸ਼ਨ ‘ਤੇ 12 ਮਹੀਨਿਆਂ ਵਿੱਚ ਹਜ਼ਾਰ ਘਰ ਬਣਾਏ ਜਾਣਗੇ।  ਇੱਕ ਸਾਲ ਵਿੱਚ ਹਜ਼ਾਰ ਘਰ। ਇਸ ਦਾ ਮਤਲਬ ਇਹ ਹੋਇਆ ਕਿ ਪ੍ਰਤੀਦਿਨ ਢਾਈ ਤੋਂ ਤਿੰਨ ਘਰ ਬਣਾਉਣ ਦੀ ਐਵਰੇਜ ਆਵੇਗੀ।  ਇੱਕ ਮਹੀਨੇ ਵਿੱਚ ਕਰੀਬ-ਕਰੀਬ ਨੱਬੇ ਸੌ ਮਕਾਨ ਬਣਾਵਾਂਗੇ ਅਤੇ ਸਾਲ ਭਰ ਵਿੱਚ ਇੱਕ ਹਜ਼ਾਰ ਮਕਾਨ ਬਣਾਉਣ ਦਾ ਟੀਚਾ ਹੈ।  ਅਗਲੀ 26 ਜਨਵਰੀ  ਦੇ ਪਹਿਲਾਂ ਇਸ ਕੰਮ ਵਿੱਚ ਇਹ ਸਫ਼ਲਤਾ ਪ੍ਰਾਪਤ ਕਰਨ ਦਾ ਇਰਾਦਾ ਹੈ। 

 

ਸਾਥੀਓ, 

 

ਇਹ ਪ੍ਰੋਜੈਕਟਸ ਇੱਕ ਤਰ੍ਹਾਂ ਨਾਲ incubation centres ਹੀ ਹੋਣਗੇ। ਜਿਸ ਨਾਲ ਸਾਡੇ planners,  architects,  engineers ਅਤੇ students  ਸਿੱਖ ਸਕਣਗੇ ਅਤੇ ਨਵੀਂ ਟੈਕਨੋਲੋਜੀ ਦਾ ਐਕਸਪੈਰੀਮੈਂਟ ਕਰ ਸਕਣਗੇ।  ਮੈਂ ਦੇਸ਼ ਭਰ ਦੀਆਂ ਇਸ ਪ੍ਰਕਾਰ ਦੀਆਂ ਸਾਰੀਆਂ ਯੂਨੀਵਰਸਿਟੀ ਨੂੰ ਤਾਕੀਦ ਕਰਦਾ ਹਾਂ।  ਸਾਰੇ ਇੰਜੀਨੀਅਰਿੰਗ ਕਾਲਜ ਨੂੰ ਤਾਕੀਦ ਕਰਦਾ ਹਾਂ ਕਿ ਇਸ ਫੀਲਡ ਵਿੱਚ ਜੁੜੇ ਹੋਏ ਤੁਹਾਡੇ ਪ੍ਰੋਫੈਸਰਸ,  ਤੁਹਾਡੀ ਫੈਕਲਟੀ,  ਤੁਹਾਡੇ ਸਟੂਡੈਂਟਸ ਦਸ-ਦਸ,  ਪੰਦਰਾਂ-ਪੰਦਰਾਂ ਦੇ ਗਰੁੱਪ ਬਣਾਓ,  ਇੱਕ-ਇੱਕ ਵੀਕ ਲਈ ਇਨ੍ਹਾਂ 6 ਸਾਈਟ ‘ਤੇ ਰਹਿਣ ਲਈ ਚਲੇ ਜਾਓ,  ਪੂਰੀ ਤਰ੍ਹਾਂ ਉਸ ਦਾ ਅਧਿਐਨ ਕਰੋ,  ਉੱਥੋਂ ਦੀਆਂ ਸਰਕਾਰਾਂ ਵੀ ਉਨ੍ਹਾਂ ਦੀ ਮਦਦ ਕਰਨ ਅਤੇ ਇੱਕ ਤਰ੍ਹਾਂ ਨਾਲ ਦੇਸ਼ਭਰ ਦੀਆਂ ਸਾਡੀਆਂ ਯੂਨੀਵਰਸਿਟੀਆਂ ਦੇ ਲੋਕ ਇਹ ਜੋ Pilot Projects ਹੋ ਰਹੇ ਹਨ। 

 

ਇੱਕ ਤਰ੍ਹਾਂ ਨਾਲ incubators ਹੋ ਰਹੇ ਹਨ।  ਉੱਥੇ ਜਾ ਕੇ ਟੈਕਨੋਲੋਜੀ ਅਤੇ ਮੈਂ ਇਹ ਚਾਹਾਂਗਾ ਕਿ ਸਾਨੂੰ ਅੱਖ ਬੰਦ ਕਰਕੇ ਕਿਸੇ ਟੈਕਨੋਲੋਜੀ ਨੂੰ Adopt ਕਰਨ ਦੀ ਜ਼ਰੂਰਤ ਨਹੀਂ ਹੈ।  ਅਸੀਂ ਦੇਖੀਏ ਅਤੇ ਫਿਰ ਸਾਡੇ ਦੇਸ਼ ਦੀ ਜ਼ਰੂਰਤ  ਦੇ ਹਿਸਾਬ ਨਾਲ,  ਸਾਡੇ ਦੇਸ਼  ਦੇ ਸੰਸਾਧਨਾਂ  ਦੇ ਹਿਸਾਬ ਨਾਲ,  ਸਾਡੇ ਦੇਸ਼ ਦੀ requirement  ਦੇ ਹਿਸਾਬ ਨਾਲ ਅਸੀਂ ਇਸ ਟੈਕਨੋਲੋਜੀ ਦਾ shape ਬਦਲ ਸਕਦੇ ਹਾਂ ਕੀ ?  ਉਸ ਦੀ Activity ਬਦਲ ਸਕਦੇ ਹਾਂ ਕੀ ?  ਉਸ ਦੇ Performance level ਨੂੰ ਬਦਲ ਸਕਦੇ ਹਾਂ ਕੀ ?  ਮੈਂ ਪੱਕਾ ਮੰਨਦਾ ਹਾਂ ਸਾਡੇ ਦੇਸ਼  ਦੇ ਨੌਜਵਾਨ ਇਹ ਦੇਖਣਗੇ ਉਸ ਵਿੱਚ ਜ਼ਰੂਰ Value Addition ਕਰਨਗੇ,  ਕੁਝ ਨਵਾਂਪਣ ਜੋੜਨਗੇ ਅਤੇ ਸਚਮੁੱਚ ਵਿੱਚ ਦੇਸ਼ ਇੱਕ ਨਵੀਂ ਦਿਸ਼ਾ ਵਿੱਚ ਤੇਜ਼ ਗਤੀ ਨਾਲ ਅੱਗੇ ਵਧੇਗਾ। 

 

ਇਸ  ਦੇ ਨਾਲ-ਨਾਲ ਘਰ ਬਣਾਉਣ ਨਾਲ ਜੁੜੇ ਲੋਕਾਂ ਨੂੰ ਨਵੀਂ ਟੈਕਨੋਲੋਜੀ ਨਾਲ ਜੁੜੀ ਸਕਿੱਲ ਅੱਪਗ੍ਰੇਡ ਕਰਨ ਲਈ ਸਰਟੀਫਿਕੇਟ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ।  ਇਹ ਬਹੁਤ ਵੱਡਾ ਕੰਮ ਹੈ।  ਅਸੀਂ ਇਸ ਦੇ ਨਾਲ Human resource Development,  Skill Development ਇਸ ਨੂੰ simultaneous ਸ਼ੁਰੂ ਕੀਤਾ ਹੈ।  ਔਨਲਾਈਨ ਤੁਸੀਂ ਪੜ੍ਹ ਸਕਦੇ ਹੋ।  ਇਸ ਨਵੀਂ ਟੈਕਨੋਲੋਜੀ ਨੂੰ ਸਮਝ ਸਕਦੇ ਹੋ।  ਹੁਣ exam ਦੇ ਕੇ  certificate ਪ੍ਰਾਪਤ ਕਰ ਸਕਦੇ ਹੋ।  ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਕਿ ਦੇਸ਼ਵਾਸੀਆਂ ਨੂੰ ਘਰ ਨਿਰਮਾਣ ਵਿੱਚ ਦੁਨੀਆ ਦੀ ਬੈਸਟ ਟੈਕਨੋਲੋਜੀ ਅਤੇ ਮਟੀਰੀਅਲ ਮਿਲ ਸਕੇ।

 

ਸਾਥੀਓ,

 

ਦੇਸ਼ ਵਿੱਚ ਹੀ ਆਧੁਨਿਕ ਹਾਊਸਿੰਗ ਟੈਕਨੋਲੋਜੀ ਨਾਲ ਜੁੜੀ ਰਿਸਰਚ ਅਤੇ ਸਟਾਰਟਅੱਪਸ ਨੂੰ ਪ੍ਰਮੋਟ ਕਰਨ ਦੇ ਲਈ ASHA-India ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਦੇ ਮਾਧਿਅਮ ਨਾਲ ਭਾਰਤ ਵਿੱਚ ਹੀ 21ਵੀਂ ਸਦੀ ਦੇ ਘਰਾਂ ਦੇ ਨਿਰਮਾਣ ਦੀ ਨਵੀਂ ਅਤੇ ਸਸਤੀ ਟੈਕਨੋਲੋਜੀ ਵਿਕਸਿਤ ਕੀਤੀ ਜਾਵੇਗੀ। ਇਸ ਅਭਿਯਾਨ ਦੇ ਤਹਿਤ 5 ਸਰਬਸ੍ਰੇਸ਼ਠ ਤਕਨੀਕਾਂ ਦੀ ਚੋਣ ਵੀ ਕੀਤੀ ਗਈ ਹੈ। ਹੁਣ ਮੈਨੂੰ ਬਿਹਤਰੀਨ ਕੰਸਟ੍ਰਕਸ਼ਨ ਟੈਕਨੋਲੋਜੀ ‘ਤੇ ਅਧਾਰਿਤ ਕਿਤਾਬ ਅਤੇ ਔਨਲਾਈਨ ਸਰਟੀਫਿਕੇਟ ਕੋਰਸ-ਨਵਰੀਤੀ ਨਾਲ ਜੁੜੀ ਪੁਸਤਕ ਜਾਰੀ ਕਰਨ ਦਾ ਵੀ ਅਵਸਰ ਮਿਲਿਆ ਹੈ। ਇਨ੍ਹਾਂ ਨਾਲ ਜੁੜੇ ਸਾਰੇ ਸਾਥੀਆਂ ਨੂੰ ਵੀ ਇੱਕ ਪ੍ਰਕਾਰ ਨਾਲ ਹੌਲਿਸਿਟਕ ਅਪ੍ਰੋਚ ਦੇ ਲਈ ਮੈਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। 

 

ਸਾਥੀਓ,

 

ਸ਼ਹਿਰ ਵਿੱਚ ਰਹਿਣ ਵਾਲੇ ਗ਼ਰੀਬ ਹੋਣ ਜਾਂ ਫਿਰ ਮੱਧ ਵਰਗ  ਦੇ ਲੋਕ,  ਇਨ੍ਹਾਂ ਸਭ ਦਾ ਇੱਕ ਸਭ ਤੋਂ ਵੱਡਾ ਸੁਪਨਾ ਕੀ ਹੁੰਦਾ ਹੈ?  ਹਰ ਕਿਸੇ ਦਾ ਸੁਪਨਾ ਹੁੰਦਾ ਹੈ- ਆਪਣਾ ਘਰ।  ਕਿਸੇ ਨੂੰ ਵੀ ਪੁੱਛੋ ਉਸ ਦੇ ਮਨ ਵਿੱਚ ਹੁੰਦਾ ਹੈ ਕਿ ਘਰ ਬਣਾਉਣਾ ਹੈ।  ਬੱਚਿਆਂ ਦੀ ਜ਼ਿੰਦਗੀ ਚੰਗੀ ਚਲੀ ਜਾਵੇਗੀ।  ਉਹ ਘਰ ਜਿਸ ਵਿੱਚ ਉਨ੍ਹਾਂ ਦੀਆਂ ਖੁਸ਼ੀਆਂ ਜੁੜੀਆਂ ਹੁੰਦੀਆਂ ਹਨ,  ਸੁਖ-ਦੁਖ ਜੁੜੇ ਹੁੰਦੇ ਹਨ,  ਬੱਚਿਆਂ ਦੀ ਪਰਵਰਿਸ਼ ਜੁੜੀ ਹੁੰਦੀ ਹੈ,  ਮੁਸ਼ਕਿਲ ਦੇ ਸਮੇਂ ਇੱਕ ਗਰੰਟੀ ਵੀ ਜੁੜੀ ਹੁੰਦੀ ਹੈ ਕਿ ਚਲੋ ਕੁਝ ਨਹੀਂ ਹੈ ਤਾਂ ਇਹ ਆਪਣਾ ਘਰ ਤਾਂ ਹੈ ਹੀ ਹੈ।  ਲੇਕਿਨ ਬੀਤੇ ਵਰ੍ਹਿਆਂ ਵਿੱਚ ਆਪਣੇ ਘਰ ਨੂੰ ਲੈ ਕੇ,  ਲੋਕਾਂ ਦਾ ਭਰੋਸਾ ਟੁੱਟਦਾ ਜਾ ਰਿਹਾ ਸੀ। 

 

ਜੀਵਨਭਰ ਦੀ ਪੂੰਜੀ ਲਗਾਕੇ ਘਰ ਖਰੀਦ ਤਾਂ ਲਿਆ,  ਪੈਸੇ ਤਾਂ ਜਮ੍ਹਾਂ ਕਰ ਦਿੱਤੇ  ਲੇਕਿਨ ਘਰ ਕਾਗਜ਼ ‘ਤੇ ਹੀ ਰਹਿੰਦਾ ਸੀ,  ਘਰ ਮਿਲ ਜਾਵੇਗਾ,  ਇਸ ਦਾ ਭਰੋਸਾ ਨਹੀਂ ਰਹਿ ਗਿਆ ਸੀ।  ਕਮਾਈ ਹੋਣ  ਦੇ ਬਾਵਜੂਦ ਵੀ,  ਆਪਣੀ ਜ਼ਰੂਰਤ ਭਰ ਦਾ ਘਰ ਖਰੀਦ ਸਕਾਂਗੇ,  ਇਸ ਦਾ ਭਰੋਸਾ ਵੀ ਡਗਮਗਾ ਗਿਆ ਸੀ।  ਵਜ੍ਹਾ- ਕਿਉਂਕਿ ਕੀਮਤਾਂ ਇੰਨੀਆਂ ਜ਼ਿਆਦਾ ਹੋ ਗਈਆਂ ਸਨ !  ਇੱਕ ਹੋਰ ਭਰੋਸਾ ਜੋ ਟੁੱਟ ਗਿਆ ਸੀ ਉਹ ਇਹ ਕਿ ਕੀ ਕਾਨੂੰਨ ਸਾਡਾ ਸਾਥ ਦੇਵੇਗਾ ਕਿ ਨਹੀਂ ਦੇਵੇਗਾ ? ਅਗਰ ਬਿਲਡਰ  ਦੇ ਨਾਲ ਕੋਈ ਝਗੜਾ ਹੋ ਗਿਆ,  ਮੁਸੀਬਤ ਆ ਗਈ ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਸੀ।  ਹਾਊਸਿੰਗ ਸੈਕਟਰ ਦੀ ਇਹ ਸਥਿਤੀ ਹੋ ਗਈ ਸੀ ਕਿ ਕਿਸੇ ਗੜਬੜੀ ਦੀ ਸਥਿਤੀ ਵਿੱਚ ਆਮ ਵਿਅਕਤੀ ਨੂੰ ਇਹ ਭਰੋਸਾ ਹੀ ਨਹੀਂ ਸੀ ਕਿ ਕਾਨੂੰਨ ਉਸ ਦੇ ਨਾਲ ਖੜ੍ਹਾ ਹੋਵੇਗਾ।

 

ਸਾਥੀਓ,

 

ਇੰਨ੍ਹਾਂ ਸਭ ਤੋਂ ਉਹ ਕਿਸੇ ਤਰ੍ਹਾਂ ਨਿਪਟ ਕੇ ਅੱਗੇ ਵਧਣਾ ਵੀ ਚਾਹੁੰਦਾ ਸੀ,  ਤਾਂ ਬੈਂਕ ਦੀ ਉੱਚੀ ਵਿਆਜ,  ਕਰਜ਼ ਮਿਲਣ ਵਿੱਚ ਹੋਣ ਵਾਲੀਆਂ ਮੁਸ਼ਕਿਲਾਂ,  ਉਸ ਦੇ ਇਨ੍ਹਾਂ ਸੁਪਨਿਆਂ ਨੂੰ ਫਿਰ ਇੱਕ ਵਾਰ ਨੀਚੇ ਪਸਤ ਕਰ ਦਿੰਦੀਆਂ ਸਨ।  ਅੱਜ ਮੈਨੂੰ ਤਸੱਲੀ ਹੈ ਕਿ ਬੀਤੇ 6 ਵਰ੍ਹਿਆਂ ਵਿੱਚ ਦੇਸ਼ ਵਿੱਚ ਜੋ ਕਦਮ  ਉਠਾਏ ਗਏ ਹਨ,  ਉਸ ਨੇ ਇੱਕ ਆਮ ਮਾਨਵੀ ਦਾ,  ਖਾਸ ਕਰਕੇ  ਮਿਹਨਤਕਸ਼ ਮੱਧਵਰਗੀ ਪਰਿਵਾਰ ਦਾ  ਇਹ ਭਰੋਸਾ ਪਰਤਾਇਆ ਹੈ ਕਿ ਉਸ ਦਾ ਵੀ ਆਪਣਾ ਘਰ ਹੋ ਸਕਦਾ ਹੈ।  ਆਪਣਾ ਮਾਲਿਕੀ ਦਾ ਘਰ ਹੋ ਸਕਦਾ ਹੈ।  ਹੁਣ ਦੇਸ਼ ਦਾ ਫੋਕਸ ਹੈ ਗ਼ਰੀਬ ਅਤੇ ਮੱਧ ਵਰਗ ਦੀਆਂ ਜ਼ਰੂਰਤਾਂ ‘ਤੇ,  ਹੁਣ ਦੇਸ਼ ਨੇ ਪ੍ਰਾਥਮਿਕਤਾ ਦਿੱਤੀ ਹੈ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਸੰਵੇਦਨਾਵਾਂ ਨੂੰ,  ਉਨ੍ਹਾਂ ਦੀਆਂ ਭਾਵਨਾਵਾਂ ਨੂੰ  ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਲੱਖਾਂ ਘਰ ਬਣਾਕੇ ਦਿੱਤੇ ਜਾ ਚੁੱਕੇ ਹਨ।  ਲੱਖਾਂ ਘਰਾਂ  ਦੇ ਨਿਰਮਾਣ ਦਾ ਕੰਮ ਜਾਰੀ ਵੀ ਹੈ।

 

ਸਾਥੀਓ,

 

ਅਗਰ ਅਸੀਂ ਪੀਐੱਮ ਆਵਾਸ ਯੋਜਨਾ  ਦੇ ਤਹਿਤ ਬਣਾਏ ਗਏ ਲੱਖਾਂ ਘਰਾਂ  ਦੇ ਕੰਮ ‘ਤੇ ਨਜ਼ਰ ਮਾਰੀਏ ਤਾਂ  ਉਸ ਵਿੱਚ Innovation ਅਤੇ Implementation,  ਦੋਨਾਂ ‘ਤੇ ਫੋਕਸ ਮਿਲੇਗਾ।  Building material ਵਿੱਚ ਸਥਾਨਕ ਜ਼ਰੂਰਤਾਂ ਅਤੇ ਘਰ ਦੇ ਮਾਲਿਕ ਦੀਆਂ ਉਮੀਦਾਂ ਦੇ ਅਨੁਸਾਰ Innovation ਨਜ਼ਰ ਆਵੇਗਾ।  ਘਰ  ਦੇ ਨਾਲ-ਨਾਲ ਦੂਸਰੀਆਂ ਯੋਜਨਾਵਾਂ ਨੂੰ ਵੀ ਇੱਕ ਪੈਕੇਜ  ਦੇ ਰੂਪ ਵਿੱਚ ਇਸ ਨਾਲ ਜੋੜਿਆ ਗਿਆ ਹੈ।  ਇਸ ਨਾਲ ਜੋ ਗ਼ਰੀਬ ਨੂੰ ਘਰ ਮਿਲ ਰਿਹਾ ਹੈ ਉਸ ਵਿੱਚ ਪਾਣੀ,  ਬਿਜਲੀ,  ਗੈਸ,  ਅਜਿਹੀਆਂ ਜੋ ਉਸ ਦੀਆਂ ਜ਼ਰੂਰੀ ਸੁਵਿਧਾਵਾਂ ਹਨ ਅਜਿਹੀਆਂ ਅਨੇਕ ਸੁਵਿਧਾਵਾਂ ਸੁਨਿਸ਼ਚਿਤ ਕੀਤੀਆਂ ਜਾ ਰਹੀਆਂ ਹਨ।  ਇਤਨਾ ਹੀ ਨਹੀਂ, ਪਾਰਦਰਸ਼ਤਾ ਸੁਨਿਸ਼ਚਿਤ ਕਰਨ ਲਈ ਹਰ ਘਰ ਦੀ ਜੀਓ-ਟੈਗਿੰਗ ਕੀਤੀ ਜਾ ਰਹੀ ਹੈ,  ਜੀਓ-ਟੈਗਿੰਗ  ਦੇ ਕਾਰਨ ਹਰ ਚੀਜ਼ ਦਾ ਪਤਾ ਚਲਦਾ ਹੈ।  

 

ਇਸ ਵਿੱਚ ਵੀ ਟੈਕਨੋਲੋਜੀ ਦਾ ਪੂਰਾ ਇਸਤੇਮਾਲ ਕੀਤਾ ਜਾ ਰਿਹਾ ਹੈ।  ਘਰ ਨਿਰਮਾਣ ਦੀ ਹਰ ਸਟੇਜ ਦੀ ਤਸਵੀਰ ਵੈੱਬਸਾਈਟ ‘ਤੇ ਅੱਪਲੋਡ ਕਰਨੀ ਪੈਂਦੀ ਹੈ।  ਘਰ ਬਣਾਉਣ ਲਈ ਜੋ ਸਰਕਾਰੀ ਮਦਦ ਹੈ,  ਉਹ ਸਿੱਧੇ ਲਾਭਾਰਥੀ ਦੇ ਬੈਂਕ ਖਾਤੇ ਵਿੱਚ ਭੇਜੀ ਜਾਂਦੀ ਹੈ। ਅਤੇ ਮੈਂ ਰਾਜਾਂ ਦਾ ਵੀ ਆਭਾਰ ਪ੍ਰਗਟ ਕਰਾਂਗਾ ਕਿਉਂਕਿ ਇਸ ਵਿੱਚ ਉਹ ਵੀ ਬਹੁਤ ਸਰਗਰਮੀ ਦੇ ਨਾਲ ਚਲ ਰਹੇ ਹਨ।  ਅੱਜ ਕਈ ਰਾਜਾਂ ਨੂੰ ਇਸ ਦੇ ਲਈ ਸਨਮਾਨਿਤ  ਕਰਨ ਦਾ ਵੀ ਮੈਨੂੰ ਸੁਭਾਗ ਮਿਲਿਆ ਹੈ।  ਮੈਂ ਇਨ੍ਹਾਂ ਰਾਜਾਂ ਨੂੰ,  ਜੋ ਵਿਜਈ ਹੋਏ ਹਨ,  ਜੋ ਅੱਗੇ ਵਧਣ ਲਈ ਮੈਦਾਨ ਵਿੱਚ ਆਏ ਹਨ ਉਨ੍ਹਾਂ ਸਾਰੇ ਰਾਜਾਂ ਨੂੰ  ਵਿਸ਼ੇਸ਼ ਰੂਪ ਤੋਂ ਵਧਾਈ ਦਿੰਦਾ ਹਾਂ।

 

ਸਾਥੀਓ,

 

ਸਰਕਾਰ  ਦੀਆਂ ਕੋਸ਼ਿਸ਼ਾਂ ਦਾ ਬਹੁਤ ਵੱਡਾ ਲਾਭ ਸ਼ਹਿਰਾਂ ਵਿੱਚ ਰਹਿਣ ਵਾਲੇ ਮੱਧ ਵਰਗ ਨੂੰ ਹੋ ਰਿਹਾ ਹੈ।  ਮੱਧ ਵਰਗ ਨੂੰ ਆਪਣੇ ਪਹਿਲੇ ਘਰ ਦੇ ਲਈ ਇੱਕ ਤੈਅ ਰਾਸ਼ੀ  ਦੇ ਹੋਮਲੋਨ ‘ਤੇ ਵਿਆਜ ਵਿੱਚ ਛੂਟ ਦਿੱਤੀ ਜਾ ਰਹੀ ਹੈ।  ਹੁਣ ਕੋਰੋਨਾ ਸੰਕਟ  ਦੇ ਦੌਰਾਨ ਵੀ ਸਰਕਾਰ ਨੇ ਹੋਮ ਲੋਨ, ‘ਤੇ ਵਿਆਜ ਵਿੱਚ ਛੂਟ ਦੀ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ।  ਮੱਧ ਵਰਗ  ਦੇ ਸਾਥੀਆਂ  ਦੇ ਜੋ ਘਰ ਵਰ੍ਹਿਆਂ ਤੋਂ ਅਧੂਰੇ ਪਏ ਸਨ,  ਉਨ੍ਹਾਂ  ਦੇ  ਲਈ 25 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਵੀ ਬਣਾਇਆ ਗਿਆ ਹੈ। 

 

ਸਾਥੀਓ,

 

ਇਨ੍ਹਾਂ ਸਾਰਿਆਂ ਫੈਂਸਲਿਆਂ  ਦੇ ਨਾਲ ਹੀ,  ਲੋਕਾਂ  ਦੇ ਪਾਸ ਹੁਣ RERA ਜਿਹੇ ਕਾਨੂੰਨ ਦੀ ਸ਼ਕਤੀ ਵੀ ਹੈ।  RERA ਨੇ ਲੋਕਾਂ ਵਿੱਚ ਇਹ ਭਰੋਸਾ ਪਰਤਾਇਆ ਹੈ ਕਿ ਜਿਸ ਪ੍ਰੋਜੈਕਟ ਵਿੱਚ ਉਹ ਪੈਸਾ ਲਗਾ ਰਹੇ ਹਨ,  ਉਹ ਪੂਰਾ ਹੋਵੇਗਾ,  ਉਨ੍ਹਾਂ ਦਾ ਘਰ ਹੁਣ ਫਸੇਗਾ ਨਹੀਂ।  ਅੱਜ ਦੇਸ਼ ਵਿੱਚ ਲਗਭਗ 60 ਹਜ਼ਾਰ ਰੀਅਲ ਇਸਟੇਟ ਪ੍ਰੋਜੈਕਟਸ ਰੇਰਾ  ਦੇ ਤਹਿਤ ਰਜਿਸਟਰਡ ਹਨ।  ਇਸ ਕਾਨੂੰਨ  ਦੇ ਤਹਿਤ ਹਜ਼ਾਰਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ,  ਯਾਨੀ ਹਜ਼ਾਰਾਂ ਪਰਿਵਾਰਾਂ  ਨੂੰ ਉਨ੍ਹਾਂ ਦਾ ਘਰ ਮਿਲਣ ਵਿੱਚ ਮਦਦ ਮਿਲੀ ਹੈ।

 

ਸਾਥੀਓ,

 

Housing for all,  ਯਾਨੀ ਸਭ  ਦੇ ਲਈ ਘਰ,  ਇਸ ਟੀਚੇ ਦੀ ਪ੍ਰਾਪਤੀ ਲਈ ਜੋ ਚੌਤਰਫਾ ਕੰਮ ਕੀਤਾ ਜਾ ਰਿਹਾ ਹੈ,  ਉਹ ਕਰੋੜਾਂ ਗ਼ਰੀਬਾਂ ਅਤੇ ਮੱਧ-ਵਰਗ ਪਰਿਵਾਰਾਂ ਦੇ ਜੀਵਨ ਵਿੱਚ ਵੱਡੇ ਪਰਿਵਰਤਨ ਲਿਆ ਰਿਹਾ ਹੈ। ਇਹ ਘਰ ਗ਼ਰੀਬਾਂ  ਦੇ ‍ਆਤਮਵਿਸ਼ਵਾਸ ਨੂੰ ਵਧਾ ਰਹੇ ਹਨ।  ਇਹ ਘਰ ਦੇਸ਼ ਦੇ ਨੌਜਵਾਨਾਂ ਦੀ ਤਾਕਤ ਨੂੰ ਵਧਾ ਰਹੇ ਹਨ। ਇਨ੍ਹਾਂ ਘਰਾਂ ਦੀ ਚਾਬੀ ਨਾਲ ਕਈ ਦੁਆਰ ਇਕੱਠੇ ਖੁੱਲ੍ਹ ਰਹੇ ਹਨ।  ਜਦੋਂ ਕਿਸੇ ਨੂੰ ਘਰ ਦੀ ਚਾਬੀ ਮਿਲਦੀ ਹੈ ਨਾ ਤਦ ਉਹ ਦਰਵਾਜ਼ਾ ਜਾਂ ਚਾਰ ਦੀਵਾਰ ਇਤਨਾ ਤੱਕ ਨਹੀਂ ਹੁੰਦਾ ਹੈ।  

 

ਜਦੋਂ ਘਰ ਦੀ ਚਾਬੀ ਹੱਥ ਆਉਂਦੀ ਹੈ।  ਤਾਂ ਇੱਕ ਸਨਮਾਨਪੂਰਨ ਜੀਵਨ ਦਾ ਦੁਆਰ ਖੁੱਲ੍ਹ ਜਾਂਦਾ ਹੈ,  ਇੱਕ ਸੁਰੱਖਿਅਤ ਭਵਿੱਖ ਦਾ ਦੁਆਰ ਖੁੱਲਦਾ ਹੈ,  ਜਦੋਂ ਘਰ  ਦੇ ਮਕਾਨ  ਦੇ ਮਾਲਿਕੀ ਦਾ ਹੱਕ ਆ ਜਾਂਦਾ ਹੈ,  ਚਾਬੀ ਮਿਲਦੀ ਹੈ ਤਦ ਬੱਚਤ ਦਾ ਵੀ ਦੁਆਰ ਖੁੱਲ੍ਹਦਾ ਹੈ,  ਆਪਣੇ ਜੀਵਨ  ਦੇ ਵਿਸਤਾਰ ਦਾ ਦੁਆਰ ਖੁੱਲ੍ਹਦਾ ਹੈ,  ਪੰਜ-ਪੱਚੀ ਲੋਕਾਂ ਦੇ ਦਰਮਿਆਨ,  ਸਮਾਜ ਵਿੱਚ, ਜਾਤੀ ਵਿੱਚ,  ਬਿਰਾਦਰੀ ਵਿੱਚ ਇੱਕ ਨਵੀਂ ਪਹਿਚਾਣ ਦਾ ਦੁਆਰ ਖੁੱਲ੍ਹ ਜਾਂਦਾ ਹੈ।  ਇੱਕ ਸਨਮਾਨ ਦਾ ਭਾਵ ਪਰਤ ਆਉਂਦਾ ਹੈ।  ‍ਆਤਮਵਿਸ਼ਵਾਸ ਪਣਪਦਾ ਹੈ।  ਇਹ ਚਾਬੀ,  ਲੋਕਾਂ  ਦੇ ਵਿਕਾਸ ਦਾ,  ਉਨ੍ਹਾਂ ਦੀ ਪ੍ਰਗਤੀ ਦਾ ਦੁਆਰ ਵੀ ਖੋਲ੍ਹ ਰਹੀ ਹੈ।  ਇਤਨਾ ਹੀ ਨਹੀਂ,  ਇਹ ਚਾਬੀ ਭਲੇ ਹੀ ਦਰਵਾਜ਼ੇ ਦੀ ਚਾਬੀ ਹੋਵੇਗੀ ਲੇਕਿਨ ਉਹ ਦਿਮਾਗ  ਦੇ ਵੀ ਉਹ ਤਾਲੇ ਖੋਲ੍ਹ ਦਿੰਦੀ ਹੈ।  ਜੋ ਨਵੇਂ ਸੁਪਨੇ ਸੰਜੋਣ ਲਗ ਜਾਂਦਾ ਹੈ।  ਨਵੇਂ ਸੰਕਲਪ  ਦੇ ਵੱਲ ਵਧ ਚਲਦਾ ਹੈ ਅਤੇ ਜੀਵਨ ਵਿੱਚ ਕੁਝ ਕਰਨ  ਦੇ ਸੁਪਨੇ ਨਵੇਂ ਤਰੀਕੇ ਨੂੰ ਬੁਣਨ ਲਗ ਜਾਂਦਾ ਹੈ।  ਇਸ ਚਾਬੀ ਦੀ ਇਤਨੀ ਤਾਕਤ ਹੁੰਦੀ ਹੈ।

 

ਸਾਥੀਓ,

 

ਪਿਛਲੇ ਸਾਲ ਕੋਰੋਨਾ ਸੰਕਟ ਦੇ ਦੌਰਾਨ ਹੀ ਇੱਕ ਹੋਰ ਵੱਡਾ ਕਦਮ ਵੀ ਉਠਾਇਆ ਗਿਆ ਹੈ। ਇਹ ਕਦਮ ਹੈ- ਅਫੋਰਡੇਬਲ ਰੈਂਟਲ ਹਾਊਸਿੰਗ ਕੰਪਲੈਕਸ ਯੋਜਨਾ। ਇਸ ਯੋਜਨਾ ਦਾ ਟੀਚਾ ਸਾਡੇ ਉਹ ਸ਼੍ਰਮਿਕ ਸਾਥੀ ਹਨ, ਜੋ ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਜਾਂ ਫਿਰ ਪਿੰਡ ਤੋਂ ਸ਼ਹਿਰ ਆਉਂਦੇ ਹਨ। ਕੋਰੋਨਾ ਦੇ ਪਹਿਲੇ ਤਾਂ ਅਸੀਂ ਦੇਖਿਆ ਸੀ ਕਿ ਕੁਝ ਥਾਵਾਂ ਤੋਂ ਹੋਰ ਰਾਜ ਤੋਂ ਆਏ ਲੋਕਾਂ ਦੇ ਲਈ ਅਨਾਪ-ਸ਼ਨਾਪ ਕਦੇ-ਕਦੇ ਗੱਲਾਂ ਬੋਲੀਆਂ ਜਾਂਦੀਆਂ ਸਨ। ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾਂਦਾ ਸੀ। ਲੇਕਿਨ ਕੋਰੋਨਾ ਦੇ ਸਮੇਂ ਸਾਰੇ ਮਜ਼ਦੂਰ ਆਪਣੇ-ਆਪਣੇ ਇੱਥੇ ਵਾਪਸ ਗਏ ਤਾਂ ਬਾਕੀਆਂ ਨੂੰ ਪਤਾ ਚਲਿਆ ਕਿ ਇਨ੍ਹਾਂ ਦੇ ਬਿਨਾ ਜ਼ਿੰਦਗੀ ਜੀਣਾ ਕਿਤਨਾ ਮੁਸ਼ਕਿਲ ਹੈ। ਕਾਰੋਬਾਰ ਚਲਾਉਣਾ ਕਿਤਨਾ ਮੁਸ਼ਕਿਲ ਹੈ। ਉਦਯੋਗ ਧੰਦੇ ਚਲਾਉਣਾ ਕਿਤਨਾ ਮੁਸ਼ਕਿਲ ਹੈ ਅਤੇ ਹੱਥ-ਪੈਰ ਜੋੜ ਕੇ ਲੋਕ ਕਹਿਣ ਲਗੇ ਵਾਪਸ ਆਓ-ਵਾਪਸ ਆਓ। ਕੋਰੋਨਾ ਨੇ ਸਾਡੇ ਸ਼੍ਰਮਿਕਾਂ ਦੀ ਤਾਕਤ ਦੇ ਸਨਮਾਨ ਨੂੰ ਜੋ ਲੋਕ ਸਵੀਕਾਰ ਨਹੀਂ ਕਰਦੇ ਸਨ।

 

ਉਨ੍ਹਾਂ ਨੂੰ ਸਵੀਕਾਰ ਕਰਨ ਦੇ ਲਈ ਮਜਬੂਰ ਕਰ ਦਿੱਤਾ। ਅਸੀਂ ਦੇਖਿਆ ਹੈ ਕਿ ਸ਼ਹਿਰਾਂ ਵਿੱਚ ਸਾਡੇ ਸ਼੍ਰਮਿਕ ਬੰਧੂਆਂ ਨੂੰ ਉਚਿਤ ਕਿਰਾਏ ‘ਤੇ ਮਕਾਨ ਉਪਲਬਧ ਨਹੀਂ ਹੋ ਪਾਉਂਦੇ। ਇਸ ਦੇ ਕਾਰਨ ਛੋਟੇ-ਛੋਟੇ ਕਮਰਿਆਂ ਵਿੱਚ ਵੱਡੀ ਸੰਖਿਆ ਵਿੱਚ ਸ਼੍ਰਮਿਕਾਂ ਨੂੰ ਰਹਿਣਾ ਪੈਂਦਾ ਹੈ। ਇਨ੍ਹਾਂ ਥਾਵਾਂ ‘ਤੇ ਪਾਣੀ-ਬਿਜਲੀ, ਟਾਇਲਟ ਤੋਂ ਲੈ ਕੇ ਅਸਵੱਛਤਾ ਅਜਿਹੀਆਂ ਅਨੇਕ ਸਮੱਸਿਆਵਾਂ ਭਰੀਆਂ ਪਈਆਂ ਰਹਿੰਦੀਆਂ ਹਨ। ਰਾਸ਼ਟਰ ਦੀ ਸੇਵਾ ਵਿੱਚ ਆਪਣਾ ਸ਼੍ਰਮ ਲਗਾਉਣ ਵਾਲੇ ਇਹ ਸਾਰੇ ਸਾਥੀ ਗਰਿਮਾ ਦੇ ਨਾਲ ਜੀਵਨ ਜੀਣ, ਇਹ ਵੀ ਸਾਡੀ ਸਭ ਦੇਸ਼ਵਾਸੀਆਂ ਦੀ ਜ਼ਿੰਮੇਵਾਰੀ ਹੈ। ਇਸੇ ਸੋਚ ਦੇ ਨਾਲ ਸਰਕਾਰ, ਉਦਯੋਗਾਂ ਦੇ ਨਾਲ ਅਤੇ ਦੂਸਰੇ ਨਿਵੇਸ਼ਕਾਂ ਦਾ ਨਾਲ ਮਿਲ ਕੇ ਉਚਿਤ ਕਿਰਾਏ ਵਾਲੇ ਘਰਾਂ ਦਾ ਨਿਰਮਾਣ ਕਰਨ ‘ਤੇ ਬਲ ਦੇ ਰਹੀ ਹੈ। ਕੋਸ਼ਿਸ਼ ਇਹ ਵੀ ਹੈ ਕਿ ਇਹ ਆਵਾਸ ਉਸੇ ਇਲਾਕੇ ਵਿੱਚ ਹੋਣ ਜਿੱਥੇ ਉਹ ਕੰਮ ਕਰਦੇ ਹਨ।

 

ਸਾਥੀਓ,

 

ਰੀਅਲ ਇਸਟੇਟ ਸੈਕਟਰ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਵੀ ਨਿਰੰਤਰ ਨਿਰਣੇ ਲਏ ਜਾ ਰਹੇ ਹਨ। ਖਰੀਦਦਾਰਾਂ ਵਿੱਚ ਉਤਸ਼ਾਹ ਵਧਾਉਣ ਦੇ ਲਈ ਘਰਾਂ ‘ਤੇ ਲਗਣ ਵਾਲੇ ਟੈਕਸ ਨੂੰ ਵੀ ਬਹੁਤ ਘੱਟ ਕੀਤਾ ਜਾ ਰਿਹਾ ਹੈ। ਸਸਤੇ ਘਰਾਂ ‘ਤੇ ਜੋ ਟੈਕਸ ਪਹਿਲਾਂ 8 ਪਰਸੈਂਟ ਲਗਿਆ ਕਰਦਾ ਸੀ, ਉਹ ਹੁਣ ਸਿਰਫ 1 ਪਰਸੈਂਟ ਹੈ। ਉੱਥੇ ਹੀ ਆਮ ਘਰਾਂ ‘ਤੇ ਲਗਣ ਵਾਲੇ 12 ਪਰਸੈਂਟ ਟੈਕਸ ਦੀ ਜਗ੍ਹਾ ਹੁਣ ਸਿਰਫ 5 ਪ੍ਰਤੀਸ਼ਤ GST ਲਿਆ ਜਾ ਰਿਹਾ ਹੈ। ਸਰਕਾਰ ਨੇ ਇਸ ਸੈਕਟਰ ਨੂੰ ਇਨਫ੍ਰਾਸਟ੍ਰਕਚਰ ਦੀ ਵੀ ਮਾਨਤਾ ਦਿੱਤੀ ਹੈ ਤਾਕਿ ਉਨ੍ਹਾਂ ਨੂੰ ਸਸਤੀ ਦਰਾਂ ‘ਤੇ ਕਰਜ਼ ਮਿਲ ਸਕੇ।

 

ਸਾਥੀਓ,

 

ਬੀਤੇ ਸਾਲਾਂ ਵਿੱਚ ਜੋ ਰਿਫਾਰਮਸ ਕੀਤੇ ਗਏ ਹਨ, ਉਸ ਵਿੱਚ Construction Permit ਨੂੰ ਲੈ ਕੇ ਤਿੰਨ ਸਾਲ ਵਿੱਚ ਹੀ ਸਾਡੀ ਰੈਂਕਿੰਗ 185 ਤੋਂ ਸਿੱਧੇ 27 ‘ਤੇ ਪਹੁੰਚੀ ਹੈ। ਕੰਸਟ੍ਰਕਸ਼ਨ ਨਾਲ ਜੁੜੀ ਪਰਮਿਸ਼ਨ ਦੇ ਲਈ ਔਨਲਾਈਨ ਵਿਵਸਥਾ ਦਾ ਵਿਸਤਾਰ ਵੀ 2 ਹਜ਼ਾਰ ਤੋਂ ਜ਼ਿਆਦਾ ਸ਼ਹਿਰਾਂ ਵਿੱਚ ਹੋ ਚੁੱਕਿਆ ਹੈ। ਹੁਣ ਇਸ ਨਵੇਂ ਸਾਲ ਵਿੱਚ ਇਸ ਨੂੰ ਦੇਸ਼ਭਰ ਦੇ ਸਾਰੇ ਸ਼ਹਿਰਾਂ ਵਿੱਚ ਲਾਗੂ ਕਰਨ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਹੈ।

 

ਸਾਥੀਓ,

 

Infrastructure ਅਤੇ construction ‘ਤੇ ਹੋਣ ਵਾਲਾ ਨਿਵੇਸ਼, ਵਿਸ਼ੇਸ਼ ਤੌਰ ‘ਤੇ ਹਾਊਸਿੰਗ ਸੈਕਟਰ ‘ਤੇ ਕੀਤਾ ਜਾ ਰਿਹਾ ਖਰਚ, ਅਰਥਵਿਵਸਥਾ ਵਿੱਚ force-multiplier ਦਾ ਕੰਮ ਕਰਦਾ ਹੈ। ਇੰਨੀ ਵੱਡੀ ਮਾਤਰਾ ਵਿੱਚ ਸਟੀਲ ਦਾ ਲਗਣਾ, ਸੀਮਿੰਟ ਦਾ ਲਗਣਾ, ਕੰਸਟ੍ਰਕਸ਼ਨ ਮਟੀਰੀਅਲ ਦਾ ਲਗਣਾ, ਪੂਰੇ ਸੈਕਟਰ ਨੂੰ ਗਤੀ ਦਿੰਦਾ ਹੈ। ਇਸ ਨਾਲ ਡਿਮਾਂਡ ਤਾਂ ਵਧਦੀ ਹੀ ਹੈ, ਰੋਜਗਾਰ ਦੇ ਵੀ ਨਵੇਂ ਅਵਸਰ ਬਣਦੇ ਹਨ। ਦੇਸ਼ ਦਾ ਰੀਅਲ ਇਸਟੇਟ ਸੈਕਟਰ ਨਿਰੰਤਰ ਮਜ਼ਬੂਤ ਹੋਵੇ, ਇਸ ਦੇ ਲਈ ਸਰਕਾਰ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਮੈਨੂੰ ਵਿਸ਼ਵਾਸ ਹੈ ਕਿ Housing for All ਦਾ ਸੁਪਨਾ ਜ਼ਰੂਰ ਪੂਰਾ ਹੋਵੇਗਾ। ਪਿੰਡਾਂ ਵਿੱਚ ਵੀ ਇਨ੍ਹਾਂ ਵਰ੍ਹਿਆਂ ਵਿੱਚ 2 ਕਰੋੜ ਘਰ ਬਣਾਏ ਜਾ ਚੁੱਕੇ ਹਨ। ਇਸ ਸਾਲ ਸਾਡੇ ਪਿੰਡਾਂ ਵਿੱਚ ਬਣ ਰਹੇ ਘਰਾਂ ਵਿੱਚ ਵੀ ਹੋਰ ਤੇਜ਼ੀ ਲਿਆਉਣੀ ਹੈ।

 

ਸ਼ਹਿਰਾਂ ਵਿੱਚ ਇਸ ਨਵੀਂ ਟੈਕਨੋਲੋਜੀ ਦੇ ਵਿਸਤਾਰ ਨਾਲ ਵੀ ਘਰਾਂ ਦੇ ਨਿਰਮਾਣ ਅਤੇ ਡਿਲਿਵਰੀ, ਦੋਨਾਂ ਵਿੱਚ ਹੀ ਤੇਜ਼ੀ ਆਵੇਗੀ। ਆਪਣੇ ਦੇਸ਼ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣ ਦੇ ਲਈ ਸਾਨੂੰ ਸਭ ਨੂੰ ਤੇਜ਼ ਗਤੀ ਨਾਲ ਚਲਣਾ ਹੀ ਹੋਵੇਗਾ, ਮਿਲ ਕੇ ਚਲਣਾ ਹੋਵੇਗਾ। ਨਿਰਧਾਰਿਤ ਦਿਸ਼ਾ ਵਿੱਚ ਚਲਣਾ ਹੋਵੇਗਾ। ਟੀਚੇ ਨੂੰ ਓਝਲ ਹੋਣ ਦੇਣਾ ਨਹੀਂ ਹੈ ਅਤੇ ਚਲਦੇ ਰਹਿਣਾ ਹੈ ਅਤੇ ਇਸ ਦੇ ਲਈ ਤੇਜ਼ ਗਤੀ ਨਾਲ ਫੈਸਲੇ ਵੀ ਲੈਣੇ ਹੀ ਹੋਣਗੇ। ਇਸੇ ਸੰਕਲਪ ਦੇ ਨਾਲ ਮੈਂ ਅੱਜ ਤੁਹਾਨੂੰ ਸਭ ਨੂੰ ਇਹ 6 ਲਾਈਟ ਹਾਊਸ ਇੱਕ ਪ੍ਰਕਾਰ ਨਾਲ ਸਾਡੀ ਨਵੀਂ ਪੀੜ੍ਹੀ ਲਈ, ਸਾਡੇ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੇ ਲਈ ਇਹ ਸਭ ਤੋਂ ਜ਼ਿਆਦਾ ਉਪਯੋਗੀ ਹੋਣ ਇਹ ਮੇਰੀ ਇੱਛਾ ਰਹੇਗੀ। ਮੈਂ ਚਾਹਾਂਗਾ ਸਾਰੀਆਂ ਯੂਨੀਵਰਸਿਟੀਆਂ ਨੂੰ, ਮੈਂ ਚਾਹਾਂਗਾ ਸਾਰੇ ਕਾਲਜਾਂ ਨੂੰ ਇਸ ਪ੍ਰਕਾਰ ਦੇ ਜੋ ਮਹੱਤਵਪੂਰਨ ਪ੍ਰੋਜੈਕਟਸ ਹੁੰਦੇ ਹਨ ਉਨ੍ਹਾਂ ਦਾ ਅਧਿਐਨ ਕਰਨਾ ਚਾਹੀਦਾ ਹੈ। 

 

ਜਾ ਕੇ ਦੇਖਣਾ ਚਾਹੀਦਾ ਹੈ ਕਿ ਕਿਵੇਂ ਹੋ ਰਿਹਾ ਹੈ। ਟੈਕਨੋਲੋਜੀ ਦਾ ਉਪਯੋਗ ਕਿਵੇਂ ਹੁੰਦਾ ਹੈ। ਹਿਸਾਬ-ਕਿਤਾਬ ਕਿਵੇਂ ਲਗਾਇਆ ਜਾਂਦਾ ਹੈ। ਇਹ ਆਪਣੇ ਆਪ ਵਿੱਚ ਸਿੱਖਿਆ ਦਾ ਬਹੁਤ ਵੱਡਾ ਇੱਕ ਦਾਇਰਾ ਬਣ ਜਾਵੇਗਾ ਅਤੇ ਇਸ ਲਈ ਮੈਂ ਦੇਸ਼ ਦੇ ਸਾਰੇ ਯੁਵਾ ਇੰਜੀਨੀਅਰਾਂ ਨੂੰ ਟੈਕਨੀਸ਼ੀਅਨਾਂ ਨੂੰ ਵਿਸ਼ੇਸ਼ ਰੂਪ ਤੋਂ ਸੱਦਾ ਦਿੰਦਾ ਹਾਂ। ਇਸ ਲਾਈਟ ਹਾਊਸ ਤੋਂ ਜਿੰਨੀ ਲਾਈਟ ਉਹ ਲੈ ਸਕਦੇ ਹਨ ਅਤੇ ਆਪਣੀ ਲਾਈਟ ਜਿੰਨੀ ਉਸ ਵਿੱਚ ਪਾ ਸਕਦੇ ਹਨ ਪਾਉਣ, ਆਪਣੇ ਦਿਮਾਗ ਦੀ ਲਾਈਟ ਜਿੰਨੀ ਲਗਾ ਸਕਦੇ ਹਨ ਲਗਾਉਣ। ਆਪ ਸਭ ਨੂੰ ਇਸ ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਨ੍ਹਾਂ ਛੇ ਲਾਈਟ ਹਾਊਸਾਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਬਹੁਤ-ਬਹੁਤ ਧੰਨਵਾਦ !

 

***

 

ਡੀਐੱਸ/ਏਕੇਜੇ/ਡੀਕੇ



(Release ID: 1685487) Visitor Counter : 160