ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਛੇ ਰਾਜਾਂ ਵਿੱਚ ਲਾਈਟ ਹਾਊਸ ਪ੍ਰੋਜੈਕਟਾਂ (ਐੱਲਐੱਚਪੀ) ਦਾ ਨੀਂਹ ਪੱਥਰ ਰੱਖਿਆ


ਹੁਣ ਤੱਕ 2 ਕਰੋੜ ਗ੍ਰਾਮੀਣ ਆਵਾਸਾਂ ਦਾ ਨਿਰਮਾਣ ਹੋਇਆ, ਇਸ ਸਾਲ ਗ੍ਰਾਮੀਣ ਹਾਊਸਿੰਗ ਦੀ ਗਤੀ ਨੂੰ ਤੇਜ਼ ਕਰਨ ਦੇ ਪ੍ਰਯਤਨ ਜਾਰੀ ਰੱਖੇ ਜਾਣਗੇ: ਪ੍ਰਧਾਨ ਮੰਤਰੀ


ਆਵਾਸ ਦੀ ਚਾਬੀ ਮਾਣ, ਵਿਸ਼ਵਾਸ, ਸੁਰੱਖਿਅਤ ਭਵਿੱਖ, ਨਵੀਂ ਪਹਿਚਾਣ ਅਤੇ ਵਿਸਤਾਰ ਦੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦੀ ਹੈ: ਪ੍ਰਧਾਨ ਮੰਤਰੀ


ਲਾਈਟ ਹਾਊਸ ਪ੍ਰੋਜੈਕਟ ਦੇਸ਼ ਵਿੱਚ ਹਾਊਸਿੰਗ ਸੈਕਟਰ ਨੂੰ ਇੱਕ ਨਵੀਂ ਦਿਸ਼ਾ ਦਿਖਾਉਂਦੇ ਹਨ: ਪ੍ਰਧਾਨ ਮੰਤਰੀ

Posted On: 01 JAN 2021 1:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਛੇ ਰਾਜਾਂ ਵਿੱਚ ਛੇ ਸਾਈਟਾਂ ‘ਤੇ ਗਲੋਬਲ ਹਾਊਸਿੰਗ ਟੈਕਨੋਲੋਜੀ ਚੈਲੰਜ (ਜੀਐੱਚਟੀਸੀ) ਦੇ ਤਹਿਤ ਲਾਈਟ ਹਾਊਸ ਪ੍ਰੋਜੈਕਟਾਂ (ਐੱਲਐੱਚਪੀਜ਼) ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਅਫੋਰਡੇਬਲ ਸਸਟੇਨੇਬਲ ਹਾਊਸਿੰਗ ਐਕਸੈਲਰੇਟਰਸ - ਇੰਡੀਆ (ਆਸ਼ਾ-ਇੰਡੀਆ) ਦੇ ਤਹਿਤ ਜੇਤੂਆਂ ਦਾ ਐਲਾਨ ਕੀਤਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ (ਪੀਐੱਮਏਵਾਈ-ਯੂ) ਮਿਸ਼ਨ ਨੂੰ ਲਾਗੂ ਕਰਨ ਵਿੱਚ ਉਤਕ੍ਰਿਸ਼ਟਤਾ ਲਈ ਸਲਾਨਾ ਪੁਰਸਕਾਰ ਪ੍ਰਦਾਨ ਕੀਤੇ। ਉਨ੍ਹਾਂ ਐੱਨਏਵੀਏਆਰਆਈਟੀਆਈਐੱਚ (ਨਿਊ, ਅਫੋਰਡੇਬਲ, ਵੈਲਿਡੇਟਿਡ ਰਿਸਰਚ ਇਨੋਵੇਸ਼ਨ ਟੈਕਨੋਲੋਜੀਜ਼ ਫਾਰ ਇੰਡੀਅਨ ਹਾਊਸਿੰਗ) ਨਾਮਕ ਇਨੋਵੇਟਿਵ ਕੰਸਟ੍ਰਕਸ਼ਨ ਟੈਕਨੋਲੋਜੀਜ਼ ਬਾਰੇ ਸਰਟੀਫਿਕੇਸ਼ਨ ਕੋਰਸ ਵੀ ਰਿਲੀਜ਼ ਕੀਤਾ। ਇਸ ਮੌਕੇ ’ਤੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਉੱਤਰ ਪ੍ਰਦੇਸ਼, ਤ੍ਰਿਪੁਰਾ, ਝਾਰਖੰਡ, ਤਮਿਲ ਨਾਡੂ, ਗੁਜਰਾਤ, ਆਂਧਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹਾਜ਼ਰ ਸਨ।

 

ਇਸ ਮੌਕੇ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਨਵੀਂ ਊਰਜਾ ਨਾਲ ਅੱਗੇ ਵਧਣ, ਨਵੇਂ ਸੰਕਲਪਾਂ ਨੂੰ ਸਾਬਤ ਕਰਨ ਦਾ ਦਿਨ ਹੈ ਅਤੇ ਅੱਜ ਦੇਸ਼ ਗ਼ਰੀਬ ਤੇ ਮੱਧ ਵਰਗ ਲਈ ਆਵਾਸ ਬਣਾਉਣ ਦੀ ਨਵੀਂ ਟੈਕਨੋਲੋਜੀ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ  ਤਕਨੀਕੀ ਭਾਸ਼ਾ ਵਿੱਚ ਆਵਾਸਾਂ ਨੂੰ ਲਾਈਟ ਹਾਊਸ ਪ੍ਰੋਜੈਕਟਸ ਕਿਹਾ ਜਾਂਦਾ ਹੈ ਪਰ ਇਹ 6 ਪ੍ਰੋਜੈਕਟ ਸੱਚਮੁੱਚ ਹੀ ਲਾਈਟ ਹਾਊਸਿਗ ਜਿਹੇ ਹਨ ਜੋ ਦੇਸ਼ ਵਿੱਚ ਆਵਾਸ ਖੇਤਰ ਨੂੰ ਨਵੀਂ ਦਿਸ਼ਾ ਦਿਖਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਮੌਜੂਦਾ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਉਦਾਹਰਨ ਵਜੋਂ ਇਨ੍ਹਾਂ ਲਾਈਟ ਹਾਊਸ ਪ੍ਰੋਜੈਕਟਾਂ ਦਾ ਉੱਲੇਖ ਕੀਤਾ। ਉਨ੍ਹਾਂ ਕਿਹਾ ਕਿ ਇੱਕ ਸਮੇਂ ਆਵਾਸ ਯੋਜਨਾਵਾਂ ਕੇਂਦਰ ਸਰਕਾਰ ਦੀ ਤਰਜੀਹ ਵਿੱਚ ਨਹੀਂ ਹੁੰਦੀਆਂ ਸਨ ਅਤੇ ਆਵਾਸ ਨਿਰਮਾਣ ਦੀਆਂ ਬਰੀਕੀਆਂ ਅਤੇ ਗੁਣਵੱਤਾ ਵਿੱਚ ਨਹੀਂ ਜਾਇਆ ਜਾਂਦਾ ਸੀ। ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਅੱਜ ਦੇਸ਼ ਨੇ ਇੱਕ ਵੱਖਰਾ ਰੂਟਅਤੇ ਇੱਕ ਬਿਹਤਰ ਟੈਕਨੋਲੋਜੀ ਅਪਣਾਉਂਦੇ ਹੋਏ ਇੱਕ ਵੱਖਰਾ ਦ੍ਰਿਸ਼ਟੀਕੋਣ ਚੁਣਿਆ ਹੈ। ਉਨ੍ਹਾਂ ਸਰਕਾਰ ਦੇ ਮੰਤਰਾਲਿਆਂ ਨੂੰ  ਵੱਡੇ ਅਤੇ ਸੁਸਤ ਢਾਂਚੇ ਬਣਾਉਣ ਦੀ ਬਜਾਏ ਸਟਾਰਟਅੱਪਸ ਦੀ ਤਰ੍ਹਾਂ ਫਿਟ ਰਹਿਣ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ਵ ਭਰ ਦੀਆਂ 50 ਤੋਂ ਵੱਧ ਇਨੋਵੇਟਿਵ ਕੰਸਟ੍ਰਕਸ਼ਨ ਕੰਪਨੀਆਂ ਦੀ ਸਰਗਰਮ ਭਾਗੀਦਾਰੀ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਗਲੋਬਲ ਚੁਣੌਤੀ ਨੇ ਸਾਨੂੰ ਨਵੀਂ ਟੈਕਨੋਲੋਜੀ ਨਾਲ ਇਨੋਵੇਟ ਅਤੇ ਇਨਕਿਊਬੇਟ ਕਰਨ ਦੀ  ਗੁੰਜਾਇਸ਼ ਦਿੱਤੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਪ੍ਰਕਿਰਿਆ ਦੇ ਅਗਲੇ ਪੜਾਅ ਵਿੱਚ, ਵੱਖ-ਵੱਖ ਥਾਵਾਂ ’ਤੇ 6 ਲਾਈਟ ਹਾਊਸ ਪ੍ਰੋਜੈਕਟਾਂ ਦਾ ਕੰਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਲਾਈਟ ਹਾਊਸ ਪ੍ਰੋਜੈਕਟ ਆਧੁਨਿਕ ਟੈਕਨੋਲੋਜੀ ਅਤੇ ਇਨੋਵੇਟਿਵ ਪ੍ਰਕਿਰਿਆਵਾਂ ਨਾਲ ਬਣਨਗੇ ਅਤੇ ਨਿਰਮਾਣ ਦੇ ਸਮੇਂ ਨੂੰ ਘੱਟ ਕਰਨਗੇ ਅਤੇ ਗ਼ਰੀਬਾਂ ਲਈ ਵਧੇਰੇ ਅਨੁਕੂਲ, ਕਿਫਾਇਤੀ ਅਤੇ ਅਰਾਮਦਾਇਕ ਆਵਾਸ ਬਣਾਉਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਲਾਈਟ ਹਾਊਸਾਂ ਦੀ ਨਿਰਮਾਣ ਟੈਕਨੋਲੋਜੀ ਵਿੱਚ ਇਨੋਵੇਸ਼ਨਜ਼ ਹਨ। ਉਦਾਹਰਨ ਵਜੋਂ, ਇੰਦੌਰ ਦੇ ਪ੍ਰੋਜੈਕਟ ਵਿੱਚ ਇੱਟਾਂ ਅਤੇ ਗਾਰੇ ਦੀਆਂ ਕੰਧਾਂ ਨਹੀਂ ਬਣਨਗੀਆਂ, ਬਲਕਿ ਉਹ ਪ੍ਰੀਫੈਬਰੀਕੇਟਿਡ ਸੈਂਡਵਿਚ ਪੈਨਲ ਸਿਸਟਮ ਦਾ ਉਪਯੋਗ ਕਰਨਗੇ। ਰਾਜਕੋਟ ਵਿੱਚ ਲਾਈਟ ਹਾਊਸ ਫ੍ਰੈਂਚ ਟੈਕਨੋਲੋਜੀ ਦਾ ਉਪਯੋਗ ਕਰਕੇ ਬਣਾਏ ਜਾਣਗੇ ਅਤੇ ਸੁਰੰਗ ਦਾਉਪਯੋਗ ਕਰਨ ਵਾਲੀ ਮੋਨੋਲਿਥਿਕ ਕੰਕਰੀਟ ਕੰਸਟ੍ਰਕਸ਼ਨ ਟੈਕਨੋਲੋਜੀ ਅਪਣਾਈ ਜਾਵੇਗੀ ਅਤੇ ਇਹ ਆਵਾਸ ਆਪਦਾਵਾਂ ਦਾ ਸਾਹਮਣਾ ਕਰਨ ਲਈ ਵਧੇਰੇ ਸਮਰੱਥ ਹੋਣਗੇ। ਚੇਨਈ ਵਿੱਚ ਯੂਐੱਸ ਅਤੇ ਫਿਨਲੈਂਡ ਦੀਆਂ ਟੈਕਨੋਲੋਜੀਆਂ, ਪ੍ਰੀਕਾਸਟ ਕੰਕਰੀਟ ਸਿਸਟਮ ਦੀ ਵਰਤੋਂ ਕਰਨਗੀਆਂ ਜੋ ਆਵਾਸ ਨੂੰ ਹੋਰ ਜਲਦੀ ਅਤੇ ਵਧੇਰੇ ਕਿਫਾਇਤੀ ਬਣਾਉਣਗੀਆਂ। ਰਾਂਚੀ ਵਿੱਚ ਆਵਾਸਾਂ ਨੂੰ ਜਰਮਨੀ ਦੀ 3ਡੀ ਨਿਰਮਾਣ ਪ੍ਰਣਾਲੀ ਦੀ ਵਰਤੋਂ ਕਰਕੇ ਬਣਾਇਆ ਜਾਵੇਗਾ। ਹਰੇਕ ਕਮਰੇ ਨੂੰ ਵੱਖਰੇ ਤੌਰ 'ਤੇ ਬਣਾਇਆ ਜਾਵੇਗਾ ਅਤੇ ਫਿਰ ਸਮੁੱਚਾ ਢਾਂਚਾ ਉਸੇ ਤਰ੍ਹਾਂ ਜੋੜਿਆ ਜਾਏਗਾ ਜਿਵੇਂ ਲੇਗੋ ਬਲੌਕਸ ਦੇ ਖਿਡੌਣਿਆਂ ਨੂੰ ਜੋੜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਗਰਤਲਾ ਵਿੱਚ ਨਿਊਜ਼ੀਲੈਂਡ ਦੀ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਸਟੀਲ  ਫਰੇਮਸ ਨਾਲ ਮਕਾਨ ਬਣਾਏ ਜਾ ਰਹੇ ਹਨ ਜੋ ਭੂਚਾਲ ਦੇ ਵੱਡੇ ਜੋਖ਼ਮ ਦਾ ਸਾਹਮਣਾ ਕਰ ਸਕਦੇ ਹਨ। ਲਖਨਊ ਵਿੱਚ ਕੈਨੇਡਾ ਦੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਪਲਸਤਰ ਅਤੇ ਪੇਂਟ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਮਕਾਨਾਂ ਨੂੰ ਜਲਦੀ ਬਣਾਉਣ ਲਈ ਪਹਿਲਾਂ ਤੋਂ ਹੀ ਤਿਆਰ ਕੀਤੀਆਂ ਸਾਰੀਆਂ ਕੰਧਾਂ ਦਾ ਉਪਯੋਗ ਕੀਤਾ ਜਾਏਗਾ। ਉਨ੍ਹਾਂ ਅੱਗੇ ਕਿਹਾ ਕਿ ਹਰ ਲੋਕੇਸ਼ਨ 'ਤੇ 12 ਮਹੀਨਿਆਂ ਵਿੱਚ ਹਜ਼ਾਰਾਂ ਘਰ ਬਣਾਏ ਜਾਣਗੇ ਜੋ ਇਨਕਿਊਬੇਸ਼ਨ ਸੈਂਟਰਾਂ ਵਜੋਂ ਕੰਮ ਕਰਨਗੇ ਅਤੇ ਜਿਨ੍ਹਾਂ ਦੇ ਰਾਹੀਂ ਸਾਡੇ ਯੋਜਨਾਕਾਰ, ਆਰਕੀਟੈਕਟ, ਇੰਜੀਨੀਅਰ ਅਤੇ ਵਿਦਿਆਰਥੀ ਨਵੀਂ ਟੈਕਨੋਲੋਜੀ ਨੂੰ ਸਿੱਖਣ ਅਤੇ ਪ੍ਰਯੋਗ ਕਰਨ ਦੇ ਸਮਰੱਥ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਇਸ ਦੇ ਨਾਲ ਹੀ ਨਿਰਮਾਣ  ਖੇਤਰ ਦੇ ਲੋਕਾਂ ਵਿੱਚ ਨਵੀਂ ਟੈਕਨੋਲੋਜੀ ਨਾਲ ਜੁੜੇ ਹੁਨਰਾਂ ਨੂੰ ਅੱਪਗ੍ਰੇਡ ਕਰਨ ਲਈ ਇੱਕ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਆਵਾਸ ਦੀ ਉਸਾਰੀ ਲਈ ਦੁਨੀਆ ਦੀ ਬਿਹਤਰੀਨ ਟੈਕਨੋਲੋਜੀ ਅਤੇ ਸਮੱਗਰੀ ਮਿਲ ਸਕੇ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਸ਼ਾ-ਇੰਡੀਆ ਪ੍ਰੋਗਰਾਮ ਦੇਸ਼ ਦੇ ਅੰਦਰ ਆਧੁਨਿਕ ਹਾਊਸਿੰਗ ਟੈਕਨੋਲੋਜੀ ਨਾਲ ਜੁੜੀ ਖੋਜ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਚਲਾਇਆ ਜਾ ਰਿਹਾ ਹੈ। ਇਸ ਦੇ ਜ਼ਰੀਏ 21ਵੀ ਸਦੀ ਦੇ ਘਰਾਂ ਨੂੰ ਬਣਾਉਣ ਲਈ ਨਵੀਂ ਅਤੇ ਕਿਫਾਇਤੀ ਟੈਕਨੋਲੋਜੀ ਦਾ ਵਿਕਾਸ ਭਾਰਤ ਦੇ ਅੰਦਰ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਪੰਜ ਬਿਹਤਰੀਨ ਤਕਨੀਕਾਂ ਦੀ ਵੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਰਹਿੰਦੇ ਗ਼ਰੀਬ ਜਾਂ ਮੱਧ ਵਰਗ ਦੇ ਲੋਕਾਂ ਦਾ ਸਭ ਤੋਂ ਵੱਡਾ ਸੁਪਨਾ, ਆਪਣਾ ਆਵਾਸ ਬਣਾਉਣ ਦਾ  ਹੈ। ਪਰ ਸਾਲਾਂ ਤੋਂ ਲੋਕ ਉਨ੍ਹਾਂ ਦੇ ਆਪਣੇ ਆਵਾਸ ਹੋਣ ਦਾ ਭਰੋਸਾ ਗੁਆ ਰਹੇ ਸਨ। ਉਨ੍ਹਾਂ ਕਿਹਾ ਕਿ ਭਰੋਸਾ ਜਿੱਤਣ ਤੋਂ ਬਾਅਦ ਵੀ, ਉੱਚੀਆਂ ਕੀਮਤਾਂ ਦੇ ਕਾਰਨ ਮੰਗ ਘੱਟ ਗਈ ਹੈ। ਲੋਕਾਂ ਨੂੰ ਇਹ ਭਰੋਸਾ ਵੀ ਨਹੀਂ ਰਿਹਾ ਕਿ ਕਿਸੇ ਮਸਲੇ ਦੀ ਸਥਿਤੀ ਵਿੱਚ ਕਾਨੂੰਨ ਉਨ੍ਹਾਂ ਦੇ ਨਾਲ  ਹੋਵੇਗਾ। ਬੈਂਕ ਦੀਆਂ ਉੱਚ ਵਿਆਜ ਦਰਾਂ ਅਤੇ ਕਰਜ਼ ਪ੍ਰਾਪਤ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ, ਨੇ ਇੱਕ  ਮਾਲਕ ਮਕਾਨ ਬਣਨ ਵਿੱਚ ਦਿਲਚਸਪੀ ਨੂੰ ਹੋਰ ਵੀ ਘੱਟ ਕਰ ਦਿੱਤਾ ਹੈ। ਉਨ੍ਹਾਂ ਪਿਛਲੇ 6 ਸਾਲ ਵਿੱਚ ਇੱਕ ਆਮ ਵਿਅਕਤੀ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਕੀਤੇ ਗਏ ਪ੍ਰਯਤਨਾਂ ‘ਤੇ ਤਸੱਲੀ ਪ੍ਰਗਟਾਈ ਕਿ ਉਹ ਵੀ ਹੁਣ ਆਪਣਾ ਮਕਾਨ ਬਣਾ ਸਕਦਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰਾਂ ਵਿੱਚ ਬਹੁਤ ਘੱਟ ਸਮੇਂ ਵਿੱਚ ਲੱਖਾਂ ਘਰ ਬਣਾਏ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਿਰਮਾਣ ਦਾ ਫੋਕਸ ਸਥਾਨਕ ਲੋੜਾਂ ਅਤੇ ਮਕਾਨ ਮਾਲਕਾਂ ਦੀਆਂ ਆਕਾਂਖਿਆਵਾਂ ਅਨੁਸਾਰ ਇਨੋਵੇਸ਼ਨ ਅਤੇ ਲਾਗੂਕਰਨ, ਦੋਵਾਂ ਉੱਤੇ ਹੀ ਹੈ। ਇਹ ਇੱਕ ਪੂਰਾ ਪੈਕੇਜ ਹੈ ਕਿਉਂਕਿ ਹਰ ਯੂਨਿਟ ਬਿਜਲੀ-ਪਾਣੀ-ਗੈਸ ਕਨੈਕਸ਼ਨ ਨਾਲ ਲੈਸ ਹੈ। ਲਾਭਾਰਥੀਆਂ ਦੀ ਜੀਓ-ਟੈਗਿੰਗ ਅਤੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਜਿਹੀਆਂ ਟੈਕਨੋਲੋਜੀਆਂ ਦੇ ਰਾਹੀਂ ਪਾਰਦਰਸ਼ਿਤਾ ਨੂੰ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ।

 

ਮੱਧ ਵਰਗ ਲਈ ਲਾਭਾਂ ਬਾਰੇ ਗੱਲ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਵਾਸਤੇ ਕਰਜ਼ੇ ਦੇ ਵਿਆਜ ‘ਤੇ ਛੋਟ ਮਿਲ ਰਹੀ ਹੈ। ਅਧੂਰੇ ਹਾਊਸਿੰਗ ਪ੍ਰੋਜੈਕਟਾਂ ਲਈ ਬਣਾਇਆ ਗਿਆ 25 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਮੱਧ ਵਰਗ ਦੀ ਵੀ ਸਹਾਇਤਾ ਕਰੇਗਾ। ਰੇਰਾ ਵਰਗੇ ਉਪਰਾਲਿਆਂ ਨੇ ਮਕਾਨ ਮਾਲਿਕਾਂ ਦਾ ਭਰੋਸਾ ਵਾਪਸ ਲਿਆਂਦਾ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਨਾਲ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਿੱਚ ਧੋਖਾ ਨਹੀਂ ਕੀਤਾ ਜਾਵੇਗਾ। ਰੇਰਾ ਦੇ ਤਹਿਤ 60 ਹਜ਼ਾਰ ਪ੍ਰੋਜੈਕਟ ਰਜਿਸਟ੍ਰਡ ਹਨ ਅਤੇ ਹਜ਼ਾਰਾਂ ਸ਼ਿਕਾਇਤਾਂ ਨੂੰ ਕਾਨੂੰਨ ਦੇ ਤਹਿਤ ਨਿਪਟਾਇਆ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਕਾਨ ਦੀ ਚਾਬੀ ਪ੍ਰਾਪਤ ਕਰਨਾ ਸਿਰਫ ਇੱਕ ਰਿਹਾਇਸ਼ੀ ਇਕਾਈ ਦਾ ਕਬਜ਼ਾ ਪ੍ਰਾਪਤ ਕਰਨਾ ਨਹੀਂ ਹੈ ਬਲਕਿ ਇਹ ਮਾਣ, ਵਿਸ਼ਵਾਸ, ਸੁਰੱਖਿਅਤ ਭਵਿੱਖ, ਨਵੀਂ ਪਹਿਚਾਣ ਅਤੇ ਵਧਦੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦਾ ਹੈ। ‘ਹਾਊਸਿੰਗ ਫਾਰ ਆਲ’ ਲਈ ਜੋ ਸਰਬਪੱਖੀ ਕੰਮ ਕੀਤਾ ਜਾ ਰਿਹਾ ਹੈ ਉਹ ਕਰੋੜਾਂ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲੈ ਕੇ ਆ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਨਵੀਂ ਸਕੀਮ,ਅਰਥਾਤ ਅਫੋਰਡੇਬਲ ਰੈਂਟਿੰਗ ਹਾਊਸਿੰਗ ਕੰਪਲੈਕਸ ਸਕੀਮ ਦਾ ਵੀ ਜ਼ਿਕਰ ਕੀਤਾ ਜੋ ਕੋਰੋਨਾ ਮਹਾਮਾਰੀ ਦੌਰਾਨ ਚਲਾਈ ਗਈ ਸੀ। ਸਰਕਾਰ ਉਦਯੋਗਾਂ ਅਤੇ ਹੋਰ ਨਿਵੇਸ਼ਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਕਈ ਰਾਜਾਂ ਤੋਂ ਵੱਖ-ਵੱਖ ਰਾਜਾਂ ਵਿੱਚ ਕੰਮ ਕਰਨ ਲਈ ਆਉਣ ਵਾਲੇ ਮਜ਼ਦੂਰਾਂ ਨੂੰ ਉਚਿਤ ਕਿਰਾਏ ‘ਤੇ ਆਵਾਸ ਉਪਲੱਬਧ ਕਰਾਏ ਜਾ ਸਕਣ। ਉਨ੍ਹਾਂ ਦੀਆਂ ਹਾਊਸਿੰਗ ਕੰਡੀਸ਼ਨਜ਼ ਅਕਸਰ ਸਵੱਛਤਾ ਰਹਿਤ ਅਤੇ ਤ੍ਰਿਸਕਾਰਿਤ ਹੁੰਦੀਆਂ ਹਨ। ਕੋਸ਼ਿਸ਼ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਦੇ ਆਸ-ਪਾਸ ਕਿਰਾਏ ਦੇ ਰਿਹਾਇਸ਼ੀ ਮਕਾਨ ਉਚਿਤ ਕਿਰਾਏ ’ਤੇ ਉਪਲੱਬਧ ਕਰਵਾਏ ਜਾਣ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੇ ਵਰਕਰ ਮਿੱਤਰ  ਮਾਣ ਨਾਲ ਰਹਿਣ।

 

ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਰੀਅਲ ਇਸਟੇਟ ਖੇਤਰ ਦੀ ਸਹਾਇਤਾ ਲਈ ਕੀਤੇ ਗਏ ਉਪਰਾਲਿਆਂ ਦਾ ਵੀ ਉੱਲੇਖ ਕੀਤਾ। ਸਸਤੇ ਮਕਾਨਾਂ 'ਤੇ ਟੈਕਸ ਵਿੱਚ 8 ਤੋਂ 1 ਪ੍ਰਤੀਸ਼ਤ ਦੀ ਕਟੌਤੀ, ਜੀਐੱਸਟੀ ਵਿੱਚ 12 ਤੋਂ 5 ਪ੍ਰਤੀਸ਼ਤ ਦੀ ਕਟੌਤੀ ਜਿਹੇ ਉਪਰਾਲਿਆਂ ਅਤੇ ਸਸਤੇ ਰਿਣ ਲਈ ਇਸ ਸੈਕਟਰ ਨੂੰ  ਬੁਨਿਆਦੀ ਢਾਂਚੇ ਵਜੋਂ ਮਾਨਤਾ ਦੇਣ ਜਿਹੇ ਉਪਰਾਲਿਆਂ ਕਾਰਨ ਸਾਡੀ ਕੰਸਟ੍ਰਕਸ਼ਨ ਪਰਮਿਟ ਸਬੰਧੀ ਰੈਂਕਿੰਗ 185 ਤੋਂ 27ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2000 ਤੋਂ ਵੱਧ ਸ਼ਹਿਰਾਂ ਵਿੱਚ ਕੰਸਟ੍ਰਕਸ਼ਨ ਪ੍ਰਮਿਸ਼ਨ ਪ੍ਰੋਸੈੱਸ ਔਨਲਾਈਨ ਹੀ ਪੂਰੀ ਕੀਤੀ ਜਾ ਚੁੱਕੀ ਹੈ।

 

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਗ੍ਰਾਮੀਣ ਭਾਰਤ ਵਿੱਚ 2 ਕਰੋੜ ਤੋਂ ਵੱਧ ਹਾਊਸਿੰਗ ਯੂਨਿਟਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸਾਲ ਗ੍ਰਾਮੀਣ ਹਾਊਸਿੰਗ ਦੀ ਗਤੀ ਵਿੱਚ ਤੇਜ਼ੀ ਲਿਆਉਣ ਦਾ ਪ੍ਰਯਤਨ ਜਾਰੀ ਰੱਖਿਆ ਜਾਵੇਗਾ

 

*****

 

ਡੀਐੱਸ/ਏਕੇ(Release ID: 1685471) Visitor Counter : 234