ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸਾਲ ਦੀ ਸਮੀਖਿਆ-2020-ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਕੋਵਿਡ-19 ਦੌਰਾਨ ਪੀਐੱਮਯੂਵਾਈ ਲਾਭਪਾਤਰੀਆਂ ਨੂੰ 14.13 ਕਰੋੜ ਮੁਫ਼ਤ ਸਿਲੰਡਰ ਪ੍ਰਦਾਨ ਕੀਤੇ
ਓਏਐੱਲਪੀ ਨਿਲਾਮੀ ਰਾਊਂਡ 5 ਅਧੀਨ 19,789 ਕਿਲੋਮੀਟਰ ਖੇਤਰ ਦੇ 11 ਬਲਾਕ ਐਵਾਰਡ ਕੀਤੇ
ਦੇਸ਼ ਵਿੱਚ ਲਾਗੂ ਕੀਤੇ ਗਏ ਆਟੋ ਈਂਧਣ ਵਿੱਚ ਬੀਐੱਸ-6 ਸਟੈਂਡਰਡ 01.04.2020 ਤੋਂ ਲਾਗੂ
2020 ਵਿੱਚ ਨੈਸ਼ਨਲ ਗੈਸ ਗਰਿੱਡ ਦੇ ਹਿੱਸੇ ਵਜੋਂ 1544 ਕਿਲੋਮੀਟਰ ਪਾਈਪ ਲਾਈਨ ਵਿਛਾਈ ਗਈ
प्रविष्टि तिथि:
31 DEC 2020 5:17PM by PIB Chandigarh
1. ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ)-‘ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ’’ (ਪੀਐੱਮਜੀਕੇਪੀ) ਅਧੀਨ ਕੋਵਿਡ-19 ਦੀ ਆਰਥਿਕ ਪ੍ਰਤੀਕਿਰਿਆ ਦੇ ਹਿੱਸੇ ਵਜੋਂ ਪੀਐੱਮਯੂਵਾਈ ਲਾਭਪਾਤਰੀਆਂ ਨੂੰ 31.12.2020 ਤੱਕ ਤਿੰਨ ਮੁਫ਼ਤ ਐੱਲਪੀਜੀ ਰਿਫਿਲਾਂ ਲਈ ਮੁਫ਼ਤ ਐੱਲਪੀਜੀ ਸਿਲੰਡਰ ਪ੍ਰਦਾਨ ਕੀਤੇ ਜਾ ਰਹੇ ਹਨ। ਓਐੱਮਸੀ ਨੇ ਇਸ ਯੋਜਨਾ ਤਹਿਤ ਪੀਐੱਮਯੂਵਾਈ ਲਾਭਪਾਤਰੀਆਂ ਨੂੰ 30.11.2020 ਤੱਕ 1413.38 ਲੱਖ ਰਿਫਿਲ ਪ੍ਰਦਾਨ ਕੀਤੇ ਹਨ ਅਤੇ 7.5 ਕਰੋੜ ਤੋਂ ਵੱਧ ਪੀਐੱਮਯੂਵਾਈ ਲਾਭਪਾਤਰੀਆਂ ਨੇ ਇਸ ਸਕੀਮ ਤਹਿਤ ਮੁਫ਼ਤ ਸਿਲੰਡਰਾਂ ਦਾ ਲਾਭ ਲਿਆ ਹੈ।
2. ਓਪਨ ਏਕਰਜ਼ ਲਾਇਸੈਂਸ ਨੀਤੀ (ਓਏਐੱਲਪੀ) ਬੋਲੀ ਲਗਾਉਣ ਦੌਰਾਨ ਸਾਲ 2020 ਦੌਰਾਨ 11 ਬਲਾਕ ਜਿਨ੍ਹਾਂ ਦਾ ਖੇਤਰਫਲ 19,789 ਵਰਗ ਕਿਲੋਮੀਟਰ ਹੈ, ਉਨ੍ਹਾਂ ਦਾ ਬੋਲੀ ਰਾਊਂਡ 5 ਅਕਤੂਬਰ 2020 ਨੂੰ ਕੀਤਾ ਗਿਆ ਸੀ।
3. ਗੈਰ ਮੁਦਰੀਕ੍ਰਿਤ ਖੋਜਾਂ ਦਾ ਵਿਕਾਸ- ਵਿੱਤੀ ਸਾਲ 2920-21 ਦੌਰਾਨ ਕੁੱਲ 05 ਖੋਜਾਂ (ਓਐੱਨਜੀਸੀ ਤੋਂ ਨਾਮਜ਼ਦਗੀ ਸ਼ਾਸਨ -03 ਤੋਂ, ਓਆਈਐੱਲ ਤੋਂ 01 ਪੀਐੱਸਸੀ ਤੋਂ 01) ਨੂੰ 20 ਨਵੰਬਰ ਤੱਕ ਮੁਦਰੀਕ੍ਰਿਤ ਕੀਤਾ ਗਿਆ ਹੈ।
4. 4 ਜੂਨ 2020 ਨੂੰ ਇੰਡੀਆ ਗੈਸ ਐਕਸਚੇਂਜ ਦਾ ਉਦਘਾਟਨ-ਇੰਡੀਅਨ ਗੈਸ ਐਕਸਚੇਂਜ (ਆਈਜੀਐਕਸ) ਵੱਲੋਂ ਗੈਸ ਟਰੇਡਿੰਗ ਪਲੈਟਫਾਰਮ ਕੁਦਰਤੀ ਗੈਸ ਦੀ ਡਲੀਵਰੀ ਲਈ ਇੱਕ ਡਲਿਵਰੀ ਅਧਾਰਿਤ ਟਰੇਡਿੰਗ ਪਲੈਟਫਾਰਮ ਹੋਵੇਗਾ। ਆਈਜੀਐਕਸ ਮੌਜੂਦਾ ਸਮੇਂ ਵਿੱਚ ਆਈਈਐਕਸ ਦੀ 100 ਫੀਸਦੀ ਸਹਾਇਕ ਕੰਪਨੀ ਹੈ। ਜਲਦੀ ਹੀ ਆਈਈਐਕਸ ਕੋਲ ਗੈਸ ਉਦਯੋਗ ਦੇ ਕੁਝ ਰਣਨੀਤਕ ਨਿਵੇਸ਼ਕ ਹੋਣਗੇ।
5. ਮਾਰਕੀਟ ਆਵਾਜਾਈ ਈਂਧਣ ਨੂੰ ਅਧਿਕਾਰਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ 04 ਕੰਪਨੀਆਂ ਨੂੰ ਅਧਿਕਾਰ ਦਿੱਤੇ ਗਏ ਹਨ ਅਤੇ 01 ਬਿਨੈ ਪੱਤਰ ਮੰਤਰਾਲੇ ਵਿੱਚ ਵਿਚਾਰ ਅਧੀਨ ਹਨ।
6. ਵਾਹਨ ਈਂਧਣ ਦ੍ਰਿਸ਼ਟੀਕੋਣ ਅਤੇ ਨੀਤੀ: ਸਵੱਛ ਈਂਧਣ ਤੱਕ ਪਹੁੰਚ ਵਿੱਚ ਸੁਧਾਰ ਬੀਐੱਸ-6 ਦੇ ਅਨੁਕੂਲ ਈਂਧਣ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ। ਦੇਸ਼ ਵਿੱਚ ਆਟੋ ਈਂਧਣ ਵਿੱਚ ਬੀਐੱਸ-6 ਸਟੈਂਡਰਡ ਲਾਗੂ ਕੀਤਾ ਗਿਆ ਹੈ ਜੋ 01.04.2020 ਤੋਂ ਲਾਗੂ ਹੈ।
7. ਰਾਸ਼ਟਰੀ ਗੈਸ ਗਰਿੱਡ। 2020 ਵਿੱਚ ਰਾਸ਼ਟਰੀ ਗੈਸ ਗਰਿੱਡ ਦੇ ਹਿੱਸੇ ਵਜੋਂ ਕੁੱਲ 1544 ਕਿਲੋਮੀਟਰ ਪਾਈਪ ਲਾਈਨ ਵਿਛਾ ਦਿੱਤੀ ਗਈ ਹੈ।
8. ਅੰਤਰਰਾਸ਼ਟਰੀ ਸਹਿਯੋਗ/ਮਹੱਤਵਪੂਰਨ ਸਮਝੌਤੇ/ਠੇਕੇ/ਨਿਵੇਸ਼
੍ਹ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਹਿੱਸੇ ਵਜੋਂ ਭਾਰਤ ਨੇ ਰੂਸ ਅਤੇ ਅੰਗੋਲਾ ਨੂੰ ਮਿਆਦ ਦੇ ਅਧਾਰ ’ਤੇ ਕੱਚੇ ਤੇਲ ਦੀ ਦਰਾਮਦ ਲਈ ਨਵੇਂ ਸਰੋਤ ਵਜੋਂ ਸ਼ਾਮਲ ਕੀਤਾ ਹੈ। ਮੰਤਰੀ ਪੱਧਰ ਦੀਆਂ ਮੀਟਿੰਗਾਂ ਨੇ ਅਮਰੀਕਾ, ਰੂਸ, ਸਾਊਦੀ ਅਰਬ ਅਤੇ ਯੂਏਈ ਨਾਲ ਰਣਨੀਤਕ ਊਰਜਾ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਅਤੇ ਗੁਆਂਢੀ ਦੇਸ਼ਾਂ ਨਾਲ ਊਰਜਾ ਦੇ ਗਲਿਆਰੇ ਨੂੰ ਮਜ਼ਬੂਤ ਵੀ ਕੀਤਾ।
੍ਹ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਜੀ-20 ਊਰਜਾ ਮੰਤਰੀਆਂ, ਓਪੇਕ ਅਤੇ ਅੰਤਰਰਾਸ਼ਟਰੀ ਊਰਜਾ ਫੋਰਮ (ਆਈਈਐੱਫ) ਨਾਲ ਗਲੋਬਲ ਕੱਚੇ ਅਤੇ ਕੁਦਰਤੀ ਗੈਸ ਮਾਰਕੀਟ ਸਥਿਰਤਾ ’ਤੇ ਉੱਚ ਪੱਧਰੀ ਵਾਰਤਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
੍ਹ ਮਾਣਯੋਗ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਅਕਤੂਬਰ 2020 ਵਿੱਚ ਆਯੋਜਿਤ ਸੇਰਾ ਵੀਕ ਇੰਡੀਆ ਊਰਜਾ ਫੋਰਮ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕੀਤਾ ਅਤੇ ਸੱਤ ਪ੍ਰਮੁੱਖ ਊਰਜਾ ਵਾਹਕਾਂ ਵਾਲੇ ਭਾਰਤ ਦੇ ਨਵੇਂ ਊਰਜਾ ਨਕਸ਼ੇ ਦਾ ਐਲਾਨ ਵੀ ਕੀਤਾ।
੍ਹ ਕੱਚੇ ਤੇਲ ਦੀਆਂ ਘੱਟ ਕੀਮਤਾਂ ਦਾ ਫਾਇਦਾ ਉਠਾਉਂਦਿਆਂ, ਵਿਸ਼ਾਖਾਪਟਨਮ, ਮੰਗਲੋਰ ਅਤੇ ਪਦੂਰ ਵਿਖੇ ਸਥਿਤ ਤਿੰਨੋ ਰਣਨੀਤਕ ਪੈਟਰੋਲੀਅਮ ਰਿਜ਼ਰਵ (ਐੱਸਪੀਆਰ) ਪੂਰੀ ਸਮਰੱਥਾ ਨਾਲ ਭਰੇ ਗਏ ਜਿਸ ਦੇ ਨਤੀਜੇ ਵਜੋਂ ਲਗਭਗ 5000 ਕਰੋੜ ਰੁਪਏ ਦੀ ਬੱਚਤ ਹੋਈ।
9. ਈਥੇਨੌਲ ਮਿਸ਼ਰਤ ਪੈਟਰੋਲ (ਈਬੀਪੀ) ਪ੍ਰੋਗਰਾਮ। ਈਥੇਨੌਲ ਸਪਲਾਈ ਸਾਲ (ਈਐੱਸਵਾਈ) 2019-20 ਦੌਰਾਨ ਓਐੱਮਸੀ’ਜ਼ ਵੱਲੋਂ 30.11.2020 ਤੱਕ ਮਿਲਾਉਣ ਦੇ ਉਦੇਸ਼ ਨਾਲ 172.43 ਕਰੋੜ ਲੀਟਰ ਈਥੇਨੌਲ ਦੀ ਖਰੀਦ ਕੀਤੀ ਗਈ ਹੈ। ਈਥੇਨੌਲ ਮਿਸ਼ਰਤ ਪ੍ਰੋਗਰਾਮ ਤਹਿਤ ਵੱਖ ਵੱਖ ਫੀਡਸਟੌਕਸ ਲਈ ਮਿਹਨਤਾਨਾ ਮੁੱਲ ਨਿਰਧਾਰਤ ਕੀਤੇ ਗਏ ਹਨ। ਚੀਨੀ ਤੋਂ ਈਥੇਨੌਲ ਦੀ ਕੀਮਤ ਵਿੱਚ 3.17 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਬੀ ਹੈਵੀ ਗੁੜ ਵਿੱਚ 3.34 ਰੁਪਏ ਪ੍ਰਤੀ ਲੀਟਰ ਅਤੇ ਸੀ-ਹੈਵੀ ਗੁੜ ਵਿੱਚ 1.94 ਪ੍ਰਤੀ ਲੀਟਰ ਰੁਪਏ ਵਾਧਾ ਕੀਤਾ ਗਿਆ ਹੈ। ਸਰਕਾਰ ਨੇ ਪਹਿਲੀ ਵਾਰ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਕੋਲ ਉਪਲੱਬਧ ਮੱਕੀ ਅਤੇ ਸਰਪਲੱਸ ਚਾਵਲਾਂ ਤੋਂ ਈਥੇਨੌਲ ਦੇ ਉਤਪਾਦਨ ਦੀ ਆਗਿਆ ਦਿੱਤੀ ਹੈ।
10. ਗੈਸ ਪਾਈਪਲਾਈਨ ਟੈਰਿਫ ਦਾ ਸੰਗਤੀਕਰਨ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀਐੱਨਜੀਆਰਬੀ) ਨੇ ਪੀਐੱਨਜੀਆਰਬੀ (ਕੁਦਰਤੀ ਗੈਸ ਪਾਈਪਲਾਈਨ ਟੈਰਿਫ ਦਾ ਨਿਰਧਾਰਨ) ਸੋਧ ਰੈਗੂਲੇਸ਼ਨ, 2020, ਸਤੰਬਰ 2020 ਨੂੰ ਮਲਟੀਪਲ ਪਾਈਪਲਾਈਨ ਸੰਸਥਾਵਾਂ ਦੇ ਅਜਿਹੇ ਸਾਰੇ ਆਪਸ ਵਿੱਚ ਜੁੜੇ ਹੋਏ ਪਾਈਪ ਲਾਈਨਾਂ ਦਾ ਐਲਾਨ ਕਰਨ ਲਈ ਸੂਚਿਤ ਕੀਤਾ ਹੈ ਜਿਨ੍ਹਾਂ ਵਿੱਚ ਪਹਿਲਾਂ ਹੀ ਇੱਕ ਨੈਸ਼ਨਲ ਗੈਸ ਗਰਿੱਡ ਸਿਸਟਮ (ਐੱਨਜੀਜੀਐੱਸ) ਦੇ ਤੌਰ ’ਤੇ ਪ੍ਰਦਾਨ ਕੀਤੀ ਗਈ ਬੋਲੀ ਸ਼ਾਮਲ ਹੈ।
11. ਕਫਾਇਤੀ ਟਰਾਂਸਪੋਰਟੇਸ਼ਨ (ਸਟੈਟ) ਲਈ ਸਥਿਰ ਵਿਕਲਪਿਕ ‘ਸਸਟੇਨੇਬਲ ਅਲਟਰਨੇਟਿਵ ਟੂਵਰਡਜ਼ ਅਫੋਰਡੇਬਲ ਟਰਾਂਸਪੋਰਟੇਸ਼ਨ (ਸਟੈਟ) ਦੀ ਪਹਿਲ 1 ਅਕਤੂਬਰ 2018 ਨੂੰ ਕੀਤੀ ਗਈ ਸੀ ਜਿਸ ਵਿੱਚ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਸੰਭਾਵਿਤ ਉੱਦਮੀਆਂ ਤੋਂ ਕੰਪਰੈਸਡ ਬਾਇਓ ਗੈਸ (ਸੀਬੀਜੀ) ਖਰੀਦਣ ਲਈ ਐਕਸਪ੍ਰੈੱਸ ਆਫ ਇੰਟਰਸਟ (ਈਓਆਈ) ਦਾ ਸੱਦਾ ਦੇ ਰਹੀਆਂ ਹਨ। ਇਸ ਪਹਿਲ ਤਹਿਤ 15 ਦਸੰਬਰ 2020 ਤੱਕ 621 ਲੈਟਰ ਆਫ ਇੰਟੈਂਟ (ਐੱਲਓਆਈ) ਜਾਰੀ ਕੀਤੇ ਗਏ ਹਨ। ਸੀਬੀਜੀ ਦੀ ਸਪਲਾਈ 7 ਪਲਾਂਟਾਂ ਤੋਂ ਅਰੰਭ ਕੀਤੀ ਗਈ ਹੈ ਅਤੇ 13 ਪ੍ਰਚੂਨ ਦੁਕਾਨਾਂ ਤੋਂ ਵਿਕਰੀ ਸ਼ੁਰੂ ਕੀਤੀ ਗਈ ਹੈ।
12. ਪੀਪੀ-ਐੱਲਸੀ (ਸਥਾਨਕ ਸਮੱਗਰੀ ਨਾਲ ਜੁੜੀ ਖਰੀਦ ਤਰਜੀਹ) ਨੀਤੀ ਨੂੰ ਪੂਰੀ ਤਰ੍ਹਾਂ ਸੋਧਿਆ ਗਿਆ ਤਾਂ ਜੋ ਸਥਾਨਕ ਤੌਰ ’ਤੇ ਪੈਦਾ ਹੋਈਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਇਸ ਤਰ੍ਹਾਂ ਆਤਮਨਿਰਭਰ ਭਾਰਤ ਪਹਿਲਕਦਮੀ ਦਾ ਸਮਰਥਨ ਕੀਤਾ ਜਾਵੇ।
13. ਕਫਾਇਤੀ ਕਿਰਾਇਆ ਹਾਊਸਿੰਗ ਕੰਪਲੈਕਸ ਯੋਜਨਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਐੱਮਓਪੀ ਅਤੇ ਐੱਨਜੀ ਦੇ ਤੇਲ ਅਤੇ ਗੈਸ ਪੀਐੱਸਯੂ/ਸੰਗਠਨਾਂ ਨਾਲ ਸਲਾਹ ਮਸ਼ਵਰਾ ਕਰਕੇ ਪਰਵਾਸੀ ਮਜ਼ਦੂਰਾਂ ਲਈ ਕਫਾਇਤੀ ਕਿਰਾਇਆ ਹਾਊਸਿੰਗ ਕੰਪਲੈਕਸ ਸਕੀਮ (ਏਆਰਐੱਚਸੀ’ਜ਼) ਅਧੀਨ 50,000 ਨਿਵਾਸ ਯੂਨਿਟ (ਡੀਯੂ) ਬਣਾਉਣ ਦੀ ਯੋਜਨਾ ਬਣਾਈ ਹੈ।
*****
YB/SK
(रिलीज़ आईडी: 1685259)
आगंतुक पटल : 277