ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਦੀ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ

Posted On: 31 DEC 2020 5:09PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਸਾਰੇ ਸਾਥੀ ਨਾਗਰਿਕਾਂ ਨੂੰ ਨਵੇਂ ਸਾਲ 2021 ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ, “ਨਵੇਂ ਸਾਲ ਦੇ ਅਵਸਰ ‘ਤੇ, ਦੇਸ਼ ਤੇ ਵਿਦੇਸ਼ ਵਿੱਚ ਵਸੇ ਸਾਰੇ ਭਾਰਤੀਆਂ ਨੂੰ ਮੈਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਹਰ ਨਵਾਂ ਸਾਲ, ਇੱਕ ਨਵੀਂ ਸ਼ੁਰੂਆਤ ਕਰਨ ਦਾ ਅਵਸਰ ਹੁੰਦਾ ਹੈ ਅਤੇ ਵਿਅਕਤੀਗਤ ਤੇ ਸਮੂਹਿਕ ਵਿਕਾਸ ਦੇ ਸਾਡੇ ਸੰਕਲਪ ਨੂੰ ਬਲ ਦਿੰਦਾ ਹੈ।

 

ਕੋਵਿਡ-19 ਤੋਂ ਉਤਪੰਨ ਸੰਕਟ ਦਾ ਇਹ ਸਮਾਂ ਸਾਡੇ ਸਭ ਦੇ ਲਈ ਇਕਜੁੱਟ ਹੋ ਕੇ ਅੱਗੇ ਵਧਣ ਦਾ ਸਮਾਂ ਹੈ। ਇਹ, ਉਨ੍ਹਾਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦਾ ਵੀ ਸਮਾਂ ਹੈ ਜੋ ਵਿਵਿਧਤਾ ਵਿੱਚ ਏਕਤਾ ਦੇ ਸਾਡੇ ਜੀਵਨ-ਦਰਸ਼ਨ ਨੂੰ ਮਜ਼ਬੂਤ ਕਰਦੀਆਂ ਹਨ।

 

ਨਵੇਂ ਸਾਲ 2021 ਦੀ ਪੂਰਵ ਸੰਧਿਆ ‘ਤੇ ਆਓ, ਅਸੀਂ ਸਭ ਮਿਲ ਕੇ ਪ੍ਰੇਮ, ਦਇਆ ਅਤੇ ਸਹਿਣਸ਼ੀਲਤਾ ਦੀ ਭਾਵਨਾ ਨਾਲ ਇੱਕ ਅਜਿਹਾ ਸਮਾਵੇਸ਼ੀ ਸਮਾਜ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰੀਏ ਜਿੱਥੇ ਸ਼ਾਂਤੀ ਅਤੇ ਸਦਭਾਵ ਨੂੰ ਹੁਲਾਰਾ ਮਿਲੇ। 

 

ਮੇਰੀ ਕਾਮਨਾ ਹੈ ਕਿ ਤੁਸੀਂ ਸਭ ਸੁਅਸਥ ਤੇ ਸੁਰਿੱਖਅਤ ਰਹੋ ਅਤੇ ਨਵੀਂ ਊਰਜਾ ਦੇ ਨਾਲ ਦੇਸ਼ ਦੀ ਪ੍ਰਗਤੀ ਦੇ ਆਪਣੇ ਸਾਂਝੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਅੱਗੇ ਵਧੋ।”

 

 

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ 

 

***

 

ਡੀਐੱਸ/ਏਕੇਪੀ/ਏਕੇ



(Release ID: 1685230) Visitor Counter : 47