ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀ ਸੀ ਆਈ ਨੇ ਟੀ ਪੀ ਜੀ ਗ੍ਰੋਥ ਵੀ ਐੱਸਐੱਫ ਮਾਰਕੀਟ ਪ੍ਰਾਈਵੇਟ ਲਿਮਟਡ ਦੇ 8 ਪ੍ਰਤੀਸ਼ਤ ਦੇ (ਕਰੀਬ) ਨੂੰ ਏ ਪੀ ਆਈ ਹੋਲਡਿੰਗਜ਼ ਪ੍ਰਾਈਵੇਟ ਲਿਮਟਡ ਦੇ ਇਕਵਿਟੀ ਸ਼ੇਅਰ ਹੋਲਡਿੰਗ ਨੂੰ ਗ੍ਰਹਿਣ ਕਰਨ ਦੀ ਮਨਜ਼ੂਰੀ ਦਿੱਤੀ ਹੈ ।

Posted On: 31 DEC 2020 11:06AM by PIB Chandigarh

ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀ ਸੀ ਆਈ ) ਨੇ ਟੀ ਪੀ ਜੀ ਗ੍ਰੋਥ ਵੀ ਐੱਸਐੱਫ ਮਾਰਕੀਟ ਪ੍ਰਾਈਵੇਟ ਲਿਮਟਡ (ਟੀ ਪੀ ਜੀ/ ਐਕੁਆਇਰਰ) ਦੀ 8 ਪ੍ਰਤੀਸ਼ਤ ਕਰੀਬ ਨੂੰ ਪੀ ਆਈ ਹੋਲਡਿੰਗ ਪ੍ਰਾਈਵੇਟ ਲਿਮਟਡ (ਏਪੀਆਈ/ਟਾਰਗੈੱਟ) ਦੀ ਇਕਵਿਟੀ ਸ਼ੇਅਰ ਹੋਲਡਿੰਗ ਨੂੰ ਗ੍ਰਹਿਣ ਕਰਨ ਲਈ ਕੰਪੀਟੀਸ਼ਨ ਐਕਟ 2002 ਦੇ ਸੈਕਸ਼ਨ 31(1) ਤਹਿਤ ਕੱਲ੍ਹ ਮਨਜ਼ੂਰੀ ਦਿੱਤੀ ਹੈ
ਐਕੁਆਇਰਰ 1 ਵਿਸ਼ੇਸ਼ ਉਦੇਸ਼ ਨਿਵੇਸ਼ ਵਹੀਕਲ ਜੋ ਸਿੰਘਾਪੁਰ ਵਿੱਚ ਹੈ , ਨੂੰ ਹਾਲ ਹੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਅੱਜ ਦੀ ਤਰੀਕ ਵਿੱਚ ਇਹ ਸਰੀਰਕ ਤੌਰ ਤੇ ਭਾਰਤ ਵਿੱਚ ਹਾਜ਼ਰ ਨਹੀਂ ਹੈ ਅਤੇ ਨਾ ਹੀ ਇਸ ਦਾ ਨਿਵੇਸ਼ ਹੈ ਐਕੁਆਇਰਰ ਸਾਂਝੇ ਤੌਰ ਤੇ ਪੀ ਜੀ ਦੁਆਰਾ (ਟੀ ਪੀ ਜੀ ਗਲੋਬਲ , ਐਲ ਐਲ ਸੀ ਅਤੇ ਇਸ ਨਾਲ ਸਬੰਧਤ ਕੰਪਨੀਆਂ ) ਅਤੇ ਕੋਰੀਅਨ ਨਿਵੇਸ਼ ਕਾਰਪੋਰੇਸ਼ਨ ਨੂੰ ਸਾਂਝੇ ਤੌਰ ਤੇ ਫੰਡ ਦੇਵੇਗਾ ਪੀ ਆਈ ਹੋਲਡਿੰਗਜ਼ ਇੱਕ ਐਸੀ ਕੰਪਨੀ ਹੈ , ਜਿਸ ਨੂੰ ਭਾਰਤ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਪੀ ਆਈ ਹੋਲਡਿੰਗਜ਼ ਗਰੁੱਪ ਅੰਤਿਮ ਮੂਲ ਇਕਾਈ ਹੈ ਪੀ ਆਈ ਹੋਲਡਿੰਗਜ਼ ਸਿੱਧੇ ਤੌਰ ਤੇ ਜਾਂ ਉਸਦੇ ਹੇਠਲੀਆਂ ਕੰਪਨੀਆਂ ਦੁਆਰਾ ਸਾਰੀਆਂ ਕਾਰੋਬਾਰੀ ਗਤੀਵਿਧੀਆਂ ਚਲਾਏਗੀ , ਜਿਨ੍ਹਾਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ
1* ਥੋਕ ਵਿੱਕਰੀ ਅਤੇ ਦਵਾਈਆਂ ਦੀ ਵੰਡ (ਫਾਰਮਾਸੁਟੀਕਲ ਵਿਭਾਗ, ਮੈਡੀਕਲ ਯੰਤਰ ਅਤੇ ਉਸ ਦਾ ਕਾਉਂਟਰ ਦਵਾਈਆਂ ਸਮੇਤ)
2* ਆਵਾਜਾਈ ਸੇਵਾਵਾਂ ਮੁੱਖ ਤੌਰ ਤੇ ਫਾਰਮਾਸੁਟੀਕਲ ਖੇਤਰ ਲਈ ਨਿਯਮ
3* ਕਾਮਰਸ ਪਲੇਟਫਾਰਮਸ ਨੂੰ ਵਿਕਸਿਤ ਕਰਨ ਲਈ ਤਕਨਾਲੋਜੀ ਅਤੇ ਬੌਧਿਕ ਸੰਪਤੀ ਦੀ ਮਲਕੀਅਤ ਅਤੇ ਫਾਰਮਾਸੁਟੀਕਲ ਉਤਪਾਦਾਂ , ਮੈਡੀਕਲ ਯੰਤਰਾਂ ਅਤੇ ਟੀ ਸੀ ਦਵਾਈਆਂ ਦੀ ਵਿੱਕਰੀ ਲਈ ਬਜ਼ਾਰੀ ਸਹੂਲਤਾਂ ਸਮੇਤ
4* ਨਿਰਮਾਣ ਕਰਨਾ (ਸਮਝੌਤਾ ਨਿਰਮਾਣ ਕਰਨ ਦੁਆਰਾ) ਅਤੇ ਫਾਰਮਾਸੁਟੀਕਲ , ਆਯੁਰਵੇਦਿਕ ਅਤੇ ਨੂਟਰਾਸੁਟੀਕਲ ਵਿਭਾਗ , ਮੈਡੀਕਲ ਯੰਤਰ , ਹਾਈਜੀਨ ਉਤਪਾਦ , ਜਿ਼ੰਦਗੀ ਬਚਾਊ ਦਵਾਈਆਂ , ਹਰਬਲ ਉਤਪਾਦ ਅਤੇ ਫੂਡ ਸਪਲੀਮੈਂਟਸ
ਸੀ ਸੀ ਆਈ ਇਸ ਬਾਰੇ ਵਿਸਥਾਰਤ ਹੁਕਮ ਜਾਰੀ ਕਰੇਗਾ

 

ਆਰ ਐੱਮ/ਕੇ ਐੱਮ ਐਨ



(Release ID: 1685129) Visitor Counter : 105