ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇ ਵੀ ਆਈ ਸੀ ਨੇ ਕੋਵਿਡ 19 ਦੌਰਾਨ ਜੰਮੂ ਕਸ਼ਮੀਰ ਦੇ ਖਾਦੀ ਕਾਰੀਗਰਾਂ ਦੀਆਂ ਜਿ਼ੰਦਗੀਆਂ ਕਾਇਮ ਰੱਖਣ ਲਈ 30 ਕਰੋੜ ਰੁਪਏ ਵੰਡੇ

Posted On: 30 DEC 2020 2:13PM by PIB Chandigarh

ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ (ਕੇ ਵੀ ਆਈ ਸੀ) ਨੇ ਕੋਵਿਡ 19 ਦੌਰਾਨ ਜੰਮੂ ਕਸ਼ਮੀਰ ਦੇ ਖਾਦੀ ਕਾਰੀਗਰਾਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਹੈ ਜਦਕਿ ਕੇ ਵੀ ਆਈ ਸੀ ਨੇ ਦੇਸ਼ ਭਰ ਵਿੱਚ ਟਿਕਾਉਣ ਯੋਗ ਰੋਜ਼ਗਾਰ ਕਾਇਮ ਰੱਖਣ ਲਈ ਅਣਥੱਕ ਕੰਮ ਕੀਤਾ ਹੈ I ਕਮਿਸ਼ਨ ਨੇ ਇਕੱਲੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਖਾਦੀ ਸੰਸਥਾਵਾਂ ਨੂੰ 29.65 ਕਰੋੜ ਰੁਪਏ ਵੰਡੇ ਹਨ । ਇਹ ਖੇਤਰ ਕੇਂਦਰ ਸਰਕਾਰ ਦੇ ਵਿਸ਼ੇਸ਼ ਧਿਆਨ ਵਿੱਚ ਰਿਹਾ ਹੈ ।

https://ci5.googleusercontent.com/proxy/GtKFhuFmWZkZKTGFBfaDl4LdZJ9sSVP4Au3B7SXf5p8cQpdBHx5EMbZrUyw5i1GS9okVIO-020OXMpl7DxUctRN6Y8We7ju84qGd7CW_0y_Uuj9a9Lvf4tM3IA=s0-d-e1-ft#https://static.pib.gov.in/WriteReadData/userfiles/image/image001ZRU1.jpg  

ਇਸ ਰਾਸ਼ੀ ਨਾਲ ਮਈ 2020 ਤੋਂ ਸਤੰਬਰ 2020 ਤੱਕ ਜੰਮੂ ਕਸ਼ਮੀਰ ਦੀਆਂ 84 ਖਾਦੀ ਸੰਸਥਾਵਾਂ ਨਾਲ ਸੰਬੰਧਿਤ 10,800 ਖਾਦੀ ਕਾਰੀਗਰਾਂ ਨੂੰ ਫਾਇਦਾ ਪਹੁੰਚਿਆ ਹੈ । ਇਹ ਵਿੱਤੀ ਸਹਾਇਤਾ ਸੋਧੇ ਬਜ਼ਾਰ ਵਿਕਾਸ ਸਹਿਯੋਗ (ਐੱਮ ਐੱਮ ਡੀ ਏ) ਸਕੀਮ ਤਹਿਤ ਦਿੱਤੀ ਗਈ ਹੈ । ਮੋਡੀਫਾਈਡ ਮਾਰਕੀਟਿੰਗ ਡਿਵੈਲਪਮੈਂਟ ਅਸਿਸਟੈਂਸ ਸਕੀਮ ਉਤਪਾਦਕ ਗਤੀਵਿਧੀਆਂ ਨਾਲ ਸਿੱਧੀ ਜੁੜੀ ਹੋਈ ਹੈ । ਇਸ ਸਕੀਮ ਤਹਿਤ ਰਕਮ ਸਿੱਧੀ ਕਾਰੀਗਰਾਂ ਦੇ ਬੈਂਕ ਖਾਤਿਆਂ ਵਿੱਚ ਡੀ ਬੀ ਟੀ ਰਾਹੀਂ ਤਬਦੀਲ ਕੀਤੀ ਜਾਂਦੀ ਹੈ ।
ਕੋਵਿਡ 19 ਲਾਕਡਾਊਨ ਦੌਰਾਨ 2016—17 ਤੋਂ 2018—19 ਨਾਲ ਸੰਬੰਧਿਤ ਜੰਮੂ ਕਸ਼ਮੀਰ ਦੀਆਂ ਖਾਦੀ ਸੰਸਥਾਵਾਂ ਦੇ 951 ਪੁਰਾਣੇ ਐੱਮ ਐੱਮ ਡੀ ਦਾਅਵਿਆਂ ਨੂੰ ਮੁਕਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ । ਇਹ ਦਾਅਵੇ ਵੱਖ ਵੱਖ ਤਕਨੀਕੀ ਕਾਰਨਾਂ ਕਰਕੇ ਲੰਬਿਤ ਸਨ ।
ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਰਾਹੀਂ 84 ਖਾਦੀ ਸੰਸਥਾਵਾਂ ਦੇ ਜੰਮੂ ਤੇ ਕਸ਼ਮੀਰ ਦੇ 10,800 ਕਾਰੀਗਰ ਪਰਿਵਾਰਾਂ ਨੂੰ ਸਿੱਧਾ ਲਾਭ ਦੇਣ ਲਈ 29.65 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ , ਜਿਸ ਨਾਲ ਪ੍ਰਧਾਨ ਮੰਤਰੀ ਦੇ ਹਰੇਕ ਕਮਜ਼ੋਰ ਵਰਗ ਨੂੰ ‘ਆਤਮਨਿਰਭਰ’ ਬਣਾਉਣ ਦੇ ਸੁਪਨੇ ਨੂੰ ਮਜ਼ਬੂਤੀ ਮਿਲਦੀ ਹੈ ।

https://ci5.googleusercontent.com/proxy/jTuZRg-o5XZQq03cNHhxfVNbHUyLAoCxujXI-uiqcTtjJosYwH0BJQrPu_0RKJ3wLwzP0P8yLxss7LAmwG49yXxdWI1BPrc_svyEexjk8lki18zPzLtMom16Rw=s0-d-e1-ft#https://static.pib.gov.in/WriteReadData/userfiles/image/image0020ZTF.jpg  

ਸਕਸੈਨਾ ਨੇ ਕਿਹਾ ,"ਖਾਦੀ ਸੰਸਥਾਵਾਂ ਅਤੇ ਕਾਰੀਗਰਾਂ ਨੂੰ ਐੱਮ ਐੱਮ ਡੀ ਏ ਸਕੀਮ ਰਾਹੀਂ ਵਿੱਤੀ ਸਹਾਇਤਾ ਯਕੀਨੀ ਬਣਾਉਣ ਤੋਂ ਇਲਾਵਾ ਕੇ ਵੀ ਆਈ ਸੀ ਨੇ ਖਾਦੀ ਫੇਸ ਮਾਸਕ ਸਿਊਣ ਲਈ ਅਨੰਤਨਾਗ , ਕੁਪਵਾੜਾ , ਪੁਲਵਾਮਾ , ਉੱਧਮਪੁਰ ਤੇ ਜੰਮੂ ਦੇ ਸਵੈ ਸੇਵੀ ਗਰੁੱਪਾਂ ਦੀਆਂ ਹਜ਼ਾਰਾਂ ਮਹਿਲਾ ਕਾਰੀਗਰਾਂ ਨੂੰ ਰੋਜ਼ਗਾਰ ਵੀ ਦਿੱਤਾ ਹੈ । ਇਹਨਾਂ ਮਹਿਲਾ ਕਾਰੀਗਰਾਂ ਵੱਲੋਂ ਸੀਤੇ ਗਏ ਕਰੀਬ 7 ਲੱਖ ਖਾਦੀ ਫੇਸ ਮਾਸਕ ਜੰਮੂ ਕਸ਼ਮੀਰ ਸਰਕਾਰ ਨੂੰ ਸਪਲਾਈ ਕੀਤੇ ਗਏ ਸਨ"।
ਇਸ ਵੇਲੇ ਜੰਮੂ ਕਸ਼ਮੀਰ ਵਿੱਚ 103 ਖਾਦੀ ਸੰਸਥਾਵਾਂ ਕੰਮ ਕਰ ਰਹੀਆਂ ਹਨ , ਇਹਨਾਂ ਵਿੱਚੋਂ 12 ਮੁੱਖ ਤੌਰ ਤੇ ਕਸ਼ਮੀਰ ਦੇ ਵਿਸ਼ਵ ਪੱਧਰੀ ਪ੍ਰਸਿੱਧ ਪਸ਼ਮੀਨਾ ਸ਼ਾਲ ਦੇ ਉਤਪਾਦਨ ਵਿੱਚ ਲੱਗੀਆਂ ਹੋਈਆਂ ਹਨ । 60% ਤੋਂ ਜਿ਼ਆਦਾ ਸ਼ਾਲਾਂ ਦਾ ਦੱਖਣ ਕਸ਼ਮੀਰ ਖੇਤਰ ਯਾਨਿ ਕਿ ਅਨੰਤਨਾਗ , ਬਾਂਦੀਪੋਰਾ , ਪੁਲਵਾਮਾ ਅਤੇ ਕੁਲਗਾਮ ਵਿੱਚ ਉਤਪਾਦਨ ਹੁੰਦਾ ਹੈ । ਜੰਮੂ ਕਸ਼ਮੀਰ ਵਿੱਚ ਤਿਆਰ ਕੀਤੇ ਗਏ ਉਤਪਾਦਾਂ ਨੂੰ ਦਿੱਲੀ , ਰਾਜਸਥਾਨ , ਹਰਿਆਣਾ , ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ ਅਤੇ ਉਤਰਾਖੰਡ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਖ਼ਪਤਕਾਰ ਮਿਲੇ ਹਨ । ਇਹ ਉਤਪਾਦ ਵੱਖ ਵੱਖ ਖਾਦੀ ਇੰਡੀਆ ਵਿਕਰੀ ਆਊਟ ਲੈਟਸ ਅਤੇ ਕੇ ਵੀ ਆਈ ਸੀ ਪੋਰਟਲ ਰਾਹੀਂ ਵੇਚੇ ਜਾ ਰਹੇ ਹਨ ।

 

ਬੀ ਐੱਨ / ਐੱਸ ਐੱਸ / ਆਈ ਏ



(Release ID: 1684790) Visitor Counter : 191