ਵਿੱਤ ਮੰਤਰਾਲਾ

ਆਈਐਫਐਸਸੀਏ ਨੇ ਬੈਂਕਿੰਗ ਯੂਨਿਟਾਂ ਨੂੰ ਭਾਗੀਦਾਰੀ ਸਮਝੌਤਿਆਂ ਰਾਹੀਂ ਸੰਪਤੀਆਂ ਦੀ ਟ੍ਰਾਂਸਫਰ ਦੀ ਇਜਾਜ਼ਤ ਦਿੱਤੀ

Posted On: 30 DEC 2020 12:18PM by PIB Chandigarh

ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ ਅਥਾਰਟੀ (ਆਈਐਫਐਸਸੀਏ) ਨੇ ਅੱਜ ਬੈਂਕਿੰਗ ਯੂਨਿਟਾਂ (ਬੀਯੂ'ਜ਼) ਨੂੰ ਹੋਰ ਵਿੱਤੀ ਸੰਸਥਾਵਾਂ, ਭਾਰਤ ਵਿਚ ਵਸਦੇ ਨਾਗਰਿਕਾਂ ਅਤੇ ਭਾਰਤ ਤੋਂ ਬਾਹਰ ਵਸਦੇ ਵਿਅਕਤੀਆਂ ਨੂੰ ਕਿਸੇ ਵੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਮਾਨਕ ਜੋਖਮ ਭਾਗੀਦਾਰੀ ਸਮਝੌਤੇ ਰਾਹੀਂ ਸੰਪੱਤੀ ਤਬਦੀਲ ਕਰਨ ਦੀ ਆਗਿਆ ਦਿੱਤੀ ਹੈ।

ਜੋਖਮ ਭਾਗੀਦਾਰੀ ਸਮਝੌਤੇ ਦੇ ਰਸਤੇ ਰਾਹੀਂ ਜਾਇਦਾਦ ਦਾ ਤਬਾਦਲਾ ਕਰਨਾ ਬਹੁਤ ਸਾਰੇ ਅਧਿਕਾਰ ਖੇਤਰਾਂ ਵਿਚ ਖਾਸ ਕਰਕੇ ਵਪਾਰ ਵਿੱਤ ਦੇ ਖੇਤਰ ਵਿਚ ਆਮ ਅਭਿਆਸ ਹੈ। ਅਜਿਹੀ ਜੋਖਮ ਭਾਗੀਦਾਰੀ ਨੂੰ ਇੱਕ ਮਾਨਕ ਦਸਤਾਵੇਜ਼ ਦੇ ਤਹਿਤ ਇੱਕ ਦੋ-ਪੱਖੀ ਸਮਝੌਤੇ ਵਜੋਂ ਕੀਤਾ ਜਾਂਦਾ ਹੈ ਜਿਸ ਨੂੰ ਦੋਵਾਂ ਸੰਸਥਾਵਾਂ (ਖਰੀਦਣ ਅਤੇ ਵੇਚਣ ਵਾਲੀਆਂ ਧਿਰਾਂ) ਦੇ ਵਿਚਕਾਰ ਇੱਕ ਜੋਖਮ ਭਾਗੀਦਾਰੀ ਸਮਝੌਤਾ ਕਿਹਾ ਜਾਂਦਾ ਹੈ।  ਸਾਂਝੀ ਮਾਣਕ ਜੋਖਮ ਭਾਗੀਦਾਰੀ ਸਮਝੌਤੇ ਵਿਚੋਂ ਇਕ ਹੈ ਮਾਸਟਰ ਜੋਖਮ ਭਾਗੀਦਾਰੀ ਸਮਝੌਤਾ (ਐਮਆਰਪੀਏ)ਜੋ ਬੈਂਕਰਜ਼ ਐਸੋਸੀਏਸ਼ਨ ਫਾਰ ਫਾਈਨੈਂਸ ਐਂਡ ਟ੍ਰੇਡ (ਬੀਏਐਫਟੀ) ਵੱਲੋਂ ਵਿਕਸਿਤ ਕੀਤਾ ਗਿਆ ਹੈ। 

ਉਪਰੋਕਤ ਡਿਸਪੈਂਸੈਂਸਨ ਤੋਂ ਵਿਦੇਸ਼ੀ ਅਧਿਕਾਰ ਖੇਤਰਾਂ ਵਿੱਚ ਬੈਂਕਾਂ ਦੀ ਬਜਾਏ ਆਈਐਫਐਸਸੀ ਵਿੱਚ ਬੀਯੂ'ਜ ਰਾਹੀਂ ਵਿਦੇਸ਼ੀ ਮੁਦਰਾ ਸੰਪਤੀਆਂ ਦੀ ਜੋਖਮ ਭਾਗੀਦਾਰੀ ਨੂੰ ਉਤਸ਼ਾਹਤ ਕੀਤੇ ਜਾਣ ਦੀ ਉਮੀਦ ਹੈ। 

------------------------- 

ਆਰ.ਐਮ. / ਕੇ.ਐੱਮ.ਐੱਨ



(Release ID: 1684788) Visitor Counter : 142