ਪ੍ਰਮਾਣੂ ਊਰਜਾ ਵਿਭਾਗ

ਭਾਭਾ ਪ੍ਰਮਾਣੂ ਖੋਜ ਕੇਂਦਰ (ਬੀਏਆਰਸੀ), ਮੁੰਬਈ ਨੇ ਅੱਖਾਂ ਦੀਆਂ ਰਸੌਲੀਆਂ ਦੇ ਇਲਾਜ ਲਈ ਪਹਿਲੇ ਸਵਦੇਸ਼ੀ ਰੂਥਨਿਅਮ 106 ਪਲੇਕ ਦੇ ਰੂਪ ਵਿਚ ਅੱਖ ਦੇ ਕੈਂਸਰ ਦੀ ਥੈਰੇਪੀ ਵਿਕਸਿਤ ਕੀਤੀ

Posted On: 29 DEC 2020 5:09PM by PIB Chandigarh

ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ (ਡੋਨਰ) ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦੇ ਦਫਤਰ ਵਿੱਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲੇ ਵਿੱਚ ਰਾਜ ਮੰਤਰੀ; ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ.ਜਿਤੇਂਦਰ ਸਿੰਘ ਨੇ ਅੱਖਾਂ ਦੀਆਂ ਰਸੌਲੀਆਂ ਦੇ ਇਲਾਜ ਲਈ ਪਹਿਲੇ ਸਵਦੇਸ਼ੀ ਰੁਥਨਿਅਮ 106 ਪਲੇਕ ਦੇ ਰੂਪ ਵਿੱਚ ਅੱਖ ਦੇ ਕੈਂਸਰ ਦੀ ਥੈਰੇਪੀ ਵਿਕਸਿਤ ਕਰਨ ਲਈ ਭਾਭਾ ਪਰਮਾਣੂ ਖੋਜ ਕੇਂਦਰ (ਬੀਏਆਰਸੀ) ਮੁੰਬਈ ਦੀ ਸ਼ਲਾਘਾ ਕੀਤੀ ਹੈ। ਸਰਜਨ ਲਈ ਪਲੇਕ ਨੂੰ ਸੰਭਾਲਣਾ ਬਹੁਤ ਸੁਵਿਧਾਜਨਕ ਹੈ ਅਤੇ ਇਸ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਬਰਾਬਰ ਮਾਨਤਾ ਦਿੱਤੀ ਗਈ ਹੈ।  

ਇਹ ਦੱਸਣਾ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਪਰਮਾਣੂ ਊਰਜਾ ਵਿਭਾਗ (ਡੀਏਸੀ) ਦੇ ਚੇਅਰਮੈਨ ਕਮ ਸਕੱਤਰ ਡਾ ਕੇਐੱਨ ਵਿਆਸ ਨੇ ਪਰਮਾਣੂ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨਾਲ ਪਰਮਾਣੂ ਊਰਜਾ ਵਿਭਾਗ ਵੱਲੋਂ ਆਫਥੈਲਮਿਕ ਪੈਚਾਂ ਦੀ ਵਿਵਸਥਾ ਨੂੰ ਵਿਕਸਤ ਕਰਨ ਦੀ ਸੰਭਾਵਨਾ ਦੇ ਸਬੰਧ ਵਿੱਚ ਵਿਸਥਾਰ ਵਿੱਚ ਚਰਚਾ ਕੀਤੀ ਸੀ। ਜਿਸ ਉਪਰੰਤ ਡਾਕਟਰ ਜਿਤੇਂਦਰ ਸਿੰਘ ਦੀ ਦਖਲਅੰਦਾਜ਼ੀ ਨਾਲ ਪਰਮਾਣੂ ਊਰਜਾ ਵਿਭਾਗ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਨਵੀਂ ਦਿੱਲੀ ਦੇ ਡਾਕਟਰ ਰਾਜਿੰਦਰ ਪ੍ਰਸਾਦ ਸੈਂਟਰ ਫਾਰ ਆਫਥੇਲਮਿਕ ਨਾਲ ਸਹਿਯੋਗ ਲਈ ਸਮਝੌਤਾ ਕੀਤਾ। ਬਾਅਦ ਵਿਚ, ਏਮਜ਼, ਨਵੀਂ ਦਿੱਲੀ ਨੇ ਭਾਭਾ ਪ੍ਰਮਾਣੂ ਖੋਜ ਕੇਂਦਰ (ਬੀਏਆਰਸੀ) ਵੱਲੋਂ ਅੱਖਾਂ ਦੇ ਕੈਂਸਰ ਦੇ ਇਲਾਜ ਲਈ ਵਿਕਸਿਤ ਪਲੇਕ ਦੀ ਵਰਤੋਂ ਕਰਨ ਲਈ ਸਹਿਮਤੀ ਦਿੱਤੀ ਅਤੇ ਸਤੰਬਰ 2020 ਵਿਚ ਇਸ ਨੂੰ ਪਹਿਲੀ ਵਾਰ ਕੋਰੋਇਡਲ ਹੇਮੰਗਿਓਮਾ ਅਮਾ  ਜਿਓਮਾ ਨਾਲ ਪੀੜਿਤ ਮਰੀਜ਼ ਦੇ ਇਲਾਜ ਲਈ ਵਰਤਿਆ ਗਿਆ ਅਤੇ ਨਤੀਜੇ ਤਸੱਲੀਬਖਸ਼ ਸਾਬਤ ਹੋਏ। 

ਡਾ. ਰਾਜੇਂਦਰ ਪ੍ਰਸਾਦ ਸੈਂਟਰ ਫਾਰ ਆਫ਼ਥੇਲਮਿਕ ਸਾਇੰਸਜ਼, ਏਮਜ਼ ਨਵੀਂ ਦਿੱਲੀ ਦੇ ਪ੍ਰੋਫੈਸਰ ਅਤੇ ਮੁਖੀ ਡਾਕਟਰ ਅਤੁਲ ਕੁਮਾਰ ਅਨੁਸਾਰ ਹੁਣ ਤੱਕ ਪਰਮਾਣੂ ਊਰਜਾ ਵਿਭਾਗ ਵੱਲੋਂ ਭਾਰਤ ਵਿੱਚ ਬਣੀਆਂ ਬੀਏਆਰਸੀ ਪਲੇਕਾਂ ਨੂੰ ਅੱਖ ਦੇ ਕੈਂਸਰ ਲਈ ਸੱਤ ਮਾਮਲਿਆਂ ਲਈ ਵਰਤਿਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ   ਰੇਟੀਨੋਬਲਾਸਟੋਮਾ, ਦੋ ਕੋਰੋਇਡਲ ਓਡਲ ਮੇਲਾਨੋਮਾ, ਦੋ ਓਕੂਲਰ ਸਰਫੇਸ ਸਕਵਾਮਸ ਨਿਓਪਲਾਸੀਆ (ਓਐਸਐਸਐਨ) ਅਤੇ ਇਕ ਕੋਰੋਇਡਲ ਹੇਮੰਗਿਓਮਾ ਨਾਲ ਪੀੜਿਤ ਸੀ। ਪਲੇਕ ਹੈਂਡਲਿੰਗ ਬਹੁਤ ਜ਼ਿਆਦਾ ਸਰਜਨ ਪੱਖੀ ਹੈ ਅਤੇ ਉਨ੍ਹਾਂ ਅਨੁਸਾਰ ਇਸਦੇ ਮੁੱਢਲੇ ਨਤੀਜੇ ਬਹੁਤ ਹੀ ਸੰਤੋਸ਼ਜਨਕ ਹਨ। .

ਇਸ ਸਫਲਤਾ ਤੇ ਟਿੱਪਣੀ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ, ਪਿਛਲੇ ਪੰਜ ਸਾਲਾਂ ਜਾਂ ਇਸ ਤਰ੍ਹਾਂ ਪਰਮਾਣੂ ਊਰਜਾ ਵਿਭਾਗ ਨੇ ਆਮ ਨਾਗਰਿਕਾਂ ਦੇ ਲਾਭ ਲਈ ਆਪਣੀਆਂ ਗਤੀਵਿਧੀਆਂ ਅਤੇ ਕਾਰਜਾਂ ਨੂੰ ਹੋਰ ਭਿੰਨਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ, ਅੱਖਾਂ ਦੇ ਕੈਂਸਰ ਦੇ ਮਰੀਜ਼ਾਂ ਲਈ ਸਵਦੇਸ਼ੀ ਪਲੇਕ ਬ੍ਰੈਚੀਥੈਰੇਪੀ ਵਿਕਸਤ ਕਰਨਾ ਵੀ ਮੈਡੀਕਲ ਪ੍ਰਬੰਧਨ ਦੇ ਖੇਤਰ ਵਿਚ ਅਜਿਹੀ ਹੀ ਇਕ ਨਵੀਨਤਮ  ਪਹਿਲ ਕਦਮੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਲਾਜ ਦੀ ਵਿਧੀ ਨੇ ਮਰੀਜ਼ਾਂ ਲਈ ਇੱਕ ਸਰਲ ਅਤੇ ਕਿਫਾਇਤੀ ਵਿਕਲਪ ਉਪਲਬਧ ਕਰਾਇਆ ਹੈ। 

ਇਸੇ ਦੌਰਾਨ ਡਾ. ਜਿਤੇਂਦਰ ਸਿੰਘ ਨੇ ਸੂਚਿਤ ਕੀਤਾ ਕਿ ਆਸਾਮ ਦੇ ਗੁਹਾਟੀ ਵਿਖੇ ਸਥਿਤ ਬੋਰੋਆ ਕੈਂਸਰ ਹਸਪਤਾਲ ਦਾ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ, ਮੁੰਬਈ ਨਾਲ ਰਲੇਵਾਂ ਹੋ ਗਿਆ ਹੈ ਜੋ ਪਰਮਾਣੂ ਊਰਜਾ ਵਿਭਾਗ ਦੀ ਅਗਵਾਈ ਹੇਠ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪੂਰਬੀ ਖੇਤਰ ਦਾ ਓਨਕੋਲੋਜੀ / ਕੈਂਸਰ ਦੇ ਸਭ ਤੋਂ ਪਹਿਲੇ ਡੀਐਮ ਅਤੇ ਐਮਸੀਐਚ ਸੁਪਰ ਸਪੈਸ਼ਲਿਟੀ ਕੋਰਸ ਵੀ ਇਸ ਸੰਸਥਾ ਵਿੱਚ ਸ਼ੁਰੂ ਕਰ ਦਿੱਤੇ ਗਏ ਹਨ। 

ਪਰਮਾਣੂ ਊਰਜਾ ਵਿਭਾਗ ਦੂਜੇ ਖੇਤਰਾਂ ਵਿਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ ਜਿਵੇਂ ਕਿ, ਭਾਭਾ ਪਰਮਾਣੂ ਖੋਜ ਕੇਂਦਰ (ਬੀਏਆਰਸੀ) ਸੁਰੱਖਿਆ ਕਰਮਚਾਰੀਆਂ ਲਈ ਬੁਲੇਟ ਪਰੂਫ ਜੈਕਟਾਂ ਵਿਕਸਿਤ ਕਰ ਰਿਹਾ ਹੈ ਅਤੇ ਖੇਤੀਬਾੜੀ ਸੈਕਟਰ ਵਿਚ, ਸਬਜ਼ੀਆਂ ਅਤੇ ਖਾਣ ਵਾਲੇ ਪਦਾਰਥਾਂ ਦੀ ਸ਼ੈਲਫ ਲਾਈਫ ਵਧਾਉਣ ਲਈ ਰੇਡੀਏਸ਼ਨ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ। 

------------------------------------  

ਐਸ ਐਨ ਸੀ 


(Release ID: 1684530) Visitor Counter : 244