ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ


ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਕੋਲ ਮਨੁੱਖੀ ਸੰਸਾਧਨ ਹਨ ਜੋ ਭਵਿੱਖ ਦੀ ਦੁਨੀਆ ਨੂੰ ਅਕਾਰ ਦੇ ਸਕਦੇ ਹਨ


ਉਪ ਰਾਸ਼ਟਰਪਤੀ ਨਾਇਡੂ ਨੇ ਦੁਹਰਾਇਆ ਕਿ ਸਾਡੇ ਨੌਜਵਾਨਾਂ ਦਾ ਹੁਨਰ ਅਤੇ ਸਿਖਲਾਈ ਬਿਹਤਰ ਭਵਿੱਖ ਦੀ ਕੁੰਜੀ ਹੈ


ਕੋਵਿਡ ਨੇ ਫਿਰ ਤੋਂ ਦਿਖਾਇਆ ਕਿ ਸਿਹਤ ਧਨ ਦੀ ਤੁਲਨਾ ਵਿੱਚ ਜ਼ਿਆਦਾ ਮਹੱਤਵਪੂਰਨ ਹੈ-ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਸਵਰਨ ਭਾਰਤ ਟਰੱਸਟ, ਵਿਜੈਵਾੜਾ ਵਿੱਚ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ

Posted On: 28 DEC 2020 8:11PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਕੋਵਿਡ-19 ਮਹਾਮਾਰੀ ਤੋਂ ਉਤਪੰਨ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਦੀ ਸਲਾਹ ਦਿੱਤੀ।

 

ਸਵਰਨ ਭਾਰਤ ਟਰੱਸਟ, ਵਿਜੈਵਾੜਾ ਵਿੱਚ ਸਿਖਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਨ ਵਾਲੇ ਸਮਾਗਮ ਵਿੱਚ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਕਈ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਸ ਨੇ ਕਈ ਹੋਰ ਲੋਕਾਂ ਲਈ ਰਸਤੇ ਵੀ ਖੋਲ੍ਹ ਦਿੱਤੇ ਹਨ। 

 

ਇਹ ਦੇਖਦੇ ਹੋਏ ਕਿ 65 ਪ੍ਰਤੀਸ਼ਤ ਤੋਂ ਜ਼ਿਆਦਾ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ, ਸ਼੍ਰੀ ਨਾਇਡੂ ਨੇ ਦੁਹਰਾਇਆ ਕਿ ਜੇਕਰ ਅਸੀਂ ਇਨ੍ਹਾਂ ਮਨੁੱਖੀ ਸੰਸਾਧਨਾਂ ਦਾ ਉਪਯੋਗ ਕਰ ਸਕਦੇ ਹਾਂ, ਤਾਂ ਨੌਜਵਾਨ ਅਤੇ ਮਹਿਲਾਵਾਂ ਸਾਡੇ ਰਾਸ਼ਟਰ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭਾਈਵਾਲ ਬਣ ਸਕਦੇ ਹਨ। ਇਨ੍ਹਾਂ ਮਹਾਨ ਮਨੁੱਖੀ ਸੰਸਾਧਨਾਂ ਨਾਲ ਅਸੀਂ ਭਵਿੱਖ ਦੀ ਦੁਨੀਆ ਨੂੰ ਅਕਾਰ ਦੇ ਸਕਦੇ ਹਾਂ। ਇਸ ਸਬੰਧ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕਰਨ ਲਈ ਰਾਜ ਅਤੇ ਕੇਂਦਰ ਸਰਕਾਰਾਂ ਦੇ ਵਿਭਿੰਨ ਯਤਨਾਂ ਨੂੰ ਯਾਦ ਕੀਤਾ ਅਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਤੇਜ ਕਰਨ ਦਾ ਸੱਦਾ ਦਿੱਤਾ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ 21ਵੀਂ ਸਦੀ ਦੀਆਂ ਜ਼ਰੂਰਤਾਂ ਅਨੁਸਾਰ ਹੁਨਰ ਦਾ ਵਿਕਾਸ ਹੋਣਾ ਚਾਹੀਦਾ ਹੈ, ਉਪ ਰਾਸ਼ਟਰਪਤੀ ਨੇ ਇਸ ਖੇਤਰ ਵਿੱਚ ਨਿਜੀ ਭਾਈਵਾਲੀ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਕਿਹਾ ਕਿ ਜੀਡੀਪੀ ਵਾਧਾ ਦੇਸ਼ ਦੀ ਪ੍ਰਗਤੀ ਲਈ ਇਕਲੌਤਾ ਸੰਕੇਤ ਨਹੀਂ ਹੈ, ਬਲਕਿ ਲੋਕਾਂ ਦਾ ਸਸ਼ਕਤੀਕਰਨ ਹੀ ਅਸਲੀ ਪ੍ਰਗਤੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਛੋਟੀ ਮਿਆਦ ਦੇ ਲਾਭ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਲੰਬੇ ਸਮੇਂ ਦੇ ਲਾਭ ਵਾਲੀਆਂ ਨੀਤੀਆਂ ਦਾ ਨਿਵੇਸ਼ ਅਤੇ ਨਿਰਮਾਣ ਕਰਨਾ ਚਾਹੀਦਾ ਹੈ। ਮੌਜੂਦਾ ਮਹਾਮਾਰੀ ਬਾਰੇ ਗੱਲ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਦੇਖਿਆ ਕਿ ਸਿਹਤ ਧਨ ਤੋਂ ਕਿਧਰੇ ਜ਼ਿਆਦਾ ਮਹੱਤਵਪੂਰਨ ਹੈ ਅਤੇ ਮਹਾਮਾਰੀ ਨੇ ਇੱਕ ਵਾਰ ਇਹ ਫਿਰ ਸਾਬਤ ਕਰ ਦਿੱਤਾ ਹੈ। ਇਸ ’ਤੇ ਧਿਆਨ ਦਿਵਾਉਂਦੇ ਹੋਏ ਕਿ ਭਾਰਤ ਵਿੱਚ ਮੌਤ ਦਰ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ, ਸ਼੍ਰੀ ਨਾਇਡੂ ਨੇ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ। 

 

ਆਪਣੇ ਕੋਰਸ ਪੂਰੇ ਹੋਣ ’ਤੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ ਸ਼੍ਰੀ ਨਾਇਡੂ ਨੇ ਲੌਕਡਾਊਨ ਦੌਰਾਨ ਚੰਗੀ ਤਰ੍ਹਾਂ ਨਾਲ ਔਨਲਾਈਨ ਸਿਖਲਾਈ ਉਪਕਰਣਾਂ ਦਾ ਉਪਯੋਗ ਕਰਨ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੌਸ਼ਲ ਵਿਕਾਸ ਜ਼ਰੀਏ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਲੌਕਡਾਊਨ ਦੌਰਾਨ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਸਵਰਨ ਭਾਰਤ ਟਰੱਸਟ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਵਿੱਚ ਸਵਰਨ ਟਰੱਸਟ, ਵਿਜੈਵਾੜਾ ਦੇ ਸਿਖਿਅਰਥੀਆਂ ਅਤੇ ਸਟਾਫ ਨੇ ਭਾਗ ਲਿਆ।

 

****

 

ਐੱਮਐੱਸ/ਆਰਕੇ/ਡੀਪੀ



(Release ID: 1684268) Visitor Counter : 161