ਸੈਰ ਸਪਾਟਾ ਮੰਤਰਾਲਾ
ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨੇ “ਵਿਰਾਸਤ ਨੂੰ ਅਪਣਾਓ: ਅਪਨੀ ਧਰੋਹਰ, ਅਪਣੀ ਪਹਿਚਾਨ” ਪ੍ਰੋਜੈਕਟ ਦੀ ਸਮੀਖਿਆ ਮੀਟਿੰਗ ਕੀਤੀ
Posted On:
28 DEC 2020 5:42PM by PIB Chandigarh
ਟੂਰਿਜ਼ਮ ਅਤੇ ਸਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿੱਚ “ਇੱਕ ਵਿਰਾਸਤ ਅਪਣਾਓ: ਅਪਨੀ ਧਰੋਹਰ, ਅਪਣੀ ਪਹਿਚਾਨ” ਪ੍ਰੋਜੈਕਟ ਦੀ ਸਮੀਖਿਆ ਕੀਤੀ। ਸਕੱਤਰ ਟੂਰਿਜ਼ਮ ਸ਼੍ਰੀ ਯੋਗੇਂਦਰ ਤ੍ਰਿਪਾਠੀ; ਡੀ ਜੀ ਟੂਰਿਜ਼ਮ ਸੁਸ਼੍ਰੀ ਮੀਨਾਕਸ਼ੀ ਸ਼ਰਮਾ; ਜੇ ਐੱਸ ਕਲਚਰ ਸੁਸ਼੍ਰੀ ਸੰਜੁਕਤਾ ਮੁਦਗਲ; ਏ ਡੀ ਜੀ ਟੂਰਿਜ਼ਮ ਸੁਸ਼੍ਰੀ ਰੁਪਿੰਦਰ ਬਰਾੜ ਅਤੇ ਪੁਰਾਤੱਤਵ ਸਰਵੇਖਣ ਵਿਭਾਗ ਦੇ ਨੁਮਾਇੰਦੇ ਮੀਟਿੰਗ ਵਿੱਚ ਹਾਜ਼ਰ ਸਨ। ਵਿਭਿੰਨ ਸਮਾਰਕਾਂ 'ਤੇ ਮੌਜੂਦਾ ਸਥਿਤੀ ਅਤੇ ਪ੍ਰਗਤੀ ਬਾਰੇ ਵਿਸਤਾਰਪੂਰਵਕ ਪੇਸ਼ਕਾਰੀ ਦਿੱਤੀ ਗਈ। ਸ੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਪ੍ਰੋਜੈਕਟਾਂ ਦੇ ਸਮੇਂ ਸਿਰ ਮੁਕੰਮਲ ਹੋਣ ‘ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਸਮੇਂ ਸਮੇਂ ‘ਤੇ ਨੋਡਲ ਵਿਭਾਗਾਂ
ਨਾਲ ਵਿਚਾਰ ਵਟਾਂਦਰੇ ਕਰਕੇ ਸਮਝੌਤੇ ਦੇ ਤਹਿਤ ਪ੍ਰਸਤਾਵਿਤ ਸੁਵਿਧਾਵਾਂ ਦੀ ਸਮੀਖਿਆ ਕਰਨ ਲਈ ਕਿਹਾ।
ਸ਼੍ਰੀ ਪ੍ਰਹਿਲਾਦ ਨੇ ਕਿਹਾ ਕਿ ‘ਇੱਕ ਵਿਰਾਸਤ ਅਪਣਾਓ’ ਇੱਕ ਚੰਗੀ ਸੋਚੀ ਗਈ ਪਹਿਲ ਹੈ ਅਤੇ ਉਮੀਦ ਜਤਾਈ ਕਿ ਸੀਐੱਸਆਰ ਦਾ ਲਾਭ ਉਠਾਉਣ ਨਾਲ ਇਹ ਪ੍ਰੋਜੈਕਟ ਘੱਟ ਜਾਣੀਆਂ-ਪਹਿਚਾਣੀਆਂ ਯਾਦਗਾਰਾਂ ਵਿੱਚ ਮੁਢੱਲੀਆਂ ਸੁਵਿਧਾਵਾਂ ਜਿਵੇਂ ਕਿ ਸਾਫ-ਸਫਾਈ, ਪੀਣ ਵਾਲੇ ਪਾਣੀ, ਰੌਸ਼ਨੀ ਅਤੇ ਆਵਾਜ਼ਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ।
ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੁਆਰਾ “ਇੱਕ ਵਿਰਾਸਤ ਅਪਣਾਓ: ਅਪਨੀ ਧਰੋਹਰ, ਅਪਨੀ ਪਹਿਚਾਨ” ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ ਟੂਰਿਜ਼ਮ ਮੰਤਰਾਲੇ, ਸਭਿਆਚਾਰ ਮੰਤਰਾਲੇ, ਭਾਰਤ ਦੇ ਪੁਰਾਤੱਤਵ ਸਰਵੇਖਣ ਵਿਭਾਗ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੁਆਰਾ ਟੂਰਿਜ਼ਮ ਸੁਵਿਧਾਵਾਂ ਦੇ ਵਿਕਾਸ ਲਈ ਵਿਰਾਸਤ/ਕੁਦਰਤੀ/ਟੂਰਿਜ਼ਮ ਸਥਾਨਾਂ 'ਤੇ ਯੋਜਨਾਬੱਧ ਅਤੇ ਪੜਾਅਵਾਰ ਢੰਗ ਨਾਲ ਉਨ੍ਹਾਂ ਨੂੰ ਟੂਰਿਜ਼ਮ ਦੋਸਤਾਨਾ ਬਣਾਉਣ ਲਈ ਪੂਰੇ ਭਾਰਤ ਵਿੱਚ ਫੈਲਿਆ ਇੱਕ ਸਹਿਯੋਗੀ ਯਤਨ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਜਨਤਕ ਖੇਤਰ, ਨਿੱਜੀ ਖੇਤਰ, ਟਰੱਸਟ, ਐੱਨਜੀਓਜ਼, ਵਿਅਕਤੀਆਂ ਅਤੇ ਹੋਰ ਹਿਤਧਾਰਕਾਂ ਦੀਆਂ ਕੰਪਨੀਆਂ ਨੂੰ 'ਸਮਾਰਕ ਮਿੱਤਰ' ਬਣਨ ਲਈ ਉਤਸ਼ਾਹਿਤ ਕਰਨਾ ਅਤੇ ਸੀਐੱਸਆਰ ਅਧੀਨ ਇੱਕ ਟਿਕਾਊ ਨਿਵੇਸ਼ ਦੇ ਮਾਡਲ ਦੇ ਰੂਪ ਵਿੱਚ ਵਿਹਾਰਕਤਾ ਅਤੇ ਉਨ੍ਹਾਂ ਦੀਆਂ ਰੁਚੀਆਂ ਦੇ ਅਨੁਸਾਰ ਇਹਨਾਂ ਸਾਈਟਾਂ 'ਤੇ ਬੁਨਿਆਦੀ ਅਤੇ ਉੱਨਤ ਸੈਲਾਨੀ ਸੁਵਿਧਾਵਾਂ ਦੇ ਵਿਕਾਸ ਅਤੇ ਅਪਗ੍ਰੇਡ ਕਰਨ ਦੀ ਜ਼ਿੰਮੇਵਾਰੀ ਲੈਣਾ ਹੈ। ਉਹ ਓਪਰੇਸ਼ਨ ਅਤੇ ਸਾਂਭ ਸੰਭਾਲ ਦੀ ਦੇਖਭਾਲ ਵੀ ਕਰਨਗੇ।
ਪੂਰੇ ਭਾਰਤ ਵਿੱਚ ਫੈਲੇ ਪ੍ਰੋਜੈਕਟ ਦੇ ਤਹਿਤ, 12 ਸਮਾਰਕ ਮਿਤ੍ਰਾਂ ਨੂੰ 25 ਸਾਈਟਾਂ ਅਤੇ ਦੋ ਤਕਨੀਕੀ ਦਖਲਅੰਦਾਜ਼ੀ ਲਈ 27 ਸਹਿਮਤੀ ਪੱਤਰ (MoUs) ਪ੍ਰਦਾਨ ਕੀਤੇ ਗਏ ਹਨ।
ਸਹੂਲਤਾਂ ਨੂੰ ਲਾਗੂ ਕਰਨ ਲਈ ਸੌਂਪੇ ਗਏ ਸਹਿਮਤੀ ਪੱਤਰਾਂ ਤਹਿਤ ਡਸਟਬਿਨ; ਜਨਤਕ ਸੁਵਿਧਾਵਾਂ; ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ; ਪ੍ਰਕਾਸ਼; ਅਸਾਨ ਪਹੁੰਚ; ਸੁਹਜ ਅਤੇ ਸਾਈਟ ਦੀ ਸਫਾਈ; ਬੈਂਚ ਸਥਾਪਨਾਵਾਂ, ਕੂੜਾ ਪ੍ਰਬੰਧਨ; ਐੱਪ ਅਧਾਰਿਤ ਮਲਟੀ ਭਾਸ਼ਾਈ ਆਡੀਓ ਗਾਈਡ; ਡਿਜੀ ਕਿਓਸਕ ਅਤੇ ਟਿਕਟਿੰਗ ਕਿਓਸਕ ਦੀ ਸਥਾਪਨਾ; ਸੰਕੇਤ-ਵਰਣਨ ਅਤੇ ਦਿਸ਼ਾ ਨਿਰਦੇਸ਼ਕ; ਵਾਈ-ਫਾਈ (Wi-Fi) ਵਰਗੀਆਂ ਮੁੱਢਲੀਆਂ ਸਹੂਲਤਾਂ ਸ਼ਾਮਲ ਹਨ।
ਲਾਗੂ ਹੋਣ ਵਾਲੀਆਂ ਅਡਵਾਂਸਡ ਸੁਵਿਧਾਵਾਂ ਵਿੱਚ ਵਿਜ਼ਿਟਰ ਸੁਵਿਧਾ ਕੇਂਦਰ; ਸਾਉਂਡ ਐਂਡ ਲਾਈਟ ਸ਼ੋਅ - 3ਡੀ-ਪ੍ਰੋਜੈਕਸ਼ਨ ਮੈਪਿੰਗ (ਅੰਦਰੂਨੀ ਅਤੇ ਬਾਹਰੀ); ਸਨੈਕ ਕਾਊਂਟਰ ਅਤੇ ਯਾਦਗਾਰੀ ਵਸਤੂਆਂ ਦੀ ਦੁਕਾਨ; ਔਗਮੈਂਟਿਡ ਰੀਐਲਿਟੀ ਤਜਰਬਾ ਅਤੇ ਵਰਚੁਅਲ ਰੀਐਲਿਟੀ (360-ਡਿਗਰੀ ਦਾ ਤਜਰਬਾ) ਸ਼ਾਮਲ ਹਨ।
*********
ਐੱਨਬੀ/ਕੇਪੀ/ਓਏ
(Release ID: 1684214)
Visitor Counter : 116