ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਅੰਤਰ ਰਾਸ਼ਟਰੀ ਨੀਲਾ ਝੰਡਾ ਦੇਸ਼ ਭਰ ਵਿੱਚ 8 ਸਮੁੰਦਰੀ ਕੰਢਿਆਂ ਤੇ ਲਹਿਰਾਇਆ ਗਿਆ

ਸਮੁੰਦਰੀ ਕੰਢੇ ਤੱਟਵਰਤੀ ਵਾਤਾਵਰਣ ਦੀ ਸਿਹਤ ਦੇ ਸੰਕੇਤਕ; ਸਮੁੰਦਰੀ ਕੰਢਿਆਂ ਦੀ ਸਫਾਈ ਨੂੰ ਜਨਤਕ ਅੰਦੋਲਨ ਬਣਾਉਣ ਦੀ ਜ਼ਰੂਰਤ ਹੈ: ਸ਼੍ਰੀ ਪ੍ਰਕਾਸ਼ ਜਾਵਡੇਕਰ

ਭਾਰਤ ਨੇ ਅਗਲੇ 3 ਸਾਲਾਂ ਵਿੱਚ 100 ਹੋਰ ਸਮੁੰਦਰੀ ਕੰਢਿਆਂ ਲਈ ਪ੍ਰਤਿਸ਼ਠਿਤ ਟੈਗ ਹਾਸਲ ਕਰਨ ਦਾ ਇੱਕ ਮਹੱਤਵਪੂਰਣ ਟੀਚਾ ਨਿਰਧਾਰਤ ਕੀਤਾ ਹੈ

Posted On: 28 DEC 2020 3:41PM by PIB Chandigarh

ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਵਰਚੂਅਲ ਤੌਰ ਤੇ ਅੱਜ ਦੇਸ਼ ਭਰ ਵਿਚ 8 ਸਮੁੰਦਰੀ ਕੰਢਿਆਂ 'ਤੇ ਅੰਤਰਰਾਸ਼ਟਰੀ ਨੀਲੇ ਝੰਡੇ ਲਹਿਰਾਏ। 6 ਅਕਤੂਬਰ 2020 ਨੂੰ ਭਾਰਤ ਨੇ ਇਨ੍ਹਾਂ ਸਮੁੰਦਰੀ ਕੰਢਿਆਂ ਲਈ ਅੰਤਰਰਾਸ਼ਟਰੀ ਨੀਲਾ ਝੰਡਾ ਪ੍ਰਮਾਣੀਕਰਣ ਪ੍ਰਾਪਤ ਕੀਤਾ, ਜਦੋਂ ਯੂਐਨਈਪੀ, ਯੂਐੱਨਡਬਲਯੂਟੀਓ, ਯੂਨੈਸਕੋ, ਆਈਯੂਸੀਐੱਨ, ਆਈਐੱਲਐੱਸ, ਐੱਫਈਈ ਆਦਿ ਦੇ ਮੈਂਬਰ ਸੰਗਠਨਾਂ ਦੀ ਇਕ ਜਿਊਰੀ ਨੇ ਡੈਨਮਾਰਕ ਦੇ ਕੋਪੇਨਹੇਗਨ ਵਿਖੇ ਐਵਾਰਡ ਦਾ ਐਲਾਨ ਕੀਤਾ। ਨੀਲਾ ਝੰਡਾ ਪ੍ਰਮਾਣੀਕਰਣ 33 ਸਖਤ ਮਾਪਦੰਡਾਂ ਦੇ ਅਧਾਰ 'ਤੇ "ਡੈਨਮਾਰਕ ਵਿਚ ਵਾਤਾਵਰਣ ਸਿੱਖਿਆ ਲਈ ਫਾਉਂਡੇਸ਼ਨ" ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਵਾਤਾਵਰਣ-ਲੇਬਲ ਹੈ। 

C:\Users\dell\Desktop\image001GI9U.jpg

ਰਾਜ ਅਤੇ ਕੇਂਦਰ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਯਤਨਾਂ  ਤੇ ਵਧਾਈ ਦਿੰਦਿਆਂ ਅਤੇ ਸ਼ਲਾਘਾ ਕਰਦਿਆਂ ਸ੍ਰੀ ਜਾਵਡੇਕਰ ਨੇ ਕਿਹਾ ਕਿ ਸਾਫ਼-ਸੁਥਰੇ ਅਤੇ ਸਵੱਛ ਸਮੁੰਦਰੀ ਕੰਢੇ ਇਸ ਗੱਲ ਦਾ ਸੰਕੇਤਕ ਹਨ ਕਿ ਤੱਟਵਰਤੀ ਵਾਤਾਵਰਣ ਵਧੀਆ ਹਾਲਤ ਵਿੱਚ ਹੈ ਅਤੇ ਨੀਲਾ ਝੰਡਾ ਪ੍ਰਮਾਨੀਕਰਣ ਭਾਰਤ ਦੀ ਸੰਭਾਲ ਅਤੇ ਨਿਰੰਤਰ ਵਿਕਾਸ ਦੇ ਯਤਨਾਂ ਦੀ ਵਿਸ਼ਵਵਿਆਪੀ ਮਾਨਤਾ ਹੈ । 

ਵਾਤਾਵਰਣ ਮੰਤਰੀ ਨੇ ਅੱਗੇ ਦੱਸਿਆ ਕਿ ਆਉਣ ਵਾਲੇ 3-4 ਸਾਲਾਂ ਵਿਚ ਅਜਿਹੇ ਹੋਰ ਸੌ ਸਮੁੰਦਰੀ ਕੰਢਿਆਂ ਨੂੰ ਨੀਲਾ ਝੰਡਾ ਬਣਾਇਆ ਜਾਵੇਗਾ I ਉਨਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਸਮੁੰਦਰੀ ਕੰਢਿਆਂ ਦੀ ਸਫਾਈ ਨੂੰ ਨਾ ਸਿਰਫ ਇਸਦੇ ਸੋਹਜਾਤਮਕ ਮੁੱਲ ਅਤੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਲਈ ਇਕ "ਜਨ ਅੰਦੋਲਨ" ਬਣਾਉਣ ਦੀ ਲੋੜ ਹੈ ਬਲਕਿ ਇਸ ਤੋਂ ਵੀ ਮਹੱਤਵਪੂਰਨ ਸਮੁੰਦਰੀ ਕੂੜੇ ਦੇ ਖਤਰੇ ਨੂੰ ਘੱਟ ਕਰਨਾ ਅਤੇ ਤੱਟਵਰਤੀ ਵਾਤਾਵਰਣ ਨੂੰ ਟਿਕਾਊ ਬਣਾਉਣਾ ਹੈ।

ਸਮੁੰਦਰੀ ਕੰਢਿਆਂ, ਜਿੱਥੇ ਅੰਤਰਰਾਸ਼ਟਰੀ ਨੀਲੇ ਝੰਡੇ ਲਹਿਰਾਏ ਗਏ ਹਨ: ਉਹ ਹਨ: ਕੱਪੜ (ਕੇਰਲਾ), ਸ਼ਿਵਰਾਜਪੁਰ (ਗੁਜਰਾਤ), ਘੋਘਲਾ (ਦੀਯੂ), ਕਸਾਰਕੋਡ ਅਤੇ ਪਦੁਬਿਦਰੀ (ਕਰਨਾਟਕ), ਰੁਸ਼ੀਕੋਂਡਾ (ਆਂਧਰਾ ਪ੍ਰਦੇਸ਼), ਗੋਲਡਨ (ਓਡੀਸ਼ਾ) ਅਤੇ ਰਾਧਾਨਗਰ (ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼)। ਇਨ੍ਹਾਂ ਸਮੁੰਦਰੀ ਕੰਢਿਆਂ ਤੇ ਸਬੰਧਤ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਭੌਤਿਕ ਰੂਪ ਵਿੱਚ ਵੀ ਝੰਡੇ ਵੀ ਲਹਿਰਾਏ ਗਏ। 

 ਭਾਰਤ ਨੇ ਤਟਵਰਤੀ ਖੇਤਰਾਂ ਦੇ ਸਥਿਰ ਵਿਕਾਸ ਦੇ ਸਫਰ ਦੀ ਸ਼ੁਰੂਆਤ ਜੂਨ 2018 ਵਿੱਚ ਵਿਸ਼ਵ ਵਾਤਾਵਰਣ ਦਿਵਸ ਤੇ ਸਮੁੰਦਰੀ ਕੰਢਿਆਂ ਦੀ ਸਫਾਈ ਮੁਹਿੰਮ - ਆਈ-ਐਮ-ਸੇਵਿੰਗ-ਮਾਈ-ਬੀਚ ਨਾਲ 13 ਤੱਟਵਰਤੀ ਰਾਜਾਂ ਵਿਚ ਇਕੋ ਸਮੇਂ ਸ਼ੁਰੂ ਕਰਕੇ ਕੀਤੀ ਅਤੇ ਇਸ ਤੋਂ ਬਾਅਦ ਮੰਤਰਾਲੇ ਦੇ ਇੱਛਤ ਪ੍ਰੋਗਰਾਮ ਬੀਮਜ਼ (ਬੀਚ ਵਾਤਾਵਰਣ ਅਤੇ; ਸੁਹਜ ਪ੍ਰਬੰਧਨ ਸੇਵਾਵਾਂ) ਲਾਗੂ ਕੀਤਾ ਗਿਆ। 

ਅੱਜ, 10 ਤੱਟਵਰਤੀ ਰਾਜਾਂ ਵਿੱਚ ਬੀਮਜ਼ ਪ੍ਰੋਗ੍ਰਾਮ ਦੀ ਸ਼ੁਰੂਆਤ ਸਮੁੰਦਰੀ ਕੰਢਿਆਂ ਤੇ ਅੰਤਰਰਾਸ਼ਟਰੀ ਪੱਧਰ ਦੀ ਸਫਾਈ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ, ਇਨ੍ਹਾਂ ਸਮੁੰਦਰੀ ਕੰਢਿਆਂ ਤੇ 500 ਟਨ ਤੋਂ ਵੱਧ ਠੋਸ ਕਚਰਾ ਇਕੱਠਾ ਕੀਤਾ ਗਿਆ, ਰੀਸਾਈਕਲ ਕੀਤਾ ਗਿਆ ਅਤੇ ਇਨ੍ਹਾਂ ਸਮੁੰਦਰੀ ਕੰਢਿਆਂ ਤੇ ਵਿਗਿਆਨਕ ਤੌਰ ਤੇ  ਨਿਪਟਾਰਾ ਕੀਤਾ ਗਿਆ ਜਿਸ ਨਾਲ 78% ਤੋਂ ਵੱਧ ਸਮੁੰਦਰੀ ਕੂੜੇ ਅਤੇ 83% ਤੋਂ ਵੱਧ ਸਮੁੰਦਰੀ ਪਲਾਸਟਿਕ ਦੇ ਖਤਰੇ ਨੂੰ ਘਟਾ ਦਿੱਤਾ ਗਿਆ। ਬੀਮਜ਼ (ਬੀਈਏਐਮਐਸ) ਪ੍ਰੋਗਰਾਮ ਨਾਲ ਰੀਸਾਈਕਲਿੰਗ ਅਤੇ ਮੁੜ ਤੋਂ ਵਰਤੋਂ ਨਾਲ ਲਗਭਗ 11000 ਕਿਲੋ ਲੀਟਰ ਪਾਣੀ ਬਚਾਇਆ ਗਿਆ ਜਿਸਦੇ ਸਿੱਟੇ ਵਜੋਂ ਇਨ੍ਹਾਂ ਸਮੁੰਦਰੀ ਕੰਢਿਆਂ ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ 85% ਤੋਂ ਵੱਧ ਦਾ ਸੰਚਤ ਵਾਧਾ ਹੋਇਆ ਹੈ। 

---------------------------- 

ਜੀ ਕੇ 


(Release ID: 1684187) Visitor Counter : 229