ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦੇ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਜਾਰੀ ਹੈ, ਜੋ ਅੱਜ 2.77 ਲੱਖ ਰਹਿ ਗਈ ਹੈ
ਕੁੱਲ ਰਿਕਵਰ ਹੋਏ ਮਰੀਜ਼ਾਂ ਦੀ ਗਿਣਤੀ, ਐਕਟਿਵ ਮਾਮਲਿਆਂ ਨਾਲੋਂ 95 ਲੱਖ ਤੋਂ ਵੱਧ ਹੈ
ਭਾਰਤ ਵਿੱਚ ਕੇਸ ਅਤੇ ਮੌਤਾਂ ਦੀ ਗਿਣਤੀ,ਪ੍ਰਤੀ ਮਿਲੀਅਨ ਅਬਾਦੀ ਮਗਰ ਵਿਸ਼ਵ ਵਿੱਚ ਸਭ ਤੋਂ ਘੱਟ ਹੈ
Posted On:
28 DEC 2020 10:50AM by PIB Chandigarh
ਭਾਰਤ ਵਿੱਚ ਕੁਲ ਐਕਟਿਵ ਮਾਮਲਿਆਂ ਦੇ ਘੱਟਣ ਦਾ ਮੌਜੂਦਾ ਰੁਝਾਨ ਜਾਰੀ ਹੈ ।ਭਾਰਤ ਵਿਚ ਅੱਜ ਐਕਟਿਵ ਮਾਮਲਿਆਂ ਦੀ ਗਿਣਤੀ ਵੀ 2,77,301 ਲੱਖ 'ਤੇ ਆ ਗਈ ਹੈ । ਭਾਰਤ ਵਿਚ ਰਿਪੋਰਟ ਕੀਤੇ ਗਏ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ, ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ ਸਿਰਫ 2.72 ਫੀਸਦ ਰਹਿ ਗਈ ਹੈ ।
ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਤੋਂ 1,389 ਮਾਮਲਿਆਂ ਦੀ ਕੁੱਲ ਗਿਰਾਵਟ ਦਰਜ ਕੀਤੀ ਗਈ ਹੈ ।

ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਰੋਜ਼ਾਨਾ ਰਿਕਵਰੀ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵੱਧ ਦਰਜ ਕੀਤੀ ਜਾ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ 20,021 ਵਿਅਕਤੀ ਕੋਵਿਡ ਪੋਜ਼ੀਟਿਵ ਪਾਏ ਗਏ ਹਨ । ਇਸੇ ਅਰਸੇ ਦੌਰਾਨ, ਐਕਟਿਵ ਮਾਮਲਿਆਂ ਵਿੱਚ ਗਿਰਾਵਟ ਨੂੰ ਯਕੀਨੀ ਬਣਾਉਂਦੇ ਹੋਏ 21,131 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ ।
ਕੁੱਲ ਰਿਕਵਰੀ 98 ਲੱਖ (97,82,669) ਦੇ ਨੇੜੇ ਪਹੁੰਚ ਗਈ ਹੈ । ਰਿਕਵਰੀ ਦੀ ਦਰ ਵੀ ਵਧ ਕੇ 95.83 ਫੀਸਦ ਹੋ ਗਈ ਹੈ । ਰਿਕਵਰ ਹੋਏ ਮਰੀਜ਼ਾਂ ਅਤੇ ਐਕਟਿਵ ਮਰੀਜ਼ਾਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਅੱਜ ਇਹ ਪਾੜਾ 95 ਲੱਖ (95,05,368) ਨੂੰ ਪਾਰ ਕਰ ਗਿਆ ਹੈ ।

ਜਦੋਂ ਵਿਸ਼ਵ ਪੱਧਰ 'ਤੇ ਤੁਲਨਾ ਕੀਤੀ ਜਾਂਦੀ ਹੈ, ਤਾਂ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਮਾਮਲਿਆਂ ਦੀ ਦਰਜ ਕੀਤੀ ਜਾ ਰਹੀ ਗਿਣਤੀ ਵਿਸ਼ਵ ਵਿੱਚ ਸਭ ਤੋਂ ਘੱਟ (7,397) ਗਿਣਤੀ ਵਿੱਚੋਂ ਇੱਕ ਹੈ । ਗਲੋਬਲ ਅੋਸਤ 10,149 ਮਾਮਲਿਆਂ ਦੀ ਹੈ। ਰੂਸ, ਬ੍ਰਿਟੇਨ, ਇਟਲੀ, ਬ੍ਰਾਜ਼ੀਲ, ਫਰਾਂਸ ਅਤੇ ਅਮਰੀਕਾ (ਯੂਐਸਏ) ਵਰਗੇ ਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਬਹੁਤ ਜ਼ਿਆਦਾ ਹੈ।

ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 72.99 ਫੀਸਦ ਮਾਮਲੇ ਸਾਹਮਣੇ ਆਏ ਹਨ।
ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਸਭ ਤੋਂ ਵੱਧ 3,463 ਰਿਪੋਰਟ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿਚ ਮਹਾਰਾਸ਼ਟਰ ਵਿਚ 2,124 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਪੱਛਮੀ ਬੰਗਾਲ ਵਿਚ 1,740 ਲੋਕਾਂ ਨੇ ਰਿਕਵਰ ਕੀਤਾ ਹੈ ।

ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 76.61 ਫੀਸਦ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ ।
ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 4,905 ਨਵੇਂ ਪੁਸ਼ਟੀ ਵਾਲੇ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ 'ਚ ਕ੍ਰਮਵਾਰ 3,314 ਅਤੇ 1,435 ਨਵੇਂ ਮਾਮਲੇ ਦਰਜ ਕੀਤੇ ਗਏ ਹਨ
।

ਪਿਛਲੇ 24 ਘੰਟਿਆਂ ਦੌਰਾਨ 279 ਕੇਸਾਂ ਵਿੱਚ ਮੌਤਾਂ ਰਿਪੋਰਟ ਹੋਈਆਂ ਹਨ।
ਨਵੀਂਆਂ ਮੌਤਾਂ ਵਿੱਚ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 80.29 ਫੀਸਦ ਹੈ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤਾਂ (66) ਹੋਈਆਂ ਹਨ । ਪੱਛਮੀ ਬੰਗਾਲ ਅਤੇ ਕੇਰਲ ਵਿੱਚ ਕ੍ਰਮਵਾਰ 29 ਅਤੇ 25 ਮੌਤਾਂ ਰੋਜ਼ਾਨਾ ਰਿਪੋਰਟ ਹੋਈਆਂ ਹਨ।

ਭਾਰਤ ਵਿੱਚ ਰੋਜ਼ਾਨਾ ਦੀਆਂ ਮੌਤਾਂ ਲਗਾਤਾਰ ਘਟ ਰਹੀਆਂ ਹਨ । ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਮਗਰ ਮੌਤਾਂ (107) ਦਰਜ ਹੋ ਰਹੀਆਂ ਹਨ, ਜਦਕਿ ਗਲੋਬਲ ਅੋਸਤ 224 ਹੈ।

****
ਐਮਵੀ / ਐਸਜੇ
(Release ID: 1684174)
Visitor Counter : 184
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam