ਪ੍ਰਧਾਨ ਮੰਤਰੀ ਦਫਤਰ

ਦਿੱਲੀ 130 ਕਰੋੜ ਤੋਂ ਅਧਿਕ ਲੋਕਾਂ ਦੀ ਵੱਡੀ ਆਰਥਿਕ ਅਤੇ ਰਣਨੀਤਿਕ ਸ਼ਕਤੀ ਹੈ, ਇਸ ਦੀ ਸ਼ਾਨ ਜਾਹਰ ਹੋਣੀ ਚਾਹੀਦੀ ਹੈ: ਪ੍ਰਧਾਨ ਮੰਤਰੀ

ਦਿੱਲੀ ਵਿੱਚ 21ਵੀਂ ਸ਼ਤਾਬਦੀ ਦੇ ਆਕਰਸ਼ਣਾਂ ਨੂੰ ਵਿਕਸਿਤ ਕਰਨ ਦਾ ਕੰਮ ਜਾਰੀ: ਪ੍ਰਧਾਨ ਮੰਤਰੀ

Posted On: 28 DEC 2020 2:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦਾ ਹਰੇਕ ਛੋਟਾ ਅਤੇ ਵੱਡਾ ਸ਼ਹਿਰ ਭਾਰਤ ਦੀ ਅਰਥਵਿਵਸਥਾ ਦਾ ਕੇਂਦਰ ਬਣਨ ਜਾ ਰਿਹਾ ਹੈ, ਲੇਕਿਨ ਰਾਸ਼ਟਰੀ ਰਾਜਧਾਨੀ ਦੇ ਰੂਪ ਵਿੱਚ ਦਿੱਲੀ ਨੂੰ ਵਿਸ਼ਵ ਵਿੱਚ ਆਪਣੀ 21ਵੀਂ ਸਦੀ ਦੀ ਸ਼ਾਨ ਪ੍ਰਗਟ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਸ਼ਹਿਰ ਨੂੰ ਆਧੁਨਿਕ ਬਣਾਉਣ ਦੇ ਅਨੇਕ ਪ੍ਰਯਤਨ ਕੀਤਾ ਜਾ ਰਹੇ ਹਨ। ਪ੍ਰਧਾਨ ਮੰਤਰੀ ਪਹਿਲੇ ਡਰਾਇਵਰਲੈੱਸ ਮੈਟਰੋ ਸੰਚਾਲਨ ਦੇ ਉਦਘਾਟਨ ਅਤੇ ਦਿੱਲੀ ਮੈਟਰੋ ਦੇ ਏਅਰਪੋਰਟ ਐਕਸਪ੍ਰੈੱਸ ਲਾਈਨ ਤੱਕ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਲਾਂਚ ਕਰਨ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰ ਰਹੇ ਸਨ।

 

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਟੈਕਸ ਵਿੱਚ ਛੂਟ ਦੇ ਕੇ ਇਲੈਕਟ੍ਰਿਕ ਮੋਬਿਲਿਟੀ ਨੂੰ ਪ੍ਰੋਤਸਾਹਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਧਾਨੀ ਦੀ ਪੁਰਾਣੇ ਬੁਨਿਆਦੀ-ਢਾਂਚੇ ਨੂੰ ਆਧੁਨਿਕ ਟੈਕਨੋਲੋਜੀ ਅਧਾਰਿਤ ਬੁਨਿਆਦੀ-ਢਾਂਚੇ ਵਿੱਚ ਬਦਲਿਆ ਜਾ ਰਿਹਾ ਹੈ। ਇਹ ਸੋਚ ਸੈਂਕੜੇ ਕੌਲੋਨੀਆਂ ਨੂੰ ਨਿਯਮਿਤ ਕਰਕੇ ਝੁੱਗੀ-ਝੌਂਪੜੀ ਵਾਸੀਆਂ ਦੀ ਜੀਵਨ ਸਥਿਤੀ ਬਿਹਤਰ ਬਣਾਉਣ ਦੇ ਪ੍ਰਾਵਧਾਨ ਤੇ ਪੁਰਾਣੇ ਸਰਕਾਰੀ ਭਵਨਾਂ ਨੂੰ ਵਾਤਾਵਰਣ ਅਨੁਕੂਲ ਆਧੁਨਿਕ ਢਾਂਚੇ ਵਿੱਚ ਬਦਲਣ ਵਿੱਚ ਪ੍ਰਗਟ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦਿੱਲੀ ਪੁਰਾਣਾ ਟੂਰਿਸਟ ਸਥਲ ਹੈ ਅਤੇ ਨਾਲ-ਨਾਲ ਦਿੱਲੀ ਵਿੱਚ 21ਵੀਂ ਸਦੀ ਦੇ ਆਕਰਸ਼ਣ ਵਿਕਸਿਤ ਕਰਨ ਦਾ ਕੰਮ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਅੰਤਰਰਾਸ਼ਟਰੀ ਸੰਮੇਲਨਾਂ, ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਤੇ ਅੰਤਰਰਾਸ਼ਟਰੀ ਬਿਜ਼ਨਸ ਟੂਰਿਜ਼ਮ ਦਾ ਪਸੰਦੀਦਾ ਸਥਾਨ ਬਣਦੀ ਜਾ ਰਹੀ ਹੈ। ਇਸ ਲਈ ਰਾਜਧਾਨੀ ਦੇ ਦਵਾਰਕਾ ਇਲਾਕੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸੈਂਟਰ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਵਿਸ਼ਾਲ ਭਾਰਤ ਵੰਦਨਾ ਪਾਰਕ ਦੇ ਨਾਲ ਨਵੇਂ ਸੰਸਦ ਭਵਨ ਦੇ ਲਈ ਕੰਮ ਜਾਰੀ ਹੈ। ਇਸ ਨਾਲ ਦਿੱਲੀ ਦੇ ਨਾ ਕੇਵਲ ਹਜ਼ਾਰਾਂ ਲੋਕਾਂ ਨੂੰ ਰੋਜਗਾਰ ਮਿਲਣਗੇ ਬਲਕਿ ਦਿੱਲੀ ਦੀ ਸੂਰਤ ਵੀ ਬਦਲ ਜਾਵੇਗੀ।

 

ਪਹਿਲੇ ਡਰਾਇਵਰਲੈੱਸ ਮੈਟਰੋ ਸੰਚਾਲਨ ਅਤੇ ਦਿੱਲੀ ਮੈਟਰੋ ਦੇ ਏਅਰਪੋਰਟ ਐਕਸਪ੍ਰੈੱਸ ਲਾਈਨ ਤੱਕ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੇ ਵਿਸਤਾਰ ਦੇ ਲਈ ਉਨ੍ਹਾਂ ਨੇ ਰਾਜਧਾਨੀ ਦੇ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦਿੱਲੀ 130 ਕਰੋੜ ਤੋਂ ਅਧਿਕ ਲੋਕਾਂ ਦੀ ਵੱਡੀ ਆਰਥਿਕ ਅਤੇ ਰਣਨੀਤਕ ਸ਼ਕਤੀ ਹੈ, ਇਸ ਲਈ ਇਸ ਦੀ ਸ਼ਾਨ ਪ੍ਰਗਟ ਹੋਣੀ ਚਾਹੀਦੀ ਹੈ।

*****

 

 

ਡੀਐੱਸ

 



(Release ID: 1684170) Visitor Counter : 149