ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਗ੍ਰਿਹ ਸਕੱਤਰ ਅਤੇ ਸਕੱਤਰ ਡੀ ਓ ਪੀ ਟੀ ਸ਼੍ਰੀ ਏ ਕੇ ਭੱਲਾ ਨੇ ਚੰਗਾ ਪ੍ਰਸ਼ਾਸਨ ਦਿਵਸ ਤੇ ਈ ਐੱਚ ਆਰ ਐੱਮ ਐੱਸ ਕਿਤਾਬਚਾ ਜਾਰੀ ਕੀਤਾ ਹੈ

Posted On: 25 DEC 2020 1:52PM by PIB Chandigarh

ਕੇਂਦਰੀ ਗ੍ਰਿਹ ਸਕੱਤਰ ਅਤੇ ਸਕੱਤਰ ਡੀ ਓ ਪੀ ਟੀ ਸ਼੍ਰੀ ਏ ਕੇ ਭੱਲਾ ਨੇ ਅੱਜ ਪ੍ਰਸੋਨਲ , ਜਨਤਕ ਸਿ਼ਕਾਇਤਾਂ ਅਤੇ ਪੈਨਸ਼ਨਾਂ ਬਾਰੇ ਕੇਂਦਰੀ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਵੱਲੋਂ 25 ਦਸੰਬਰ 2017 ਨੂੰ ਸ਼ੁਰੂ ਕੀਤੀ ਗਈ ਈ ਆਰ ਐੱਮ ਐੱਸ ਦੀ ਪ੍ਰਗਤੀ ਰਿਪੋਰਟ ਜਾਰੀ ਕੀਤੀ ਹੈ । ਡਾਕਟਰ ਜਿਤੇਂਦਰ ਸਿੰਘ ਵੱਲੋਂ ਲਾਂਚ ਕੀਤੀ ਗਈ ਇਲੈਕਟ੍ਰੋਨਿਕ ਮਨੁੱਖੀ ਸਰੋਤ ਪ੍ਰਬੰਧਨ ਸਿਸਟਮ (ਈ ਐੱਚ ਆਰ ਐੱਮ ਐੱਸ) ਵਿੱਚ 5 ਮੋਡਿਊਲਸ ਦੀਆਂ 25 ਐਪਲੀਕੇਸ਼ਨਸ ਹਨ ।
ਈ ਕਿਤਾਬਚੇ ਨੂੰ ਜਾਰੀ ਕਰਨ ਤੋਂ ਬਾਅਦ ਬੋਲਦਿਆਂ ਸ਼੍ਰੀ ਭੱਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਮੰਤਰਾਲਿਆਂ ਲਈ ਇਹ ਇੱਕ ਚੰਗਾ ਤੇ ਅਸਰਦਾਰ ਸਾਧਨ ਹੋਵੇਗਾ । ਉਹਨਾਂ ਕਿਹਾ ਕਿ ਆਰਟੀਫਿਸਿ਼ਅਲ ਇੰਟੈਲੀਜੈਂਸ ਸਾਧਨਾਂ ਦੀ ਵਰਤੋਂ ਨਾਲ ਨੀਤੀ ਬਣਾਉਣ ਅਤੇ ਕਰਮਚਾਰੀਆਂ ਨਾਲ ਜੁੜੇ ਮਾਮਲਿਆਂ ਨੂੰ ਨਜਿੱਠਣ ਵਿੱਚ ਵੱਡਾ ਸਹਿਯੋਗ ਮਿਲੇਗਾ । ਸ਼੍ਰੀ ਭੱਲਾ ਨੇ ਕਿਹਾ ਕਿ ਈ ਐੱਚ ਆਰ ਐੱਮ ਐੱਸ ਨੂੰ ਹੋਰ ਸਾਰੇ ਮੰਤਰਾਲਿਆਂ ਵਿੱਚ ਵਿਆਪਕ ਢੰਗ ਨਾਲ ਵਰਤਣ ਲਈ ਹਰਮਨ ਪਿਆਰਾ ਬਣਾਉਣ ਦੀ ਲੋੜ ਏ ।

http://static.pib.gov.in/WriteReadData/userfiles/image/image001J5IF.jpg  

ਵਧੀਕ ਸਕੱਤਰ ਡੀ ਓ ਪੀ ਟੀ ਸ਼੍ਰੀਮਤੀ ਰਸ਼ਮੀ ਚੌਧਰੀ ਨੇ ਕਿਹਾ ਕਿ ਈ ਐੱਚ ਆਰ ਐੱਮ ਐੱਸ ਦੁਆਰਾ ਸਰਕਾਰੀ ਕਰਮਚਾਰੀ ਆਪਣੀ ਸੇਵਾ ਨਾਲ ਸੰਬੰਧਤ ਜਾਣਕਾਰੀ ਤੱਕ ਪਹੁੰਚ ਕਰ ਰਹੇ ਹਨ ਅਤੇ ਭਾਰਤ ਸਰਕਾਰ ਵਿੱਚ ਮਨੁੱਖੀ ਸਰੋਤ ਪ੍ਰਕਿਰਿਆ ਨੂੰ ਇਸ ਨੇ ਡੀਜ਼ੀਟਾਈਜ਼ਡ ਕੀਤਾ ਹੈ , ਜਿਸ ਨਾਲ ਕਰਮਚਾਰੀਆਂ ਨੂੰ ਕਈ ਫਾਇਦੇ ਪਹੁੰਚੇ ਹਨ ਅਤੇ ਕਾਰਜ ਕੁਸ਼ਲਤਾ ਵਧੀ ਹੈ ।
ਈ ਐੱਚ ਆਰ ਐੱਮ ਐੱਸ ਦੇ ਆਧੁਨਿਕ ਸੰਸਕਰਣ ਨਾਲ ਨਾ ਕੇਵਲ ਕਰਮਚਾਰੀ ਆਪਣੇ ਸਾਰੇ ਵੇਰਵਿਆਂ ਨੂੰ — ਸਰਵਿਸ ਬੁੱਕ , ਛੁੱਟੀਆਂ , ਜੀ ਪੀ ਐੱਫ , ਤਣਖ਼ਾਹ ਆਦਿ ਵੇਖ ਸਕਣਗੇ , ਬਲਕਿ ਵੱਖ ਵੱਖ ਤਰ੍ਹਾਂ ਦੇ ਦਾਅਵੇ / ਰਿਇੰਮਬਰਸਮੈਂਟਸ , ਕਰਜ਼ੇ / ਐਡਵਾਂਸ , ਛੁੱਟੀਆਂ , ਲੀਵ ਇਨਕੈਸ਼ਮੈਂਟ , ਐੱਲ ਟੀ ਸੀ ਐਡਵਾਂਸ , ਟੂਰ ਆਦਿ ਲਈ ਇੱਕ ਸਿੰਗਲ ਪਲੇਟਫਾਰਮ ਤੇ ਅਰਜ਼ੀ ਦੇ ਸਕਣਗੇ ।
ਇਸ ਸਿਸਟਮ ਵਿੱਚ ਕਈ ਫਾਇਦੇ ਹਨ , ਜਿਵੇਂ ਕਰਮਚਾਰੀ ਅਤੇ ਪ੍ਰਬੰਧਨ ਲਈ ਡੈਸ਼ਬੋਰਡ ਮੁਹੱਈਆ ਕਰਨਾ , ਸੇਵਾ ਰਿਕਾਰਡਸ ਨੂੰ ਅੱਪਡੇਟ ਕਰਨਾ , ਦਫ਼ਤਰੀ ਢੰਗ ਤਰੀਕਿਆਂ ਵਿੱਚ ਈ ਪ੍ਰਸ਼ਾਸਨ , ਫਾਈਲ ਇੱਧਰ ਉੱਧਰ ਜਾਣ ਦਾ ਘੱਟ ਹੋਣਾ , ਤੇਜ਼ੀ ਸੇਵਾ ਸਪੁਰਦਗੀ , ਫੈਸਲੇ ਲੈਣ ਵਿੱਚ ਸਹਿਯੋਗ , ਕਰਮਚਾਰੀਆਂ ਦੀ ਸਾਂਝਾ ਦਸਤਾਵੇਜ਼ ਭੰਡਾਰ , ਮਾਸਟਰ ਡਾਟੇ ਦਾ ਮਾਣਕੀਕਰਨ , ਹਥੀਂ ਡਾਟਾ ਐਂਟਰੀ ਨੂੰ ਘੱਟ ਕਰਨ , ਭਾਗੀਦਾਰਾਂ ਵਿਚਾਲੇ ਜਾਣਕਾਰੀ ਨੂੰ ਸਾਂਝਾ ਕਰਨਾ ਸੁਖਾਲਾ ਹੋਣਾ , ਜਵਾਬਦੇਹੀ / ਪ੍ਰਮਾਣਿਕਤਾ ਲਈ ਈ ਦਸਤਖ਼ਤ ਕਰਨਾ , ਪੀ ਐੱਫ ਐੱਮ ਐੱਸ ਅਤੇ ਈ ਐੱਚ ਆਰ ਐੱਮ ਐੱਸ ਦੇ ਏਕੀਕ੍ਰਿਤ ਕਰਨ ਨਾਲ ਜੀ ਪੀ ਐੱਫ , ਐਡਵਾਂਸ , ਕਰਜ਼ੇ , ਰਿਇੰਮਬਰਸਮੈਂਟ ਦੀ ਅਦਾਇਗੀ ਵਿੱਚ ਤੇਜ਼ੀ ਲਿਆਉਣਾ ।
ਸ਼੍ਰੀ ਏ ਕੇ ਭੱਲਾ ਤੋਂ ਇਲਾਵਾ ਡੀ ਓ ਪੀ ਟੀ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਈ ਐੱਚ ਆਰ ਐੱਮ ਐੱਸ ਕਿਤਾਬਚਾ ਜਾਰੀ ਕਰਨ ਦੇ ਸਮਾਗਮ ਵਿੱਚ ਹਿੱਸਾ ਲਿਆ । 

Click here to see the English version of E-HRMS:

Click here to see the Hindi version of e-HRMS:

ਐੱਸ ਐੱਨ ਸੀ 


(Release ID: 1683644) Visitor Counter : 243