ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਦੇਸੀ ਵੈਕਸੀਨ ਦੀ ਤਾਜ਼ਾ ਸਥਿਤੀ ਬਾਰੇ ਵਿਚਾਰ–ਵਟਾਂਦਰਾ ਕੀਤਾ


ਭਾਰਤ ਬਾਇਓਟੈੱਕ ਦੇ ਚੇਅਰਮੈਨ ਉਪ ਰਾਸ਼ਟਰਪਤੀ ਨੂੰ ਮਿਲੇ

ਉਪ ਰਾਸ਼ਟਰਪਤੀ ਨੇ ਵਿਸ਼ਵ–ਪੱਧਰੀ ਉਤਪਾਦ ਬਣਾਉਣ ਲਈ ਜਨਤਕ–ਨਿਜੀ ਭਾਈਵਾਲੀਆਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ

Posted On: 25 DEC 2020 3:06PM by PIB Chandigarh

ਭਾਰਤ ਬਾਇਓਟੈੱਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨ ਏੱਲਾ ਅਤੇ ਸੰਯੁਕਤ ਪ੍ਰਬੰਧ ਨਿਰਦੇਸ਼ਕਾ ਸ਼੍ਰੀਮਤੀ ਸੁਚਿੱਤਰਾ ਏਲਾ ਨੇ ਅੱਜ ਹੈਦਰਾਬਾਦ ’ਚ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ।

 

ਇਸ ਮੁਲਾਕਾਤ ਦੌਰਾਨ ਵਿਚਾਰ–ਵਟਾਂਦਰਾ ਦੇਸੀ ਵੈਕਸੀਨ ਦੀ ਤਾਜ਼ਾ ਸਥਿਤੀ ਅਤੇ ਇਸ ਨੂੰ ਭਾਰਤ ਅਤੇ ਬਾਕੀ ਵਿਸ਼ਵ ਵਿੱਚ ਉਪਲਬਧ ਕਰਵਾਉਣ ਦੀਆਂ ਯੋਜਨਾਵਾਂ ਦੁਆਲੇ ਕੇਂਦ੍ਰਿਤ ਰਿਹਾ। ਇਹ ਵੈਕਸੀਨ ਭਾਰਤ ਬਾਇਓਟੈੱਕ ਦੁਆਰਾ ਭਾਰਤੀ ਮੈਡੀਕਲ ਖੋਜ ਪਰਿਸ਼ਦ (ਆਈਸੀਐੱਮਆਰ) – ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ) ਦੇ ਤਾਲਮੇਲ ਨਾਲ ਵਿਕਸਿਤ ਕੀਤੀ ਜਾ ਰਹੀ ਹੈ। ਇਹ ਦੇਸੀ, ਇਨਐਕਟੀਵੇਟਡ ਵੈਕਸੀਨ ਭਾਰਤ ਬਾਇਓਟੈੱਕ ਦੀ ਬੀਐੱਸਐੱਲ–3 (ਬਾਇਓ–ਸੇਫ਼ਟੀ ਲੈਵਲ 3) ਬਾਇਓ–ਕੰਟੇਨਮੈਂਟ ਸੁਵਿਧਾ ਵਿੱਚ ਵਿਕਸਿਤ ਤੇ ਨਿਰਮਿਤ ਕੀਤੀ ਗਈ ਹੈ।

 

ਪਿੱਛੇ ਜਿਹੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਬਾਇਓਟੈੱਕ ਦਾ ਦੌਰਾ ਕਰਕੇ ਕੋਵੈਕਸੀਨ (COVAXIN) ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ ਸੀ। ਉਸ ਤੋਂ ਬਾਅਦ ਕਈ ਦੇਸ਼ਾਂ ਦੇ 70 ਰਾਜਦੂਤ ਤੇ ਹਾਈ ਕਮਿਸ਼ਨਰ ਵੀ ਭਾਰਤ ਬਾਇਓਟੈੱਕ ਦੀ ਜੀਨੋਮ, ਹੈਦਰਾਬਾਦ ਸਥਿਤ ਸੁਵਿਧਾ ਦਾ ਦੌਰਾ ਕਰਨ ਗਏ ਸਨ।

 

ਗੱਲਬਾਤ ਦੌਰਾਨ ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ ਹੀ ਬਣੇ ਵਿਸ਼ਵ–ਪੱਧਰੀ ਉਤਪਾਦ ਸਾਹਮਣੇ ਲਿਆ ਰਹੀ ਜਨਤਕ–ਨਿਜੀ ਭਾਈਵਾਲੀ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਤੇ ਆਈਸੀਐੱਮਆਰ ਅਤੇ ਭਾਰਤ ਬਾਇਓਟੈੱਕ ਦੇ ਦਰਮਿਆਨ ਤਾਲਮੇਲ ਦੀ ਸ਼ਲਾਘਾ ਕੀਤੀ।

 

****

 

ਐੱਮਐੱਸ/ਆਰਕੇ/ਡੀਪੀ



(Release ID: 1683630) Visitor Counter : 165