ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਐੱਨਬੀਸੀਐੱਫ਼ਡੀਸੀ ਤੇ ਅਪੋਲੋ ਮੈੱਡਸਕਿੱਲਜ਼ ਵੱਲੋਂ ਐੱਨਬੀਸੀਐੱਫ਼ਡੀਸੀ ਦੀ ਸਹਿ–ਫ਼ੰਡਿੰਗ ਦੀ ਵਰਤੋਂ ਕਰਦਿਆਂ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਭਾਈਚਾਰਿਆਂ ਤੇ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਦੇ ਵਿਅਕਤੀਆਂ ਨਾਲ ਸਬੰਧਤ ਨਰਸਾਂ, ਫ਼ਾਰਮਾਸਿਸਟਾਂ ਨੂੰ ਵੈਕਸੀਨ ਦੇਣ ਦੀ ਸਿਖਲਾਈ ਮੁਹੱਈਆ ਕਰਵਾਉਣ ਲਈ ਸਹਿਮਤੀ–ਪੱਤਰ ’ਤੇ ਹਸਤਾਖਰ

Posted On: 24 DEC 2020 4:36PM by PIB Chandigarh

ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲੇ ਅਧੀਨ ‘ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਵਿੱਤ ਤੇ ਵਿਕਾਸ ਨਿਗਮ’ (NBCFDC – ਨੈਸ਼ਨਲ ਬੈਕਵਰਡ ਕਲਾਸੇਜ਼ ਫ਼ਾਈਨਾਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ) ਅਤੇ ਅਪੋਲੋ ਮੈੱਡਸਕਿੱਲਜ਼ ਨੇ ਅੱਜ ਐੱਨਬੀਸੀਐੱਫ਼ਡੀਸੀ ਦੀ ਸਹਿ–ਫ਼ੰਡਿੰਗ ਦੀ ਵਰਤੋਂ ਕਰਦਿਆਂ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਭਾਈਚਾਰਿਆਂ ਤੇ ਆਰਥਿਕ ਤੌਰ ਉੱਤੇ ਪੱਛੜੇ ਵਰਗਾਂ ਦੇ ਵਿਅਕਤੀਆਂ ਨਾਲ ਸਬੰਧਤ ਨਰਸਾਂ, ਫ਼ਾਰਮਾਸਿਸਟਸ ਨੂੰ ਵੈਕਸੀਨ ਦੇਣ ਦੀ ਸਿਖਲਾਈ ਮੁਹੱਈਆ ਕਰਵਾਉਣ ਲਈ ਸਹਿਮਤੀ–ਪੱਤਰ ਉੱਤੇ ਹਸਤਾਖਰ ਕੀਤੇ ਗਏ। ਹੁਨਰ ਵਧਾਉਣ ਲਈ 09 ਦਿਨਾਂ ਦੀ ਸਿਖਲਾਈ ਭਾਰਤ ਸਰਕਾਰ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸੰਚਾਲਨ ਦਿਸ਼ਾ–ਨਿਰਦੇਸ਼ਾਂ ਦੇ ਆਧਾਰ ਉੱਤੇ ਬਣਾਏ ਪਾਠਕ੍ਰਮ ਅਨੁਸਾਰ ਈ–ਲਰਨਿੰਗ ਤੇ ਭੌਤਿਕ ਵਰਕਸ਼ਾਪਸ ਰਾਹੀਂ ਮਿਸ਼ਰਤ ਸਿਖਲਾਈ ਦਿੱਤੀ ਜਾਵੇਗੀ।

ਇਸ ਸਮਝੌਤੇ ਅਧੀਨ ਅਗਲੇ ਮਹੀਨਿਆਂ ਦੌਰਾਨ ਕੁਝ ਹਜ਼ਾਰ ਵਿਅਕਤੀਆਂ ਨੂੰ ਸਿਖਲਾਈ ਦਿੱਤੇ ਜਾਣ ਦੀ ਸੰਭਾਵਨਾ ਹੈ ਤੇ ਇੰਝ ਇਹ ਅਹਿਮ ਭੂਮਿਕਾ ਨਿਭਾਏਗਾ ਕਿਉਂਕਿ ਭਾਰਤ ਵੱਲੋਂ ਕੋਵਿਡ–19 ਵਿਰੁੱਧ ਸੁਰੱਖਿਆ ਲਈ ਆਪਣੀ ਕਰੋੜਾਂ ਦੀ ਗਿਣਤੀ ਵਿੱਚ ਜਨਤਾ ਦਾ ਟੀਕਾਕਰਣ ਕਰਨਾ ਪ੍ਰਸਤਾਵਿਤ ਹੈ। ਸਹਿਮਤੀ–ਪੱਤਰ ਉੱਤੇ ਸ੍ਰੀ ਸੁਰੇਸ਼ ਕੁਮਾਰ ਸ਼ਰਮਾ, ਡੀਜੀਐੱਮ, ਐੱਨਬੀਸੀਐੱਫ਼ਡੀਸੀ ਅਤੇ ਸ੍ਰੀ ਵਿਸ਼ਾਲ ਸਿਨਹਾ, ਮੁਖੀ, ਵਪਾਰ ਵਿਕਾਸ ਤੇ ਕਾਰਪੋਰੇਟ ਸਬੰਧ, ਅਪੋਲੋ ਮੈੱਡਸਕਿਲਜ਼ ਨੇ ਸ੍ਰੀ ਕੇ. ਨਾਰਾਇਣ, ਐੱਮਡੀ, ਐੱਨਬੀਸੀਐੰਫ਼ਡੀਸੀ ਅਤੇ ਡਾ. ਸ੍ਰੀਨਿਵਾਸ ਰਾਓ, ਸੀਈਓ, ਅਪੋਲੋ ਮੈੱਡਸਕਿੱਲਜ਼ ਦੀ ਮੌਜੂਦਗੀ ਵਿੱਚ ਕੀਤੇ।

*****

ਐੱਨਬੀ/ਐੱਸਕੇ/ਜੇਕੇ/ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲਾ–(2)/24 ਦਸੰਬਰ, 2020



(Release ID: 1683404) Visitor Counter : 64