ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ‘ਕਿਸਾਨ ਦਿਵਸ’ ਮੌਕੇ ਕਿਸਾਨਾਂ ਨਾਲ ਗੱਲਬਾਤ ਕੀਤੀ
ਗੱਲਬਾਤ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਅੱਗੇ ਦਾ ਰਸਤਾ ਹੈ: ਉਪ-ਰਾਸ਼ਟਰਪਤੀ
ਖੁਰਾਕ ਸੁਰੱਖਿਆ ਅਤੇ ਦੇਸ਼ ਦੀ ਪ੍ਰਗਤੀ ਖੇਤੀਬਾੜੀ ਨਾਲ ਜੁੜੀ ਹੈ : ਉਪ-ਰਾਸ਼ਟਰਪਤੀ
ਖੇਤੀ ਨੂੰ ਟਿਕਾਊ ਅਤੇ ਲਾਹੇਵੰਦ ਬਣਾਉਣ ਦੀ ਲੋੜ ਹੈ
ਕਿਸਾਨ ਉਪ ਰਾਸ਼ਟਰਪਤੀ ਨਾਲ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਉਹ ਜੈਵਿਕ ਅਤੇ ਕੁਦਰਤੀ ਖੇਤੀ ਨਾਲ ਵਧੀਆ ਅਤੇ ਵਧੇਰੇ ਝਾੜ ਪ੍ਰਾਪਤ ਕਰ ਰਹੇ ਹਨ
Posted On:
23 DEC 2020 5:45PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਜ਼ੋਰ ਦੇਕੇ ਕਿਹਾ ਕਿ ਸੰਵਾਦ ਕਿਸਾਨਾਂ ਦੁਆਰਾ ਉਠਾਏ ਮਸਲਿਆਂ ਦੇ ਹੱਲ ਲਈ ਅੱਗੇ ਦਾ ਰਸਤਾ ਹੈ।
ਹੈਦਰਾਬਾਦ ਸਥਿਤ ਆਪਣੀ ਰਿਹਾਇਸ਼ 'ਤੇ 'ਕਿਸਾਨ ਦਿਵਸ' ਦੇ ਮੌਕੇ 'ਤੇ ਅਗਾਂਹਵਧੂ ਕਿਸਾਨਾਂ ਦੇ ਸਮੂਹ ਨਾਲ ਗੱਲਬਾਤ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸੇ ਵੀ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਕਿਸਾਨ ਸੰਗਠਨਾਂ ਨਾਲ ਹਮੇਸ਼ਾ ਗੱਲਬਾਤ ਲਈ ਤਿਆਰ ਹੈ।
‘ਕਿਸਾਨ ਦਿਵਸ’ ਦੇ ਮੌਕੇ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨ ‘ਤੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਖੁਰਾਕ ਸੁਰੱਖਿਆ ਅਤੇ ਦੇਸ਼ ਦੀ ਪ੍ਰਗਤੀ ਖੇਤੀਬਾੜੀ ਨਾਲ ਨੇੜਿਓਂ ਜੁੜੀ ਹੋਈ ਹੈ, ਜਿਸ ਨੂੰ ਸੁਰੱਖਿਅਤ ਰੱਖਣਾ ਅਤੇ ਟਿਕਾਊ ਅਤੇ ਲਾਹੇਵੰਦ ਬਣਾਇਆ ਜਾਣਾ ਚਾਹੀਦਾ ਹੈ।
ਇਹ ਦੱਸਦਿਆਂ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ, ਉਨ੍ਹਾਂ ਉਤਪਾਦਕਤਾ ਵਧਾਉਣ ਅਤੇ ਖੇਤੀਬਾੜੀ ਜਲਵਾਯੂ-ਨਿਰਭਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਫਸਲੀ ਵਿਵਿਧਤਾ, ਜੈਵਿਕ ਖੇਤੀ ਅਤੇ ਪੋਸ਼ਣ ਭਰੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨ ਦੀ ਵੀ ਲੋੜ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਢੁੱਕਵੇਂ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਵੀ ਇੱਕ ਸਮਾਨ ਮਹੱਤਵਪੂਰਨ ਹੈ, ਜਿਸ ਵਿੱਚ ਕਿਸਾਨਾਂ ਲਈ ਕੋਲਡ ਸਟੋਰੇਜ ਸੁਵਿਧਾਵਾਂ, ਆਵਾਜਾਈ ਅਤੇ ਮੰਡੀਕਰਨ ਵਿਧੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਈ-ਨੈਮ ਸਹੂਲਤ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਮੰਡੀਕਰਨ ਵਿੱਚ ਸਹਾਇਤਾ ਕਰੇਗੀ।
ਉਨ੍ਹਾਂ ਨੇ ਕਿਸਾਨਾਂ ਦੀ ਆਮਦਨੀ ਦੀ ਪੂਰਤੀ ਦੀ ਲੋੜ 'ਤੇ ਚਾਨਣਾ ਪਾਉਂਦਿਆਂ, ਮੈਨੇਜ (MANAGE) ਦੁਆਰਾ ਕਰਵਾਏ ਅਧਿਐਨ ਦਾ ਹਵਾਲਾ ਦਿੱਤਾ, ਜਿਸ ਤੋਂ ਪਤਾ ਲੱਗਾ ਹੈ ਕਿ ਅਜਿਹੇ ਕਿਸਾਨ ਨੇ ਖੁਦਕੁਸ਼ੀਆਂ ਨਹੀਂ ਕੀਤੀਆਂ, ਜਿਨ੍ਹਾਂ ਨੇ ਸਹਾਇਕ ਧੰਦਿਆਂ ਅਤੇ ਮੁਰਗੀ ਪਾਲਣ ਦਾ ਕੰਮ ਕੀਤਾ ਸੀ।
ਸ਼੍ਰੀ ਨਾਇਡੂ ਨੇ ਕੋਵਿਡ-19 ਮਹਾਮਾਰੀ ਕਾਰਨ ਹੋਈ ਮੁਸ਼ਕਲ ਦੇ ਬਾਵਜੂਦ ਰਿਕਾਰਡ ਅਨਾਜ ਪੈਦਾ ਕਰਨ ਵਿੱਚ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਦੇਸ਼ ਦੇ ਕਿਸਾਨੀ ਭਾਈਚਾਰੇ ਦੀ ਸ਼ਲਾਘਾ ਕੀਤੀ।
ਪਰਿਵਾਰਕ ਮੈਂਬਰਾਂ ਦੇ ਨਾਲ ਆਏ ਕੁੱਝ ਕਿਸਾਨਾਂ ਨੇ ਆਪਣੇ ਤਜ਼ੁਰਬੇ ਉਪ-ਰਾਸ਼ਟਰਪਤੀ ਨਾਲ ਸਾਂਝੇ ਕੀਤੇ।
ਉਨ੍ਹਾਂ ਸਾਰਿਆਂ ਨੇ ਉਪ-ਰਾਸ਼ਟਰਪਤੀ ਨੂੰ ਦੱਸਿਆ ਕਿ ਉਹ ਜੈਵਿਕ ਅਤੇ ਕੁਦਰਤੀ ਖੇਤੀ ਵੱਲ ਜਾਣ ਤੋਂ ਬਾਅਦ ਕਾਫ਼ੀ ਖੁਸ਼ ਹਨ ਕਿਉਂਕਿ ਵਿਵਿਧਤਾ ਅਤੇ ਅੰਤਰ ਫਸਲਾਂ ਦੀ ਕਾਸ਼ਤ ਕਰਕੇ ਉਨ੍ਹਾਂ ਨੂੰ ਚੰਗਾ ਮੁਨਾਫਾ ਮਿਲ ਰਿਹਾ ਹੈ।
ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਆਰੰਭਕ ਤੌਰ 'ਤੇ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਸੰਕੋਚ ਕਰ ਰਹੇ ਸਨ, ਉਹਨਾਂ ਨੇ ਚੰਗੇ ਨਤੀਜੇ ਵੇਖਣ 'ਤੇ ਆਪਣਾ ਰਵੱਈਆ ਬਦਲਿਆ ਅਤੇ ਉਹਨਾਂ ਨੂੰ ਰਵਾਇਤੀ ਖੇਤੀ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ। ਕਿਸਾਨਾਂ ਨੇ ਕਿਹਾ ਕਿ ਘੱਟ ਨਿਵੇਸ਼ ਖਰਚੇ ਹੋਣ ਨਾਲ ਉਹ ਵਧੀਆ ਅਤੇ ਵਧੇਰੇ ਝਾੜ ਪ੍ਰਾਪਤ ਕਰ ਰਹੇ ਹਨ। ਉਹ ਰਵਾਇਤੀ ਤਰੀਕਿਆਂ ਦੇ ਨਾਲ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਸਨ ਅਤੇ ਵਧੀਆ ਨਤੀਜੇ ਪ੍ਰਾਪਤ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਮਾਰਕੀਟਿੰਗ ਖੇਤੀਬਾੜੀ ਦੀ ਸਫਲਤਾ ਦੀ ਕੁੰਜੀ ਹੈ।
ਅੰਤ ਵਿੱਚ, ਕਿਸਾਨਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਹ ਉਪ ਰਾਸ਼ਟਰਪਤੀ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਆਪਣੇ ਅਨੁਭਵ ਸਾਂਝੇ ਕਰ ਸਕਦੇ ਹਨ।
ਚਿਤੂਰ ਤੋਂ ਆਏ ਅਗਾਂਹਵਧੂ ਕਿਸਾਨ, ਸ਼੍ਰੀ ਜੀ ਨਾਗਰਤਨਮ ਨਾਇਡੂ ਨੇ ਉਪ-ਰਾਸ਼ਟਰਪਤੀ ਨੂੰ ਦੱਸਿਆ ਕਿ ਉਹ ਏਕੀਕ੍ਰਿਤ ਖੇਤੀ, ਜੈਵ-ਵਿਵਿਧਤਾ ਅਤੇ ਪ੍ਰਭਾਵਸ਼ਾਲੀ ਪਾਣੀ ਪ੍ਰਬੰਧਨ ਨੂੰ ਲਾਗੂ ਕਰ ਰਹੇ ਹਨ। ਉਹ ਘੱਟ ਪਾਣੀ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਫਸਲਾਂ ਦੀ ਕਾਸ਼ਤ ਕਰ ਰਿਹਾ ਹੈ।
ਤਕਨੀਕੀ ਵਿਚਾਰਧਾਰਾ ਤੋਂ ਬਣੇ ਭਾਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਤੋਂ ਆਏ ਸ਼੍ਰੀ ਦੇਵਰਪੱਲੀ ਹਰਿਕ੍ਰਿਸ਼ਨ ਨੇ ਕਿਹਾ ਕਿ ਉਹ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਨ ਅਤੇ ਚੰਗੇ ਨਤੀਜੇ ਪ੍ਰਾਪਤ ਹੋ ਰਹੇ ਹਨ।
ਸ਼੍ਰੀ ਨਗਰਕੁਰਨੂਲ ਜ਼ਿਲ੍ਹੇ ਦੇ ਸ਼੍ਰੀ ਬਯਰਾਪਕਾ ਰਾਜੂ ਨੇ ਕਿਹਾ ਕਿ ਉਹ ਇੱਕ ਸਮੇਂ ਪ੍ਰੇਸ਼ਾਨ ਕਿਸਾਨ ਸੀ ਪਰ ਹੁਣ ਉਹ ਦੂਜੇ ਕਿਸਾਨਾਂ ਲਈ ਪ੍ਰੇਰਣਾ ਬਣ ਗਿਆ ਹੈ। ਉਹ 500 ਕਿਸਮਾਂ ਦੇ ਬੀਜ ਦੀ ਕਾਸ਼ਤ ਕਰ ਰਿਹਾ ਹੈ ਅਤੇ ਸੋਸ਼ਲ ਮੀਡੀਆ ਸਮੂਹਾਂ ਰਾਹੀਂ ਕਿਸਾਨਾਂ ਨੂੰ ਸਲਾਹ ਦੇ ਰਿਹਾ ਹੈ।
ਇੱਕ ਕਿਸਾਨ-ਜੋੜੀ, ਸ਼੍ਰੀਮਤੀ ਲਵਾਨਿਆ ਰੈੱਡੀ ਅਤੇ ਸ਼੍ਰੀ ਰਾਮੱਨਾ ਰੈੱਡੀ, ਜੋ ਕਿ ਨਗਰਕੁਰਨੂਲ ਜ਼ਿਲ੍ਹੇ ਤੋਂ ਹਨ, ਨੇ ਕਿਹਾ ਕਿ ਉਹ ਜੈਵਿਕ ਖੇਤੀ ਵਿੱਚ ਸਨ ਅਤੇ ਝੋਨੇ ਅਤੇ ਦਾਲਾਂ ਦੀ ਕਾਸ਼ਤ ਕਰ ਰਹੇ ਹਨ। ਉਹ ਖੁਦ ਵੀ ਆਪਣੇ ਉਤਪਾਦਾਂ ਦਾ ਮੰਡੀਕਰਨ ਕਰਦੇ ਹਨ।
ਰੰਗਾ ਰੈਡੀ ਜ਼ਿਲ੍ਹੇ ਦੇ ਸ਼੍ਰੀ ਸੁੱਖਵਾਸੀ ਹਰੀਬਾਬੂ ਨੇ ਦੱਸਿਆ ਕਿ ਉਹ ਬਾਗਬਾਨੀ ਕਰਦੇ ਹਨ ਅਤੇ ਏਕੀਕ੍ਰਿਤ ਖੇਤੀ ਢੰਗ ਅਪਣਾ ਕੇ ਕਈ ਕਿਸਮਾਂ ਦੇ ਫਲ ਅਤੇ ਚਿਕਿਤਸਕ ਪੌਦੇ ਉਗਾ ਰਹੇ ਹਨ।
ਪਦਮ ਸ਼੍ਰੀ ਪੁਰਸਕਾਰ ਹਾਸਲ ਕਰਨ ਵਾਲੇ ਯਾਦਲਪਤੀ ਵੈਂਕਟੇਸ਼ਵਰ ਰਾਓ ਅਤੇ ਐਡੀਟਰ ਰਾਇਥੂ ਨੇਸਥਮ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਸਾਰੇ ਕਿਸਾਨਾਂ ਨੂੰ ਵਧਾਈ ਦਿੱਤੀ, ਜਿਹੜੇ ਦੇਸ਼ ਦੀ ਖੁਰਾਕ ਸੁਰੱਖਿਆ ਲਈ ਨਿਰੰਤਰ ਮਿਹਨਤ ਕਰ ਰਹੇ ਹਨ।
****
ਐੱਮਐੱਸ/ਆਰਕੇ/ਡੀਪੀ
(Release ID: 1683209)
Visitor Counter : 158