ਵਿੱਤ ਮੰਤਰਾਲਾ

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਗਾਮੀ ਕੇਂਦਰੀ ਬਜਟ 2021—22 ਲਈ ਪੂਰਵ ਬਜਟ ਮੀਟਿੰਗਾਂ ਸਮਾਪਤ ਕਰ ਲਈਆਂ ਹਨ

15 ਵਰਚੂਅਲ ਮੀਟਿੰਗਾਂ ਵਿੱਚ 9 ਭਾਗੀਦਾਰ ਗਰੁੱਪਾਂ ਦੇ 170 ਪ੍ਰਤੀਨਿਧਾਂ ਤੋਂ ਜਿ਼ਆਦਾ ਨੇ ਹਿੱਸਾ ਲਿਆ ਹੈ

Posted On: 23 DEC 2020 5:19PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 14 ਦਸੰਬਰ ਤੋਂ 23 ਦਸੰਬਰ 2020 ਤੱਕ ਵਰਚੂਅਲ ਮਾਧਿਅਮ ਰਾਹੀਂ ਬਜਟ 2021—22 ਲਈ ਕੀਤੀਆਂ ਪੂਰਵ ਬਜਟ ਸਲਾਹਕਾਰ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ ਹੈ ।
ਇਸ ਸਮੇਂ ਦੌਰਾਨ ਕੀਤੀਆਂ ਗਈਆਂ 15 ਮੀਟਿੰਗਾਂ ਵਿੱਚ 9 ਭਾਗੀਦਾਰ ਗਰੁੱਪਾਂ ਦੇ 170 ਤੋਂ ਜਿ਼ਆਦਾ ਨੁਮਾਇੰਦਿਆਂ ਨੇ ਹਿੱਸਾ ਲਿਆ ਜੋ ਹਿੱਸੇਦਾਰ ਗਰੁੱਪ ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੋਏ , ਉਹ  ਹਨ , ਪੂੰਜੀ ਬਾਜ਼ਾਰ , ਸਿਹਤ , ਸਿੱਖਿਆ ਅਤੇ ਪੇਂਡੂ ਵਿਕਾਸ , ਪਾਣੀ ਅਤੇ ਸਾਫ਼ ਸਫਾਈ , ਵਪਾਰ ਯੂਨੀਅਨ ਅਤੇ ਮਜ਼ਦੂਰ ਸੰਸਥਾਵਾਂ , ਉਦਯੋਗ , ਸੇਵਾਵਾਂ ਅਤੇ ਵਪਾਰ , ਬੁਨਿਆਦੀ ਢਾਂਚਾ ਊਰਜਾ ਅਤੇ ਜਲਵਾਯੂ ਪਰਿਵਰਤਣ ਖੇਤਰ , ਖੇਤੀਬਾੜੀ ਅਤੇ ਐਗਰੋ ਪ੍ਰੋਸੈਸਿੰਗ ਉਦਯੋਗ , ਸਨਅਤਕਾਰ ਅਤੇ ਅਰਥ ਸ਼ਾਸਤਰੀ ।
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ , ਵਿੱਤ ਸਕੱਤਰ ਡਾਕਟਰ ਏ ਬੀ ਪਾਂਡੇ , ਸਕੱਤਰ , ਡੀ ਆਈ ਪੀ ਏ ਐੱਮ , ਸ਼੍ਰੀ ਤੁਹੀਨ ਕਾਂਤਾ ਪਾਂਡੇ , ਸਕੱਤਰ ਖਰਚਾ , ਸ਼੍ਰੀ ਟੀ ਵੀ ਸੋਮਨਾਥਨ , ਸਕੱਤਰ , ਡੀ ਈ ਏ ਸ਼੍ਰੀ ਤਰੁਨ ਬਜਾਜ , ਮੁੱਖ ਆਰਥਿਕ ਸਲਾਹਕਾਰ ਸ਼੍ਰੀ ਕ੍ਰਿਸ਼ਨਾ ਮੂਰਥੀ ਸੁਬਰਾਮਨਿਅਮ ਅਤੇ ਵਿੱਤ ਮੰਤਰਾਲੇ ਅਤੇ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ ।
ਭਾਗੀਦਾਰ ਗਰੁੱਪਾਂ ਨੇ ਵੱਖ ਵੱਖ ਵਿਸਿ਼ਆਂ ਤੇ ਕਈ ਸੁਝਾਅ ਦਿੱਤੇ , ਜਿਹਨਾਂ ਵਿੱਚ ਫਿਸਕਲ ਨੀਤੀ ਸਮੇਤ ਕਰ , ਬਾਂਡ ਮਾਰਕਿਟ , ਬੀਮਾ , ਬੁਨਿਆਦੀ ਢਾਂਚੇ ਤੇ ਖਰਚਾ , ਸਿਹਤ ਅਤੇ ਸਿੱਖਿਆ ਬਜਟ , ਸਮਾਜਿਕ ਸੁਰੱਖਿਆ , ਕੁਸ਼ਲਤਾ , ਪਾਣੀ ਬਚਾਓ ਅਤੇ ਸਾਂਭ ਸੰਭਾਲ , ਸਾਫ਼ ਸਫਾਈ , ਮਗਨਰੇਗਾ (ਐੱਮ ਜੀ ਐੱਨ ਆਰ ਈ ਜੀ ਏ) , ਜਨਤਕ ਵੰਡ ਪ੍ਰਣਾਲੀ , ਈਜ਼ ਆਫ ਡੂਇੰਗ ਬਿਜਨੇਸ , ਪ੍ਰੋਡਕਸ਼ਨ ਲਿੰਕਡ ਇਨਵੈਸਟਮੈਂਟ ਸਕੀਮ , ਬਰਾਮਦ , ਉਤਪਾਦਾਂ ਦੀ "ਮੇਡ ਇੰਨ ਇੰਡੀਆ" ਬਰੈਂਡਿੰਗ , ਜਨਤਕ ਖੇਤਰ ਡਿਲੀਵਰੀ ਦੇ ਢੰਗ ਤਰੀਕੇ , ਨਵੀਨਤਮ , ਹਰਿਆਲੀ ਵਿੱਚ ਵਾਧਾ , ਊਰਜਾ ਅਤੇ ਵਾਹਨਾਂ ਲਈ ਗੈਰ ਪ੍ਰਦੂਸਿ਼ਤ ਸਰੋਤ ਆਦਿ ਹੋਰਨਾਂ ਤੋਂ ਇਲਾਵਾ ਸ਼ਾਮਲ ਸਨ ।
ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਨੇ ਕੋਵਿਡ 19 ਤੇ ਕਾਬੂ ਪਾਉਣ ਅਤੇ 2020—21 ਦੇ ਦੂਜੀ ਤਿਮਾਹੀ ਵਿੱਚ ਆਰਥਿਕ ਉੱਨਤੀ ਨੂੰ ਮਜ਼ਬੂਤੀ ਨਾਲ ਫਿਰ ਤੋਂ ਪਟੜੀ ਤੇ ਲਿਆਉਣ ਲਈ ਸਰਕਾਰੀ ਯਤਨਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਹੋਰ ਕਿਹਾ ਕਿ ਭਾਰਤ ਉਹਨਾਂ ਥੋੜੇ ਜਿਹੇ ਦੇਸ਼ਾਂ ਵਿੱਚੋਂ ਹੈ , ਜਿਹਨਾਂ ਦੀ ਮਹਾਮਾਰੀ ਦੌਰਾਨ ਮੌਤ ਦਰ ਘਟਣ ਤੋਂ ਬਾਅਦ ਆਰਥਿਕ ਗਤੀਵਿਧੀ ਵਿੱਚ ਵਾਧਾ ਹੋਇਆ ਹੈ ।
ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਦਾ ਆਪਣੇ ਕੀਮਤੀ ਸੁਝਾਅ ਦੇਣ ਲਈ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਸਾਰੇ ਸੁਝਾਵਾਂ ਨੂੰ ਬਜਟ 2021—22 ਬਣਾਉਣ ਵੇਲੇ ਧਿਆਨਪੂਰਵਕ ਵਿਚਾਰਿਆ ਜਾਵੇਗਾ ।
ਆਰ ਐਮ / ਕੇ ਐੱਨ ਐੱਮ


(Release ID: 1683117) Visitor Counter : 214