ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲਾ ਨੇ ਯੂਨਾਈਟਿਡ ਕਿੰਗਡਮ ਵਿੱਚ ਲੱਭੇ ਗਏ ਸਾਰਜ਼-ਕੋਵ -2 ਵਾਇਰਸ ਦੇ ਨਵੇਂ ਰੂਪ ਦੇ ਸੰਦਰਭ ਵਿੱਚ ਮਹਾਂਮਾਰੀ ਲਈ ਵਿਗਿਆਨਕ ਨਿਗਰਾਨੀ ਅਤੇ ਪ੍ਰਤਿਕ੍ਰਿਆ ਲਈ ਮਾਨਕ ਓਪਰੇਟਿੰਗ ਪ੍ਰਕਿਰਿਆ ਜਾਰੀ ਕੀਤੀ ਹੈ

Posted On: 23 DEC 2020 2:21PM by PIB Chandigarh

ਸਾਰਜ਼-ਕੋਵ 2 ਵਾਇਰਸ [ਵੇਰੀਐਂਟ ਅੰਡਰ ਇਨਵੈਸਟੀਗੇਸ਼ਨ (ਵੀਯੂਆਈ) -20212/01] ਦੇ ਨਵੇਂ ਸੰਸਕਰਣ ਦੀ ਰਿਪੋਰਟ ਯੂਨਾਈਟਿਡ ਕਿੰਗਡਮ (ਯੂਕੇ) ਵੱਲੋਂ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੂੰ ਦਿੱਤੀ ਗਈ ਹੈ।.ਯੂਰਪੀਅਨ ਬਿਮਾਰੀ ਕੰਟਰੋਲ ਸੈਂਟਰ (ਈ.ਸੀ.ਡੀ.ਸੀ.) ਦੇ ਅਨੁਮਾਨ ਅਨੁਸਾਰ ਇਹ ਰੂਪ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਤ ਕਰਨ ਵਾਲਾ ਹੈ । ਇਹ ਰੂਪ 17 ਤਬਦੀਲੀਆਂ ਜਾਂ ਪਰਿਵਰਤਨ ਦੇ ਇੱਕ ਸਮੂਹ ਰਾਹੀਂ ਪਰਿਭਾਸ਼ਤ ਕੀਤੀਆਂ ਗਈਆਂ ਹਨ। ਸਭ ਤੋਂ ਮਹੱਤਵਪੂਰਣ ਇਹ ਹੈ ਕਿ ਸਪਾਈਕ ਪ੍ਰੋਟੀਨ ਵਿੱਚ ਇੱਕ N501Y ਪਰਿਵਰਤਨ ਜੋ ਵਿਸ਼ਾਣੂ ਮਨੁੱਖ ਦੇ ACE2 ਰੀਸੈਪਟਰ ਨਾਲ ਜੋੜਨ ਲਈ ਵਰਤੀਆਂ ਜਾਂਦਾ ਹੈ। ਸਪਾਈਕ ਪ੍ਰੋਟੀਨ ਦੇ ਇਸ ਹਿੱਸੇ ਵਿੱਚ ਤਬਦੀਲੀਆਂ ਦੇ ਨਤੀਜੇ ਵਜੋਂ ਵਾਇਰਸ ਨੂੰ ਵਧੇਰੇ ਛੂਤਕਾਰੀ ਬਣਾ ਸਕਦੀਆਂ ਹਨ ਅਤੇ ਆਮ ਲੋਕਾਂ ਵਿੱਚ ਵਧੇਰੇ ਅਸਾਨੀ ਨਾਲ ਫੈਲ ਜਾਣਗੇ ।

ਸਿਹਤ ਮੰਤਰਾਲਾ ਨੇ ਇਸ ਲਈ ਮਹਾਂਮਾਰੀ ਵਿਗਿਆਨਕ ਨਿਗਰਾਨੀ ਅਤੇ ਪ੍ਰਤੀਕ੍ਰਿਆ ਲਈ ਇਕ ਐਸਓਪੀ ਜਾਰੀ ਕੀਤੀ ਹੈ। ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਪਿਛਲੇ 4 ਹਫ਼ਤਿਆਂ (25 ਨਵੰਬਰ ਤੋਂ 23 ਦਸੰਬਰ 2020 ਤੱਕ) ਦੌਰਾਨ ਯੂਕੇ ਤੋਂ ਯਾਤਰਾ ਜਾਂ ਆਵਾਜਾਈ ਕਰ ਚੁੱਕੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਪ੍ਰਵੇਸ਼ ਕਰਨ ਦੇ ਸਥਾਨ ਅਤੇ ਕਮਿਓਨਿਟੀ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦਾ ਵਰਣਨ ਕਰਦੀ ਹੈ । ਇਸ ਐਸਓਪੀ ਵਿੱਚ ਟੈਸਟਿੰਗ ਦਾ ਕੋਈ ਹਵਾਲਾ ਸਿਰਫ ਆਰਟੀ-ਪੀਸੀਆਰ ਟੈਸਟਿੰਗ ਨੂੰ ਸੰਕੇਤ ਕਰਦਾ ਹੈ ।

ਯੂਕੇ ਤੋਂ ਉਡਾਣਾਂ ਨੂੰ 23 ਦਸੰਬਰ ਤੋਂ 31 ਦਸੰਬਰ 2020 ਤੱਕ ਜਾਂ ਅਗਲੇ ਹੁਕਮਾਂ ਤੱਕ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤਾ ਗਿਆ ਹੈ । 21 ਤੋਂ 23 ਦਸੰਬਰ 2020 ਦੇ ਦਰਮਿਆਨ ਇਸ ਅਰਸੇ ਦੌਰਾਨ ਯੂਕੇ ਦੇ ਹਵਾਈ ਅੱਡਿਆਂ ਤੋਂ ਯਾਤਰਾ ਕਰਨ ਵਾਲੇ ਅਤੇ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ ਦੀ ਆਮਦ 'ਤੇ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ। ਪੋਜੀਟਿਵ ਨਮੂਨੇ ਦੇ ਮਾਮਲੇ ਵਿਚ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਸਪਾਈਕ ਜੀਨ-ਅਧਾਰਤ ਆਰਟੀ-ਪੀਸੀਆਰ ਟੈਸਟਿੰਗ ਵੀ ਕੀਤਾ ਜਾਣਾ ਚਾਹੀਦਾ ਹੈ ।. ਪੋਜੀਟਿਵ ਟੈਸਟ ਰਿਪੋਰਟ ਕਰਨ ਵਾਲੇ ਯਾਤਰੀਆਂ ਨੂੰ ਸਬੰਧਤ ਰਾਜ ਦੇ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਕ ਵੱਖਰੀ (ਇਕੱਲਤਾ) ਇਕਾਈ ਵਿੱਚ ਇਕਾਂਤਵਾਸ ਦੀ ਸਹੂਲਤ ਵਿਚ ਅਲੱਗ ਰੱਖਿਆ ਜਾਵੇਗਾ । ਨਮੂਨੇ ਨੈਸ਼ਨਲ ਇੰਸਟੀਚਿਓfਟ ਆਫ਼ ਵਾਇਰੋਲੋਜੀ (ਐਨ.ਆਈ.ਵੀ.), ਪੁਣੇ ਜਾਂ ਜੀਨੋਮਿਕ ਸੀਕਨਿੰਗ ਲਈ ਕਿਸੇ ਹੋਰ ਢੁਕਵੀਂ ਲੈਬ ਨੂੰ ਭੇਜਣ ਲਈ ਲੋੜੀਂਦੀ ਕਾਰਵਾਈ ਸੁਵਿਧਾ ਦੇ ਪੱਧਰ 'ਤੇ ਸ਼ੁਰੂ ਕੀਤੀ ਜਾਵੇਗੀ। ਜੇ ਜੀਨੋਮਿਕ ਸੀਨਿੰਗ ਸਾਰਸ -ਕੋਵ -2 ਦੇ ਨਵੇਂ ਰੂਪ ਦੀ ਮੌਜੂਦਗੀ ਨੂੰ ਦਰਸਾਉਂਦੀ ਹੈ ਤਾਂ ਮਰੀਜ਼ ਨੂੰ ਵੱਖਰੀ ਅਲੱਗ ਅਲੱਗ ਇਕਾਈ ਵਿਚ ਰੱਖਿਆ ਜਾਵੇਗਾ ਅਤੇ ਕਲੀਨਿਕਲ ਪ੍ਰੋਟੋਕੋਲ ਦੇ ਅਨੁਸਾਰ ਇਲਾਜ ਕੀਤਾ ਜਾਵੇਗਾ ।

ਜਿਹੜੇ ਲੋਕ ਹਵਾਈ ਅੱਡੇ 'ਤੇ ਆਰਟੀ-ਪੀਸੀਆਰ ਨਾਲ ਟੈਸਟ ਕਰਨ' ਤੇ ਸੰਕਰਮਿਤ ਨਹੀ ਪਾਏ ਜਾਂਦੇ ਹਨ ਉਨ੍ਹਾਂ ਨੂੰ ਘਰ ਵਿਚ ਇਕਾਂਤਵਾਸ ਚ ਰੱਖਣ ਦੀ ਸਲਾਹ ਦਿੱਤੀ ਜਾਵੇਗੀ ।. ਚੈੱਕ-ਇਨ ਕਰਨ ਤੋਂ ਪਹਿਲਾਂ, ਯਾਤਰੀ ਨੂੰ ਇਸ ਐਸਓਪੀ ਬਾਰੇ ਸਮਝਾਇਆ ਜਾਵੇਗਾ ਅਤੇ ਇਨ-ਫਲਾਈਟ ਘੋਸ਼ਣਾਵਾਂ ਵੀ ਜਰੂਰ ਕੀਤੀਆਂ ਜਾਣਗੀਆਂ ।

ਪਿਛਲੇ ਇੱਕ ਮਹੀਨੇ ਤੋਂ ਜੋ ਯੂਕੇ ਤੋਂ ਅੰਤਰਰਾਸ਼ਟਰੀ ਯਾਤਰੀ ਭਾਰਤ ਆਏ ਹਨ । ਉਨ੍ਹਾਂ ਨਾਲ ਜ਼ਿਲ੍ਹਾ ਨਿਗਰਾਨੀ ਅਧਿਕਾਰੀਆਂ ਵੱਲੋਂ ਸੰਪਰਕ ਕੀਤਾ ਜਾਵੇਗਾ ਅਤੇ ਕਮਿਓਨਿਟੀ ਵਿੱਚ ਉਨ੍ਹਾਂ 'ਤੇ ਨਿਗਰਾਨੀ ਰੱਖੀ ਜਾਵੇਗੀ ।

ਰਾਜ ਸਰਕਾਰਾਂ / ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਇਹ ਸੁਨਿਸ਼ਚਿਤ ਕਰੇਗਾ ਕਿ ਪਿਛਲੇ ਚਾਰ ਹਫਤਿਆਂ ਵਿੱਚ ਜਿਹੜੇ ਯਾਤਰੀ ਯੂਕੇ ਤੋਂ ਯਾਤਰਾ ਕਰ ਚੁੱਕੇ ਹਨ ਜਾਂ ਯੂਕੇ ਦੇ ਰਸਤੇ ਆਏ ਹਨ, ਉਹਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਉਹਨਾਂ ਦੀ ਨਿਗਰਾਨੀ ਕੀਤੀ ਜਾਵੇਗੀ. । ਉਨ੍ਹਾਂ ਦਾ ਪਰੋਟੋਕੋਲ ਅਨੁਸਾਰ ਟੈਸਟ ਵੀ ਕੀਤਾ ਜਾਵੇਗਾ ਅਤੇ ਪੋਜੀਟੀਵ ਮਾਮਲਿਆਂ ਨੂੰ ਪ੍ਰਭਾਵੀ ਅਲੱਗ-ਥਲੱਗ ਕਰਨ ਅਤੇ ਨਿਗਰਾਨੀ ਕਰਨ ਲਈ ਸਥਾਪਤ ਕੀਤੇ ਗਏ ਵੱਖਰੇ ਵੱਖਰੇ ਕੁਆਰੰਟੀਨ ਸੈਂਟਰ ਵਿਚ ਸੰਸਥਾਗਤ ਕੁਆਰੰਟੀਨ ਲੰਘਣਾ ਪਵੇਗਾ । 

ਐਸ ਓ ਪੀ ਲਈ ਲਿੰਕ:

https://www.mohfw.gov.in/pdf/SOPforSurveillanceandresponseforthenewSARSCov2variant.pdf

****

ਐਮਵੀ / ਐਸਜੇ

ਐਚਐਫਡਬਲਯੂ / ਐਸਓਪੀ ਸਾਰਜ਼ ਕੋਵ 2/23 ਦਸੰਬਰ2020 / 2

 



(Release ID: 1683114) Visitor Counter : 118