ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਦੋਹਾਂ ਦੇਸ਼ਾਂ ਵਿਚਾਲੇ ਰੋਕ ਰਹਿਤ ਵਪਾਰ ਨੂੰ ਯਕੀਨੀ ਬਣਾਉਣ ਲਈ ਬੰਗਲਾਦੇਸ਼ ਨੂੰ ਭਾਰਤ ਦੇ ਮੁਕੰਮਲ ਸਹਿਯੋਗ ਦਾ ਭਰੋਸਾ ਦਿੱਤਾ ਹੈ

Posted On: 22 DEC 2020 4:56PM by PIB Chandigarh

ਕੇਂਦਰੀ ਰੇਲਵੇ , ਵਣਜ ਤੇ ਉਦਯੋਗ , ਖ਼ਪਤਕਾਰ ਮਾਮਲੇ ਅਤੇ ਅਨਾਜ ਤੇ ਜਨਤਕ ਵੰਡ ਬਾਰੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਬੰਗਲਾਦੇਸ਼ ਨੂੰ ਭਾਰਤ ਵੱਲੋਂ ਦੋਹਾਂ ਦੇਸ਼ਾਂ ਵਿਚਾਲੇ ਰੋਕ ਰਹਿਤ ਵਪਾਰ ਨੂੰ ਯਕੀਨੀ ਬਣਾਉਣ ਲਈ ਮੁਕੰਮਲ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ । ਖੇਤੀਬਾੜੀ ਖੇਤਰ ਬਾਰੇ ਭਾਰਤ ਬੰਗਲਾਦੇਸ਼ ਡੀਜ਼ੀਟਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਬੰਗਲਾਦੇਸ਼ ਨੂੰ ਕਈ ਉਤਪਾਦਾਂ ਲਈ ਕਰ ਮੁਕਤ ਬਾਜ਼ਾਰ ਦੀ ਪਹੁੰਚ ਪੇਸ਼ ਕੀਤੀ ਹੈ , ਜਿਸ ਵਿੱਚ ਖੇਤੀ ਨਿਰਯਾਤ ਵੀ ਸ਼ਾਮਲ ਹੈ । ਮੰਤਰੀ ਨੇ ਕਿਹਾ ਅਸੀਂ ਮਿਲ ਕੇ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਬੇਹਤਰ ਅਤੇ ਉੱਜਲੇ ਭਵਿੱਖ ਦੀ ਆਸ਼ਾ ਕਰ ਸਕਦੇ ਹਾਂ । ਖਾਸ ਤੌਰ ਤੇ ਆਰਥਿਕ ਖੁਸ਼ਹਾਲੀ ਦੇ ਫਾਇਦੇ ਦੋਹਾਂ ਦੇਸ਼ਾਂ ਦੇ ਕਿਸਾਨਾਂ ਤੱਕ ਪਹੁੰਚਾ ਸਕਦੇ ਹਾਂ । ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਵਿਚਾਲੇ ਆਪਸੀ ਵਿਸ਼ਵਾਸ ਅਤੇ ਮਿੱਤਰਤਾ ਤੇ ਅਧਾਰਿਤ ਬਹੁਤ ਨਿੱਘੇ ਤੇ ਸੁਹਿਰਦ ਸੰਬੰਧ ਹਨ , ਜੋ ਆਰਥਿਕ ਲਾਭ—ਹਾਨੀਆਂ ਦੇ ਹਿਸਾਬ ਕਿਤਾਬ ਤੋਂ ਪਰੇ ਹਨ । ਉਹਨਾਂ ਕਿਹਾ ਕਿ ਇਹ ਭਾਈਵਾਲੀ ਇਸ ਖੇਤਰ ਵਿੱਚ ਚੰਗੇ ਗੁਆਂਢੀ ਸੰਬੰਧਾਂ ਲਈ ਇੱਕ ਰੋਲ ਮਾਡਲ ਹੈ । ਉਹਨਾਂ ਕਿਹਾ "ਸਾਡੇ ਸੰਬੰਧਾਂ ਵਿੱਚ ਪਿਛਲੇ 6 ਸਾਲਾਂ ਦੌਰਾਨ ਉਛਾਲ ਆਇਆ ਹੈ । ਅਸੀਂ ਕਈ ਸੰਪਰਕ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਲਾਗੂ ਕਰਨ ਤੋਂ ਇਲਾਵਾ ਵਪਾਰ ਤੇ ਆਰਥਿਕ ਗੱਲਬਾਤ ਨੂੰ ਅੱਗੇ ਵਧਾਇਆ ਹੈ" । ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਚਾਲੇ ਵਪਾਰ ਪੱਖੀ ਨੀਤੀਆਂ ਅਤੇ ਸਾਂਝੀ ਦ੍ਰਿਸ਼ਟੀ ਹੈ , ਜਿਸ ਨੇ ਸਾਡੇ ਦੋਹਾਂ ਦੇਸ਼ਾਂ ਵਿਚਾਲੇ ਸ਼ਾਸਨ ਨੂੰ ਵਧਾਇਆ ਹੈ । ਉਹਨਾਂ ਕਿਹਾ ਕਿ ਦੋਵੇਂ ਨੇਤਾ ਲੋਕਾਂ ਦੀ ਖੁਸ਼ਹਾਲੀ ਨੂੰ ਸੁਧਾਰਣ ਲਈ ਉਤਸ਼ਾਹਿਤ ਹਨ ।
ਸ਼੍ਰੀ ਗੋਇਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀ 50% ਤੋਂ ਜਿ਼ਆਦਾ ਆਬਾਦੀ ਖੇਤੀਬਾੜੀ ਖੇਤਰ ਵਿੱਚ ਲੱਗੀ ਹੋਣ ਕਰਕੇ , ਇਸ ਵਿੱਚ ਵੱਡੀ ਸਮਾਜਿਕ , ਆਰਥਿਕ ਆਕਾਰ ਹੈ । ਉਹਨਾਂ ਕਿਹਾ , "ਸਾਨੂੰ ਖੁਸ਼ੀ ਹੈ ਕਿ ਬੰਗਲਾਦੇਸ਼ ਹੁਣ ਅਨਾਜ ਵਿੱਚ ਸਵੈ ਨਿਰਭਰ ਹੋ ਗਿਆ ਹੈ ਅਤੇ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਦਾ ਟੀਚਾ ਹੈ । ਇਹ ਇੱਕ ਖੇਤਰ ਹੈ , ਜਿਸ ਵਿੱਚ ਸਾਨੂੰ ਦੋਹਾਂ ਨੂੰ ਵਧੇਰੇ ਮਿਲ ਜੁਲ ਕੇ ਤੇ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਹੈ । ਖੇਤੀਬਾੜੀ ਦੋਹਾਂ ਦੇਸ਼ਾਂ ਵਿਚਾਲੇ ਖੇਡ ਪਰਿਵਰਤਣ ਦੀਆਂ ਸੰਭਾਵਨਾ ਹੋ ਸਕਦੀ ਹੈ । ਇਸ ਖੇਤਰ ਵਿੱਚ ਦੁਵੱਲੇ ਸਹਿਯੋਗ ਨਾਲ ਮੌਜੂਦਾ ਆਰਥਿਕ ਚੁਣੌਤੀਆਂ ਤੇ ਕਾਬੂ ਪਾਉਣ ਲਈ ਰਸਤਾ ਨਿਕਲ ਸਕਦਾ ਹੈ । ਖੇਤੀਬਾੜੀ ਖੇਤਰ ਵਿੱਚ ਵੱਡਾ ਸਮਾਜਿਕ ਆਰਥਿਕ ਆਕਾਰ ਹੈ । ਅਰਥਚਾਰੇ ਦਾ ਇੱਕ ਪ੍ਰਮੁੱਖ ਖੇਤਰ ਹੋਣ ਕਰਕੇ ਇਸ ਖੇਤਰ ਵਿੱਚ ਦੁਵੱਲਾ ਸਹਿਯੋਗ ਦੋਹਾਂ ਦੇਸ਼ਾਂ ਵੱਲੋਂ ਦਰਪੇਸ਼ ਮੌਜੂਦਾ ਆਰਥਿਕ ਚੁਣੌਤੀਆਂ ਤੇ ਕਾਬੂ ਪਾਉਣ ਲਈ ਰਸਤਾ ਖੋਲ ਸਕਦਾ ਹੈ" ।
ਮੰਤਰੀ ਨੇ ਬੰਗਲਾਦੇਸ਼ ਸਰਕਾਰ ਵੱਲੋਂ ਰਸਤੇ ਲੱਭ ਕੇ ਆਪਣੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਵਧਾਉਣ ਤੇ ਸੁਧਾਰਣ ਦੀ ਸ਼ਲਾਘਾ ਕੀਤੀ । ਇਸ ਸੰਬੰਧ ਵਿੱਚ ਸ਼੍ਰੀ ਗੋਇਲ ਨੇ ਭਾਰਤ ਵੱਲੋਂ ਆਪਣੇ ਕਿਸਾਨਾਂ ਦੀ ਮਦਦ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ , ਜਿਸ ਵਿੱਚ ਆਵਾਜਾਈ , ਸਿੰਚਾਈ , ਸੰਸਥਾਗਤ ਕਰਜ਼ੇ , ਬਾਜ਼ਾਰੀ ਸਹੂਲਤਾਂ , ਬੀਜ , ਨੀਮ ਕੋਟਿੰਗ ਖਾਦਾਂ ਅਤੇ ਮਸ਼ੀਨਰੀ ਅਤੇ ਘਰੇਲੂ ਉਦਯੋਗਾਂ ਨਾਲ ਸੰਬੰਧਿਤ ਵਿਕਾਸ ਸ਼ਾਮਲ ਹੈ । ਉਹਨਾਂ ਕਿਹਾ ,"ਅਸੀਂ ਕਿਸਾਨਾਂ ਦੀ ਕੁਸ਼ਲਤਾ ਤੇ ਉਤਪਾਦਕਤਾ ਵਧਾਉਣ ਲਈ ਇੱਕ ਬਹੁਤ ਸੰਪੂਰਨ ਪਹੁੰਚ ਦੀ ਵਰਤੋਂ ਕਰ ਰਹੇ ਹਾਂ ਅਤੇ ਖੇਤੀਬਾੜੀ ਖੇਤਰ ਵਿੱਚ ਆਕਰਸ਼ਤਾ ਲਿਆ ਰਹੇ ਹਾਂ । ਮਹਾਮਾਰੀ ਤੋਂ ਬਾਅਦ ਦੇ ਵਿਸ਼ਵ ਵਿੱਚ ਅੱਗੇ ਜਾਂਦਿਆਂ ਭਾਰਤ ਵੀ ਅੰਤਰਰਾਸ਼ਟਰੀ ਰੁਝੇਵੇਂ ਵਧਾ ਰਿਹਾ ਹੈ ਅਤੇ ਭਾਰਤ ਨੂੰ ਸਵੈ ਨਿਰਭਰ ਬਣਾਉਣ ਲਈ ਅਸੀਂ ਯਤਨ ਕਰ ਰਹੇ ਹਾਂ । ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਕਿਸਾਨਾਂ ਦੀ ਆਮਦਨ ਵਧਾਉਣ ਯੋਗ ਹੋਵਾਂਗੇ ਅਤੇ ਉਹਨਾਂ ਨੂੰ ਖੁਸ਼ਹਾਲ ਬਣਾਉਣ ਲਈ ਮਦਦ ਕਰਾਂਗੇ" । ਮੰਤਰੀ ਨੇ ਕਿਹਾ ਕਿ ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਗੈਰ ਟੈਰਿਫ ਰੋਕਾਂ ਇਸ ਗੱਲ ਨੂੰ ਨਿਸ਼ਚਿਤ ਕਰਨ ਲਈ ਇੱਕ ਵੱਡੀ ਭੂਮਿਕਾ ਨਿਭਾਉਣਗੀਆਂ ਕਿ ਬੰਗਲਾਦੇਸ਼ ਭਾਰਤ ਵੱਲੋਂ ਪੇਸ਼ ਕੀਤੇ ਬੇਸ਼ੁਮਾਰ ਮੌਕਿਆਂ ਦੀ ਵਰਤੋਂ ਕਿਵੇਂ ਕਰਦਾ ਹੈ ।
ਦੁਵੱਲੇ ਸਹਿਯੋਗ ਦੇ ਹੋਰ ਖੇਤਰਾਂ ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਵੱਡੀ ਗਿਣਤੀ ਵਿੱਚ ਵਰਤੇ ਜਾਣ ਵਾਲੇ ਟਰੈਕਟਰ ਭਾਰਤ ਤੋਂ ਆਉਂਦੇ ਹਨ ,"ਉਹਨਾਂ ਕਿਹਾ ਫੂਡ ਪ੍ਰੋਸੈਸਿੰਗ ਮਾਮਲੇ ਵਿੱਚ ਅਸੀਂ ਇੱਕ ਦੂਜੇ ਨਾਲ ਕੰਮ ਕਰ ਸਕਦੇ ਹਾਂ , ਇੱਕ ਦੂਜੇ ਤੋਂ ਸਿੱਖ ਸਕਦੇ ਹਾਂ ਅਤੇ ਇੱਕ ਦੂਜੇ ਨਾਲ ਭਾਈਵਾਲੀ ਕਰਕੇ ਵਿਸ਼ਵ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਦਾ ਵਿਸਥਾਰ ਕਰ ਸਕਦੇ ਹਾਂ । ਸਾਡੇ ਵਿਚਾਲੇ ਰੇਲਵੇ ਖੇਤਰ ਵਿੱਚ ਵੀ ਬਹੁਤ ਮਜ਼ਬੂਤ ਸੰਬੰਧ ਹਨ , ਜੋ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵਧੇਰੇ ਰੁਝਾਨਾਂ ਲਈ ਇੱਕ ਪੁਲ ਹੈ । ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਬਹੁਤ ਉੱਚੇ ਪੈਮਾਨੇ ਨਿਸ਼ਚਿਤ ਕੀਤੇ ਹਨ ਕਿ ਕਿਵੇਂ ਬੰਗਲਾਦੇਸ਼ ਤੇ ਭਾਰਤ ਮਿਲ ਕੇ ਟੈਕਸਟਾਈਲ ਵਿੱਚ ਵਿਸ਼ਵ ਬਾਜ਼ਾਰ ਵਿੱਚ ਵੱਡੇ ਹਿੱਸੇ ਤੇ ਕਬਜ਼ਾ ਕਰ ਸਕਦੇ ਹਨ । ਇਸ ਰਾਹੀਂ ਅਸੀਂ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰ ਸਕਦੇ ਹਾਂ , ਆਰਥਿਕ ਵਿਕਾਸ ਵਿੱਚ ਸਹਿਯੋਗ ਅਤੇ ਵਪਾਰ ਤੋਂ ਆਮਦਨ ਵਧਾ ਸਕਦੇ ਹਾਂ"।
ਵਾਈ ਬੀ / ਏ ਪੀ



(Release ID: 1682777) Visitor Counter : 175