ਪ੍ਰਧਾਨ ਮੰਤਰੀ ਦਫਤਰ

ਭਾਰਤ-ਵੀਅਤਨਾਮ ਲੀਡਰਾਂ ਦਾ ਵਰਚੁਅਲ ਸਮਿਟ

Posted On: 21 DEC 2020 8:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਗੁਯੇਨ ਜੁਆਨ ਫੁਕ ਨਾਲ ਵਰਚੁਅਲ ਸਮਿਟ ਆਯੋਜਿਤ ਕੀਤਾ। 

 

ਦੋਵੇਂ ਪ੍ਰਧਾਨ ਮੰਤਰੀਆਂ ਨੇ ਜਾਰੀ ਦੁਵੱਲੀਆਂ ਸਹਿਯੋਗ ਪਹਿਲਾਂ ਦੀ ਸਮੀਖਿਆ ਕੀਤੀ ਅਤੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਭਾਰਤ-ਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਦੇ ਭਵਿੱਖ ਦੇ ਵਿਕਾਸ ਨੂੰ ਨਿਰਦੇਸ਼ਿਤ ਕਰਨ ਲਈ ਸਮਿਟ ਦੌਰਾਨ ਸ਼ਾਂਤੀ, ਖੁਸ਼ਹਾਲੀ ਅਤੇ ਲੋਕਾਂ ਪ੍ਰਤੀ ਸੰਯੁਕਤ ਦ੍ਰਿਸ਼ਟੀਕੋਣ ਅਪਣਾਇਆ ਗਿਆ। ਦੋਵੇਂ ਨੇਤਾਵਾਂ ਨੇ ਸੰਯੁਕਤ ਵਿਜ਼ਨ ਨੂੰ ਲਾਗੂ ਕਰਨ ਲਈ 2021-23 ਦੀ ਮਿਆਦ ਲਈ ਕਾਰਜ ਯੋਜਨਾ ’ਤੇ ਹਸਤਾਖਰ ਕਰਨ ਦਾ ਵੀ ਸੁਆਗਤ ਕੀਤਾ। 

 

ਨੇਤਾਵਾਂ ਨੇ ਸਹਿਯੋਗ ਦੇ ਸਾਰੇ ਖੇਤਰਾਂ ਵਿੱਚ ਦੁਵੱਲਾ ਸਹਿਯੋਗ ਵਧਾਉਣ ਦੇ ਮਹੱਤਵ ਦੀ ਪੁਸ਼ਟੀ ਕੀਤੀ। ਉਹ ਇੱਕ ਦੂਜੇ ਦੀਆਂ ਰਾਸ਼ਟਰੀ ਵਿਕਾਸ ਤਰਜੀਹਾਂ ਦਾ ਸਮਰਥਨ ਕਰਨ ਅਤੇ ਇੱਕ ਸ਼ਾਂਤੀਪੂਰਨ, ਸਥਿਰ, ਸੁਰੱਖਿਅਤ, ਮੁਕਤ, ਖੁੱਲ੍ਹਾ, ਸਮਾਵੇਸ਼ੀ ਅਤੇ ਨਿਯਮਾਂ ’ਤੇ ਅਧਾਰਿਤ ਭਾਰਤ-ਪ੍ਰਸਾਂਤ ਖੇਤਰ ਦੇ ਸਾਂਝੇ ਉਦੇਸ਼ ਦੀ ਦਿਸ਼ਾ ਵਿੱਚ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ। 

 

ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਸਮੇਤ ਆਮ ਆਲਮੀ ਚੁਣੌਤੀਆਂ ਖ਼ਿਲਾਫ਼ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਵੀ ਪੁਸ਼ਟੀ ਕੀਤੀ। ਉਹ ਮਹਾਮਾਰੀ ਖ਼ਿਲਾਫ਼ ਵੈਕਸੀਨ ਤੱਕ ਪਹੁੰਚ ਯਕੀਨੀ ਕਰਨ ਲਈ ਸਰਗਰਮ ਸਹਿਯੋਗ ਬਣਾਏ ਰੱਖਣ ’ਤੇ ਵੀ ਸਹਿਮਤ ਹੋਏ। ਕਈ ਆਲਮੀ ਅਤੇ ਖੇਤਰੀ ਮੁੱਦਿਆਂ ’ਤੇ ਵਿਚਾਰਾਂ ਦੇ ਮਜ਼ਬੂਤ ਅਭਿਸਰਣ ਦੇ ਅਧਾਰ ’ਤੇ ਨੇਤਾਵਾਂ ਨੇ ਫੈਸਲਾ ਕੀਤਾ ਕਿ ਭਾਰਤ ਅਤੇ ਵੀਅਤਨਾਮ ਸੰਯੁਕਤ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਬਹੁਪੱਖੀ ਮੰਚਾਂ ’ਤੇ ਨੇੜਤਾ ਨਾਲ ਤਾਲਮੇਲ ਕਰਨਗੇ ਜਿੱਥੇ ਉਹ 2021 ਵਿੱਚ ਮਿਲ ਕੇ ਸੇਵਾ ਕਰਨਗੇ। 

 

ਪ੍ਰਧਾਨ ਮੰਤਰੀਆਂ ਨੇ ਇਸ ਖੇਤਰ ਵਿੱਚ ਸਾਰਿਆਂ ਲਈ ਸਾਂਝੀ ਸੁਰੱਖਿਆ, ਖੁਸ਼ਹਾਲੀ ਅਤੇ ਵਿਕਾਸ ਹਾਸਲ ਕਰਨ ਲਈ ਭਾਰਤ-ਪ੍ਰਸ਼ਾਂਤ ਮਹਾਸਾਗਰ ਦੀ ਪਹਿਲ ਅਤੇ ਭਾਰਤ-ਪ੍ਰਸ਼ਾਂਤ ’ਤੇ ਆਸੀਆਨ ਦੇ ਨਜ਼ਰੀਏ ਵਿਚਕਾਰ ਅਭਿਸਰਣ ’ਤੇ ਅਧਾਰਿਤ ਸਮੁੰਦਰੀ ਖੇਤਰ ਵਿੱਚ ਨਵੇਂ ਤੇ ਵਿਵਹਾਰਕ ਸਹਿਯੋਗ ਦਾ ਪਤਾ ਲਗਾਉਣ ’ਤੇ ਸਹਿਮਤੀ ਪ੍ਰਗਟਾਈ ਹੈ। 

 

ਪ੍ਰਧਾਨ ਮੰਤਰੀ ਨੇ ਵੀਅਤਨਾਮ ਨਾਲ ਤਤਕਾਲੀ ਪ੍ਰਭਾਵ ਪ੍ਰੋਜੈਕਟਾਂ, ਆਈਟੀਈਸੀ ਅਤੇ ਈ-ਆਈਟੀਈਸੀ ਪਹਿਲ, ਪੀਐੱਚਡੀ ਫੈਲੋਸ਼ਿਪ, ਨਾਲ ਹੀ ਵੀਅਤਨਾਮ ਦੇ ਐੱਸਡੀਜੀ, ਡਿਜੀਟਲ ਕਨੈਕਟੀਵਿਟੀ ਅਤੇ ਵਿਰਾਸਤ ਸੰਭਾਲ਼ ਯਤਨਾਂ ਦਾ ਸਮਰਥਨ ਕਰਨ ਦੇ ਪ੍ਰੋਜੈਕਟਾਂ ਜ਼ਰੀਏ ਆਪਣੀ ਵਿਕਾਸ ਅਤੇ ਸਮਰੱਥਾ ਨਿਰਮਾਣ ਭਾਈਵਾਲੀ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। 

 

ਦੋਵੇਂ ਪ੍ਰਧਾਨ ਮੰਤਰੀਆਂ ਨੇ ਵੀਅਤਨਾਮ ਲਈ ਭਾਰਤ ਸਰਕਾਰ ਦੁਆਰਾ ਵਿਸਤ੍ਰਿਤ 100 ਮਿਲੀਅਨ ਅਮਰੀਕੀ ਡਾਲਰ ਦੀ ਰੱਖਿਆ ਲਾਈਨ ਨੂੰ ਸਫਲਤਾਪੂਰਬਕ ਲਾਗੂ ਕਰਨ ਦੀ ਸ਼ਲਾਘਾ ਕੀਤੀ ਅਤੇ ਵੀਅਤਨਾਮ ਦੇ ਨਿਨਹ ਥੁਆਨ ਰਾਜ ਦੇ ਸਥਾਨਕ ਸਮੁਦਾਏ ਦੇ ਲਾਭ ਲਈ ਭਾਰਤੀ ‘ਗ੍ਰਾਂਟ-ਇਨ-ਏਡ’ ਸਹਾਇਤਾ ਨਾਲ ਸੱਤ ਵਿਕਾਸ ਪ੍ਰੋਜੈਕਟਾਂ ਨੂੰ ਪੂਰਾ ਕੀਤਾ। 

 

ਪ੍ਰਧਾਨ ਮੰਤਰੀ ਨੇ ਵੀਅਤਨਾਮ ਵਿੱਚ ਮਾਈ ਸਨ ਟੈਂਪਲ ਕੰਪਲੈਕਸ ਦੀ ਮੁੜ ਉਸਾਰੀ ਅਤੇ ਸੰਭਾਲ਼ ਕਾਰਜ ਬਾਰੇ ਵਿਸ਼ੇਸ਼ ਸੰਤੁਸ਼ਟੀ ਪ੍ਰਗਟਾਈ, ਜੋ ਹਾਲ ਹੀ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੁਆਰਾ ਕੀਤਾ ਗਿਆ ਹੈ ਅਤੇ ਹੋਰ ਸਮਾਨ ਪ੍ਰੋਜੈਕਟਾਂ ਵਿੱਚ ਵੀਅਤਨਾਮ ਨਾਲ ਕੰਮ ਕਰਨ ਦੀ ਪੇਸ਼ਕਸ਼ ਵੀ ਕੀਤੀ।

 

***

 

ਡੀਐੱਸ/ਐੱਸਐੱਚ



(Release ID: 1682561) Visitor Counter : 146