ਪ੍ਰਧਾਨ ਮੰਤਰੀ ਦਫਤਰ

ਨਤੀਜਿਆਂ ਦੀ ਸੂਚੀ: ਭਾਰਤ – ਵੀਅਤਨਾਮ ਵਰਚੁਅਲ ਸਮਿਟ (21 ਦਸੰਬਰ, 2020)

Posted On: 21 DEC 2020 7:50PM by PIB Chandigarh

 

ਲੜੀ ਨੰ.

ਦਸਤਾਵੇਜ਼

ਭਾਰਤੀ ਸਾਈਡ

ਵੀਅਤਨਾਮੀ ਸਾਈਡ

1.

ਭਾਰਤ–ਵੀਅਤਨਾਮ ਸਾਂਝੀ ਦ੍ਰਿਸ਼ਟੀ ਸ਼ਾਂਤੀ, ਖ਼ੁਸ਼ਹਾਲੀ ਤੇ ਲੋਕਾਂ ਲਈ

ਭਾਰਤ–ਵੀਅਤਨਾਮ ਦੀ ਉਸ ਵਿਆਪਕ ਰਣਨੀਤਕ ਭਾਈਵਾਲੀ ਦੇ ਭਵਿੱਖ ’ਚ ਵਿਕਾਸ ਦੇ ਮਾਰਗ–ਦਰਸ਼ਨ ਲਈ, ਜੋ ਡੂੰਘੇ ਇਤਿਹਾਸਕ ਤੇ ਸੱਭਿਆਚਾਰਕ ਸਬੰਧਾਂ, ਸਾਂਝੀਆਂ ਕਦਰਾਂ–ਕੀਮਤਾਂ ਤੇ ਹਿਤਾਂ ਅਤੇ ਪਰਸਪਰ ਰਣਨੀਤਕ ਵਿਸ਼ਵਾਸ ਤੇ ਦੋਵੇਂ ਦੇਸ਼ਾਂ ਵਿਚਲੀ ਸਮਝ ਉੱਤੇ ਉੱਸਰੀ ਹੈ



 

ਪ੍ਰਧਾਨ ਮੰਤਰੀਆਂ ਦੁਆਰਾ ਅਪਣਾਇਆ ਗਿਆ

2.

2021–2023 ਲਈ ਕਾਰਜ ਦੀ ਯੋਜਨਾ; ਵਿਆਪਕ ਰਣਨੀਤਕ ਭਾਈਵਾਲੀ ਨੂੰ ਅੱਗੇ ਲਾਗੂ ਕਰਨ ਲਈ


2021–2023 ਦੌਰਾਨ ਦੋਵੇਂ ਧਿਰਾਂ ਦੁਆਰਾ ਲਏ ਜਾਣ ਵਾਲੇ ਠੋਸ ਕਾਰਜਾਂ ਰਾਹੀਂ ‘ਸ਼ਾਂਤੀ, ਖ਼ੁਸ਼ਹਾਲੀ ਤੇ ਲੋਕਾਂ ਲਈ ਸਾਂਝਾ ਦ੍ਰਿਸ਼ਟੀਕੋਣ’ ਲਾਗੂ ਕਰਨ ਲਈ

ਡਾ. ਐੱਸ. ਜੈਸ਼ੰਕਰ ਵਿਦੇਸ਼ ਮੰਤਰੀ

ਸ਼੍ਰੀ ਫਾਮ ਬਿਨ੍ਹ ਮਿਨ੍ਹ

ਉੱਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ

3.

ਭਾਰਤ ਦੇ ਰੱਖਿਆ ਉਤਪਾਦਨ ਵਿਭਾਗ, ਰੱਖਿਆ ਮੰਤਰਾਲੇ ਅਤੇ ਵੀਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਦੇ ਰੱਖਿਆ ਉਦਯੋਗ ਬਾਰੇ ਜਨਰਲ ਵਿਭਾਗ ਦਰਮਿਆਨ ਰੱਖਿਆ ਉਦਯੋਗ ਸਹਿਯੋਗ ਬਾਰੇ ਵਿਵਸਥਾ ਲਾਗੂ ਕਰਨਾ

ਦੋਵੇਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚਾ ਮੁਹੱਈਆ ਕਰਵਾਉਣਾ

ਸ਼੍ਰੀ ਸੁਰੇਂਦਰ ਪ੍ਰਸਾਦ ਯਾਦਵ, ਸੰਯੁਕਤ ਸਕੱਤਰ (ਨੇਵਲ ਸਿਸਟਮਸ)

ਮੇਜਰ ਜਨਰਲ ਲੂਔਂਗ ਥਨ੍ਹ ਚੁਔਂਗ

ਵਾਈਸ ਚੇਅਰਮੈਨ

4.

ਹਨੋਈ ਸਥਿਤ ਭਾਰਤ ਦੇ ਦੂਤਾਵਾਸ ਅਤੇ ਵੀਅਤਨਾਮ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਦੀ ਦੂਰਸੰਚਾਰ ਯੂਨੀਵਰਸਿਟੀ ਦਰਮਿਆਨ ਨੈਸ਼ਨਲ ਟੈਲੀਕਮਿਊਨੀਕੇਸ਼ਨਸ ਯੂਨੀਵਰਸਿਟੀ ਨਹਾ ਤ੍ਰਾਂਗ, ਵੀਅਮਨਾਮ ’ਚ ਫ਼ੌਜੀ ਸੌਫ਼ਟਵੇਅਰ ਪਾਰਕ ਲਈ 50 ਲੱਖ ਅਮਰੀਕੀ ਡਾਲਰ ਦੀ ਭਾਰਤੀ ਅਨੁਦਾਨ ਸਹਾਇਤਾ ਲਈ ਸਮਝੌਤਾ


ਟੈਲੀਕਮਿਊਨੀਕੇਸ਼ਨਸ ਯੂਨੀਵਰਸਿਟੀ, ਨਹਾ ਤ੍ਰਾਂਗ ’ਚ ਸੌਫ਼ਟਵੇਅਰ ਐਪਲੀਕੇਸ਼ਨਜ਼ ਦੇ ਖੇਤਰ ਵਿੱਚ ਸਿਖਲਾਈ ਤੇ ਸੇਵਾਵਾਂ ਲਈ ਵਿਵਸਥਾ ਨਾਲ ਫ਼ੌਜੀ ਸੌਫ਼ਟਵੇਅਰ ਪਾਰਕ ਵਿੱਚ ਸੂਚਨਾ ਟੈਕਨੋਲੋਜੀ ਬੁਨਿਆਦੀ ਢਾਂਚੇ ਦੀ ਸਥਾਪਨਾ ਦੀ ਸੁਵਿਧਾ

ਸ਼੍ਰੀ ਪ੍ਰਣਾਏ ਵਰਮਾ, ਵੀਅਤਨਾਮ ਵਿੱਚ ਭਾਰਤ ਦੇ ਰਾਜਦੂਤ

ਕਰਨਲ ਲੀ ਜ਼ੁਆਨ ਹੂੰਗ,

ਰੈਕਟਰ

5.

ਭਾਰਤ ਸਥਿਤ ਸੈਂਟਰ ਫ਼ਾਰ ਯੂਨਾਈਟਿਡ ਨੇਸ਼ਨਜ਼ ਪੀਸਕੀਪਿੰਗ ਆਪਰੇਸ਼ਨਜ਼ ਅਤੇ ਵੀਅਤਨਾਮ ਦੇ ਪੀਸਕੀਪਿੰਗ ਆਪਰੇਸ਼ਨਜ਼ ਫ਼ਾਰ ਕੋਆਪਰੇਸ਼ਨ ਇਨ ਯੂਨਾਈਟਿਡ ਪੀਸਕੀਪਿੰਗ ਦਰਮਿਆਨ ਸਮਝੌਤਾ ਲਾਗੂ ਕਰਨਾ

ਸੰਯੁਕਤ ਰਾਸ਼ਟਰ ਪੀਸਕੀਪਿੰਗ ਦੇ ਖੇਤਰ ਵਿੱਚ ਸਹਿਯੋਗ ਦੇ ਵਿਕਾਸ ਲਈ ਵਿਸ਼ੇਸ਼ ਗਤੀਵਿਧੀਆਂ ਦੀ ਸ਼ਨਾਖ਼ਤ ਕਰਨਾ

ਮੇਜਰ ਜਨਰਲ ਅਨਿਲ ਕੁਮਾਰ ਕਾਸ਼ਿਦ, ਐਡੀਸ਼ਨਲ ਡਾਇਰੈਕਟਰ ਜਨਰਲ (ਆਈਸੀ)

ਮੇਜਰ ਜਨਰਲ ਹੋਆਂਗ ਕਿ ਫੁੰਗ

ਡਾਇਰੈਕਟਰ

6.

ਭਾਰਤ ਦੇ ਪ੍ਰਮਾਣੂ ਊਰਜਾ ਰੈਗੂਲੇਟਰੀ ਬੋਰਡ (AERB) ਅਤੇ ਵੀਅਤਨਾਮ ਏਜੰਸੀ ਫ਼ਾਰ ਰੈਡੀਏਸ਼ਨ ਐਂਡ ਨਿਊਕਲੀਅਰ ਸੇਫ਼ਟੀ (VARANS) ਦਰਮਿਆਨ ਸਹਿਮਤੀ–ਪੱਤਰ


ਦੋਵੇਂ ਦੇਸ਼ਾਂ ਦੇ ਰੈਡੀਏਸ਼ਨ ਸੁਰੱਖਿਆ ਅਤੇ ਪ੍ਰਮਾਣੂ ਸੁਰੱਖਿਆ ਦੇ ਖੇਤਰਾਂ ਵਿੱਚ ਰੈਗੂਲੇਟਰੀ ਇਕਾਈਆਂ ਦਰਮਿਆਨ ਪਰਸਪਰ ਸਹਿਯੋਗ ਨੂੰ ਉਤਸ਼ਾਹਿਤ ਕਰਨਾ

ਸ਼੍ਰੀ ਜੀ. ਨਾਗੇਸਵਰਾ ਰਾਓ

ਚੇਅਰਮੈਨ

ਪ੍ਰੋ. ਗੁਯੇਨ ਤੁਆਨ ਖਾਈ

ਡਾਇਰੈਕਟਰ ਜਨਰਲ

7.

CSIR-ਇੰਡੀਅਨ ਇੰਸਟੀਟਿਊਟ ਆਵ੍ ਪੈਟਰੋਲੀਅਮ ਅਤੇ ਵੀਅਤਨਾਮ ਪੈਟਰੋਲੀਅਮ ਇੰਸਟੀਟਿਊਟ ਦਰਮਿਆਨ ਸਹਿਮਤੀ–ਪੱਤਰ


ਪੈਟਰੋਲੀਅਮ ਖੋਜ ਤੇ ਸਿਖਲਾਈ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ

ਡਾ. ਅੰਜਨ ਰੇਅ

ਡਾਇਰੈਕਟਰ

ਸ਼੍ਰੀ ਗੁਯੇਨ ਐਨ੍ਹ ਡਿਓ

ਡਾਇਰੈਕਟਰ

8.

ਭਾਰਤ ਦੇ ਟਾਟਾ ਮੈਮੋਰੀਅਲ ਸੈਂਟਰ ਅਤੇ ਵੀਅਤਨਾਮ ਨੈਸ਼ਨਲ ਕੈਂਸਰ ਹਸਪਤਾਲ ਦਰਮਿਆਨ ਸਹਿਮਤੀ–ਪੱਤਰ

ਕੈਂਸਰ ਰੋਗੀਆਂ ਲਈ ਸਿਖਲਾਈ ਤੇ ਵਿਗਿਆਨਕ ਖੋਜ, ਸਿਹਤ ਸੰਭਾਲ਼ ਸੇਵਾਵਾਂ, ਡਾਇਓਗਨੋਸਿਸ ਤੇ ਇਲਾਜ ਵਿੱਚ ਤਾਲਮੇਲ ਦੇ ਖੇਤਰਾਂ ਵਿੱਚ ਅਦਾਨ–ਪ੍ਰਦਾਨ ਨੂੰ ਉਤਸ਼ਾਹਿਤ ਕਰਨਾ

ਡਾ. ਰਾਜੇਂਦਰ ਏ ਬਡਵੇ

ਡਾਇਰੈਕਟਰ

ਸ਼੍ਰੀ ਲੀ ਵਾਨ ਕੁਆਂਗ

ਡਾਇਰੈਕਟਰ

9.

ਭਾਰਤ ਦੀ ਨੈਸ਼ਨਲ ਸੋਲਰ ਫ਼ੈਡਰੇਸ਼ਨ ਅਤੇ ਵੀਅਤਨਾਮ ਕਲੀਨ ਐਨਰਜੀ ਐਸੋਸੀਏਸ਼ਨ ਦਰਮਿਆਨ ਸਹਿਮਤੀ–ਪੱਤਰ
 

ਭਾਰਤੀ ਅਤੇ ਵੀਅਤਨਾਮੀ ਸੋਲਰ ਬਿਜਲੀ ਉਦਯੋਗਾਂ ਦਰਮਿਆਨ ਗਿਆਨ, ਬਿਹਤਰੀਨ ਅਭਿਆਸਾਂ ਅਤੇ ਭਾਰਤ ਤੇ ਵੀਅਤਨਾਮ ਵਿੱਚ ਸੋਲਰ ਬਿਜਲੀ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕਾਰੋਬਾਰੀ ਮੌਕਿਆਂ ਦੀ ਖੋਜ ਦੇ ਅਦਾਨ–ਪ੍ਰਦਾਨ ਨੂੰ ਉਤਸ਼ਾਹਿਤ ਕਰਨਾ

ਸ਼੍ਰੀ ਪ੍ਰਣਵ ਆਰ. ਮਹਿਤਾ

ਚੇਅਰਮੈਨ

ਸ਼੍ਰੀ ਡਾਓ ਡਿਯੂ ਡਿਯੌਂਗ

ਪ੍ਰਧਾਨ

 

ਕੀਤੇ ਗਏ ਐਲਾਨ:

 

1. ਭਾਰਤ ਸਰਕਾਰ ਦੁਆਰਾ ਵੀਅਤਨਾਮ ਨੂੰ ਦਿੱਤੀ 10 ਕਰੋੜ ਅਮਰੀਕੀ ਡਾਲਰ ਦੇ ਰੱਖਿਆ ਰੇਖਾ ਕਰਜ਼ੇ ਤਹਿਤ ਵੀਅਤਨਾਮ ਬਾਰਡਰ ਗਾਰਡ ਕਮਾਂਡ ਲਈ ਤੇਜ਼ ਰਫ਼ਤਾਰ ਗਾਰਡ ਬੋਟ (HSGB) ਨਿਰਮਾਣ ਪ੍ਰੋਜੈਕਟ ਲਾਗੂ ਕਰਨਾ; ਇੱਕ ਮੁਕੰਮਲ HSGB ਵੀਅਤ ਹਵਾਲੇ ਕਰਨਾ; ਭਾਰਤ ਵਿੱਚ ਤਿਆਰ ਹੋਏ ਦੋ HSGBs ਦੀ ਸ਼ੁਰੂਆਤ; ਅਤੇ ਵੀਅਤਨਾਮ ਵਿੱਚ ਤਿਆਰ ਹੋਣ ਵਾਲੇ ਸੱਤ HSGBs ਦੀ ਕੀਲ–ਵਿਛਾਈ।

2. ਵੀਅਤਨਾਮ ਦੇ ਨਿਨ੍ਹ ਥੁਆਨ ਰਾਜ ਵਿੱਚ ਸਥਾਨਕ ਲੋਕਾਂ ਦੇ ਲਾਭ ਲਈ 15 ਲੱਖ ਅਮਰੀਕੀ ਡਾਲਰ ਦੀ ਅਨੁਦਾਨ–ਰਾਸ਼ੀ ਸਹਾਇਤਾ ਨਾਲ ਸੱਤ ਵਿਕਾਸ ਪ੍ਰੋਜੈਕਟ ਨੂੰ ਮੁਕੰਮਲ ਕਰਨਾ ਅਤੇ ਸੌਂਪਣਾ।

3. ਵਿੱਤ ਵਰ੍ਹੇ 2021–2022 ਤੋਂ ਸ਼ੁਰੂ ਕਰਦਿਆਂ ਪੰਜ ਤੋਂ 10 ਸਲਾਨਾ ਕੁਇੱਕ ਇੰਪੈਕਟ ਪ੍ਰੋਜੈਕਟਸ (QIPs) ਦੀ ਗਿਣਤੀ ਵਿੱਚ ਵਾਧਾ ਕਰਨਾ।

4. ਵੀਅਤਨਾਮ ਵਿੱਚ ਵਿਰਾਸਤ ਸੰਭਾਲ਼ ਵਿੱਚ ਤਿੰਨ ਨਵੇਂ ਵਿਕਾਸ ਭਾਈਵਾਲੀ ਪ੍ਰੋਜੈਕਟ (ਮਾਇ ਸਨ ਵਿਖੇ ਮੰਦਰ ਦਾ F–ਬਲਾਕ; ਕੁਆਂਗ ਨੈਮ ਰਾਜ ਵਿੱਚ ਡੌਂਗ ਡੂਔਂਗ ਬੋਧਾ ਮੱਠ; ਅਤੇ ਫੂ ਯੇਨ ਰਾਜ ਵਿੱਚ ਨ੍ਹਾਨ ਚੈਮ ਟਾਵਰ)।

5. ਭਾਰਤ–ਵੀਅਤਨਾਮ ਸਭਿਅਤਾ ਨਾਲ ਸਬੰਧਿਤ ਸੱਭਿਆਚਾਰਕ ਸਬੰਧਾਂ ਬਾਰੇ ਇੱਕ ਇਨਸਾਈਕਲੋਪੀਡੀਆ ਤਿਆਰ ਕਰਨ ਲਈ ਦੁਵੱਲੇ ਪ੍ਰੋਜੈਕਟ ਦੀ ਸ਼ੁਰੂਆਤ।

 

****

 

ਡੀਐੱਸ/ਐੱਸਐੱਚ/ਏਕੇ 


(Release ID: 1682543) Visitor Counter : 190