ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਵਦੇਸ਼ੀ ਖੇਡਾਂ ਨੂੰ ਵੱਡਾ ਪ੍ਰੋਤਸਾਹਨ,ਖੇਡ ਮੰਤਰਾਲੇ ਨੇ ਗੱਤਕਾ,ਕਲਾਰੀਪੱਟੂ,ਥਾਂਗ-ਤਾ ਅਤੇ ਮਲਖੰਬ ਨੂੰ ਖੇਲੋ ਇੰਡੀਆ ਯੂਥ ਗੇਮਜ਼-2021 ਵਿੱਚ ਸ਼ਾਮਲ ਕੀਤਾ

Posted On: 20 DEC 2020 5:31PM by PIB Chandigarh

ਖੇਡ ਮੰਤਰਾਲੇ ਨੇ ਹਰਿਆਣਾ ਵਿੱਚ ਆਯੋਜਿਤ ਹੋਣ ਵਾਲੇ ਖੇਲੋ ਇੰਡੀਆ ਯੂਥ ਗੇਮਜ਼-2021 ਵਿੱਚ ਚਾਰ ਸਵਦੇਸ਼ੀ ਖੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਖੇਡਾਂ ਵਿੱਚ ਗੱਤਕਾ, ਕਲਾਰੀਪੱਟੂ, ਥਾਂਗ-ਤਾ ਅਤੇ ਮਲਖੰਬ ਸ਼ਾਮਲ ਹੈ।

ਇਸ ਫੈਸਲੇ ਦੇ ਬਾਰੇ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਨੇ ਕਿਹਾ, 'ਭਾਰਤ ਵਿੱਚ ਸਵਦੇਸ਼ੀ ਖੇਡਾਂ ਦੀ ਇੱਕ ਅਮੀਰ ਵਿਰਾਸਤ ਹੈ ਅਤੇ ਇਨ੍ਹਾਂ ਖੇਡਾਂ ਨੂੰ ਸੁਰੱਖਿਅਤ ਕਰਨਾ,ਪ੍ਰੋਤਸਾਹਨ ਦੇਣਾ ਅਤੇ ਲੋਕਪ੍ਰਿਅ ਬਨਾਉਣਾ ਖੇਡ ਮੰਤਰਾਲੇ ਦੀ ਤਰਜੀਹ ਹੈ। ਖੇਲੋ ਇੰਡੀਆ ਗੇਮਜ਼ ਤੋਂ ਬੇਹਤਰ ਦੂਜਾ ਕੋਈ ਮੰਚ ਨਹੀਂ ਹੈ, ਜਿੱਥੇ ਇਨ੍ਹਾਂ ਖੇਡਾਂ ਦੇ ਖਿਡਾਰੀ ਮੁਕਾਬਲਾ ਕਰ ਸਕਣ। ਇਸ ਦੀ ਬਹੁਤ ਲੋਕਪ੍ਰਿਅਤਾ ਹੈ ਅਤੇ ਇਸ ਦਾ ਪ੍ਰਸਾਰਣ ਦੇਸ਼ ਭਰ ਵਿੱਚ ਸਟਾਰ ਸਪੋਰਟਸ ਦੁਆਰਾ ਕੀਤਾ ਜਾਂਦਾ ਹੈ, ਇਸ ਲਈ ਮੈਨੂੰ ਵਿਸਵਾਸ਼ ਹੈ ਕਿ 2021 ਵਿੱਚ ਖੇਲੋ ਇੰਡੀਆ ਯੂਤ ਗੇਮਜ਼ ਵਿੱਚ ਯੋਗਾਸਨ ਦੇ ਨਾਲ ਇਹ ਚਾਰ ਮੁਕਾਬਲੇ ਦੇਸ਼ ਦੇ ਖੇਡ ਉਤਸ਼ਾਹੀ ਦਰਸ਼ਕਾਂ ਅਤੇ ਯੁਵਾਵਾਂ ਦਾ ਆਪਣੀ ਤਰਫ ਅਧਿਕ ਧਿਆਨ ਆਕਰਸ਼ਿਤ ਕਰਨਗੇ। ਆਉਣ ਵਾਲੇ ਸਾਲਾਂ ਵਿੱਚ ਅਸੀਂ ਖੇਲੋ ਇੰਡੀਆ ਗੇਮਜ਼ ਵਿੱਚ ਅਤੇ ਹੋਰ ਜ਼ਿਆਦਾ ਸਵਦੇਸ਼ੀ ਖੇਡਾਂ ਨੂੰ ਸ਼ਾਮਲ ਕਰਨ ਵਿੱਚ ਸਮਰੱਥ ਹੋਣਗੇ।'

ਇਹ ਚਾਰ ਚੁਣੀਆਂ ਗਈਆਂ ਖੇਡਾਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦਾ ਪ੍ਰਤੀਨਿਧਤਵ ਕਰਦੀਆਂ ਹਨ। ਕਲਾਰੀਪੱਟੂ ਦੀ ਉਤਪਤੀ ਕੇਰਲ ਵਿੱਚ ਹੋਈ ਹੈ ਅਤੇ ਇਸ ਨੂੰ ਖੇਡਣ ਵਾਲੇ ਪੂਰੇ ਵਿਸ਼ਵ ਵਿੱਚ ਹਨ।ਬਾਲੀਵੁੱਡ ਅਭਿਨੇਤਾ ਵਿਧੂੱਤ ਜਾਮਵਾਲ ਇਨ੍ਹਾਂ ਵਿੱਚੋਂ ਇੱਕ ਹੈ। ਉੱਥੇ ਮਲਖੰਬ ਨੂੰ ਮੱਧ ਪ੍ਰਦੇਸ਼ ਸਹਿਤ ਪੂਰੇ ਦੇਸ਼ ਵਿੱਚ ਚੰਗੀ ਤਰ੍ਹਾਂ ਨਾਲ ਜਾਣਿਆ ਜਾਂਦਾ ਹੈ। ਮਹਾਰਾਸ਼ਟਰ ਇਸ ਖੇਡ ਦਾ ਮੁੱਖ ਕੇਂਦਰ ਹੈ। ਗੱਤਕਾ ਖੇਡ ਦਾ ਸੰਬੰਧ ਪੰਜਾਬ ਨਾਲ ਹੈ ੳਤੇ ਇਹ ਨਿਹੰਗ ਸਿੱਖ ਯੋਧਿਆਂ ਦੀ ਪ੍ਰੰਪਰਿਕ ਲੜਾਈ ਸ਼ੈਲੀ ਹੈ। ਉਹ ਇਸ ਦਾ ਉਪਯੋਗ ਆਤਮ-ਰੱਖਿਆ ਦੇ ਨਾਲ-ਨਾਲ ਖੇਡ ਦੇ ਰੂਪ ਵਿੱਚ ਵੀ ਕਰਦੇ ਹਨ।ਥਾਂ ਗ-ਤਾ ਮਣੀਪੁਰ ਦੀ ਇੱਕ ਮਾਰਸ਼ਲ ਆਰਟ ਹੈ, ਜੋ ਪਿਛਲੇ ਕੁਝ ਦਹਾਕਿਆਂ ਦੇ ਦੌਰਾਨ ਲੁਪਤ ਹੁੰਦੀ ਜਾ ਰਹੀ ਹੈ, ਲੇਕਿਨ ਖੇਲੋ ਇੰਡੀਆ ਯੂਥ ਗੇਮਜ਼-2021 ਦੀ ਮਦਦ ਨਾਲ ਇਸ ਨੂੰ ਇੱਕ ਵਾਰ ਫੇਰ ਰਾਸ਼ਟਰੀ ਪਹਿਚਾਣ ਮਿਲੇਗੀ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਵ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ,'ਸਾਨੂੰ ਇਹ ਜਾਣਕੇ ਖੁਸ਼ੀ ਹੋਈ ਹੈ ਕਿ ਖੇਡ ਮੰਤਰਾਲੇ ਨੇ ਭਾਰਤੀ ਪ੍ਰਾਚੀਨ ਮਾਰਸ਼ਲ ਆਰਟ ਗੱਤਕਾ ਨੂੰ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਸ਼ਾਮਲ ਕੀਤਾ ਹੈ।ਸਾਨੂੰ ਵਿਸ਼ਵਾਸ ਹੈ ਕਿ ਖੇਲੋ ਇੰਡੀਆ ਦਾ ਇਹ ਯਤਨ ਨਿਸ਼ਚਿਤ ਤੌਰ 'ਤੇ ਲੁਪਤ ਹੁੰਦੀ ਜਾ ਰਹੀ ਇੱਕ ਇਤਿਹਾਸਕ ਮਹੱਤਤਾ ਰੱਖਣ ਵਾਲੀ ਭਾਰਤੀ ਪ੍ਰੰਪਰਿਕ ਮਾਰਸ਼ਲ ਆਰਟ ਨੂੰ ਪ੍ਰੋਤਸਾਹਨ ਦੇਣ ਅਤੇ ਪੁਨਰਜੀਵਿਤ ਕਰਨ ਵਿੱਚ ਮੱਦਦ ਕਰੇਗਾ। ਇਸ ਤੋਂ ਇਲਾਵਾ ਇਹ ਕਦਮ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਵ ਇੰਡੀਆ ਦੇ ਯਤਨਾਂ ਨੂੰ ਪ੍ਰੋਤਸਾਹਨ ਦੇਵੇਗਾ।'

ਉੱਥੇ ਥਾਂਗ-ਤਾ ਫੈੱਡਰੇਸ਼ਨ ਨੇ ਭੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਮੁਕਾਬਲਾ ਇਸ ਖੇਡ ਨੂੰ ਕਾਫੀ ਲੋਕਪ੍ਰਿਅ ਬਣਾਏਗਾ।ਥਾਂਗ-ਤਾ ਫੈੱਡਰੇਸ਼ਨ ਆਵ ਇੰਡੀਆ ਦੇ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ,'ਇਸ ਪ੍ਰਤੀਯੋਗਤਾ ਵਿੱਚ ਵਿਭਿੰਨ ਰਾਜਾਂ ਦੇ 400 ਤੋਂ ਜ਼ਿਆਦਾ ਐਥਲੀਟ ਹਿੱਸਾ ਲੈਣਗੇ। ਅਸੀਂ ਲੋਕ ਇਸ ਮੁਲਾਬਲੇ ਵਿੱਚ ਬਹੁਤ ਸਫਲ ਹੋਣਾ ਚਾਹੁੰਦੇ ਹਾਂ ਅਤੇ ਇਸ ਨਾਲ ਖੇਡ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਆਦਾ ਪਹਿਚਾਣ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।' 

                                                                *******

ਐੱਨਬੀ/ਓਏ 


(Release ID: 1682316) Visitor Counter : 272