ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨਿਤਿਨ ਗਡਕਰੀ ਨੇ ਕਰਨਾਟਕ ਵਿੱਚ ਲੱਗਭੱਗ 11,000 ਕਰੋੜ ਰੁਪਏ ਦੀ ਲਾਗਤ ਨਾਲ ਲੱਗਭੱਗ 1200 ਕਿਲੋਮੀਟਰ ਦੀ ਲੰਬਾਈ ਵਾਲੇ ਰਾਸ਼ਟਰੀ ਰਾਜਮਾਰਗ ਦੇ 33 ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ; ਉਨ੍ਹਾ ਨੇ ਕਿਹਾ ਕਿ ਕੇਂਦਰ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਕਰਨਾਟਕ ਵਿੱਚ ਲਗਭਗ 1,61,144 ਕਰੋੜ ਰੁਪਏ ਦਾ ਨਿਵੇਸ਼ ਕਰੇਗੀ
ਕੇਂਦਰੀ ਮੰਤਰੀ ਨੇ ਦੇਸ਼ ਦੇ ਸਭ ਤੋਂ ਵੱਡੇ ਗੰਨਾ ਉਤਪਾਦਕ ਰਾਜਾਂ ਵਿੱਚੋਂ ਇੱਕ ਹੋਣ ਦੇ ਨਾਤੇ ਕਰਨਾਟਕ ਤੋਂ ਈਥਾਨੌਲ ਦਾ ਵਿਆਪਕ ਪੈਮਾਨੇ 'ਤੇ ਉਤਪਾਦਨ ਕਰਨ ਦਾ ਸੱਦਾ ਦਿੱਤਾ
Posted On:
19 DEC 2020 3:44PM by PIB Chandigarh
ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਨੇ ਅੱਜ ਵਰਚੂਅਲ ਮੋਡ ਰਾਹੀਂ 33 ਰਾਸ਼ਟਰੀ ਰਾਜਮਾਰਗ ਦੇ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ।ਇਨ੍ਹਾਂ ਪ੍ਰਾਜੈਕਟਾਂ ਵਿੱਚ 10,904 ਕਰੋੜ ਰੁਪਏ ਦੀ ਲਾਗਤ ਵਾਲੀਆਂ 1197 ਕਿਲੋਮੀਟਰ ਲੰਬੀਆਂ ਸੜਕਾਂ ਸ਼ਾਮਲ ਹਨ। ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਸ਼੍ਰੀ ਵਾਈ.ਐੱਸ. ਯੇਦਿਯੁਰੱਪਾ ਨੇ ਕੀਤੀ ਅਤੇ ਇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੀ ਐੱਚ.ਡੀ. ਦੇਵਗੌੜਾ, ਕੇਂਦਰੀ ਮੰਤਰੀਆਂ ਸ਼੍ਰੀ ਪ੍ਰਹਲਾਦ ਜੋਸ਼ੀ,ਸ਼੍ਰੀ ਸਦਾਨੰਡ ਗੌੜਾ,ਜਨਰਲ ਡਾ. ਵੀ.ਕੇ.ਸਿੰਘ, ਰਾਜ ਸਰਕਾਰ ਦੇ ਕਈ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।
ਇਸ ਅਵਸਰ 'ਤੇ ਬੋਲਦੇ ਹੋਏ, ਸ਼੍ਰੀ ਗਡਕਰੀ ਨੇ ਦੱਸਿਆਂ ਕਿ ਪਿਛਲੇ ਛੇ ਸਾਲਾਂ ਦੇ ਦੌਰਾਨ ਕਰਨਾਟਕ ਤੋਂ ਗੁਜ਼ਰਨ ਵਾਲੇ ਰਾਜਮਾਰਗਾਂ ਦੀ ਲੰਬਾਈ ਵਿੱਚ 900 ਕਿਲੋਮੀਟਰ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ ਲੰਬਾਈ 7652 ਕਿਲੋਮੀਟਰ ਹੋ ਗਈ ਹੈ। ਉਨ੍ਹਾ ਨੇ ਕਿਹਾ ਕਿ ਕੁੱਲ 37,311 ਕਰੋੜ ਰੁਪਏ ਦੀ ਲਾਗਤ ਨਾਲ 2,384 ਕਿਲੋਮੀਟਰ ਦੀ ਲੰਬਾਈ ਵਾਲੇ 71 ਕੰਮ ਪ੍ਰਗਤੀ 'ਤੇ ਹਨ। ਇਨ੍ਹਾਂ ਵਿੱਚੋਂ 12,286 ਕਰੋੜ ਰੁਪਏ ਦੀ ਲਾਗਤ ਨਾਲ 1127 ਕਿਲੋਮੀਟਰ ਦੀ ਲੰਬਾਈ ਵਾਲੇ 26 ਕੰਮਾਂ ਵਿੱਚ 70% ਤੋਂ ਜ਼ਿਆਦਾ ਪ੍ਰਗਤੀ ਹੋ ਚੁੱਕੀ ਹੈ। ਉਨ੍ਹਾ ਕਿਹਾ ਕਿ 25,025 ਕਰੋੜ ਰੁਪਏ ਦੀ ਲਾਗਤ ਨਾਲ 1257 ਕਿਲੋਮੀਟਰ ਦੀ ਲੰਬਾਈ ਵਾਲੇ ਬਾਕੀ 45 ਕੰਮਾਂ ਵਿੱਚ 70% ਤੱਕ ਦੀ ਪ੍ਰਗਤੀ ਹਾਸਲ ਕੀਤੀ ਗਈ ਹੈ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਵਪਾਰ ਅਤੇ ਅਰਥਵਿਵਸਥਾ ਦੇ ਹਿੱਤ ਵਿੱਚ ਬੰਦਰਗਾਹਾਂ ਤੱਕ ਸੁਗਮ ਸੰਪਰਕ ਪ੍ਰਦਾਨ ਕਰਨ ਦੇ ਲਈ 3443 ਕਰੋੜ ਰੁਪਏ ਦੀ ਲਾਗਤ ਨਾਲ ਬੰਦਰਗਾਹ ਸ਼ਹਿਰ ਬੇਲੇਕੇਰੀ, ਕਾਰਵਾਰ ਅਤੇ ਮੈਂਗਲੋਰ ਨੂੰ ਜੋੜਦੇ ਹੋਏ ਗੋਆ ਦੀ ਸੀਮਾ ਤੋਂ ਲੈ ਕੇ ਕੇਰਲ ਦੀ ਸੀਮਾ ਤੱਕ 278 ਕਿਲੋਮੀਟਰ ਲੰਬੇ ਤੱਟੀ ਮਾਰਗ ਨੂੰ 4-ਲੇਨ ਵਾਲਾ ਬਨਾਉਣ ਦਾ ਕੰਮ ਹੱਥ ਵਿੱਚ ਲਿਆ ਗਿਆ ਅਤੇ ਇਹ ਕੰਮ ਕਾਫi ਹੱਦ ਤੱਕ ਪੂਰਾ ਹੋ ਚੁੱਕਿਆ ਹੈ।ਇਸ ਦੇ ਇਲਾਵਾ ਸੜਕ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ, ਐੱਨਐੱਚ-75 'ਤੇ ਸ਼ਿਰਾਡੀ ਘਾਟ,ਐੱਨਐੱਚ-73 'ਤੇ ਚਾਰਮਡੀ ਘਾਟ ਅਤੇ ਐੱਨਐੱਚ-275 'ਤੇ ਸੰਪਾਜੇ ਘਾਟ ਦੇ ਪਹਾੜੀ ਢਲਾਣਾਂ 'ਤੇ ਸੁਰੱਖਿਆ ਉਪਾਵਾਂ ਵਿੱਚ ਸੁਧਾਰ ਦੇ 3 ਕੰਮਾਂ ਦੇ ਲਈ 115 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।
ਸ਼੍ਰੀ ਗਡਕਰੀ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਆਉਣ ਵਾਲੇ ਸਾਲਾਂ ਵਿੱਚ ਕਰਨਾਟਕ ਵਿੱਚ ਲਗਭਗ 1,16,144 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਉਨ੍ਹਾ ਨੇ ਕਿਹਾ ਕਿ ਵਿੱਤੀ ਸਾਲ 2019-21 ਦੇ ਦੌਰਾਨ ਰਾਜ ਨੂੰ 5083 ਕਰੋੜ ਰੁਪਏ ਦੀ ਲਾਗਤ ਨਲਾ 275 ਕਿਲੋਮੀਟਰ ਦੀ ਲੰਬਾਈ ਵਾਲੇ 11 ਸੜਕ ਪ੍ਰਾਜੈਕਟ ਪ੍ਰਦਾਨ ਕੀਤੇ ਗਏ ਹਨ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਰਾਜ ਦੇ ਲਈ ਹੁਣ ਤੱਕ 8330 ਕਰੋੜ ਰੁਪਏ ਦੀ ਲਾਗਤ ਵਾਲੇ ਸੀਆਰਐੱਫ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।ਇਸ ਸਾਲ ਦਾ ਸਾਲਾਨਾ ਐਕਰੂਅਲ 435 ਕਰੋੜ ਰੁਪਏ ਹੈ,ਜਦਕਿ ਇਸ ਸਾਲ ਦੇ ਦੌਰਾਨ ਕੁੱਲ 217 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਈ ਹੈ।ਸ਼੍ਰੀ ਗਡਕਰੀ ਨੇ ਸੀਆਰਐੱਫ ਦੇ ਤਹਿਤ ਇਸ ਸਾਲ ਦੀ ਬਾਕੀ 218 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਘੋਸ਼ਣਾ ਕੀਤੀ।
ਸ਼੍ਰੀ ਗਡਕਰੀ ਨੇ ਦੇਸ਼ ਦੇ ਸਭ ਤੋਂ ਵੱਡੇ ਗੰਨਾ ਉਤਪਾਦਕ ਰਾਜਾਂ ਵਿੱਚੋਂ ਇੱਕ ਹੋਣ ਦੇ ਨਾਤੇ ਕਰਨਾਟਕ ਤੋਂ ਈਥਾਨੋਲ ਦਾ ਵਿਆਪਕ ਪੈਮਾਨੇ 'ਤੇ ਉਤਪਾਦਨ ਕਰਨ ਦਾ ਸੱਦਾ ਦਿੱਤਾ। ਉਨ੍ਹਾ ਨੇ ਕਿਹਾ ਕਿ ਦੇਸ਼ ਪਹਿਲਾ ਹੀ ਚੀਨੀ ਅਤੇ ਚਾਵਲ ਦਾ ਬਹੁਤ ਜ਼ਿਆਦਾ ਉਤਪਾਦਨ ਕਰ ਰਿਹਾ ਹੈ ਅਤੇ ਸਰਕਾਰ ਦੇ ਪਾਸ ਇਨ੍ਹਾਂ ਫਸਲਾਂ ਦਾ ਉੱਚਿਤ ਸਟਾਕ ਉਪਲੱਬਧ ਹੈ।ਇਸ ਸਰਪਲੱਸ ਨੂੰ ਈਥਾਨੌਲ ਵਿੱਚ ਬਦਲਿਆ ਜਾ ਸਕਦਾ ਹੈ, ਜਿਸ ਦਾ ਉਪਯੋਗ ਵਾਹਨਾਂ ਦੇ ਵਿਕਲਪਕ ਬਾਲਣ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ।ਉਨ੍ਹਾ ਨੇ ਕਿਹਾ ਇਸ ਨਾਲ ਨਾ ਕੇਵਲ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਹੋਵੇਗਾ, ਬਲਕਿ ਇਹ ਦੇਸ਼ ਦੇ ਲਈ ਬਾਲਣ ਦਾ ਇੱਕ ਸਵਦੇਸ਼ੀ ਸਰੋਤ ਹੋਵੇਗਾ।
ਸ਼ਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚ.ਡੀ.ਦੇਵਗੌੜਾ ਨੇ ਰਾਜ ਵਿੱਚ ਸੜਕਾਂ ਦੇ ਨੈੱਟਵਰਕ ਦੇ ਵਿਕਾਸ ਵਿੱਚ ਸਰਕਾਰ ਦੁਆਰਾ ਗਏ ਕਦਮਾਂ ਦੀ ਪ੍ਰਸੰਸਾਂ ਕੀਤੀ। ਉਨ੍ਹਾ ਨੇ ਕਿਹਾ ਕਿ ਨਵੀਂ ਤਕਨੀਕ ਨੇ ਵਿਕਾਸ ਦੇ ਦ੍ਰਿਸ਼ ਨੂੰ ਤਰ੍ਹਾਂ ਨਾਲ ਬਦਲ ਦਿੱਤਾ ਹੈ।ਉਨ੍ਹਾ ਨੇ ਕਿਹਾ ਕਿ ਅੱਜ ਅਸੀਂ ਜੋ ਕੁਝ ਦੇਖ ਰਹੇ ਹਾਂ, ਉਹ ਵਿਸਵਾਸ਼ ਤੋਂ ਪਰ੍ਹੇ ਹੈ।
ਮੁਖ ਮੰਤਰੀ ਸ੍ਰੀ ਯੇਦਿਯੁਰੱਪਾ ਨੇ ਕੇਂਦਰੀ ਮੰਤਰੀ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਅੱਗੇ ਵਧਾਉਣ ਦਾ ਭਰੋਸਾ ਦਿੱਤਾ। ਉਨ੍ਹਾ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਰਾਜ ਦੇ ਵਿਕਾਸ ਅਤੇ ਇੱਥੇ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਨ੍ਹਾ ਨੇ ਕਿਹਾ ਕਿ ਉਹ ਆਪਣੀ ਸਰਕਾਰ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਲਈ ਕੇਨਦਰ ਦੇ ਨਲਾ ਮਿਲ ਕੇ ਕੰਮ ਕਰ ਰਹੇ ਹਨ।
ਕੇਂਦਰੀ ਮੰਤਰੀ ਸ਼੍ਰੀ ਸਦਾਨੰਦ ਗੌੜਾ ਨੇ ਪਿਛਲ਼ੇ 6 ਸਾਲਾਂ ਦੇ ਦੌਰਾਨ ਕੇਂਦਰ ਸਰਕਾਰ ਦੁਆਰਾ ਕਰਨਾਟਕ ਵਿੱਚ ਕੀਤੇ ਗਏ ਵਿਭਿੰਨ ਵਿਕਾਸ ਕੰਮਾਂ ਦੇ ਬਾਰੇ ਵਿੱਚ ਇੱਕ ਇੱਕ ਕਰਕੇ ਦੱਸਿਆ। ਉਨ੍ਹਾਂ ਨੇ ਗੋਆ ਤੋਂ ਤਿਰੁਬਨੰਤਪੁਰਮ ਤੱਕ ਤੱਟੀ ਸੜਖ ਨੈੱਟਵਰਕ ਦੀ ਯੋਜਨਾ ਦੇ ਲਈ ਸ਼੍ਰੀ ਗਡਕਰੀ ਦੀ ਸਰਾਹਨਾ ਕੀਤੀ।ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਰਾਸਟਰੀ ਰਾਜਮਾਰਗ ਦੇ ਖੇਤਰ ਵਿੱਚ ਵਿਕਾਸ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਸੜਕ ਸੰਪਰਕ ਹੁਣ ਭੋਜਨ, ਕੱਪੜਾ ਅਤੇ ਸੈਲਟਰ ਦੀ ਤਰ੍ਹਾ ਇੱਕ ਬੁਨਿਆਦੀ ਜ਼ਰੁਰਤ ਹੈ।
ਸ਼੍ਰੀ ਮਲਿੱਕਾਅਰਜੁਨ ਖੜਗੇ,ਸੰਸਦ ਅਤੇ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਸੰਸਦੀ ਦਲ ਦੇ ਸਾਬਕਾ ਨੇਤਾ, ਨੇ ਵੀ ਸ਼੍ਰੀ ਗਡਕਰੀ ਨੂੰ ਵਿਕਾਸ ਸਮਰਥਕ ਦੱਸਦੇ ਹੋਏ, ਉਨ੍ਹਾਂ ਦੇ ਸਹਿਯੋਗੀ ਸੁਬਾੳੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਤੋਂ ਰਾਜ ਦੇ ਸਾਰੇ ਪ੍ਰਾਜੈਕਟਾਂ ਦੇ ਲਈ ਸੀਆਰਐੱਫ ਰਾਸ਼ੀ ਨੂੰ ਸਮਾਨ ਰੂਪ ਨਾਲ ਜਾਰੀ ਕਰਨ ਬੇਨਤੀ ਕੀਤੀ।
ਸੜਕ ਟਰਾਂਸਪੋਰਟ ਅਤੇ ਰਾਜਮਾਰਗ ਰਾਜਮੰਤਰੀ ਡਾ. ਸ਼੍ਰੀ ਵੀ.ਕੇ.ਸਿੰਘ ਨੇ ਕਿਹਾ ਕਿ ਅੱਜ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਉਹ ਕਰਨਾਟਕ ਖੇਤਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਵਿਚਕਾਰ ਬੁਹਤਰ ਸੰਪਰਕ ਕਾਇਮ ਕਰਨਗੇ।ਅੰਤਰਰਾਜੀ ਸੰਪਰਕ ਤੇਜ਼ ਅਤੇ ਪ੍ਰੇਸ਼ਾਨੀ ਮੁਕਤ ਹੋਵੇਗਾ। ਇਸ ਦਾ ਖੇਤੀਬਾੜੀ, ਮੱਛੀਪਾਲਣ ਅਤੇ ਸਿਹਤ ਦੇ ਖੇਤਰਾਂ 'ਤੇ ਪਰਿਵਰਤਨਕਾਰੀ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਉਦੇਸ਼ ਤੇਜ਼ ਵਿਕਾਸ ਅਤੇ ਯਾਤਰੀਆਂ ਅਤੇ ਕਾਰਗੋ ਦi ਸੁਰੱਖਿਅਤ ਆਵਾਜਾਈ ਦੇ ਨਲਾ ਆਰਥਿਕ ਗਲਿਆਰਿਆਂ, ਤੱਟੀ ਅਤੇ ਦੂਰਦਰਾਜ ਦੇ ਖੇਤਰਾਂ ਨੂੰ ਬੇਹਤਰ ਬਨਾਉਣਾ ਹੈ।ਇਸ ਤੋਂ ਇਲਾਵਾ, ਐੱਨਐੱਚ-66 ਦੇ ਵਿਕਾਸ ਨਾਲ ਰਾਜ ਦੇ ਆਰਥਿਕ ਸੰਬੰਧ ਨੂੰ ਪ੍ਰੋਤਸਾਹਨ ਅਤੇ ਬੰਦਰਗਾਹਾਂ ਤੱਕ ਸੜਕ ਸੰਪਰਕ ਪ੍ਰਦਾਨ ਕਰਨ ਦੇ ਲਈ ਇੱਕ ਲਿੰਕ ਮਿਲੇਗਾ।
* * * *
ਆਰਸੀਜੇ/ਐੱਮਐੱਸ/ਜੇਕੇ
(Release ID: 1682248)
Visitor Counter : 130