ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਗੁਯੇਨ ਜੁਆਨ ਫੁਕ ਦੇ ਦਰਮਿਆਨ ਵਰਚੁਅਲ ਸਮਿਟ

Posted On: 18 DEC 2020 10:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਦਸੰਬਰ, 2020 ਨੂੰ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਗੁਯੇਨ ਜੁਆਨ ਫੁਕ ਨਾਲ ਵਰਚੁਅਲ ਸਮਿਟ ਆਯੋਜਿਤ ਕਰਨਗੇ।

 

ਇਸ ਸਮਿਟ ਦੌਰਾਨਦੋਵੇਂ ਆਗੂ ਕਈ ਦੁਵੱਲੇਖੇਤਰੀ ਤੇ ਆਲਮੀ ਮਸਲਿਆਂ ਬਾਰੇ ਵਿਚਾਰਾਂ ਦਾ ਅਦਾਨਪ੍ਰਦਾਨ ਕਰਨਗੇ ਅਤੇ ਭਾਰਤਵੀਅਤਨਾਮ ਦੀ ਵਿਆਪਕ ਰਣਨੀਤਕ ਭਾਈਵਾਲੀ ਦੇ ਭਵਿੱਖਮੁਖੀ ਵਿਕਾਸ ਲਈ ਮਾਰਗਦਰਸ਼ਨ ਪ੍ਰਦਾਨ ਕਰਨਗੇ।

 

2020 ’ਦੋਵੇਂ ਦੇਸ਼ਾਂ ਨੇ ਉੱਚਪੱਧਰੀ ਅਦਾਨਪ੍ਰਦਾਨ ਜਾਰੀ ਰੱਖੇ ਸਨ। ਵੀਅਤਨਾਮ ਦੇ ਉਪਰਾਸ਼ਟਰਪਤੀ ਮਹਾਮਹਿਮ ਸੁਸ਼੍ਰੀ ਡੈਂਗ ਥੀ ਨਗੋਕ ਥਿੰਨ੍ਹ ਫ਼ਰਵਰੀ 2020 ’ਚ ਸਰਕਾਰੀ ਦੌਰੇ ਤੇ ਭਾਰਤ ਆੲਹੇ ਸਨ। ਦੋਵੇਂ ਪ੍ਰਧਾਨ ਮੰਤਰੀਆਂ ਨੇ ਟੈਲੀਫ਼ੋਨ ਤੇ 13 ਅਪ੍ਰੈਲ, 2020 ਨੂੰ ਕੋਵਿਡ–19 ਮਹਾਮਾਰੀ ਕਾਰਣ ਪੈਦਾ ਹੋਈ ਸਥਿਤੀ ਬਾਰੇ ਵਿਚਾਰਵਟਾਂਦਰਾ ਕੀਤਾ ਸੀ। ਦੋ ਵਿਦੇਸ਼ ਮੰਤਰੀਆਂ ਦੀ ਸਹਿਪ੍ਰਧਾਨਗੀ ਹੇਠ ਸੰਯੁਕਤ ਕਮਿਸ਼ਨ ਮੀਟਿੰਗ (ਵਰਚੁਅਲ) ਦਾ 13ਵਾਂ ਸੰਸਕਰਣ 25 ਅਗਸਤ, 2020 ਨੂੰ ਰੱਖਿਆ ਗਿਆ ਸੀ। ਰੱਖਿਆ ਮੰਤਰੀ ਨੇ ਆਪਣੇ ਹਮਰੁਤਬਾ ਨਾਲ 27 ਨਵੰਬਰ, 2020 ਨੂੰ ਔਨਲਾਈਨ ਬੈਠਕ ਕੀਤੀ ਸੀ।

 

***

 

ਡੀਐੱਸ/ਐੱਸਐੱਚ



(Release ID: 1681898) Visitor Counter : 135