ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਦੁਆਰਾ ਉੱਤਰ–ਪੂਰਬੀ ਖੇਤਰ ਵਿੱਚ ਟੂਰਿਜ਼ਮ ਦੀ ਅਥਾਹ ਸੰਭਾਵਨਾ ਦਾ ਲਾਭ ਲੈਣ ਦਾ ਸੱਦਾ

ਉਪ ਰਾਸ਼ਟਰਪਤੀ ਨੇ ਕਿਹਾ ਕਿ ਹਵਾਈ ਕਨੈਕਟੀਵਿਟੀ ਵਿੱਚ ਸੁਧਾਰ ਨਾਲ ਉੱਤਰ–ਪੂਰਬ ਵਿੱਚ ਸੈਲਾਨੀਆਂ ਦੀ ਆਮਦ ’ਚ ਵਾਧਾ ਹੋਵੇਗਾ

ਉਪ ਰਾਸ਼ਟਰਪਤੀ ਦੁਆਰਾ ਕੇਂਦਰ ਅਤੇ ਰਾਜਾਂ ਨੂੰ ਉੱਤਰ–ਪੂਰਬੀ ਖੇਤਰ ’ਚ ਯਾਤਰਾ ਨੂੰ ਪ੍ਰੋਤਸਾਹਿਤ ਕਰਨ ਦੀ ਬੇਨਤੀ

ਉਪ ਰਾਸ਼ਟਰਪਤੀ ਦੁਆਰਾ ਮਿਜ਼ੋਰਮ ਦੇ ਰਾਜਪਾਲ ਸ਼੍ਰੀ ਪੀਐੱਸ ਸ਼੍ਰੀਧਰਨ ਪਿੱਲੈ ਦੁਆਰਾ ਲਿਖੀਆਂ ਅੰਗ੍ਰੇਜ਼ੀ ਕਵਿਤਾਵਾਂ ਦਾ ਸੰਗ੍ਰਹਿ ‘ਓਹ ਮਿਜ਼ੋਰਮ’ ਰਿਲੀਜ਼

Posted On: 18 DEC 2020 5:57PM by PIB Chandigarh

ਭਾਰਤ ਦੇ ਉਪਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਉੱਤਰਪੂਰਬੀ ਰਾਜਾਂ ਵਿੱਚ ਟੂਰਿਜ਼ਮ ਦੀ ਅਥਾਹ ਸੰਭਾਵਨਾ ਦਾ ਪੂਰਾ ਲਾਹਾ ਲੈਣ ਦਾ ਸੱਦਾ ਦਿੰਦਿਆਂ ਇਸ ਖੇਤਰ ਵਿੱਚ ਹਵਾਈ ਕਨੈਕਟੀਵਿਟੀ ਵਿੱਚ ਸੁਧਾਰ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਉਨ੍ਹਾਂ ਕਿਹਾ ਕਿ ਸੁਖਾਵਾਂਟੂਰਿਜ਼ਮ ਅਤੇ ਸੱਭਿਆਚਾਰਕ ਟੂਰਿਜ਼ਮ ਉੱਤਰਪੂਰਬੀ ਖੇਤਰ ਵਿੱਚ ਵਿਕਾਸ ਦਾ ਮੁੱਖ ਆਧਾਰ ਬਣ ਸਕਦਾ ਹੈਜੇ ਟੂਰਿਜ਼ਮ ਦੀ ਸੰਭਾਵਨਾ ਦਾ ਪੂਰਾ ਲਾਭ ਲਿਆ ਜਾਵੇ।

 

ਕਨੈਕਟੀਵਿਟੀ ਅਤੇ ਟੂਰਿਜ਼ਮ ਨਾਲ ਸਬੰਧਿਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਿੱਚ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਖੇਤਰ ਵਿੱਚ ਹਵਾਈ ਕਨੈਕਟੀਵਿਟੀ ਚ ਸੁਧਾਰ ਨਾਲ ਹੀ ਸੈਲਾਨੀਆਂ ਦੀ ਆਮਦ ਉੱਤੇ ਵਰਨਣਯੋਗ ਸਕਾਰਾਤਮਕ ਪ੍ਰਭਾਵ ਪਵੇਗਾ।

 

ਉਪ ਰਾਸ਼ਟਰਪਤੀ ਨੇ ਹਰ ਸਾਲ ਵਿਦੇਸ਼ਾਂ ਨੂੰ ਜਾਣ ਵਾਲੇ 2.60 ਕਰੋੜ ਸੈਲਾਨੀਆਂ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਈ ਵੀ ਇਹ ਅਨੁਮਾਨ ਲਾ ਸਕਦਾ ਹੈ ਕਿ ਕੋਵਿਡ–19 ਤੋਂ ਬਾਅਦ ਦੇ ਸਮੇਂ ਵਿੱਚ ਉਨ੍ਹਾਂ ਵਿੱਚੋਂ ਬਹੁਤੇ ਲੋਕਲ ਹੀ ਯਾਤਰਾ ਕਰਨ’ ਨੂੰ ਤਰਜੀਹ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇੰਝ ਘਰੇਲੂ ਦਰਸ਼ਕਾਂ ਲਈ ਉੱਤਰਪੂਰਬੀ ਰਾਜਾਂ ਦੇ ਟੂਰਿਜ਼ਮ ਖੇਤਰ ਨੂੰ ਉਤਸ਼ਾਹਿਤ ਕਰਨ ਦਾ ਵੱਡਾ ਮੌਕਾ ਪੈਦਾ ਹੁੰਦਾ ਹੈ।

 

ਰਾਜ ਅਤੇ ਕੇਂਦਰ ਸਰਕਾਰਾਂ ਨੂੰ ਇਸ ਖੇਤਰ ਚ ਟੂਰਿਜ਼ਮ ਦੀ ਸੰਭਾਵਨਾ ਦਾ ਪੂਰਾ ਲਾਭ ਲੈਣ ਦੀ ਬੇਨਤੀ ਕਰਦਿਆਂ ਉਨ੍ਹਾਂ ਸੁਝਾਅ ਦਿੱਤਾ ਕਿ ਉਹ ਉੱਤਰਪੂਰਬੀ ਖੇਤਰ ਵਿੱਚ ਯਾਤਰਾ ਨੂੰ ਪ੍ਰੋਤਸਾਹਿਤ ਕਰਨ ਦੀ ਸੰਭਾਵਨਾ ਬਾਰੇ ਵਿਚਾਰ ਕਰਨ।

 

ਮਿਜ਼ੋਰਮ ਦੇ ਰਾਜਪਾਲ ਸ਼੍ਰੀ ਪੀ.ਐੱਸ. ਸ਼੍ਰੀਧਰਨ ਪਿੱਲੈ ਦੁਆਰਾ ਲਿਖੀ ਪੁਸਤਕ ਓਹ ਮਿਜ਼ੋਰਮ’ ਨੂੰ ਵਰਚੁਅਲੀ ਰਿਲੀਜ਼ ਕਰਦਿਆਂ ਉਪ ਰਾਸ਼ਟਰਪਤੀ ਨੇ ਇਸ ਖੇਤਰ ਦੀ ਖ਼ਾਲਸ ਕੁਦਰਤੀ ਸੁੰਦਰਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਿਜ਼ੋਰਮ ਦੇ ਰੰਗਬਿਰੰਗੇ ਤਿਉਹਾਰਲੋਕ ਸੰਗੀਤ ਅਤੇ ਊਰਜਾਵਾਨ ਨਾਚ ਮਿਜ਼ੋ ਸਮਾਜ ਨੂੰ ਸੱਚਮੁਚ ਵਿਲੱਖਣ ਬਣਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਿਜ਼ੋਰਮ ਨੂੰ ਅਕਸਰ ਪੂਰਬ ਦਾ ਗਾਉਂਦਾ ਪੰਛੀ’ ਕਿਹਾ ਜਾਂਦਾ ਹੈ ਤੇ ਉੱਥੋਂ ਦੇ ਵਾਸੀਆਂ ਨੂੰ ਸੰਗੀਤਕ ਪ੍ਰਤਿਭਾ ਦੀ ਕੁਦਰਤੀ ਦਾਤ ਮਿਲੀ ਹੁੰਦੀ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮੁੱਚਾ ਉੱਤਰਪੂਰਬੀ ਖੇਤਰ ਵਿਭਿੰਨ ਭਾਰਤੀ ਸੱਭਿਆਚਾਰਾਂ ਦਾ ਸੁਮੇਲ ਹੈਜਿੱਥੇ 220 ਤੋਂ ਵੱਧ ਵੱਖੋਵੱਖਰੇ ਫਿਰਕਿਆਂ ਦੇ ਸਮੂਹ ਵਸਦੇ ਹਨ ਤੇ ਇੰਨੀਆਂ ਹੀ ਉਪਭਾਸ਼ਾਵਾਂ ਉੱਥੇ ਬੋਲੀਆਂ ਜਾਂਦੀਆਂ ਹਨ।

 

ਡਾਇਬਟੀਜ਼’ ਬਾਰੇ ਇੱਕ ਕਵਿਤਾ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵੱਡੀ ਗਿਣਤੀ ਚ ਭਾਰਤੀ ਆਪਣੀ ਜੀਵਨਸ਼ੈਲੀ ਅਤੇ ਖਾਣ ਦੀਆਂ ਗ਼ੈਰਸਿਹਤਮੰਦ ਆਦਤਾਂ ਕਾਰਣ ਹੋਣ ਵਾਲੇ ਰੋਗਾਂ ਜਿਵੇਂ ਡਾਇਬਟੀਜ਼ (ਸ਼ੂਗਰ ਜਾਂ ਸ਼ੱਕਰ ਰੋਗ)ਵਧੇ ਹੋਏ ਬਲੱਡ ਪ੍ਰੈਸ਼ਰ ਤੇ ਮੋਟਾਪੇ ਦੇ ਸ਼ਿਕਾਰ ਹਨ।

 

ਇਸ ਸਬੰਧੀ ਉੱਤਰਪੂਰਬ ਦੇ ਲੋਕਜੋ ਕੁਦਰਤ ਨਾਲ ਇੱਕਮਿੱਕ ਹੋ ਕੇ ਰਹਿੰਦੇ ਹਨ ਅਤੇ ਕੁਦਰਤੀ ਖ਼ੁਰਾਕ ਖਾਂਦੇ ਹਨਉਹ ਇੱਕ ਤੰਦਰੁਸਤ ਜੀਵਨਸ਼ੈਲੀ ਅਪਨਾਉਣ ਲਈ ਬਾਕੀ ਦੇ ਭਾਰਤ ਦਾ ਮਾਰਗਦਰਸ਼ਨ ਕਰ ਸਕਦੇ ਹਨ। ਉਨ੍ਹਾਂ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਈ ਕਿ ਉੱਤਰਪੂਰਬ ਆਰਗੈਨਿਕ ਖੇਤੀ ਵਿੱਚ ਰਸਤਾ ਦਿਖਾ ਰਿਹਾ ਹੈ ਤੇ ਉਨ੍ਹਾਂ ਸਿੱਕਿਮ ਦੀ ਮਿਸਾਲ ਦਿੱਤੀਜੋ ਸਾਲ 2016 ’ਚ ਭਾਰਤ ਦਾ ਪਹਿਲਾ ਆਰਗੈਨਿਕ ਰਾਜ ਬਣ ਚੁੱਕਾ ਹੈ।

 

ਉਪ ਰਾਸ਼ਟਰਪਤੀ ਨੇ ਸਾਖਰਤਾ (ਜੋ 91 ਫ਼ੀਸਦੀ ਤੋਂ ਵੱਧ ਹੈ) ਅਤੇ ਬਾਲ ਲਿੰਗ ਅਨੁਪਾਤ ਜਿਹੇ ਵੱਡੇ ਸਮਾਜਿਕ ਸੂਚਕਅੰਕਾਂ ਵਿੱਚ ਆਪਣਾ ਵਧੀਆ ਸਥਾਨ ਬਣਾਉਣ ਵਾਲੇ ਮਿਜ਼ੋਰਮ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਮਿਜ਼ੋਰਮ ਵਿੱਚ 1,000 ਮਰਦਾਂ ਪਿੱਛੇ 971 ਔਰਤਾਂ ਦੀ  ਉੱਚਤਮ ਬਾਲ ਲਿੰਗ ਅਨੁਪਾਤ ਵੀ ਹੈ।

 

ਇਸ ਸਮਾਰੋਹ ਵਿੱਚ ਹੋਰ ਪਤਵੰਤੇ ਸੱਜਣਾਂ ਵਿੱਚ ਮਿਜ਼ੋਰਮ ਦੇ ਮਾਣਯੋਗ ਰਾਜਪਾਲ ਸ਼੍ਰੀ ਪੀਐੱਸ ਸ਼੍ਰੀਧਰਨ ਪਿੱਲੈਉੱਤਰਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੇ ਮਾਣਯੋਗ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਵੀ ਮੌਜੂਦ ਸਨ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1681876) Visitor Counter : 190