ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਸੰਕਟ ਵਿੱਚ ਘਿਰੇ ਮੀਡੀਆ ਨੂੰ ਵਿਘਨਕਾਰੀ ਚੁਣੌਤੀਆਂ ਅਤੇ ਅਨਿਸ਼ਚਿਤ ਭਵਿੱਖ 'ਤੇ ਕਾਬੂ ਪਾਉਣ ਲਈ, ਸਵੈ-ਸੁਧਾਰ ਦੀ ਜ਼ਰੂਰਤ ਹੈ
ਰਵਾਇਤੀ ਮੀਡੀਆ ਦੇ ਉਤਪਾਦਾਂ ਨੂੰ ਨਿਰਪੱਖਤਾ ਲਈ ਵਰਤਣ ਲਈ ਤਕਨੀਕੀ ਦਿੱਗਜ ਮਾਲੀਆ ਸਾਂਝਾ ਕਰਨ
ਵਧ ਰਹੀ ਤਤਕਾਲ ਪੱਤਰਕਾਰੀ ਦੇ ਬਾਵਜੂਦ ਲੱਖਾਂ ਲੋਕ ਅਜੇ ਵੀ ਸਵੇਰ ਦੀ ਕੌਫੀ ਅਤੇ ਅਖ਼ਬਾਰ ਨਾਲ ਜਾਗਦੇ ਹਨ
ਸ਼੍ਰੀ ਨਾਇਡੂ ਨੇ ਮੀਡੀਆ ਨੂੰ ਵਿਕਾਸ ਅਤੇ ਤਬਦੀਲੀਆਂ ਦੇ ਟ੍ਰਿਗਰਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ
ਜਾਅਲੀ ਖ਼ਬਰਾਂ ਦੇ ਫੈਲਣ ਨੂੰ ਰੋਕਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਸ਼ੁਧਤਾ ਨਾਲ ਕਰਨ ਦੀ ਅਪੀਲ ਕੀਤੀ
ਉਨ੍ਹਾਂ ਸਾਬਕਾ ਪੱਤਰਕਾਰ ਮਰਹੂਮ ਸ਼੍ਰੀ ਐੱਮ ਵੀ ਕਾਮਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ
Posted On:
18 DEC 2020 2:31PM by PIB Chandigarh
ਵਿਗਿਆਨਕ ਤਕਨੀਕੀ ਤਰੱਕੀ ਦੇ ਮੱਦੇਨਜ਼ਰ ਮੀਡੀਆ ਅਤੇ ਪੱਤਰਕਾਰੀ ਦੇ ਭਵਿੱਖ ਅਤੇ ਖ਼ਬਰਾਂ ਦੀ ਪਵਿੱਤਰਤਾ 'ਤੇ ਚਿੰਤਾ ਜ਼ਾਹਰ ਕਰਦਿਆਂ, ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕੱਈਆ ਨਾਇਡੂ ਨੇ ਸਾਰੇ ਹਿਤਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਭਰੋਸੇਯੋਗ ਪੱਤਰਕਾਰੀ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਮੀਡੀਆ ਸੁਚੇਤ ਜਨਤਕ ਪ੍ਰਸੰਗ ਲਈ ਲੋਕਾਂ ਦੇ ਸਸ਼ਕਤੀਕਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ।
ਸ਼੍ਰੀ ਨਾਇਡੂ ਨੇ ਅੱਜ ਹੈਦਰਾਬਾਦ ਤੋਂ ਵਰਚੁਅਲ ਮੋਡ ਵਿੱਚ ਐੱਮ ਵੀ ਕਾਮਤ ਮੈਮੋਰੀਅਲ ਐਂਡੋਵਮੈਂਟ ਲੈਕਚਰ ਦਿੰਦੇ ਹੋਏ “ਪੱਤਰਕਾਰੀ: ਅਤੀਤ, ਵਰਤਮਾਨ ਅਤੇ ਭਵਿੱਖ” ’ਤੇ ਵਿਸਤ੍ਰਿਤ ਵਿਆਖਿਆਨ ਦਿੱਤਾ।
ਉਪ ਰਾਸ਼ਟਰਪਤੀ ਨੇ ਮੀਡੀਆ ਅਤੇ ਪੱਤਰਕਾਰੀ ਬਾਰੇ ਚਿੰਤਾਵਾਂ ਨੂੰ; ਪ੍ਰੈੱਸ ਦੀ ਸੁਤੰਤਰਤਾ, ਸੈਂਸਰਸ਼ਿਪ, ਰਿਪੋਰਟਿੰਗ ਦੇ ਨਿਯਮਾਂ ਦੀ ਉਲੰਘਣਾ, ਪੱਤਰਕਾਰਾਂ ਦੀ ਸਮਾਜਿਕ ਜ਼ਿੰਮੇਵਾਰੀ, ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਅਤੇ ਨੈਤਿਕਤਾ ਵਿੱਚ ਗਿਰਾਵਟ, ਪੀਲ਼ੀ ਪੱਤਰਕਾਰੀ, ਝੂਠੇ ਅੰਦੋਲਨਾਂ ਦੀ ਪੱਤਰਕਾਰੀ, ਲਾਭ ਲਈ ਰਿਪੋਰਟਿੰਗ, ਜਾਅਲੀ ਅਤੇ ਪੇਡ ਖ਼ਬਰਾਂ ਦੇ ਰੂਪ ਵਿੱਚ ਝੂਠਾ ਪ੍ਰਚਾਰ, ਵਿਘਨਕਾਰੀ ਇੰਟਰਨੈੱਟ ਅਤੇ ਮੀਡੀਆ ਦੇ ਭਵਿੱਖ ਦੁਆਰਾ ਇਹਨਾਂ ਚਿੰਤਾਵਾਂ ਅਤੇ ਚੁਣੌਤੀਆਂ ਦੇ ਵਿਚਕਾਰ ਸਬੰਧਿਤ ਮੁੱਦਿਆਂ ਵਜੋਂ ਸੂਚੀਬੱਧ ਕੀਤਾ।
ਸ਼੍ਰੀ ਨਾਇਡੂ ਨੇ ਕਿਹਾ; “ਯੈਲੋ ਪੱਤਰਕਾਰੀ ਆਕਰਸ਼ਕ ਸੁਰਖੀਆਂ ਦਾ ਸਹਾਰਾ ਲੈ ਕੇ ਤੱਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਭਟਕਾਵ ਵਾਲੀ ਅਤੇ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰਦੀ ਹੈ। ਹਾਲ ਹੀ ਵਿੱਚ ਇੱਕ ਫਿਲਮ ਅਭਿਨੇਤਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਝੂਠੇ ਕਰੂਸੇਡ ਲੈਣ ਉੱਤੇ ਅਧਾਰਿਤ ਪੱਤਰਕਾਰੀ ਅਜਿਹੀ ਪੱਤਰਕਾਰੀ ਦੀ ਗਵਾਹੀ ਭਰਦੀ ਹੈ। ਦੋਵਾਂ ਦਾ ਉਦੇਸ਼ ਪਾਠਕਾਂ ਦੀ ਗਿਣਤੀ ਅਤੇ ਦਰਸ਼ਕਾਂ ਨੂੰ ਵਧਾਉਣਾ ਹੈ ਅਤੇ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।”
ਉਪ ਰਾਸ਼ਟਰਪਤੀ ਨੇ ਜਾਅਲੀ ਖ਼ਬਰਾਂ ਦੇ ਪ੍ਰਸਾਰ ਅਤੇ ਪੱਤਰਕਾਰੀ ਦੇ ਨਿਯਮਾਂ ਅਤੇ ਸਿਧਾਂਤਾਂ ਦੇ ਢਾਹ ਦੇ ਰੂਪ ਵਿੱਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਵਿਸਤਾਰ ਦੇ ਉੱਭਰਨ ਨਾਲ ਸ਼ੁਰੂ ਹੋਈ ਅਤੇ ਵਧ ਰਹੀ ‘ਤਤਕਾਲ ਪੱਤਰਕਾਰੀ’ ਦੇ ਪ੍ਰਭਾਵ ਉੱਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਅੱਗੇ ਨੋਟ ਕੀਤਾ ਕਿ ਟੈਕਨੋਲੋਜੀ ਦੇ ਦਿੱਗਜ ਜਾਣਕਾਰੀ ਦੇ ਐਲਗੋਰਿਦਮਿਕ ਗੇਟਕੀਪਰਾਂ ਵਜੋਂ ਸਾਹਮਣੇ ਆਏ ਹਨ ਅਤੇ ਵੈੱਬ ਖ਼ਬਰਾਂ ਦੇ ਮੁੱਖ ਵਿਤਰਕ ਵਜੋਂ ਉੱਭਰ ਰਿਹਾ ਹੈ। ਸ਼੍ਰੀ ਨਾਇਡੂ ਨੇ ਵਿਸ਼ੇਸ਼ ਤੌਰ 'ਤੇ ਅਖ਼ਬਾਰਾਂ ਜਿਹੇ ਰਵਾਇਤੀ ਮੀਡੀਆ ਉਪਰ ਵਿੱਤੀ ਪ੍ਰਭਾਵਾਂ ਦਾ ਹਵਾਲਾ ਦਿੱਤਾ, ਜਿਵੇਂ ਅਖ਼ਬਾਰਾਂ ਵਿੱਚ ਉਨ੍ਹਾਂ ਦੇ ਪੱਤਰਕਾਰੀ ਦੇ ਉਤਪਾਦਾਂ ਨੂੰ ਟੈਕਨੋਲੋਜੀ ਦੇ ਦਿੱਗਜਾਂ ਦੁਆਰਾ ਲੀਵਰੇਜ ਕੀਤਾ ਗਿਆ ਪਰ ਸਬੰਧਿਤ ਨਾਲ ਮਾਲੀਆ ਸਾਂਝਾ ਨਹੀਂ ਕੀਤਾ ਗਿਆ। ਉਨ੍ਹਾਂ ਨੋਟ ਕੀਤਾ ਕਿ ਇੰਟਰਨੈੱਟ ਨੇ ਇਨਕਮ ਅਤੇ ਰਿਪੋਰਟਿੰਗ ਮਾਡਲਾਂ ‘ਤੇ ਗੰਭੀਰ ਰੂਪ ਵਿੱਚ ਮਾੜਾ ਪ੍ਰਭਾਵ ਪਾਇਆ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ “ਪ੍ਰਿੰਟ ਮੀਡੀਆ ਦੁਆਰਾ ਕਾਫ਼ੀ ਕੀਮਤ 'ਤੇ ਤਿਆਰ ਕੀਤੀ ਜਾਣਕਾਰੀ ਅਤੇ ਰਿਪੋਰਟਾਂ ਨੂੰ ਸੋਸ਼ਲ ਮੀਡੀਆ ਦੇ ਦਿੱਗਜਾਂ ਨੇ ਅਗਵਾ ਕਰ ਲਿਆ ਹੈ। ਇਹ ਬੇਇਨਸਾਫੀ ਹੈ। ਕੁਝ ਦੇਸ਼ ਪ੍ਰਿੰਟ ਮੀਡੀਆ ਨਾਲ ਸੋਸ਼ਲ ਮੀਡੀਆ ਜਾਇੰਟਸ ਦੁਆਰਾ ਮਾਲੀਆ ਸਾਂਝੇ ਕਰਨ ਨੂੰ ਯਕੀਨੀ ਬਣਾਉਣ ਲਈ ਉਪਾਅ ਕਰ ਰਹੇ ਹਨ। ਸਾਨੂੰ ਵੀ ਇਸ ਸਮੱਸਿਆ 'ਤੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਅਤੇ ਰਵਾਇਤੀ ਮੀਡੀਆ ਦੇ ਬਚਾਅ ਲਈ ਢੁਕਵੇਂ ਮਾਲੀਆ ਸਾਂਝੇ ਕਰਨ ਵਾਲੇ ਮਾਡਲਾਂ ਨਾਲ ਅੱਗੇ ਆਉਣਾ ਚਾਹੀਦਾ ਹੈ।”
18ਵੀਂ ਸਦੀ ਤੋਂ ਲੈ ਕੇ ਅਤੇ 20ਵੀਂ ਸਦੀ ਵਿੱਚ ਰੇਡੀਓ ਅਤੇ ਟੈਲੀਵੀਜ਼ਨ ਦੇ ਉੱਭਰਨ ਤੋਂ ਬਾਅਦ ਵੀ ਲੋਕਾਂ ਦੇ ਸੂਚਨਾ ਪ੍ਰਸਾਰ ਅਤੇ ਸਸ਼ਕਤੀਕਰਨ ਦੇ ਪ੍ਰਮੁੱਖ ਢੰਗਾਂ ਵਜੋਂ ਅਖ਼ਬਾਰਾਂ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਇੰਟਰਨੈੱਟ ਦੇ ਅਜੋਕੇ ਦੌਰ ਵਿੱਚ ਵੀ, “ਅਜੇ ਵੀ ਲੱਖਾਂ ਲੋਕ ਹਨ ਜੋ ਇੱਕ ਕੱਪ ਕੌਫੀ ਅਤੇ ਇੱਕ ਅਖ਼ਬਾਰ ਨਾਲ ਜਾਗਣਾ ਪਸੰਦ ਕਰਦੇ ਹਨ। ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਵੀ ਉਨ੍ਹਾਂ ਵਿਚੋਂ ਇੱਕ ਹਾਂ ਪਰ ਕੌਫੀ ਦੇ ਬਗ਼ੈਰ।"
ਸੋਸ਼ਲ ਮੀਡੀਆ ਦਾ ਤੇਜ਼ੀ ਨਾਲ ਵਿਸਤਾਰ ਹੋਣ ਨਾਲ ਜਾਣਕਾਰੀ ਅਤੇ ਵਿਚਾਰਾਂ ਦੀ ਸਾਂਝ ਦੇ ਲੋਕਤੰਤਰੀਕਰਨ ਅਤੇ ਵਿਕੇਂਦਰੀਕਰਣ ਦਾ ਸੁਆਗਤ ਕਰਦਿਆਂ, ਸ਼੍ਰੀ ਨਾਇਡੂ ਨੇ ਜਾਣਕਾਰੀ ਦੀ ਸੰਤ੍ਰਿਪਤਤਾ ਅਤੇ ਖ਼ਬਰਾਂ ਦੀ ਬਹੁਤਾਤ ਦੇ ਵਿਚਕਾਰ ਖ਼ਬਰਾਂ ਦੀ ਡੀਵੈਲਿਊਏਸ਼ਨ ਹੋਣ ਦੇ ਰੂਪ ਵਿੱਚ ਇਸ ਦੇ ਡਿੱਗ ਰਹੇ ਪੱਧਰ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਕਿਹਾ; “ਸਮਾਜਿਕ ਸਦਭਾਵਨਾ, ਸਾਂਝੇ ਭਲਾਈ, ਸ਼ਾਂਤੀ ਅਤੇ ਰਾਸ਼ਟਰੀ ਸੁਰੱਖਿਆ ਦੇ ਪ੍ਰਭਾਵ ਨੂੰ ਦੇਖਦਿਆਂ ਤੇਜ਼ੀ ਨਾਲ ਫੈਲੇ ਸੋਸ਼ਲ ਮੀਡੀਆ ਆਊਟਲੈਟਾਂ ਦੀ ਵਰਤੋਂ ਵਿੱਚ ਸਵੱਛਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੈ।
ਪ੍ਰਗਟਾਵੇ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਗੁੱਸੇ ਦੀ ਭੜਾਸ ਕੱਢੀ ਜਾਵੇ ਅਤੇ ਇੱਕ ਦੂਸਰੇ ਵਿਰੁੱਧ ਨਫ਼ਰਤ ਕੀਤੀ ਜਾਏ ਜਿਸ ਨਾਲ ਅਫਰਾਤਫਰੀ ਪੈਦਾ ਹੋ ਸਕਦੀ ਹੈ।”
ਦੇਸ਼ ਦੀ ਸਮਾਜਿਕ-ਰਾਜਨੀਤਿਕ ਅਤੇ ਆਰਥਿਕ ਤਬਦੀਲੀ ਦੀ ਰਿਪੋਰਟ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਮੀਡੀਆ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਸਮੇਂ ਲਈ ਭਿੰਨ-ਭਿੰਨ ਮਾਪਦੰਡ ਵਰਤਣ ਦੀ ਬਜਾਏ ਅਜਿਹੀ ਤਬਦੀਲੀ ਦੀ ਰਿਪੋਰਟ ਕਰਨ ਵਿੱਚ ਇਕਸਾਰਤਾ ਵਰਤਣ। ਉਨ੍ਹਾਂ ਨੇ ਕਿਹਾ; “ਮੈਂ ਮੀਡੀਆ ਨੂੰ ਗਿਰਗਿਟ ਵਾਂਗ ਹੋਣ ਦਾ ਸੁਝਾਅ ਨਹੀਂ ਦੇ ਰਿਹਾ। ਮੀਡੀਆ ਨੂੰ ਰਿਪੋਰਟਿੰਗ ਅਤੇ ਵਿਸ਼ਲੇਸ਼ਣਕਾਰੀ ਸਾਧਨਾਂ ਦਾ ਇੱਕ ਮਾਨਕ ਸਮੂਹ ਵਰਤਣਾ ਚਾਹੀਦਾ ਹੈ ਜੋ ਸਬੰਧਿਤ ਫਤਵੇ ਥੋਪੇ ਬਗ਼ੈਰ ਤਬਦੀਲੀ ਨੂੰ ਉਜਾਗਰ ਕਰਦੇ ਹਨ। ਜਨਤਾ ਦੁਆਰਾ ਮੀਡੀਆ ਨੂੰ ਅਜਿਹੀ ਤਬਦੀਲੀ ਨੂੰ ਖਾਰਜ ਕਰਨ ਦੇ ਤੌਰ 'ਤੇ ਨਹੀਂ ਵੇਖਿਆ ਜਾਣਾ ਚਾਹੀਦਾ, ਜੋ ਕਿ ਉਨ੍ਹਾਂ ਦੇ ਚਿਰੋਕਣੇ ਪਹਿਚਾਣੇ ਗਏ ਹਾਲਾਤਾਂ ਦੇ ਉਲਟ ਹੈ।”
ਇਸ ਬਾਰੇ ਵਿਸਤਾਰ ਵਿੱਚ ਦੱਸਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਜੋ ਵੀ ਤਬਦੀਲੀ ਆ ਰਹੀ ਹੈ, ਉਹ ਸੰਵਿਧਾਨ ਦੇ ਢਾਂਚੇ ਦੇ ਦਾਇਰੇ ਵਿੱਚ ਹੈ ਅਤੇ ਪ੍ਰਾਸੰਗਿਕ ਤੌਰ ‘ਤੇ ਸਾਰਥਕ ਹੈ। “ਇਸ ਪ੍ਰਸੰਗ ਨੂੰ ਸੰਖੇਪ ਵਿੱਚ ਯਾਦ ਕਰਦਿਆਂ, ਆਜ਼ਾਦੀ ਤੋਂ ਬਾਅਦ ਤਕਰੀਬਨ 35 ਸਾਲਾਂ ਦੀ ਰਾਜਨੀਤਕ ਸਥਿਰਤਾ ਦੇ ਬਾਅਦ, ਸਥਿਰਤਾ ਬਹਾਲ ਹੋਣ ਤੋਂ ਪਹਿਲਾਂ ਦੇ ਵਿਚਕਾਰ ਕੁਝ ਅਸਥਿਰਤਾ ਰਹੀ ਸੀ। ਇਹ ਤਬਦੀਲੀਆਂ ਸਮੇਂ ਦੇ ਨਾਲ-ਨਾਲ ਲੋਕਾਂ ਦੀਆਂ ਧਾਰਨਾਵਾਂ, ਪਰਿਪੇਖਾਂ ਅਤੇ ਹਾਲਾਤਾਂ ਦੀਆਂ ਤਬਦੀਲੀਆਂ ਦੇ ਸਮਾਨਾਂਤਰ ਹੁੰਦੀਆਂ ਹਨ। ਇਸ ਤਬਦੀਲੀ ਨੂੰ, ਸਮੇਂ ਸਮੇਂ ‘ਤੇ ਭਿੰਨ-ਭਿੰਨ ਮੁੱਦਿਆਂ ਅਤੇ ਚੁਣੌਤੀਆਂ ਦੇ ਸਾਹਮਣੇ ਆਉਣ ਦੇ ਢੰਗ ਅਨੁਸਾਰ, ਸੱਤਾ ‘ਤੇ ਕਾਇਮ ਲੋਕਾਂ ਦੁਆਰਾ ਉਨ੍ਹਾਂ ਨਾਲ ਪੇਸ਼ ਆਉਣ ਵਾਲੇ ਤਰੀਕੇ ਨਾਲ ਨਜਿਠਿਆ ਗਿਆ, ਅਤੇ ਮੀਡੀਆ ਵਲੋਂ ਇਸ ਬਦਲ ਰਹੇ ਬਿਰਤਾਂਤ ਨੂੰ ਮੰਨਣ ਤੋਂ ਇਨਕਾਰੀ ਹੁੰਦਿਆਂ ਨਹੀਂ ਦੇਖਿਆ ਜਾਣਾ ਚਾਹੀਦਾ।"
ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਨਿਰਮਾਣ ਦਾ ਕਾਰਜ ਜਾਰੀ ਹੈ ਜਿਸ ਨੂੰ ਅੱਗੇ ਵਧਾਉਣ ਲਈ ਤਾਕਤ ਅਤੇ ਮਿਸ਼ਨਰੀ ਜੋਸ਼ ਨਾਲ ਸਾਂਝੇ ਤੌਰ 'ਤੇ ਅੱਗੇ ਵਧਣ ਦੀ ਜ਼ਰੂਰਤ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀ ਕੋਸ਼ਿਸ਼ ਲਈ ਰਾਸ਼ਟਰਵਾਦ ਅਤੇ ਰਾਸ਼ਟਰਵਾਦੀ ਭਾਵਨਾ ਦੀ ਇੱਕ ਮਜ਼ਬੂਤ ਸਮਝ ਦੀ ਜ਼ਰੂਰਤ ਹੈ ਜੋ ਸਾਰੇ ਭਾਰਤੀਆਂ ਨੂੰ ਆਪਸ ਵਿੱਚ ਜੋੜਦੀ ਹੈ। ਉਨ੍ਹਾਂ ਅੱਗੇ ਕਿਹਾ: “ਗ਼ੈਰ-ਮੌਜੂਦ ਵਿਭਾਜਨਕਾਰੀ ਦ੍ਰਿਸ਼ਟੀਕੋਣ ਨੂੰ ਜਿੰਮੇਦਾਰ ਠਹਿਰਾਉਂਦਿਆਂ ਹੋਇਆਂ ਇਸ ਭਾਵਨਾ ਨੂੰ ਕਮਜ਼ੋਰ ਕਰਨਾ ਸਹੀ ਨਹੀਂ ਹੈ। ਮੀਡੀਆ ਜ਼ੋਰਾਂ-ਸ਼ੋਰਾਂ ਨਾਲ ਉਨ੍ਹਾਂ ਨੂੰ ਉਜਾਗਰ ਕਰੇਗਾ ਜੇ ਕੋਈ ਵਿਪਥਨ ਹਨ, ਤਾਂ ਜੋ ਉਨ੍ਹਾਂ ਨੂੰ ਦੁਹਰਾਉਣ ਦੀ ਆਗਿਆ ਨਾ ਦਿੱਤੀ ਜਾਏ। ਹਰੇਕ ਘਟਨਾ ਜਾਂ ਮੁੱਦੇ ਨੂੰ ਵਿਭਾਜਨਕਾਰੀ ਦ੍ਰਿਸ਼ਟੀਕੋਣ ਵਿੱਚ ਪੇਸ਼ ਕਰਨਾ ਇੱਕ ਮਜ਼ਬੂਤ, ਮੁੜ ਸੁਰਜੀਤ ਹੋਣ ਵਾਲੇ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਟੀਚੇ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ।”
ਲੋਕਾਂ ਦੀ ਸਹੀ ਧਾਰਨਾ ਅਤੇ ਦ੍ਰਿਸ਼ਟੀਕੋਣ ਨੂੰ ਬਣਾਉਣ ਵਿੱਚ ਮੀਡੀਆ ਦੀ ਯੋਗਤਾ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਮੀਡੀਆ ਨੂੰ ਹੱਲ ਦਾ ਹਿੱਸਾ ਬਣਨ, ਨਾ ਕਿ ਸਮੱਸਿਆ ਦਾ ਹਿੱਸਾ ਬਣਨ ਦੀ ਅਪੀਲ ਕੀਤੀ, ਕਿਉਂਕਿ ਹਰ ਨਾਗਰਿਕ, ਸਰਕਾਰ ਅਤੇ ਹੋਰ ਹਿਤਧਾਰਕਾਂ ਵਾਂਗ ਮੀਡੀਆ ਦੀ ਵੀ ਰਾਸ਼ਟਰ ਪ੍ਰਤੀ ਇੱਕ ਖਾਸ ਜ਼ਿੰਮੇਵਾਰੀ ਬਣਦੀ ਹੈ।
ਵਿਘਨਕਾਰੀ ਤਬਦੀਲੀਆਂ ਦੇ ਵਿਚਕਾਰ ਮੀਡੀਆ ਅਤੇ ਪੱਤਰਕਾਰੀ ਨੂੰ ਵੱਖ ਵੱਖ ਕਾਰਨਾਂ ਅਤੇ ਅਨਿਸ਼ਚਿਤ ਭਵਿੱਖ ਦੇ ਮੱਦੇਨਜ਼ਰ ਪੇਸ਼ ਆ ਰਹੀ ਸੰਕਟ ਦੀ ਸਥਿਤੀ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ 'ਸਵੈ-ਸੁਧਾਰ', ਇੱਕ ਬਿਹਤਰ ਭਵਿੱਖ ਲਈ ਲਾਜ਼ਮੀ ਹੈ। ਉਨ੍ਹਾਂ ਕਿਸੇ ਵੀ ਪਾਬੰਦੀਸ਼ੁਦਾ ਨਿਯਮਾਂ ਦੇ ਵਿਰੁੱਧ ਆਪਣੇ ਆਪ ਨੂੰ ਜ਼ਾਹਰ ਕਰਦੇ ਹੋਏ ਵਿਵਸਥਾ ਨੂੰ ਬਹਾਲ ਕਰਨ ਲਈ ਦਿਸ਼ਾ ਨਿਰਦੇਸ਼ਾਂ ਅਤੇ ਨਿਯਮਾਂ ਨੂੰ ਸਮਰੱਥ ਕਰਨ ਦਾ ਸੁਝਾਅ ਦਿੱਤਾ।
ਸ਼੍ਰੀ ਨਾਇਡੂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਤਬਦੀਲੀਆਂ ਦੇ ਟ੍ਰਿਗਰਸ, ਲੋਕਾਂ ਦੀ ਸਾਂਝੇਦਾਰੀ ਅਤੇ ਲੋਕਾਂ ਅਤੇ ਹੋਰ ਹਿਤਧਾਰਕਾਂ ਦੀ ਭਾਗੀਦਾਰੀ, ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ‘ਤੇ ਕਾਬੂ ਪਾਉਣ ਦੇ ਢੰਗਾਂ ਆਦਿ ਦੀ ਪੜਤਾਲ ਅਤੇ ਵਿਸ਼ਲੇਸ਼ਣ ਕਰਕੇ ਵਿਕਾਸ ਦੇ ਯਤਨਾਂ ਅਤੇ ਨਤੀਜਿਆਂ ਬਾਰੇ ਰਿਪੋਰਟ ਕਰਨ ਵੱਲ ਢੁੱਕਵਾਂ ਧਿਆਨ ਦੇਵੇ। ਉਨ੍ਹਾਂ ਕਿਹਾ “ਇਸ ਕਿਸਮ ਦੀ ਸਕਾਰਾਤਮਕਤਾ ਸਾਡੀਆਂ ਰਾਜਨੀਤਿਕ ਸੰਸਥਾਵਾਂ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ।”
ਉਪ ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਤਾਕੀਦ ਕੀਤੀ ਕਿ ਖ਼ਬਰਾਂ ਅਤੇ ਵਿਚਾਰਾਂ ਨੂੰ ਕਠੋਰਤਾ ਨਾਲ ਵੱਖ ਰੱਖਿਆ ਜਾਏ ਤਾਂ ਜੋ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਇੱਕ ਦੂਜੇ ਦੇ ਰੂਪ ਦਾ ਮਖੌਟਾ ਹੋਣ ਦੀ ਇਜਾਜ਼ਤ ਨਾ ਦਿੱਤੀ ਜਾ ਸਕੇ। ਉਨ੍ਹਾਂ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ ਅਤੇ ਨੈਤਿਕਤਾ ਵਿੱਚ ਆਈ ਗਿਰਾਵਟ ਨੂੰ ਰੋਕਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਯਾਦ ਕੀਤਾ ਕਿ ਸਵਰਗਵਾਸੀ ਸ਼੍ਰੀ ਕਾਮਤ ਨੇ ਖ਼ਬਰਾਂ ਅਤੇ ਵਿਚਾਰਾਂ ਵਿਚਲੇ ਇਸ ਅੰਤਰ ਨੂੰ ਹਾਲਾਂਕਿ ਕਾਇਮ ਰੱਖਿਆ। ਉੱਘੇ ਪੱਤਰਕਾਰ ਦੇ ਬਹੁਪੱਖੀ ਯੋਗਦਾਨ ਨੂੰ ਭਰਪੂਰ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਮਰਹੂਮ ਸ਼੍ਰੀ ਕਾਮਤ ਆਪਣੇ ਲੰਬੇ ਕਰੀਅਰ ਦੌਰਾਨ ਆਪਣੇ ਸਿਧਾਂਤਾਂ ਅਤੇ ਪਿਰਤਾਂ ਦੇ ਜ਼ਰੀਏ ਇੱਕ ਪ੍ਰਤੀਕ ਬਣ ਗਏ ਸਨ ਅਤੇ ਦੇਸ਼ ਦੇ ਅੰਦਰ ਅਤੇ ਬਾਹਰ ਵੀ ਉਨ੍ਹਾਂ ਨੂੰ ਸਤਿਕਾਰ ਹਾਸਲ ਹੋਇਆ।
ਇਹ ਦੱਸਦੇ ਹੋਏ ਕਿ ਪੱਤਰਕਾਰੀ ਇੱਕ ਬਹੁਤ ਮੰਗਪੂਰਨ, ਚੁਣੌਤੀਪੂਰਨ ਅਤੇ ਵਿਸ਼ੇਸ਼ ਪੇਸ਼ੇ ਵਜੋਂ ਉੱਭਰੀ ਹੈ, ਸ਼੍ਰੀ ਨਾਇਡੂ ਨੇ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਦੇਸ਼ ਵਿੱਚ ਪੱਤਰਕਾਰੀ ਦੇ ਵਾਧੇ ਵਿੱਚ ਯੋਗਦਾਨ ਪਾਇਆ ਅਤੇ ਉਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਕੀਤੀ ਜਿਹੜੇ ਪੱਤਰਕਾਰੀ ਨੂੰ ਪਹਿਲੇ ਪੇਸ਼ੇ ਦੇ ਵਿਕਲਪ ਵਜੋਂ ਚੁਣ ਰਹੇ ਹਨ। ਉਨ੍ਹਾਂ ਪੱਤਰਕਾਰੀ ਅਤੇ ਮੀਡੀਆ ਸ਼ਖਸੀਅਤਾਂ ਨੂੰ ਵਧੀਆ ਢੰਗ ਨਾਲ ਪੇਸ਼ਕਾਰੀ ਦੇ ਯੋਗ ਕਰਨ ਲਈ ਕਾਰਜਸ਼ੀਲ ਵਾਤਾਵਰਣ ਨੂੰ ਸਮਰੱਥ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਸ਼੍ਰੀ ਨਾਇਡੂ ਨੇ ਮੀਡੀਆ ਸੰਗਠਨਾਂ ਨੂੰ ਵੀ ਕੋਵਿਡ-19 ਮਹਾਮਾਰੀ ਦੁਆਰਾ ਦਰਪੇਸ਼ ਸੰਕਟ ਦਾ ਸਾਹਮਣਾ ਕਰਨ ਅਤੇ ਲੋਕਾਂ ਦੇ ਸਸ਼ਕਤੀਕਰਨ ਦੇ ਕਾਰਨਾਂ ਨੂੰ ਕਾਇਮ ਰੱਖਣ ਲਈ ਤਾਰੀਫ਼ ਕੀਤੀ।
ਮਨੀਪਲ ਅਕੈਡਮੀ ਆਵ੍ ਹਾਇਰ ਐਜੂਕੇਸ਼ਨ (ਐੱਮਏਐੱਚਈ) ਦੇ ਮਾਣਯੋਗ ਪ੍ਰੋ-ਵਾਈਸ ਚਾਂਸਲਰ ਡਾ. ਐੱਚ ਐੱਸ ਭੱਲਾਲ, ਵਾਈਸ ਚਾਂਸਲਰ ਲੈਫਟੀਨੈਂਟ ਜਨਰਲ ਐੱਮ ਡੀ ਵੈਂਕਟੇਸ਼, ਮਨੀਪਲ ਇੰਸਟੀਟਿਊਟ ਆਵ੍ ਕਮਿਊਨੀਕੇਸ਼ਨ ਦੇ ਡਾਇਰੈਕਟਰ ਡਾ. ਪਦਮਾ ਰਾਣੀ ਅਤੇ ਪ੍ਰਸ਼ਾਸਨਿਕ ਅਤੇ ਅਕਾਦਮਿਕ ਵਿਭਾਗਾਂ ਦੇ ਮੈਂਬਰ ਇਸ ਸਮਾਰੋਹ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
*********
ਐੱਮਐੱਸ / ਆਰਕੇ / ਡੀਪੀ
(Release ID: 1681875)
Visitor Counter : 216