ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਟੌਪਸ(TOPS) ਨੇ ਪੀਵੀ ਸਿੰਧੂ ਦੇ ਫਿਜ਼ੀਓ ਅਤੇ ਫਿੱਟਨੈੱਸ ਟ੍ਰੇਨਰ ਨੂੰ ਜਨਵਰੀ ਵਿੱਚ ਤਿੰਨ ਟੂਰਨਾਮੈਂਟਾਂ ਲਈ ਨਾਲ ਜਾਣ ਦੀ ਮਨਜ਼ੂਰੀ ਦਿੱਤੀ

Posted On: 18 DEC 2020 7:22PM by PIB Chandigarh

ਸਾਲ 2019 ਦੀ ਵਿਸ਼ਵ ਚੈਂਪੀਅਨ ਅਤੇ 2016 ਦੀਆਂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਪੀ ਵੀ ਸਿੰਧੂ ਜੋ ਟਾਰਗੇਟ ਓਲੰਪਿਕ ਪੋਡਿਅਮ ਸਕੀਮ ਕੋਰ ਸਮੂਹ ਦਾ ਹਿੱਸਾ ਹੈ, ਜਨਵਰੀ 2021 ਵਿੱਚ ਤਿੰਨ ਟੂਰਨਾਮੈਂਟਾਂ ਨਾਲ ਮੁਕਾਬਲੇ ਵਿੱਚ ਵਾਪਸ ਪਰਤੇਗੀ। ਸਰਕਾਰ ਨੇ ਉਨ੍ਹਾਂ ਦੀ ਫਿਜ਼ੀਓ ਅਤੇ ਫਿੱਟਨੈੱਸ ਟ੍ਰੇਨਰ ਨੂੰ ਤਿੰਨ ਟੂਰਨਾਮੈਂਟਾਂ ਯੋਨੈਕਸ ਥਾਈਲੈਂਡ ਓਪਨ (ਜਨਵਰੀ 12-17), ਟੋਯੋਟਾ ਥਾਈਲੈਂਡ ਓਪਨ (19-24 ਜਨਵਰੀ) ਅਤੇ ਬੈਂਕਾਕ ਵਿੱਚ ਵਰਲਡ ਟੂਰ ਫਾਈਨਲਜ਼ (ਜਨਵਰੀ 27-31) ਲਈ ਨਾਲ ਲਿਜਾਣ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਤਿੰਨ ਟੂਰਨਾਮੈਂਟਾਂ ਲਈ ਉਨ੍ਹਾਂ ਦੇ ਫਿਜ਼ੀਓ ਅਤੇ ਟ੍ਰੇਨਰ ਦੀਆਂ ਸੇਵਾਵਾਂ ਲਈ ਲਗਭਗ 8.25 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। 

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਖੇਡਾਂ ਵਿੱਚ ਰੁਕਾਵਟ ਤੋਂ ਪਹਿਲਾਂ ਉਨ੍ਹਾਂ ਨੇ ਆਖਰੀ ਵਾਰ ਮਾਰਚ 2020 ਵਿੱਚ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ। 

*******

 

ਐਨਬੀ/ਓਏ 


(Release ID: 1681845) Visitor Counter : 121