ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੁੱਖ ਭਾਰਤੀ ਕੰਪਨੀਆਂ ਨੂੰ ਆਤਮਨਿਰਭਰ ਭਾਰਤ ਊਰਜਾ ਉਪਰਾਲਿਆਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ

ਕਿਹਾ ਕਿ ਆਤਮਨਿਰਭਰ ਭਾਰਤ ਲਈ ਆਤਮ ਨਿਰਭਰ ਊਰਜਾ ਦਾ ਇੱਕ ਸਪਸ਼ਟ ਰੋਡਮੈਪ ਵਿਕਸਿਤ ਕੀਤਾ ਜਾ ਰਿਹਾ ਹੈ;

Posted On: 17 DEC 2020 3:08PM by PIB Chandigarh

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਊਰਜਾ ਦੇ ਮੋਰਚੇ 'ਤੇ ਅਸੀਂ ਆਤਮਨਿਰਭਰ ਭਾਰਤ ਲਈ ਆਤਮ ਨਿਰਭਰ ਊਰਜਾ ਦਾ ਇੱਕ ਸਪਸ਼ਟ ਰੋਡ-ਮੈਪ ਵਿਕਸਿਤ ਕਰ ਰਹੇ ਹਾਂ।  “ਐਨਰਜੀ ਟ੍ਰਾਂਜ਼ੀਸ਼ਨ ਟੂ ਫਿਊਅਲ ਇੰਡੀਆ’ਜ਼ ਗ੍ਰੋਥ” ਵਿਸ਼ੇ ’ਤੇ ਐਸੋਚੈਮ ਫਾਊਂਡੇਸ਼ਨ ਸਪਤਾਹ, 2020 ਨੂੰ ਅੱਜ  ਸੰਬੋਧਨ ਕਰਦਿਆਂ, ਉਨ੍ਹਾਂ ਇੰਡੀਆ ਇੰਕ. ਨੂੰ ਆਤਮਨਿਰਭਰ ਭਾਰਤ ਉਰਜਾ ਪਹਿਲਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਅਸੀਂ ਦੇਸ਼ ਵਿੱਚ ਊਰਜਾ ਨਿਆਂ ਨੂੰ ਸੁਨਿਸ਼ਚਿਤ ਕਰਨਾ ਹੈ ਅਤੇ ਊਰਜਾ ਗ਼ਰੀਬੀ ਨੂੰ ਖਤਮ ਕਰਨਾ ਹੈ। ਇਸਦਾ ਅਰਥ ਹੈ ਛੋਟੇ ਕਾਰਬਨ ਫੁਟ-ਪ੍ਰਿੰਟ ਨਾਲ ਭਾਰਤੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਵਧੇਰੇ ਊਰਜਾ ਦਾ ਹੋਣਾ। ਉਨ੍ਹਾਂ ਕਿਹਾ ਕਿ ਸਾਡਾ ਊਰਜਾ ਖੇਤਰ ਵਿਕਾਸ-ਕੇਂਦਰਿਤ, ਉਦਯੋਗ ਅਨੁਕੂਲ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਹੋਵੇਗਾ। ਉਨ੍ਹਾਂ ਕਿਹਾ ਕਿ ਊਰਜਾ ਖੇਤਰ ਸਾਡੇ ਰਾਸ਼ਟਰੀ ਵਿਕਾਸ ਅਤੇ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਨੂੰ  ਪ੍ਰਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ। 

ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਮੁੱਖ ਮਕਸਦ ਸਾਡੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ ਅਤੇ ਸੰਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਅਜਿਹਾ ਵਿਕਾਸ ਪਥ ਹਾਸਲ ਕਰਨਾ ਹੈ, ਜੋ ਟਿਕਾਊ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਕਲਾਈਮੇਟ ਐਂਬੀਸ਼ਨ ਸੱਮਿਟ ਮੌਕੇ ਬੋਲਦਿਆਂ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਐਲਾਨ ਕੀਤਾ ਕਿ ਸਾਲ 2047 ਵਿੱਚ ਸੈਨਟੇਨੀਅਲ ਇੰਡੀਆ ਨਾ ਕੇਵਲ ਆਪਣੇ ਟੀਚਿਆਂ ਨੂੰ ਪੂਰਾ  ਕਰੇਗਾ, ਬਲਕਿ ਤੁਹਾਡੀਆਂ ਉਮੀਦਾਂ ਤੋਂ ਵੀ ਕਿਤੇ ਅੱਗੇ ਵਧ ਜਾਵੇਗਾ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਐਨਰਜੀ ਟ੍ਰਾਂਜ਼ੀਸ਼ਨ ਰੋਡ ਮੈਪ ਨੂੰ ਲਾਗੂ ਕਰਨ ਲਈ ਸਰਕਾਰ ਸਰਬਪੱਖੀ ਪਹੁੰਚ ਰੱਖਦੀ ਹੈ। ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਕੋਵਿਡ ਪ੍ਰਭਾਵਿਤ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲ ਰਹੀ ਹੈ। ਅਸੀਂ ਆਤਮਨਿਰਭਰ ਭਾਰਤ ਜਾਂ ਸਵੈ-ਨਿਰਭਰ ਭਾਰਤ ਦੀ ਉਸਾਰੀ ਲਈ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਅਨੁਸਾਰ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ। ਅਸੀਂ ਪਹਿਲਾਂ ਹੀ ਗਲੋਬਲ ਵੈਲਯੂ ਚੇਨਜ਼ ਦੇ ਕੇਂਦਰ ਵਿੱਚ ਭਾਰਤ ਨੂੰ  ਇੱਕ ਸਧਾਰਨ ਮਾਰਕੀਟ ਤੋਂ ਇੱਕ ਸਰਗਰਮ ਨਿਰਮਾਣ ਹਬ ਵਿੱਚ ਤਬਦੀਲ ਕਰਨ ਲਈ ਸੁਧਾਰਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਅਸੀਂ  ਉਦਯੋਗ ਅਤੇ ਹੋਰ ਹਿਤਧਾਰਕਾਂ ਨਾਲ ਸਾਂਝੇਦਾਰੀ ਕਰ ਰਹੇ ਹਾਂ।”

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਦੀਆਂ ਉਨ੍ਹਾਂ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਵਿਸ਼ਾਲ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਜੋ  ਦੇਸ਼ ਵਿੱਚੋਂ ਊਰਜਾ ਗ਼ਰੀਬੀ ਸਮੇਤ ਗ਼ਰੀਬੀ ਨੂੰ ਖਤਮ ਕਰਨ ਲਈ ਦ੍ਰਿੜ ਸੰਕਲਪ ਹਨ। ਇਸ ਦੇ ਲਈ ਊਰਜਾ  ਖਪਤ ਅਤੇ ਊਰਜਾ ਸੁਰੱਖਿਆ ਦੇ ਤੇਜ਼  ਵਿਸਤਾਰ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਇਨ੍ਹਾਂ ਦੋਹਾਂ ਉਦੇਸ਼ਾਂ ਨੂੰ ਇੱਕ ਟਿਕਾਊ ਤਰੀਕੇ ਨਾਲ ਪੂਰਾ ਕਰਨ ਲਈ ਵਚਨਬੱਧ ਹੈ।”

ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ, ਭਾਰਤ ਦੇ ਐਨਰਜੀ ਲੈਂਡਸਕੇਪ ਵਿੱਚ ਟ੍ਰਾਂਸਫਾਰਮੇਸ਼ਨਲ ਤਬਦੀਲੀ ਆਈ ਹੈ। ਅਸੀਂ ਹੁਣ ਅਮਰੀਕਾ ਅਤੇ ਚੀਨ ਤੋਂ ਬਾਅਦ ਵਿਸ਼ਵ ਦੇ ਤੀਜੇ ਸਭ ਤੋਂ ਵੱਡੇ ਊਰਜਾ ਖਪਤਕਾਰ ਹਾਂ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੁਆਰਾ ਆਮ ਗਤੀਵਿਧੀ ਦੇ ਆਚਰਣ ਨੂੰ ਰੋਕਣਾ ਜਾਰੀ  ਹੈ। ਪਰ ਸਾਡੀ ਅਰਥਵਿਵਸਥਾ ਦੇ ਸਾਰੇ ਰਾਜਾਂ ਅਤੇ ਸੈਕਟਰਾਂ ਵਿੱਚ ਸੁਧਾਰਾਂ  ਅਤੇ ਗਤੀਵਿਧੀ ਵਿੱਚ  ਵਾਧੇ ਦੇ ਸਪਸ਼ਟ ਸੰਕੇਤ ਮਿਲਦੇ ਹਨ। ਉਨ੍ਹਾਂ ਕਿਹਾ, “ਅਸੀਂ ਇਨ੍ਹਾਂ ਪ੍ਰਯਤਨਾਂ ਦਾ ਇੱਕ ਪ੍ਰਤੀਬਿੰਬ ਵੇਖਦੇ ਹਾਂ ਜਦੋਂ ਭਾਰਤ ਦੇ ਊਰਜਾ ਖੇਤਰ ਵਿੱਚ ਕਮਾਲ ਦੇ ਲਚਕੀਲੇਪਣ ਦੇ ਨਾਲ ਵਾਪਸ ਇੱਕ ਉਛਾਲਾ ਦੇਖਣ ਨੂੰ ਮਿਲਿਆ ਹੈ। ਆਰਥਿਕ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ  'ਤੇ, ਸਾਡੀ ਊਰਜਾ ਮੰਗ, ਖ਼ਾਸ ਕਰਕੇ ਪੈਟਰੋਲੀਅਮ ਉਤਪਾਦਾਂ ਲਈ, ਲਗਭਗ ਪੂਰਵ ਕੋਵਿਡ ਪੱਧਰ 'ਤੇ ਵਾਪਸ ਆ ਗਈ ਹੈ।“

ਮੰਤਰੀ ਨੇ ਕਿਹਾ ਕਿ ਭਾਰਤ ਦੇ ਐਨਰਜੀ ਟ੍ਰਾਂਜ਼ੀਸ਼ਨ ਰੋਡ ਮੈਪ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਰੇਖਾਂਕਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਸੱਤ ਮੁੱਖ ਚਾਲਕਾਂ ਨੂੰ ਪਰਿਭਾਸ਼ਿਤ ਕੀਤਾ ਹੈ: ਇੱਕ ਗੈਸ ਅਧਾਰਤ ਅਰਥਵਿਵਸਥਾ ਵੱਲ ਵਧਣ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣਾ, ਜੈਵਿਕ ਈਂਧਨ, ਵਿਸ਼ੇਸ਼ ਕਰਕੇ ਪੈਟਰੋਲੀਅਮ ਅਤੇ ਕੋਲੇ ਦਾ ਕਲੀਨਰ ਉਪਯੋਗ; ਜੈਵਿਕ ਈਂਧਣਾਂ ਨੂੰ ਚਲਾਉਣ ਲਈ ਘਰੇਲੂ ਸੰਸਾਧਨਾਂ 'ਤੇ ਵਧੇਰੇ ਨਿਰਭਰਤਾ, 2030 ਤੱਕ 450 ਗੀਗਾਵਾਟ ਦੇ ਰਿਨਿਊਏਬਲਜ਼ ਟੀਚੇ ਨੂੰ ਪ੍ਰਾਪਤ ਕਰਨਾ, ਗਤੀਸ਼ੀਲਤਾ ਨੂੰ ਡੀ-ਕਾਰਬੋਨਾਈਜ਼ ਕਰਨ ਲਈ ਬਿਜਲੀ ਦਾ ਵਧਦਾ  ਯੋਗਦਾਨ , ਹਾਈਡ੍ਰੋਜਨ ਸਮੇਤ ਉੱਭਰ ਰਹੇ ਈਂਧਣਾ ਨੂੰ ਅਪਣਾਉਣਾ; ਅਤੇ ਸਾਰੀਆਂ ਊਰਜਾ ਪ੍ਰਣਾਲੀਆਂ ਵਿੱਚ ਡਿਜੀਟਲ ਇਨੋਵੇਸ਼ਨ।

ਮੰਤਰੀ ਨੇ ਕਿਹਾ ਕਿ ਊਰਜਾ ਸੈਕਟਰ ਵਿਚ ਬਹੁਤ ਸਾਰੇ ਮੌਕੇ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ ਜਿਸ ਨਾਲ ਭਾਰਤੀ ਉਦਯੋਗ ਨੂੰ ਪ੍ਰਗਤੀ ਵਿੱਚ ਹਿੱਸੇਦਾਰ ਬਣਨ ਲਈ ਜੁੜਨ ਦੀ ਲੋੜ ਹੈ। ਉਨ੍ਹਾਂ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਸਰਕਾਰ ਦੇ ਫ਼ਲਸਫ਼ੇ ਵਿੱਚ ਰੈਵਨਿਊ ਸਿਰਜਣ ਤੋਂ ਲੈ ਕੇ ਉਤਪਾਦਨ ਨੂੰ ਅਧਿਕਤਮ ਕਰਨ ਦੇ ਬਦਲਾਅ  ਦੀ ਗੱਲ ਕੀਤੀ। ਕਈ ਨੀਤੀਗਤ ਪਹਿਲਾਂ ਕੀਤੀਆਂ ਗਈਆਂ ਹਨ ਅਤੇ ਸੁਧਾਰਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਖੋਜ ਅਤੇ ਪ੍ਰੋਡਕਸ਼ਨ ਸੈਕਟਰ ਲਈ ਈਜ਼ ਆਵ੍ ਡੂਇੰਗ ਬਿਜ਼ਨਸ ਦੀ  ਸੁਵਿਧਾ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ, “ਹੁਣ ਅਸੀਂ ਖੋਜ ਅਤੇ ਉਤਪਾਦਨ ਪ੍ਰੋਜੈਕਟਾਂ ਵਿਚ 100% ਐੱਫਡੀਆਈ ਦੀ ਇਜਾਜ਼ਤ ਦਿੰਦੇ ਹਾਂ ਅਤੇ ਸਵੈਚਾਲਤ ਰੂਟ ਦੇ ਤਹਿਤ ਜਨਤਕ ਖੇਤਰ ਵਿਚ ਰਿਫਾਇਨਿੰਗ ਕਰਨ ਵਿਚ 49% ਐੱਫਡੀਆਈ ਦੀ ਇਜਾਜ਼ਤ ਦਿੰਦੇ ਹਾਂ। ਅਸੀਂ ਰਾਜ ਦੀ ਮਲਕੀਅਤ ਵਾਲੇ ਨਿਵੇਸ਼ ਫੰਡਾਂ ਅਤੇ ਪੈਨਸ਼ਨ ਫੰਡਾਂ ਲਈ ਇੱਕ ਅਨੁਕੂਲ ਟੈਕਸ ਵਿਵਸਥਾ ਬਣਾਈ ਹੈ। ਇਹ ਸੁਧਾਰ, ਖੇਤਰ ਵਿੱਚ ਵਧ ਰਹੇ ਐੱਫਡੀਆਈ ਪ੍ਰਵਾਹ ਦਾ ਅਨੁਵਾਦ ਕਰ ਰਹੇ ਹਨ। ”

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅਸੀਂ ਸਾਲ 2030 ਤੱਕ ਭਾਰਤ ਦੇ ਪ੍ਰਾਥਮਿਕ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ 6.2% ਤੋਂ ਵਧਾ ਕੇ 15% ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ 'ਵਨ ਨੇਸ਼ਨ ਵਨ ਗੈਸ ਗਰਿੱਡ'  ਟੀਚੇ ਦਾ ਐਲਾਨ ਕੀਤਾ ਹੈ।  ਭਾਰਤ ਨੇ 17000 ਕਿਲੋਮੀਟਰ ਹੋਰ ਗੈਸ ਪਾਈਪ ਲਾਈਨ ਜੋੜ ਕੇ ਕੁਦਰਤੀ ਗੈਸ ਗਰਿੱਡ ਨੂੰ 34,500 ਕਿਲੋਮੀਟਰ ਤੱਕ ਵਧਾਉਣ ਦੀ ਤਿਆਰੀ ਕੀਤੀ ਹੈ। “ਸਾਲ 2022 ਤੱਕ ਸਾਡੀ ਮੌਜੂਦਾ 42 ਐੱਮਐੱਮਟੀਪੀਏ ਦੀ  ਰੀਗੈਸੀਫਿਕੇਸ਼ਨ ਸਮਰੱਥਾ ਵਧਾ ਕੇ 61 ਐੱਮਐੱਮਟੀਪੀਏ ਕਰ ਦਿੱਤੀ ਜਾਏਗੀ। ਕੁਦਰਤੀ ਗੈਸ ਮਾਰਕੀਟਿੰਗ ਸੁਧਾਰਾਂ ਨੂੰ ਪਾਰਦਰਸ਼ੀ ਅਤੇ ਪ੍ਰਤੀਯੋਗੀ ਤਰੀਕੇ ਨਾਲ ਵੱਖ ਵੱਖ ਠੇਕੇਦਾਰੀ ਵਿਵਸਥਾਵਾਂ ਵਿੱਚ ਮਾਰਕੀਟ ਕੀਮਤਾਂ ਦੀ ਖੋਜ ਕਰਨ ਲਈ ਮਿਆਰੀ ਪ੍ਰਕਿਰਿਆ ਨਿਰਧਾਰਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਅਸੀਂ ਦੇਸ਼ ਦੇ ਹਰ ਹਿੱਸੇ ਵਿਚ ਕੁਦਰਤੀ ਗੈਸ ਨੂੰ ਕਿਫਾਇਤੀ ਬਣਾਉਣ ਲਈ  ਟੈਰਿਫ ਨੂੰ ਤਰਕਸੰਗਤ ਬਣਾਇਆ ਹੈ।” ਮੰਤਰੀ ਨੇ ਭਾਰਤ ਦੇ ਪਹਿਲੇ ਸਵੈਚਾਲਿਤ ਰਾਸ਼ਟਰੀ ਪੱਧਰ ਦੇ ਗੈਸ ਵਪਾਰ ਪਲੇਟਫਾਰਮ ਦੀ ਸ਼ੁਰੂਆਤ ਕਰਨ ਅਤੇ ਦੇਸ਼ ਦੇ ਭੂਗੋਲ ਦਾ ਲਗਭਗ 53% ਅਤੇ ਅਬਾਦੀ ਦਾ ਲਗਭਗ 70%  ਕਵਰ ਕਰਨ ਦੀ ਸੰਭਾਵਨਾ ਵਾਲੇ 400 ਜ਼ਿਲ੍ਹਿਆਂ ਵਿੱਚ ਫੈਲੇ 232 ਭੂਗੋਲਿਕ ਖੇਤਰਾਂ ਨੂੰ ਕਵਰ ਕਰਨ ਲਈ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟਾਂ ਦੀ ਕਵਰੇਜ ਦੇ ਵਿਸਥਾਰ ਬਾਰੇ ਵੀ ਗੱਲ ਕੀਤੀ। 

ਮੰਤਰੀ ਨੇ ਕਿਹਾ ਕਿ ਅਸੀਂ ਲੰਬੀ ਹੌਲ ਟਰੱਕਿੰਗ ਸਮੇਤ ਟਰਾਂਸਪੋਰਟੇਸ਼ਨ ਈਂਧਣ ਵਜੋਂ ਐੱਲਐੱਨਜੀ ਦੀ ਵਧੇਰੇ ਵਰਤੋਂ ਨਾਲ ਸਵੱਛ ਗਤੀਸ਼ੀਲਤਾ ਸਮਾਧਾਨ ਅਪਣਾ ਰਹੇ ਹਾਂ। ਨਿਵੇਸ਼ ਦੇ ਮੋਰਚੇ 'ਤੇ, ਉਨ੍ਹਾਂ ਕਿਹਾ ਕਿ ਅਸੀਂ 2024 ਤੱਕ ਗੈਸ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਵਿਚ 60 ਬਿਲੀਅਨ ਡਾਲਰ ਦੇ ਖਰਚੇ ਦੀ ਪਰਿਕਲਪਨਾ ਕੀਤੀ ਹੈ, ਜਿਸ ਵਿਚ ਪਾਈਪਲਾਈਨਸ, ਐੱਲਐੱਨਜੀ ਟਰਮੀਨਲ ਅਤੇ ਸੀਜੀਡੀ ਨੈੱਟਵਰਕ ਸ਼ਾਮਲ ਹਨ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਭਾਰਤ ਦੀ ਊਰਜਾ ਨਿਰੰਤਰਤਾ  ਨੂੰ ਵਧਾਉਣ ਲਈ ਵਿਕਲਪਿਕ ਈਂਧਣਾਂ ਬਾਰੇ ਇਕ ਵਿਸ਼ਾਲ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, “ਅਸੀਂ ਰਾਸ਼ਟਰੀ ਜੈਵਿਕ ਈਂਧਣ ਪਾਲਿਸੀ ਰਾਹੀਂ ਵਿਸ਼ਾਲ ਬਾਇਓਮਾਸ  ਸੰਭਾਵਨਾਵਾਂ ਨੂੰ ਅਪਣਾ ਰਹੇ ਹਾਂ। ਭਾਰਤ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ  ਪਹਿਲਾਂ ਹੀ ਬਾਰਾਂ 2ਜੀ ਬਾਇਓ-ਰਿਫਾਇਨਰੀਜ਼ ਅਤੇ ਇਥੇਨੌਲ  ਮਿਕਸ ਪੈਟਰੋਲ ਸਥਾਪਤ ਕਰਨ ਲਈ ਵਚਨਬੱਧ ਹੋਣ ਕਰਕੇ ਕਰਵ ਤੋਂ ਅੱਗੇ ਹਨ। ਅਸੀਂ ਸਸਟੇਨੇਬਲ ਅਲਟਰਨੇਟਿਵ ਟੂਵਾਰਡਜ਼ ਅਫੋਰਡੇਬਲ ਟ੍ਰਾਂਸਪੋਰਟੇਸ਼ਨ (ਐੱਸਏਟੀਏਟੀ) ਉਪਰਾਲਿਆਂ ਦੇ ਤਹਿਤ ਵੇਸਟ ਤੋਂ ਵੈਲਥ ਜਨਰੇਸ਼ਨ ਦੁਆਰਾ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇ ਰਹੇ ਹਾਂ। ਅਸੀਂ 2023-24 ਤੱਕ 5000 ਸੀਬੀਜੀ ਪਲਾਂਟ ਸਥਾਪਤ ਕਰ ਰਹੇ ਹਾਂ ਜਿਸਦਾ ਲਗਭਗ 20 ਮਿਲੀਅਨ ਯੂਐੱਸ ਡਾਲਰ ਦੇ ਨਿਵੇਸ਼ ਨਾਲ ਉਤਪਾਦਨ ਟੀਚਾ 15 ਐੱਮਐੱਮਟੀ  ਹੋਵੇਗਾ। ਸਾਡੀ ਸਰਕਾਰ ਹਾਈਡ੍ਰੋਜਨ ਈਂਧਣ ਮਿਕਸ ਨੂੰ ਅਪਨਾਉਣ ਲਈ ਵੀ ਜ਼ੋਰ ਦੇ ਰਹੀ ਹੈ। ਪ੍ਰਮੁੱਖ ਤੇਲ ਅਤੇ ਗੈਸ ਕੰਪਨੀਆਂ ਨੇ ਸੁਤੰਤਰ ਯਤਨਾਂ ਦੇ ਜ਼ਰੀਏ ਅਖੁੱਟ ਊਰਜਾ ਸਮਰੱਥਾਵਾਂ ਸਥਾਪਤ ਕਰਨ ਤੋਂ ਇਲਾਵਾ ਅੰਤਰਰਾਸ਼ਟਰੀ ਸੂਰਜੀ ਗਠਜੋੜ ਨੂੰ ਉਤਸ਼ਾਹਿਤ ਕਰਦਿਆਂ ਲੀਡ ਲੈ ਲਈ ਹੈ।”

*****

ਵਾਈ ਬੀ / ਐੱਸ ਕੇ(Release ID: 1681576) Visitor Counter : 153