ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਕੱਛ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 DEC 2020 7:05PM by PIB Chandigarh

ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਵਿਜੈ ਰੁਪਾਣੀ ਜੀ, ਉੱਪ ਮੁੱਖ ਮੰਤਰੀ ਸ਼੍ਰੀ ਨਿਤਿਨ ਪਟੇਲ ਜੀ, ਗੁਜਰਾਤ ਸਰਕਾਰ ਦੇ ਮੰਤਰੀ ਮੰਡਲ, ਸੰਸਦ ਮੈਂਬਰ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋ, ਕੀ ਅਯੋ ਕੱਛੀ ਮਾਡੂਓ? ਸ਼ੀ ਕੇਡੋ ਆਯ? ਸ਼ਿਯਾਰੋ ਅਨੇ ਕੋਰੋਨਾ, ਬੋਯ ਮੇ ਧਿਆਨ ਰਖਜਾ! ਅਜ ਕੱਛ ਅਚੀ, ਮੁਕੇ, ਬੇਵਡੀ ਖ਼ੁਸ਼ੀ ਥਈ ਰਹੀ ਆਯ, ਬੇਵਡੀ ਏਟਲੇ ਆਯਕੇ, ਕੱਛਡੋ ਮੁਝੇ ਧਿਲ ਜੇ ਬੋਰੋ ਵਟੇ ਆਯ, ਬ੍ਯੋ ਈਤਰੇ ਕੇ, ਅਜ, ਕੱਛ ਗੁਜਰਾਤ ਜਨ, ਪਣ, ਦੇਸ਼ ਜੀ ਓਡਖ਼ ਮੇ ਪਣ, ਹਕਡੋ ਤਾਰੋ, ਜੋਡੇਲਾਯ ਵੇਨੇ ਤੋ।

 

ਸਾਥੀਓ,

 

ਅੱਜ ਗੁਜਰਾਤ ਅਤੇ ਦੇਸ਼ ਦੇ ਮਹਾਨ ਸਪੂਤ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਨਮ ਤਿਥੀ ਵੀ ਹੈ। ਮਾਂ ਨਰਮਦਾ ਦੇ ਜਲ ਨਾਲ ਗੁਜਰਾਤ ਦੀ ਦਸ਼ਾ ਬਦਲਣ ਦਾ ਸੁਪਨਾ ਦੇਖਣ ਵਾਲੇ ਸਰਦਾਰ ਸਾਹਿਬ ਦਾ ਸੁਪਨਾ ਤੇਜ਼ੀ ਨਾਲ ਪੂਰਾ ਹੋ ਰਿਹਾ ਹੈ। ਕੇਵੜੀਆ ਵਿੱਚ ਉਨ੍ਹਾਂ ਦੀ ਦੁਨੀਆ ਦੀ ਸਭ ਤੋਂ ਉਚੀ ਪ੍ਰਤਿਮਾ ਸਾਨੂੰ ਦਿਨ ਰਾਤ ਇਕਜੁੱਟ ਹੋ ਕੇ ਦੇਸ਼ ਦੇ ਲਈ ਕੰਮ ਕਰਨ ਦੀ ਇੱਕ ਪ੍ਰੇਰਣਾ ਦਿੰਦੀ ਹੈ। ਸਰਦਾਰ ਸਾਹਿਬ ਦੀ ਯਾਦ ਕਰਦੇ ਹੋਏ ਸਾਨੂੰ ਇਸੇ ਤਰ੍ਹਾਂ ਦੇਸ਼ ਅਤੇ ਗੁਜਰਾਤ ਦਾ ਮਾਣ ਵਧਾਉਂਦੇ ਹੀ ਰਹਿਣਾ ਹੈ।

 

ਸਾਥੀਓ,

 

ਅੱਜ ਕੱਛ ਵਿੱਚ ਵੀ ਨਵੀ ਊਰਜਾ ਦਾ ਸੰਚਾਰ ਹੋ ਰਿਹਾ ਹੈ। ਸੋਚੋ, ਸਾਡੇ ਕੱਛ ਵਿੱਚ ਦੁਨੀਆ ਦਾ ਸਭ ਤੋਂ ਵੱਡਾ Hybrid Renewable Energy ਪਾਰਕ। ਅਤੇ ਇਹ ਕਿੰਨਾ ਵੱਡਾ ਹੈ? ਜਿੰਨਾ ਵੱਡਾ ਸਿੰਗਾਪੁਰ ਦੇਸ਼ ਹੈ, ਬਿਹਤਰੀਨ ਦੇਸ਼ ਹੈ, ਲਗਭਗ ਓਨੇ ਹੀ ਵੱਡੇ ਖੇਤਰ ਵਿੱਚ ਕੱਛ ਦਾ ਹੀ Renewable Energy ਪਾਰਕ ਹੋਣ ਵਾਲਾ ਹੈ। ਹੁਣ ਤੁਹਾਨੂੰ ਅੰਦਾਜ਼ਾ ਲਗਦਾ ਹੋਵੇਗਾ ਕਿ ਕਿੰਨਾ ਵੱਡਾ ਹੋਣ ਵਾਲਾ ਹੈ। 70 ਹਜ਼ਾਰ ਹੈਕਟੇਅਰ, ਯਾਨੀ ਭਾਰਤ ਦੇ ਵੱਡੇ-ਵੱਡੇ ਸ਼ਹਿਰਾਂ ਤੋਂ ਵੀ ਵੱਡਾ ਇਹ ਕੱਛ ਦਾ Renewable Energy ਪਾਰਕ। ਇਹ ਜਦੋਂ ਸੁਣਦੇ ਹਾਂ ਨਾ, ਇਹ ਸ਼ਬਦ ਕੰਨਾਂ ਵਿੱਚ ਪੈਂਦੇ ਹਨ, ਇਹ ਸੁਣ ਕੇ ਹੀ ਕਿੰਨਾ ਚੰਗਾ ਲਗਦਾ ਹੈ! ਲਗਦਾ ਹੈ ਕਿ ਨਹੀਂ ਲਗਦਾ ਹੈ, ਕੱਛ ਵਾਲਿਆ ਨੂੰ! ਮਨ ਕਿੰਨਾ ਮਾਣ ਨਾਲ ਭਰ ਜਾਂਦਾ ਹੈ!

 

ਸਾਥੀਓ,

 

ਅੱਜ ਕੱਛ ਨੇ New Age Technology ਅਤੇ New Age Economy, ਦੋਨੋਂ ਹੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ। ਖਾਵੜਾ ਵਿੱਚ Renewable Energy ਪਾਰਕ ਹੋਵੇ, ਮਾਂਡਵੀ ਵਿੱਚ ਡੀਸੈਲੀਨੇਸ਼ਨ-ਪਲਾਂਟ ਹੋਵੇ, ਅਤੇ ਅੰਜਾਰ ਵਿੱਚ ਸਰਹੱਦ ਡੇਅਰੀ ਦੇ ਨਵੇਂ ਆਟੋਮੈਟਿਕ ਪਲਾਂਟ ਦਾ ਸ਼ਿਲਾਨਿਯਾਸ, ਤਿੰਨੇ ਹੀ ਕੱਛ ਦੀ ਵਿਕਾਸ ਯਾਤਰਾ ਵਿੱਚ ਨਵੇਂ ਆਯਾਮ ਲਿਖਣ ਵਾਲੇ ਹਨ। ਅਤੇ ਇਸਦਾ ਬਹੁਤ ਵੱਡਾ ਲਾਭ ਇੱਥੋਂ ਦੇ ਮੇਰੇ ਕਿਸਾਨ ਭਾਈਆਂ ਭੈਣਾਂ ਨੂੰ, ਪਸ਼ੂ ਪਾਲਕ ਭਾਈਆਂ ਭੈਣਾਂ ਨੂੰ, ਇੱਥੋਂ ਦੇ ਆਮ ਨਾਗਰਿਕਾਂ ਨੂੰ ਅਤੇ ਵਿਸ਼ੇਸ਼ ਤੌਰ ’ਤੇ ਸਾਡੀਆਂ ਮਾਤਾਵਾਂ ਭੈਣਾਂ ਨੂੰ ਹੋਣ ਵਾਲਾ ਹੈ।

 

ਸਾਥੀਓ,

 

ਮੈਂ ਜਦੋਂ ਕੱਛ ਦੇ ਵਿਕਾਸ ਦੀ ਗੱਲ ਕਰਦਾ ਹਾਂ ਤਾਂ ਮਨ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਸਾਰੀਆਂ ਤਸਵੀਰਾਂ ਇੱਕ ਸਾਥ ਅੱਗੇ ਆਉਣ ਲਗਦੀਆਂ ਹਨ। ਇੱਕ ਸਮੇਂ ਕਿਹਾ ਜਾਂਦਾ ਸੀ ਕੱਛ ਐਨੀ ਦੂਰ ਹੈ, ਵਿਕਾਸ ਦਾ ਨਾਮੋ ਨਿਸ਼ਾਨ ਨਹੀਂ ਹੈ, ਕਨੈਕਟੀਵਿਟੀ ਨਹੀਂ ਹੈ, ਬਿਜਲੀ, ਸੜਕ, ਪਾਣੀ ਚੁਣੌਤੀ ਦਾ ਇੱਕ ਤਰ੍ਹਾਂ ਨਾਲ ਦੂਸਰਾ ਨਾਮ ਹੀ ਇਹ ਸੀ। ਸਰਕਾਰ ਵਿੱਚ ਵੀ ਅਜਿਹਾ ਕਿਹਾ ਜਾਂਦਾ ਸੀ। ਕਿ ਜੇਕਰ ਕਿਸੇ ਨੂੰ Punishment Posting ਦੇਣੀ ਹੈ ਤਾਂ ਕੱਛ ਵਿੱਚ ਭੇਜ ਦਿਓ ਅਤੇ ਲੋਕ ਵੀ ਕਹਿੰਦੇ ਸੀ ਕਾਲਾ ਪਾਣੀ ਦੀ ਸਜ਼ਾ ਹੋ ਗਈ। ਅੱਜ ਸਥਿਤੀ ਅਜਿਹੀ ਨਹੀਂ ਹੈ ਲੋਕ ਸਿਫ਼ਾਰਸ਼ ਕਰਦੇ ਹਨ ਮੈਨੂੰ ਕੁਝ ਸਮੇਂ ਕੱਛ ਵਿੱਚ ਮੌਕਾ ਮਿਲ ਜਾਏ ਕੰਮ ਕਰਨ ਦਾ। ਕੁਝ ਲੋਕ ਤਾਂ ਇਹ ਵੀ ਕਹਿੰਦੇ ਸੀ ਕਿ ਇਸ ਖੇਤਰ ਵਿੱਚ ਵਿਕਾਸ ਕਦੇ ਵੀ ਨਹੀਂ ਹੋ ਸਕਦਾ। ਅਜਿਹੇ ਹੀ ਹਾਲਾਤ ਵਿੱਚ ਕੱਛ ਵਿੱਚ ਭੁਚਾਲ ਦੀ ਤ੍ਰਾਸਦੀ ਵੀ ਆਈ। ਜੋ ਵੀ ਬਚਿਆ ਖੁਚਿਆ ਸੀ-ਭੂਚਾਲ ਨੇ ਉਹ ਵੀ ਤਬਾਹ ਕਰ ਦਿੱਤਾ ਸੀ। ਪਰ ਇੱਕ ਪਾਸੇ ਮਾਤਾ ਆਸ਼ਾਪੁਰੀ ਦੇਵੀ ਅਤੇ ਕੋਟੇਸ਼ਵਰ ਮਹਾਂਦੇਵ ਦਾ ਆਸ਼ੀਰਵਾਦ, ਤਾਂ ਦੂਜੇ ਪਾਸੇ ਕੱਛ ਦੇ ਮੇਰੇ ਖਮੀਰਵੰਤ ਲੋਕਾਂ ਦਾ ਹੌਸਲਾ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਇੱਛਾ ਸ਼ਕਤੀ। ਸਿਰਫ ਕੁਝ ਹੀ ਸਾਲਾਂ ਵਿੱਚ ਇਸ ਇਲਾਕੇ ਦੇ ਲੋਕਾਂ ਨੇ ਉਹ ਕਰ ਦਿਖਾਇਆ, ਜਿਸਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਕੱਛ ਦੇ ਲੋਕਾਂ ਨੇ ਨਿਰਾਸ਼ਾ ਨੂੰ ਆਸ਼ਾ ਵਿੱਚ ਬਦਲਿਆ। ਮੈਂ ਸਮਝਦਾ ਹਾਂ ਇਹੀ ਤਾਂ ਮਾਤਾ ਆਸ਼ਾਪੂਰੀ  ਦੇਵੀ ਦਾ ਆਸ਼ੀਰਵਾਦ ਹੈ। ਇੱਥੇ ਨਿਰਾਸ਼ਾ ਦਾ ਨਾਮ ਨਹੀਂ, ਆਸ਼ਾ ਹੀ ਆਸ਼ਾ ਹੁੰਦੀ ਹੈ। ਭੂਚਾਲ ਨੇ ਭਾਵੇਂ ਉਨ੍ਹਾਂ ਦੇ ਘਰ ਗਿਰਾ ਦਿੱਤੇ ਸੀ, ਪਰ ਇਨ੍ਹਾਂ ਵੱਡਾ ਭੂਚਾਲ ਵੀ ਕੱਛ ਦੇ ਲੋਕਾਂ ਨੇ ਮਨੋਬਲ ਨਹੀਂ ਗਿਰਾ ਪਾਇਆ। ਕੱਛ ਦੇ ਮੇਰੇ ਭਾਈ ਭੈਣ ਫਿਰ ਖੜ੍ਹੇ ਹੋਏ। ਅਤੇ ਅੱਜ ਦੇਖੀਏ, ਤਾਂ ਇਸ ਖੇਤਰ ਨੂੰ ਉਨ੍ਹਾਂ ਨੇ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੱਤਾ ਹੈ।

 

ਸਾਥੀਓ,

 

ਅੱਜ ਕੱਛ ਦੀ ਪਹਿਚਾਣ ਬਦਲ ਗਈ ਹੈ, ਅੱਜ ਕੱਛ ਦੀ ਸ਼ਾਨ ਹੋਰ ਤੇਜ਼ੀ ਨਾਲ ਵਧ ਰਹੀ ਹੈ। ਅੱਜ ਕੱਛ ਦੇਸ਼ ਦੇ ਤੇਜ਼ੀ ਨਾਲ ਵਿਕਸਤ ਹੋਣ ਵਾਲੇ ਖੇਤਰਾਂ ਵਿੱਚੋਂ ਇੱਕ ਅਹਿਮ ਖੇਤਰ ਬਣ ਗਿਆ ਹੈ। ਇੱਥੋਂ ਦੀ ਕਨੈਕਟੀਵਿਟੀ ਦਿਨੋਂ ਦਿਨ ਬਿਹਤਰ ਹੋ ਰਹੀ ਹੈ। ਇਸ ਸਰਹੱਦੀ ਇਲਾਕੇ ਵਿੱਚ ਲਗਾਤਾਰ ਪਲਾਇਨ, ਅਤੇ ਪਹਿਲਾਂ ਤਾਂ ਜਨਸੰਖਿਆ ਦਾ ਹਿਸਾਬ ਦੇਖ ਲਈਏ, Minus Growth ਹੁੰਦੀ ਸੀ। ਹੋਰ ਜਗ੍ਹਾਵਾਂ ’ਤੇ ਜਨਸੰਖਿਆ ਵਧਦੀ ਸੀ, ਇੱਥੇ ਘੱਟ ਹੁੰਦੀ ਸੀ ਕਿਉਂਕਿ ਲੋਕ ਚਲੇ ਜਾਂਦੇ ਸੀ ਅਤੇ ਜ਼ਿਆਦਾਤਰ ਸਰਹੱਦੀ ਇਲਾਕੇ ਦੇ ਲੋਕ ਪਲਾਇਨ ਕਰ ਜਾਂਦੇ ਸੀ, ਅਤੇ ਇਸ ਦੇ ਕਾਰਨ ਸੁਰੱਖਿਆ ਦੇ ਲਈ ਵੀ ਮੁਸ਼ਕਿਲ ਪੈਦਾ ਹੋਣੀ ਸੁਭਾਵਿਕ ਸੀ। ਹੁਣ ਜਦੋਂ ਪਲਾਇਨ ਰੁਕਿਆ ਹੈ, ਤਾਂ ਜੋ ਪਿੰਡ ਕਦੇ ਖਾਲੀ ਹੋ ਰਹੇ ਸੀ, ਉਨ੍ਹਾਂ ਵਿੱਚ ਰਹਿਣ ਦੇ ਲਈ ਲੋਕ ਵਾਪਸ ਆਉਂਦੇ ਜਾ ਰਹੇ ਹਨ। ਇਸਦਾ ਬਹੁਤ ਵੱਡਾ ਸਕਾਰਾਤਮਕ ਪ੍ਰਭਾਵ ਰਾਸ਼ਟਰੀ ਸੁਰੱਖਿਆ ’ਤੇ ਵੀ ਪਿਆ ਹੈ।

 

ਸਾਥੀਓ,

 

ਜੋ ਕੱਛ ਕਦੇ ਵੀਰਾਨ ਰਹਿੰਦਾ ਸੀ, ਉਹੀ ਕੱਛ ਦੇਸ਼ ਅਤੇ ਦੁਨੀਆ ਦੇ ਟੂਰਿਸਟਾਂ ਦਾ ਪ੍ਰਮੁੱਖ ਕੇਂਦਰ ਬਣ ਰਿਹਾ ਹੈ। ਕੋਰੋਨਾ ਨੇ ਜ਼ਰੂਰ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹਨ ਪਰ ਕੱਛ ਦਾ ਸਫੈਦ ਰਣ, ਕੱਛ ਦਾ ਰਣ ਉਤਸਵ ਪੂਰੀ ਦੁਨੀਆ ਨੂੰ ਆਕਰਸ਼ਿਤ ਕਰਦਾ ਹੈ। ਔਸਤਨ ਚਾਰ ਤੋਂ ਪੰਜ ਲੱਖ ਟੂਰਿਸਟ ਰਣ ਉਤਸਵ ਦੇ ਦੌਰਾਨ ਇੱਥੇ ਆਉਂਦੇ ਹਨ, ਸਫੈਦ ਰੇਗਿਸਤਾਨ ਅਤੇ ਨੀਲੇ ਅਸਮਾਨ ਦਾ ਆਨੰਦ ਉਠਾਉਂਦੇ ਹਨ। ਇਸ ਤਰ੍ਹਾਂ ਦੇ ਵੱਡੇ ਪੈਮਾਨੇ ’ਤੇ ਸੱਭਿਆਚਾਰਕ ਪ੍ਰੋਗਰਾਮ, ਕੱਛ ਦੀਆਂ ਸਥਾਨਕ ਵਸਤੂਆਂ ਦੀ ਇੰਨੀ ਵੱਡੇ ਪੈਮਾਨੇ ’ਤੇ ਵਿਕਰੀ, ਇੱਥੇ ਰਵਾਇਤੀ ਖਾਣ ਪੀਣ ਦੀ ਲੋਕਪ੍ਰਿਯਤਾ, ਇੱਕ ਜ਼ਮਾਨੇ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਸੀ। ਅੱਜ ਮੈਨੂੰ ਕਈ ਮੇਰੇ ਪੁਰਾਣੇ ਜਾਣ ਪਹਿਚਾਣ ਵਾਲਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ। ਤਾਂ ਉਹ ਐਵੇਂ ਹੀ ਮੈਨੂੰ ਦੱਸ ਰਹੇ ਸੀ। ਬੋਲੇ ਕਿ ਹੁਣ ਤਾਂ ਸਾਡੇ ਬੱਚੇ ਅੰਗਰੇਜ਼ੀ ਬੋਲਣਾ ਸਿੱਖ ਗਏ। ਮੈਂ ਕਿਹਾ ਕਿਵੇਂ, ਬੋਲੇ ਹੁਣ ਤਾਂ ਅਸੀਂ Home Stay ਕਰਦੇ ਹਾਂ। ਅਸੀਂ ਘਰਾਂ ਦੀ ਰਚਨਾ ਕੀਤੀ ਹੈ ਤਾਂ Home Stay ਦੇ ਲਈ ਲੋਕ ਰਹਿੰਦੇ ਹਨ। ਤਾਂ ਸਾਡੇ ਬੱਚੇ ਵੀ ਬੋਲਦੇ ਬੋਲਦੇ ਬਹੁਤ ਕੁਝ ਸਿੱਖ ਗਏ ਹਨ। ਕੱਛ ਨੇ ਪੂਰੇ ਦੇਸ਼ ਨੂੰ ਦਿਖਾਇਆ ਹੈ ਕਿ ਆਪਣੇ ਸੰਸਾਧਨਾਂ ’ਤੇ, ਆਪਣੀ ਸਮਰੱਥਾ ’ਤੇ ਭਰੋਸਾ ਕਰਦੇ ਹੋਏ ਕਿਸ ਤਰ੍ਹਾਂ ਆਤਮ ਨਿਰਭਰਤਾ ਵੱਲ ਵਧਿਆ ਜਾ ਸਕਦਾ ਹੈ। ਮੈਂ ਦੁਨੀਆ ਦੇ ਡਿਵੈਲਮੈਂਟ ਐਕਸਪਰਟਸ, ਯੂਨੀਵਰਸਿਟੀਜ਼ ਰਿਸਰਚਰਜ਼, ਇਸ ਨਾਲ ਜੁੜੇ ਲੋਕਾਂ ਨੂੰ ਕਹਾਂਗਾਂ ਕਿ ਭੂਚਾਲ ਤੋਂ ਬਾਅਦ ਜਿਸ ਤਰ੍ਹਾਂ ਕੱਛ ਦਾ ਚੌਤਰਫ਼ਾ ਵਿਕਾਸ ਹੋਇਆ ਹੈ, ਮੈਨੂੰ ਲਗਦਾ ਹੈ ਇਹ ਕੇਸ ਸਟਡੀ ਹੈ ਇਸਦੀ ਸਟਡੀ ਕੀਤੀ ਜਾਣੀ ਚਾਹੀਦੀ ਹੈ, ਰਿਸਰਚ ਕਰਨਾ ਚਾਹੀਦਾ ਹੈ ਅਤੇ ਇਹ ਕਿਸ ਤਰ੍ਹਾਂ ਮਾਡਲ ਵਜੋਂ ਕੰਮ ਕਰ ਰਿਹਾ ਹੈ। ਇੰਨੇ ਵੱਡੇ ਭਿਅੰਕਰ ਭੂਚਾਲ ਹਾਦਸੇ ਦੇ ਦੋ ਦਹਾਕਿਆਂ ਦੇ ਅੰਦਰ-ਅੰਦਰ ਇਨ੍ਹਾਂ ਵੱਡਾ ਸਰਵਾਗੀਣ ਵਿਕਾਸ ਹਰ ਖੇਤਰ ਵਿੱਚ ਉਹ ਵੀ ਜਿੱਥੇ ਜ਼ਿਆਦਾਤਰ ਜ਼ਮੀਨ ਸਿਰਫ਼-ਸਿਰਫ਼ ਰੇਗਿਸਤਾਨ ਹੈ। ਇਹ ਅਧਿਐਨ ਦਾ ਵਿਸ਼ਾ ਹੈ।

 

ਸਾਥੀਓ,

 

ਮੈਂ ਹਮੇਸ਼ਾ ਮੰਨਦਾ ਹਾਂ ਕਿ ਈਸ਼ਵਰ ਦੀ ਮੇਰੇ ’ਤੇ ਕਿਰਪਾ ਰਹੀ ਹੈ ਅਤੇ ਈਸ਼ਵਰ ਦੀ ਕਿਰਪਾ ਦਾ ਹੀ ਕਾਰਨ ਹੋਵੇਗਾ ਸ਼ਾਇਦ ਕਿ ਮੈਨੂੰ ਵੀ ਭੂਚਾਲ ਦੇ ਸਮੇਂ ਵਿਸ਼ੇਸ਼ ਰੂਪ ਕੱਛ ਦੇ ਲੋਕਾਂ ਦੀ ਸੇਵਾ ਕਰਨ ਦਾ ਈਸ਼ਵਰ ਨੇ ਮੌਕਾ ਦਿੱਤਾ। ਇਸਨੂੰ ਸੰਯੋਗ ਹੀ ਕਹਾਂਗੇ ਕਿ ਭੂਚਾਲ ਤੋਂ ਅਗਲੇ ਸਾਲ ਬਾਅਦ, ਜਦੋਂ ਰਾਜ ਵਿੱਚ ਚੋਣਾਂ ਹੋਈਆਂ, ਤਾਂ ਜਿਸ ਦਿਨ ਨਤੀਜੇ ਆਏ, ਉਹ ਤਾਰੀਖ਼ ਵੀ 15 ਦਸੰਬਰ ਸੀ ਅਤੇ ਅੱਜ 15 ਦਸੰਬਰ ਹੈ। ਕੋਈ ਕਲਪਨਾ ਨਹੀਂ ਕਰ ਸਕਦਾ ਸੀ ਕਿ ਇੰਨੇ ਵੱਡੇ ਭੂਚਾਲ ਤੋਂ ਬਾਅਦ ਇੱਥੇ ਸਾਡੀ ਪਾਰਟੀ ਦੇ ਲੋਕ ਅਸ਼ੀਰਵਾਦ ਦੇਣਗੇ। ਵੱਡੀ ਨਕਾਰਾਤਮਕ ਚਰਚਾ ਚੱਲ ਰਹੀ ਸੀ। ਉਨ੍ਹਾਂ ਚੋਣਾਂ ਵਿੱਚ ਜਦੋਂ 15 ਦਸੰਬਰ ਨੂੰ ਰਿਜ਼ਲਟ ਆਇਆ ਤਾਂ ਦੇਖਿਆ ਕੱਛ ਨੇ ਜੋ ਪਿਆਰ ਵਰਸਾਇਆ, ਆਸ਼ੀਰਵਾਦ ਦਿੱਤੇ, ਅੱਜ ਵੀ ਉਹੀ ਪਰੰਪਰਾ ਚੱਲ ਰਹੀ ਹੈ। ਅੱਜ ਵੀ ਦੇਖੋ ਤੁਹਾਡੇ ਆਸ਼ੀਰਵਾਦ। ਵੈਸੇ ਸਾਥੀਓ, ਅੱਜ 15 ਦਸੰਬਰ ਦੀ ਤਾਰੀਖ਼ ਦੇ ਨਾਲ ਇੱਕ ਹੋਰ ਸੰਯੋਗ ਜੁੜਿਆ ਹੋਇਆ ਹੈ। ਸ਼ਾਇਦ ਕਈ ਲੋਕਾਂ ਦੇ ਲਈ ਜਾਣਕਾਰੀ ਸੁਖਦ ਹੈਰਾਨੀਜਨਕ ਹੋਵੇਗੀ। ਦੇਖੋ ਸਾਡੇ ਪੂਰਵਜ ਵੀ ਕਿੰਨੀ ਲੰਮੀ ਸੋਚ ਰੱਖਦੇ ਸੀ। ਕਿੰਨੇ ਦੂਰ ਦਾ ਸੋਚਦੇ ਸੀ। ਅੱਜ ਕੱਲ ਕਦੇ-ਕਦੇ ਨਵੀਂ ਪੀੜ੍ਹੀ ਦੀ ਸੋਚ ਵਾਲੇ ਲੋਕ, ਪੁਰਾਣਾ ਸਭ ਨਿਕੰਮਾ ਹੈ, ਬੇਕਾਰ ਹੈ, ਅਜਿਹੀਆਂ ਗੱਲਾਂ ਕਰਦੇ ਨੇ ਨਾ, ਮੈਂ ਇੱਕ ਘਟਨਾ ਸੁਣਾਉਂਦਾ ਹਾਂ। ਅੱਜ ਤੋਂ 118 ਸਾਲ ਪਹਿਲਾਂ, ਅੱਜ ਦੇ ਹੀ ਦਿਨ 15 ਦਸੰਬਰ ਨੂੰ ਹੀ ਅਹਿਮਦਾਬਾਦ ਵਿੱਚ ਇੱਕ Industrial Exhibition ਦਾ ਉਦਘਾਟਨ ਕੀਤਾ ਗਿਆ ਸੀ। ਇਸ Exhibition ਦਾ ਮੁੱਖ ਆਕਰਸ਼ਣ ਸੀ-ਤਾਪਮਾਨ ਮਾਪਣ ਦਾ ਯੰਤਰ। ਯਾਨੀ 118 ਸਾਲ ਪਹਿਲਾਂ ਇੱਥੋਂ ਦੇ ਸਾਡੇ Entrepreneur ਦੀ ਸੋਚ ਦੇਖੋ। ਤਾਪਮਾਨ ਮਾਪਣ ਦਾ ਯੰਤਰ ਜਾਨੀ ਸੂਰਜਤਾਪ ਯੰਤਰ, ਇਹ ਸਭ ਤੋਂ ਵੱਡੇ ਆਕਰਸ਼ਣ ਦਾ ਕਾਰਨ ਸੀ। ਤਾਪਮਾਨ ਮਾਪਣ ਦਾ ਯੰਤਰ ਨੇ ਸੂਰਜ ਦੀ ਗਰਮੀ ਨਾਲ ਚੱਲਣ ਵਾਲਾ ਯੰਤਰ  ਅਤੇ ਇੱਕ ਤਰ੍ਹਾਂ ਨਾਲ ਸੋਲਰ ਕੂਕਰ ਦੀ ਤਰ੍ਹਾਂ ਉਨ੍ਹਾਂ ਨੇ ਵਿਕਸਿਤ ਕੀਤਾ। ਅੱਜ 118 ਸਾਲ ਬਾਅਦ ਅੱਜ 15 ਦਸੰਬਰ ਨੂੰ ਹੀ ਸੂਰਜ ਦੀ ਗਰਮੀ ਨਾਲ ਚੱਲਣ ਵਾਲੇ ਐਨੇ ਵੱਡੇ Renewable Energy ਪਾਰਕ ਦਾ ਉਦਘਾਟਨ ਕੀਤਾ ਗਿਆ ਹੈ। ਇਸ ਪਾਰਕ ਵਿੱਚ ਸੋਲਰ ਦੇ ਨਾਲ ਨਾਲ ਹਵਾ ਊਰਜਾ, ਦੋਨਾਂ ਤੋਂ ਕਰੀਬ 30 ਹਜ਼ਾਰ ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੋਵੇਗੀ। ਇਸ Renewable Energy ਪਾਰਕ ਵਿੱਚ ਤਕਰੀਬਨ ਡੇਢ ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਸੋਚੋ, ਰਾਜਸਥਾਨ ਦੀ ਕਿੰਨੀ ਵੱਡੀ ਜ਼ਮੀਨ ਦਾ ਚੰਗਾ ਉਪਯੋਗ ਹੋਵੇਗਾ। ਸਰਹੱਦ ਦੇ ਨਾਲ ਪੌਣ ਚੱਕੀਆਂ ਲੱਗਣ ਨਾਲ ਸੀਮਾ ਸੁਰੱਖਿਆ ਵੀ ਹੋਰ ਜ਼ਿਆਦਾ ਬਿਹਤਰ ਹੋਵੇਗੀ। ਆਮ ਲੋਕਾਂ ਦਾ ਬਿਜਲੀ ਦਾ ਬਿਲ ਘੱਟ ਕਰਨ ਦੇ ਇਸ ਟੀਚੇ ਨੂੰ ਲੈ ਕੇ ਦੇਸ਼ ਚੱਲ ਰਿਹਾ ਹੈ, ਉਸ ਨੂੰ ਵੀ ਮਦਦ ਮਿਲੇਗੀ। ਇਸ ਪ੍ਰੋਜੈਕਟ ਨਾਲ ਕਿਸਾਨਾਂ ਅਤੇ ਉਦਯੋਗਾਂ ਦੋਵਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਅਤੇ ਸਭ ਤੋਂ ਵੱਡੀ ਗੱਲ, ਇਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ, ਸਾਡੇ ਵਾਤਾਵਰਣ ਨੂੰ ਵੀ ਲਾਭ ਹੋਵੇਗਾ। ਇਸ Renewable Energy ਪਾਰਕ ਵਿੱਚ ਜੋ ਬਿਜਲੀ ਬਣੇਗੀ, ਉਹ ਪ੍ਰਤੀ ਸਾਲ 5 ਕਰੋੜ ਟਨ ਕਾਰਬਨ ਡਾਇਆਕਸਾਈਡ ਐਮੀਸ਼ਨ ਨੂੰ ਰੋਕਣ ਵਿੱਚ ਮਦਦ ਕਰੇਗੀ ਅਤੇ ਇਹ ਜੋ ਕੰਮ ਹੋਣ ਵਾਲਾ ਹੈ, ਜੇਕਰ ਇਸਨੂੰ ਵਾਤਾਵਰਨ ਦੇ ਹਿਸਾਬ ਨਾਲ ਦੇਖਣਾ ਹੈ ਤਾਂ ਇਹ ਕੰਮ ਤਕਰੀਬਨ-9 ਕਰੋੜ ਦਰਖ਼ਤ ਲਗਾਉਣ ਦੇ ਬਰਾਬਰ ਹੋਵੇਗਾ। ਇਹ ਐਨਰਜੀ ਪਾਰਕ, ਭਾਰਤ ਵਿੱਚ Per Capita ਕਾਰਬਨ ਡਾਇਆਕਸਾਈਡ emission ਨੂੰ ਵੀ ਘੱਟ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਦੇਵੇਗਾ। ਇਸ ਨਾਲ ਕਰੀਬ ਇੱਕ ਲੱਖ ਲੋਕਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਵੀ ਉਪਲਬਧ ਹੋਣਗੇ। ਇਸ ਦਾ ਬਹੁਤ ਵੱਡਾ ਲਾਭ ਕੱਛ ਦੇ ਮੇਰੇ ਨੌਜਵਾਨਾਂ ਨੂੰ ਹੋਵੇਗਾ।

 

ਸਾਥੀਓ,

 

ਇੱਕ ਸਮਾਂ ਸੀ ਜਦੋਂ ਗੁਜਰਾਤ ਦੇ ਲੋਕਾਂ ਦੀ ਮੰਗ ਹੁੰਦੀ ਸੀ ਕਿ ਘੱਟੋ ਘੱਟ ਰਾਤ ਵਿੱਚ ਖਾਣਾ ਖਾਂਦੇ ਸਮੇਂ ਤਾਂ ਕੁਝ ਦੇਰ ਬਿਜਲੀ ਮਿਲ ਜਾਵੇ। ਅੱਜ ਗੁਜਰਾਤ, ਦੇਸ਼ ਦੇ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਸ਼ਹਿਰ ਹੋਵੇ ਜਾਂ ਪਿੰਡ, 24 ਘੰਟੇ ਬਿਜਲੀ ਸੁਨਿਸ਼ਚਿਤ ਕੀਤੀ ਜਾਂਦੀ ਹੈ। ਅੱਜ ਜੋ 20 ਸਾਲ ਦਾ ਨੌਜਵਾਨ ਹੋਵੇਗਾ ਉਸ ਨੂੰ ਪਤਾ ਨਹੀਂ ਹੋਵੇਗਾ ਕਿ ਪਹਿਲਾਂ ਕੀ ਹਾਲਾਤ ਸੀ। ਉਸ ਨੂੰ ਤਾਂ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਇੰਨਾ ਵੱਡਾ ਬਦਲਾਅ ਕਿਵੇਂ ਆਇਆ ਹੈ। ਇਹ ਬਦਲਾਅ ਗੁਜਰਾਤ ਦੇ ਲੋਕਾਂ ਦੇ ਅਣਥੱਕ ਯਤਨਾਂ ਨਾਲ ਹੀ ਸੰਭਵ ਹੋ ਪਾਇਆ ਹੈ। ਹੁਣ ਤਾਂ ਕਿਸਾਨਾਂ ਦੇ ਲਈ ਕਿਸਾਨ ਸੂਰਯੋਦਯ ਯੋਜਨਾ ਦੇ ਤਹਿਤ, ਅਲੱਗ ਤੋਂ ਪੂਰਾ ਨੈੱਟਵਰਕ ਵੀ ਤਿਆਰ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਰਾਤ ਵਿੱਚ ਸਿੰਜਾਈ ਦੀ ਮਜਬੂਰੀ ਨਾ ਹੋਵੇ, ਇਸ ਦੇ ਲਈ ਵਿਸ਼ੇਸ਼ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ।

 

ਭਾਈਓ ਅਤੇ ਭੈਣੋ,

 

ਗੁਜਰਾਤ ਦੇਸ਼ ਦਾ ਪਹਿਲਾ ਰਾਜ ਹੈ ਜਿਸ ਨੇ ਸੌਰ ਊਰਜਾ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਤੀਆਂ ਬਣਾਈਆਂ, ਫ਼ੈਸਲੇ ਲਏ। ਅਸੀਂ ਨਹਿਰਾਂ ਤੱਕ ’ਤੇ ਸੋਲਰ ਪੈਨਲ ਲਗਾ ਦਿੱਤੇ ਜਿਸ ਦੀ ਚਰਚਾ ਵਿਦੇਸ਼ਾਂ ਤੱਕ ਹੋਈ ਹੈ। ਮੈਨੂੰ ਯਾਦ ਹੈ ਜਦੋਂ ਗੁਜਰਾਤ ਨੇ ਸੋਲਰ ਪਾਵਰ ਨੂੰ ਵਧਾਵਾ ਦੇਣਾ ਸ਼ੁਰੂ ਕੀਤਾ ਸੀ, ਤਾਂ ਇਹ ਵੀ ਗੱਲ ਆਈ ਸੀ ਕਿ ਇੰਨੀ ਮਹਿੰਗੀ ਬਿਜਲੀ ਦਾ ਕੀ ਕਰਾਂਗੇ? ਕਿਉਂਕਿ ਜਦੋਂ ਗੁਜਰਾਤ ਨੇ ਇੰਨਾ ਵੱਡਾ ਕਦਮ ਚੁੱਕਿਆ ਸੀ ਤਾਂ ਸੋਲਰ ਪਾਵਰ ਉਸ ਤੋਂ ਜੋ ਬਿਜਲੀ ਸੀ ਉਹ 16 ਰੁਪਏ ਜਾਂ 17 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਣ ਦੀ ਗੱਲ ਸੀ। ਪਰ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਗੁਜਰਾਤ ਨੇ ਇਸ ’ਤੇ ਕੰਮ ਜਾਰੀ ਰੱਖਿਆ। ਅੱਜ ਉਹੀ ਬਿਜਲੀ ਗੁਜਰਾਤ ਹੀ ਨਹੀਂ ਪੂਰੇ ਦੇਸ਼ ਵਿੱਚ 2 ਰੁਪਏ, 3 ਰੁਪਏ ਪ੍ਰਤੀ ਯੂਨਿਟ ਵਿਕ ਰਹੀ ਹੈ। ਗੁਜਰਾਤ ਨੇ ਉਦੋਂ ਤੋਂ ਜੋ ਕੰਮ ਕੀਤਾ ਸੀ, ਉਸ ਦੇ ਉਦੋਂ ਦੇ ਅਨੁਭਵ ਅੱਜ ਦੇਸ਼ ਨੂੰ ਦਿਸ਼ਾ ਦਿਖਾ ਰਹੇ ਹਨ। ਅੱਜ ਭਾਰਤ Renewable Energy ਦੇ ਉਤਪਾਦਨ ਦੇ ਮਾਮਲੇ ਵਿੱਚ ਦੁਨੀਆ ਦੀ ਚੌਥੀ ਵੱਡੀ ਤਾਕਤ ਹੈ। ਹਰ ਹਿੰਦੁਸਤਾਨੀ ਨੂੰ ਮਾਣ ਹੋਵੇਗਾ ਦੋਸਤੋ, ਬੀਤੇ 6 ਸਾਲਾਂ ਵਿੱਚ ਸਾਡੀ ਸੌਰ ਊਰਜਾ, ਉਸਦੀ ਸਾਡੀ ਸਮਰੱਥਾ 16 ਗੁਣਾ ਵਧ ਗਈ ਹੈ। ਹਾਲ ਵਿੱਚ ਇੱਕ ਕਲੀਨ ਐਨਰਜੀ ਇਨਵੈਸਟਮੈਂਟ ਰੈਂਕਿੰਗ ਆਈ ਹੈ। ਇਸ ਕਲੀਨ ਐਨਰਜੀ ਇਨਵੈਸਟਮੈਂਟ ਰੈਂਕਿੰਗ ਵਿੱਚ 104 ਦੇਸ਼ਾਂ ਦਾ ਮੁਲਾਂਕਣ ਹੋਇਆ ਹੈ ਅਤੇ ਨਤੀਜਾ ਇਹ ਨਿਕਲਿਆ ਹੈ ਕਿ ਦੁਨੀਆ ਦੇ 104 ਦੇਸ਼ਾਂ ਵਿੱਚੋਂ ਪਹਿਲੇ ਤਿੰਨ ਵਿੱਚ ਭਾਰਤ ਨੇ ਆਪਣੀ ਜਗ੍ਹਾ ਬਣਾ ਲਈ ਹੈ। ਕਲਾਈਮੇਟ ਚੇਂਜ ਦੇ ਖ਼ਿਲਾਫ਼ ਲੜਾਈ ਵਿੱਚ ਹੁਣ ਭਾਰਤ, ਪੂਰੀ ਦੁਨੀਆ ਨੂੰ ਦਿਸ਼ਾ ਦਿਖਾ ਰਿਹਾ ਹੈ, ਅਗਵਾਈ ਕਰ ਰਿਹਾ ਹੈ। 

 

ਸਾਥੀਓ,

 

21ਵੀਂ ਸਦੀ ਦੇ ਭਾਰਤ ਲਈ ਜਿਸ ਤਰ੍ਹਾਂ Energy Security ਜ਼ਰੂਰੀ ਹੈ, ਉਸੀ ਤਰ੍ਹਾਂ  Water Security ਵੀ ਮਹੱਤਵਪੂਰਨ ਹੈ ਅਤੇ ਮੇਰੀ ਸ਼ੁਰੂ ਤੋਂ ਇਹ ਕਮਿਟਮੈਂਟ ਰਹੀ ਹੈ ਕਿ ਪਾਣੀ ਦੀ ਕਮੀ ਦੀ ਵਜ੍ਹਾ ਨਾਲ ਨਾ ਲੋਕਾਂ ਦਾ ਵਿਕਾਸ ਰੁਕਣਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਖੇਤਰ ਦਾ ਵਿਕਾਸ ਰੁਕਣਾ ਚਾਹੀਦਾ ਹੈ। ਪਾਣੀ ਨੂੰ ਲੈ ਕੇ ਵੀ ਗੁਜਰਾਤ ਨੇ ਜੋ ਕੰਮ ਕੀਤਾ ਹੈ, ਉਹ ਅੱਜ ਦੇਸ਼ ਲਈ ਦਿਸ਼ਾ ਦਰਸ਼ਕ ਬਣਿਆ ਹੈ। ਇੱਕ ਸਮਾਂ ਸੀ ਜਦੋਂ ਕੱਛ ਵਿੱਚ ਮਾਂ ਨਰਮਦਾ ਦਾ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਜਾਂਦੀ ਸੀ, ਤਾਂ ਕੁਝ ਲੋਕ ਮਜ਼ਾਕ ਉਡਾਉਂਦੇ ਸਨ। ਉਹ ਇਹੀ ਕਹਿੰਦੇ ਸਨ, ਇਹ ਤਾਂ ਰਾਜਨੀਤਕ ਗੱਲਾਂ ਹਨ, ਹੋਣ ਵਾਲਾ ਕੁਝ ਨਹੀਂ ਹੈ। ਕਦੇ-ਕਦੇ ਲੋਕ ਕਹਿੰਦੇ ਸਨ 600-700 ਕਿਲੋਮੀਟਰ ਦੂਰ ਮਾਂ ਨਰਮਦਾ ਦੇ ਉੱਥੋਂ ਪਾਣੀ ਇੱਥੇ ਕਿਵੇਂ ਪਹੁੰਚ ਸਕਦਾ ਹੈ। ਇਹ ਕਦੇ ਵੀ ਨਹੀਂ ਹੋਵੇਗਾ। ਅੱਜ ਕੱਛ ਵਿੱਚ ਨਰਮਦਾ ਦਾ ਪਾਣੀ ਵੀ ਪਹੁੰਚ ਰਿਹਾ ਹੈ ਅਤੇ ਮਾਂ ਨਰਮਦਾ ਦਾ ਆਸ਼ੀਰਵਾਦ ਵੀ ਮਿਲ ਰਿਹਾ ਹੈ। ਕੱਛ ਦਾ ਕਿਸਾਨ ਹੋਵੇ ਜਾਂ ਸਰਹੱਦ ਪਾਰ ਖੜ੍ਹਾ ਜਵਾਨ, ਦੋਵਾਂ ਦੇ ਲੋਕਾਂ ਦੀ ਪਾਣੀ ਦੀ ਚਿੰਤਾ ਦੂਰ ਹੋਈ ਹੈ। ਮੈਂ ਇੱਥੋਂ ਦੇ ਲੋਕਾਂ ਦੀ ਵਿਸ਼ੇਸ਼ ਪ੍ਰਸੰਸਾ ਕਰਾਂਗਾ ਜਿਨ੍ਹਾਂ ਨੇ ਜਲ ਸੰਭਾਲ ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ। ਪਿੰਡ-ਪਿੰਡ ਵਿੱਚ ਲੋਕ ਅੱਗੇ ਆਏ, ਪਾਣੀ ਕਮੇਟੀਆਂ ਬਣੀਆਂ, ਮਹਿਲਾਵਾਂ ਨੇ ਵੀ ਮੋਰਚਾ ਸੰਭਾਲਿਆ, ਚੈੱਕ ਡੈਮਜ਼ ਬਣਾਏ, ਪਾਣੀ ਦੀਆਂ ਟੰਕੀਆਂ ਬਣਾਈਆਂ, ਨਹਿਰਾ ਬਣਾਉਣ ਵਿੱਚ ਮਦਦ ਕੀਤੀ। ਮੈਂ ਉਹ ਦਿਨ ਕਦੇ ਨਹੀਂ ਭੁੱਲ ਸਕਦਾ, ਜਦੋਂ ਨਰਮਦਾ ਦਾ ਪਾਣੀ ਇੱਥੇ ਪਹੁੰਚਿਆ ਸੀ, ਉਹ ਦਿਨ ਮੈਨੂੰ ਬਰਾਬਰ ਯਾਦ ਸੀ ਜਿਸ ਦਿਨ ਮਾਂ ਨਰਮਦਾ ਦਾ ਪਾਣੀ ਪਹੁੰਚਿਆ। ਸ਼ਾਇਦ ਦੁਨੀਆ ਵਿੱਚ ਕਿਧਰੇ ਵੀ ਕੱਛ ਹੀ ਹੋਵੇਗਾ ਜਦੋਂ ਨਰਮਦਾ ਮਾਂ ਇੱਥੋਂ ਕੱਛ ਦੀ ਧਰਤੀ ’ਤੇ ਪਹੁੰਚੀ ਸੀ, ਹਰ ਕਿਸੇ ਦੀ ਅੱਖ ਵਿੱਚ ਹਰਸ਼ ਦੇ ਹੰਝੂ ਵਹਿ ਰਹੇ ਸਨ। ਉਹ ਦ੍ਰਿਸ਼ ਮੈਂ ਦੇਖਿਆ ਸੀ। ਪਾਣੀ ਕੀ ਹੈ, ਇਹ ਕੱਛ ਦੇ ਲੋਕ ਜਿੰਨਾ ਸਮਝ ਸਕਦੇ ਹਨ, ਸ਼ਾਇਦ ਕੋਈ ਸਮਝ ਸਕਦਾ ਹੈ। ਗੁਜਰਾਤ ਵਿੱਚ ਪਾਣੀ ਲਈ ਜੋ ਵਿਸ਼ੇਸ਼ ਗ੍ਰਿੱਡ ਬਣਾਏ ਗਏ, ਨਹਿਰਾਂ ਦਾ ਜਾਲ ਵਿਛਾਇਆ ਗਿਆ, ਉਸ ਦਾ ਲਾਭ ਹੁਣ ਕਰੋੜਾਂ ਲੋਕਾਂ ਨੂੰ ਹੋ ਰਿਹਾ ਹੈ। ਇੱਥੋਂ ਦੇ ਲੋਕਾਂ ਦੇ ਯਤਨ, ਰਾਸ਼ਟਰੀ ਪੱਧਰ ’ਤੇ ਜਲ ਜੀਵਨ ਮਿਸ਼ਨ ਦਾ ਵੀ ਅਧਾਰ ਬਣੇ ਹਨ। ਦੇਸ਼ ਵਿੱਚ ਹਰ ਘਰ ਵਿੱਚ ਪਾਈਪ ਨਾਲ ਪਾਣੀ ਪਹੁੰਚਾਉਣ ਦਾ ਅਭਿਆਨ ਤੇਜ਼ ਗਤੀ ਨਾਲ ਚੱਲ ਰਿਹਾ ਹੈ। ਸਿਰਫ਼ ਸਵਾ ਸਾਲ ਦੇ ਅੰਦਰ ਇਸ ਅਭਿਆਨ ਤਹਿਤ ਲਗਭਗ 3 ਕਰੋੜ ਘਰਾਂ ਤੱਕ ਪਾਣੀ ਦਾ ਪਾਈਪ ਪਹੁੰਚਾਇਆ ਗਿਆ ਹੈ। ਇੱਥੇ ਗੁਜਰਾਤ ਵਿੱਚ ਵੀ 80 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ਵਿੱਚ ਨਲ ਤੋਂ ਜਲ ਦੀ ਸੁਵਿਧਾ ਪਹੁੰਚ ਚੁੱਕੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਅਗਲੇ ਕੁਝ ਸਮੇਂ ਵਿੱਚ ਹੀ ਗੁਜਰਾਤ ਦੇ ਹਰ ਜ਼ਿਲ੍ਹੇ ਵਿੱਚ ਪਾਈਪ ਨਾਲ ਪਾਣੀ ਦੀ ਸੁਵਿਧਾ ਉਪਲੱਬਧ ਹੋ ਜਾਵੇਗੀ। 

 

ਭਾਈਓ ਅਤੇ ਭੈਣੋਂ,

 

ਪਾਣੀ ਨੂੰ ਘਰਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਪਾਣੀ ਦੇ ਨਵੇਂ ਸਰੋਤ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਇਸੀ ਟੀਚੇ ਨਾਲ ਹੀ ਸਮੁੰਦਰ ਦੇ ਖਾਰੇ ਪਾਣੀ ਨੂੰ ਸ਼ੁੱਧ ਕਰਕੇ ਇਸਤੇਮਾਲ ਕਰਨ ਦੀ ਵਿਆਪਕ ਯੋਜਨਾ ’ਤੇ ਵੀ ਕੰਮ ਹੋ ਰਿਹਾ ਹੈ। ਮਾਂਡਵੀ ਵਿੱਚ ਤਿਆਰ ਹੋਣ ਵਾਲਾ Desalination plant, ਨਰਮਦਾ ਗ੍ਰਿੱਡ, ਸੌਨੀ ਨੈੱਟਵਰਕ ਅਤੇ ਵੇਸਟ ਵਾਟਰ ਟਰੀਟਮੈਂਟ ਵਰਗੇ ਯਤਨਾਂ ਨੂੰ ਹੋਰ ਵਿਸਥਾਰ ਦੇਵੇਗਾ। ਪਾਣੀ ਸਫ਼ਾਈ ਦਾ ਇਹ ਪਲਾਂਟ ਜਦੋਂ ਤਿਆਰ ਹੋ ਜਾਵੇਗਾ ਤਾਂ ਇਸ ਨਾਲ ਮਾਂਡਵੀ ਦੇ ਇਲਾਵਾ ਮੁੰਦਰਾ, ਨਖਾਤਰਾਨਾ, ਲਖਪਤ ਅਤੇ ਅਬਦਾਸਾ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਹੋਵੇਗਾ। ਇਸ ਪਲਾਂਟ ਤੋਂ ਇਸ ਖੇਤਰ ਦੇ ਕਰੀਬ-ਕਰੀਬ 8 ਲੱਖ ਲੋਕਾਂ ਨੂੰ ਲਾਭ ਹੋਵੇਗਾ। ਇਸ ਪਲਾਂਟ ਨਾਲ ਇਸ ਖੇਤਰ ਦੇ ਕਰੀਬ-ਕਰੀਬ 8 ਲੱਖ ਲੋਕਾਂ ਨੂੰ ਰੋਜ ਟੋਟਲ ਮਿਲਾ ਕੇ 10 ਕਰੋੜ ਲੀਟਰ ਸਾਫ਼ ਪਾਣੀ ਦੀ ਸਪਲਾਈ ਹੋ ਸਕੇਗੀ। ਇੱਕ ਹੋਰ ਲਾਭ ਇਹ ਹੋਵੇਗਾ ਕਿ ਸੈਂਕੜੇ ਕਿਲੋਮੀਟਰ ਦੂਰ ਤੋਂ ਇੱਥੇ ਆ ਰਿਹਾ ਨਰਮਦਾ ਦਾ ਪਾਣੀ, ਉਸ ਦਾ ਵੀ ਅਸੀਂ ਜ਼ਿਆਦਾ ਸਦਉਪਯੋਗ ਕਰ ਸਕਾਂਗੇ। ਇਹ ਪਾਣੀ ਕੱਛ ਦੇ ਹੋਰ ਜ਼ਿਲ੍ਹਿਆਂ, ਜਿਵੇਂ ਰਾਪਰ, ਭਚਾਊ, ਗਾਂਧੀਧਾਮ ਅਤੇ ਅੰਜਾਰ ਨੂੰ ਸੁਚਾਰੂ ਰੂਪ ਨਾਲ ਮਿਲ ਸਕੇਗਾ। 

 

ਸਾਥੀਓ,

 

ਕੱਛ ਦੇ ਇਲਾਵਾ ਦਹੇਜ, ਦਵਾਰਕਾ, ਘੋਘਾ ਭਾਵਨਗਰ, ਗੀਰ ਸੋਮਨਾਥ ਉੱਥੇ ਵੀ ਅਜਿਹੇ ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਹੋਣ ਜਾ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਸਮੁੰਦਰ ਕਿਨਾਰੇ ਵਸੇ ਦੂਜੇ ਰਾਜਾਂ ਨੂੰ ਵੀ ਮਾਂਡਵੀ ਦਾ ਇਹ ਪਲਾਂਟ ਨਵੀਂ ਪ੍ਰੇਰਣਾ ਦੇਵੇਗਾ, ਉਨ੍ਹਾਂ ਨੂੰ ਉਤਸ਼ਾਹਿਤ ਕਰੇਗਾ। 

 

ਭਾਈਓ ਅਤੇ ਭੈਣੋਂ,

 

ਸਮੇਂ ਅਤੇ ਜ਼ਰੂਰਤ ਨਾਲ ਬਦਲਾਅ ਕਰਨਾ, ਇਹੀ ਕੱਛ ਦੀ, ਗੁਜਰਾਤ ਦੀ ਤਾਕਤ ਹੈ। ਅੱਜ ਗੁਜਰਾਤ ਦੇ ਕਿਸਾਨ, ਇੱਥੋਂ ਦੇ ਪਸ਼ੂ ਪਾਲਕ, ਇੱਥੋਂ ਦੇ ਸਾਡੇ ਮਛੇਰੇ ਸਾਥੀ, ਪਹਿਲਾਂ ਤੋਂ ਕਿਧਰੇ ਬਿਹਤਰ ਸਥਿਤੀ ਵਿੱਚ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਇੱਥੇ ਖੇਤੀ ਦੀ ਪਰੰਪਰਾ ਨੂੰ ਆਧੁਨਿਕਤਾ ਨਾਲ ਜੋੜਿਆ ਗਿਆ, ਫਸਲਾਂ ਦੀ ਵਿਭਿੰਨਤਾ ’ਤੇ ਫੋਕਸ ਕੀਤਾ ਗਿਆ। ਕੱਛ ਸਮੇਤ ਗੁਜਰਾਤ ਵਿੱਚ ਕਿਸਾਨ ਜ਼ਿਆਦਾ ਡਿਮਾਂਡ ਅਤੇ ਜ਼ਿਆਦਾ ਕੀਮਤ ਵਾਲੀਆਂ ਫਸਲਾਂ, ਉਨ੍ਹਾਂ ਵੱਲ ਮੁੜ ਗਏ ਅਤੇ ਅੱਜ ਉਸ ਵਿੱਚ ਅੱਗੇ ਵਧ ਰਹੇ ਹਨ। ਹੁਣ ਇੱਥੇ ਸਾਡੇ ਕੱਛ ਵਿੱਚ ਇਹ ਦੇਖੋ, ਇੱਥੋਂ ਦੇ ਖੇਤੀ ਉਤਪਾਦ ਵਿਦੇਸ਼ਾਂ ਵਿੱਚ ਐਕਸਪੋਰਟ ਹੋਣ, ਕੀ ਕਿਸੇ ਨੇ ਕਦੇ ਸੋਚਿਆ ਸੀ, ਅੱਜ ਹੋ ਰਹੇ ਹਨ, ਇੱਥੋਂ ਖਜ਼ੂਰ, ਇੱਥੇ ਕਮਲਮ ਅਤੇ ਡਰੈਗਨ ਫਰੂਟ ਜਿਹੇ ਉਤਪਾਦਾਂ ਦੀ ਖੇਤੀ ਜ਼ਿਆਦਾ ਹੋਣ ਲੱਗੀ ਹੈ। ਸਿਰਫ਼ ਡੇਢ ਦਹਾਕੇ ਵਿੱਚ ਗੁਜਰਾਤ ਵਿੱਚ ਖੇਤੀ ਉਤਪਾਦਨ ਵਿੱਚ ਡੇਢ ਗੁਣਾ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।

 

ਭਾਈਓ ਅਤੇ ਭੈਣੋਂ,

 

ਗੁਜਰਾਤ ਵਿੱਚ ਖੇਤੀ ਸੈਕਟਰ ਮਜ਼ਬੂਤ ਹੋਣ ਦਾ ਇੱਕ ਹੋਰ ਵੱਡਾ ਕਾਰਨ ਇਹ ਰਿਹਾ ਕਿ ਇੱਥੇ ਬਾਕੀ ਉਦਯੋਗਾਂ ਦੀ ਤਰ੍ਹਾਂ ਹੀ ਖੇਤੀ ਨਾਲ ਜੁੜੇ ਵਪਾਰ ਵਿੱਚ ਵੀ ਸਰਕਾਰ ਟੰਗ ਨਹੀਂ ਉੜਾਉਂਦੀ, ਦਖਲ ਨਹੀਂ ਦਿੰਦੀ ਹੈ। ਸਰਕਾਰ ਆਪਣਾ ਦਖਲ ਬਹੁਤ ਸੀਮਤ ਰੱਖਦੀ ਹੈ, ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਅੱਜ ਅਸੀਂ ਦੇਖਦੇ ਹਾਂ ਕਿ ਡੇਅਰੀ ਅਤੇ ਫਿਸ਼ਰੀਜ਼ ਇਸ ਨਾਲ ਜੁੜੇ ਦੋ ਸੈਕਟਰ ਅਜਿਹੇ ਹਨ, ਜਿਨ੍ਹਾਂ ਦਾ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਬਹੁਤ ਘੱਟ ਲੋਕਾਂ ਨੇ ਇਸ ਦੀ ਸਟਡੀ ਕੀਤੀ ਹੈ, ਬਹੁਤ ਘੱਟ ਲੋਕ ਇਸ ਨੂੰ ਲਿਖਦੇ ਹਨ। ਗੁਜਰਾਤ ਵਿੱਚ ਵੀ ਦੁੱਧ ਅਧਾਰਿਤ ਉਦਯੋਗਾਂ ਦਾ ਵਿਆਪਕ ਪਸਾਰ ਇਸ ਲਈ ਹੋਇਆ ਕਿਉਂਕਿ ਇਸ ਵਿੱਚ ਸਰਕਾਰ ਵੱਲੋਂ ਪਾਬੰਦੀਆਂ ਘੱਟ ਤੋਂ ਘੱਟ ਰਹੀਆਂ। ਸਰਕਾਰ ਜ਼ਰੂਰੀ ਸਹੂਲਤ ਦਿੰਦੀ ਹੈ, ਬਾਕੀ ਦਾ ਕੰਮ ਜਾਂ ਤਾਂ Co-operatives ਸੈਕਟਰ ਵਾਲੇ ਕਰਦੇ ਹਨ, ਜਾਂ ਤਾਂ ਸਾਡੇ ਕਿਸਾਨ ਭਾਈ-ਭੈਣ ਕਰਦੇ ਹਨ। ਅੱਜ ਅੰਜਾਰ ਦੀ ਸਰਹਦ ਡੇਅਰੀ ਵੀ ਇਸ ਦਾ ਇੱਕ ਉੱਤਮ ਉਦਾਹਰਨ ਹੈ। ਮੈਨੂੰ ਯਾਦ ਹੈ ਕਿ ਕੱਛ ਵਿੱਚ ਡੇਅਰੀ ਹੋਣੀ ਚਾਹੀਦੀ ਹੈ, ਇਸ ਗੱਲ ਨੂੰ ਲੈ ਕੇ ਸ਼ੁਰੂ ਵਿੱਚ ਗੱਲ ਕਰਦੇ ਸੀ ਤਾਂ ਜਿਸ ਨਾਲ ਮਿਲਾਂ ਸਭ ਨਿਰਾਸ਼ਾ ਦੀਆਂ ਗੱਲਾਂ ਕਰਦੇ ਸਨ। ਇੱਥੇ ਕੀ, ਠੀਕ ਹੈ ਥੋੜ੍ਹਾ ਬਹੁਤ ਅਸੀਂ ਇੱਧਰ-ਉੱਧਰ ਕਰ ਦਿੰਦੇ ਹਾਂ। ਮੈਂ ਕਿਹਾ ਭਾਈ ਛੋਟੇ ਤੋਂ ਵੀ ਸ਼ੁਰੂ ਕਰਨਾ ਹੈ। ਦੇਖਦੇ ਹਾਂ ਕੀ ਹੁੰਦਾ ਹੈ, ਉਹ ਛੋਟਾ ਜਿਹਾ ਕੰਮ ਅੱਜ ਕਿੱਥੇ ਪਹੁੰਚ ਗਿਆ ਦੇਖੋ। ਇਸ ਡੇਅਰੀ ਨੇ ਕੱਛ ਦੇ ਪਸ਼ੂ ਪਾਲਕਾਂ ਦਾ ਜੀਵਨ ਬਦਲਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਕੁਝ ਸਾਲ ਪਹਿਲਾਂ ਤੱਕ ਕੱਛ ਤੋਂ ਹੋਰ ਵੀ ਬਹੁਤ ਘੱਟ ਮਾਤਰਾ ਵਿੱਚ ਦੁੱਧ ਨੂੰ ਪ੍ਰੋਸੈਸਿੰਗ ਲਈ ਗਾਂਧੀਨਗਰ ਦੀ ਡੇਅਰੀ ਵਿੱਚ ਲਿਆਇਆ ਜਾਂਦਾ ਸੀ, ਪਰ ਹੁਣ ਊਹੀ ਪ੍ਰੋਸੈਸਿੰਗ ਅੰਜਾਰ ਦੇ ਡੇਅਰੀ ਪਲਾਂਟ ਵਿੱਚ ਹੋ ਰਹੀ ਹੈ। ਇਸ ਨਾਲ ਹਰ ਦਿਨ ਟਰਾਂਸਪੋਰਟੇਸ਼ਨ ਵਿੱਚ ਹੀ ਕਿਸਾਨਾਂ ਦੇ ਲੱਖਾਂ ਰੁਪਏ ਬਚ ਰਹੇ ਹਨ। ਹੁਣ ਸਰਹਦ ਡੇਅਰੀ ਦੇ ਆਟੋਮੈਟਿਕ ਪਲਾਂਟ ਦੀ ਸਮਰੱਥਾ ਹੋਰ ਵਧਣ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇੱਥੋਂ ਦਾ ਡੇਅਰੀ ਪਲਾਂਟ ਹਰ ਦਿਨ 2 ਲੱਖ ਲੀਟਰ ਜ਼ਿਆਦਾ ਦੁੱਧ ਦੀ ਪ੍ਰਸੈੱਸਿੰਗ ਕਰੇਗਾ। ਇਸ ਦਾ ਆਸਪਾਸ ਦੇ ਜ਼ਿਲ੍ਹਿਆਂ ਦੇ ਪਸ਼ੂ ਪਾਲਕਾਂ ਨੂੰ ਬਹੁਤ ਲਾਭ ਹੋਵੇਗਾ। ਇਹੀ ਨਹੀਂ, ਨਵੇਂ ਪਲਾਂਟ ਵਿੱਚ ਦਹੀਂ, ਬਟਰ ਮਿਲਕ, ਲੱਸੀ ਮੱਖਣ, ਖੋਇਆ ਵਰਗੇ ਅਨੇਕ ਮਿਲਕ ਪ੍ਰੋਡਕਟਸ ਵਿੱਚ ਵੈਲਿਊ ਐਡੀਸ਼ਨ ਵੀ ਸੰਭਵ ਹੋ ਸਕੇਗੀ। 

 

ਸਾਥੀਓ,

 

ਡੇਅਰੀ ਸੈਕਟਰ ਵਿੱਚ ਜਿਨ੍ਹਾਂ ਪਸ਼ੂ ਪਾਲਕਾਂ ਨੂੰ ਲਾਭ ਹੋ ਰਿਹਾ ਹੈ, ਉਸ ਵਿੱਚੋਂ ਜ਼ਿਆਦਾਤਰ ਛੋਟੇ ਕਿਸਾਨ ਹੀ ਹਨ। ਕਿਸੇ ਕੋਲ 3-4 ਪਸ਼ੂ ਹਨ, ਕਿਸੇ ਕੋਲ 5-7  ਅਤੇ ਅਜਿਹਾ ਕਰੀਬ-ਕਰੀਬ ਪੂਰੇ ਦੇਸ਼ ਵਿੱਚ ਹੀ ਹੈ। ਇੱਥੇ ਕੱਛ ਦੀ ਬੰਨੀ ਮੱਝ ਤਾਂ ਦੁਨੀਆ ਵਿੱਚ ਆਪਣਾ ਨਾਮ ਕਮਾ ਰਹੀ ਹੈ। ਕੱਛ ਵਿੱਚ ਤਾਪਮਾਨ ਚਾਹੇ 45 ਡਿਗਰੀ ਹੋਵੇ ਜਾਂ ਫਿਰ ਤਾਮਪਾਨ ਜ਼ੀਰੋ ਤੋਂ ਹੇਠ ਹੋਵੇ, ਬੰਨੀ ਮੱਝ ਅਰਾਮ ਨਾਲ ਸਭ ਕੁਝ ਸਹਿੰਦੀ ਹੈ ਅਤੇ ਬਹੁਤ ਮੌਜ ਨਾਲ ਰਹਿੰਦੀ ਹੈ। ਇਸ ਨੂੰ ਪਾਣੀ ਵੀ ਘੱਟ ਚਾਹੀਦਾ ਹੈ ਅਤੇ ਚਾਰੇ ਲਈ ਦੂਰ-ਦੂਰ ਤੱਕ ਚੱਲ ਕੇ ਜਾਣ ਵਿੱਚ ਬੰਨੀ ਦੀ ਮੱਝ ਨੂੰ ਕੋਈ ਦਿੱਕਤ ਨਹੀਂ ਹੁੰਦੀ ਹੈ। ਇੱਕ ਦਿਨ ਵਿੱਚ ਇਹ ਮੱਝ ਔਸਤਨ ਕਰੀਬ-ਕਰੀਬ 15 ਲੀਟਰ ਦੁੱਧ ਦਿੰਦੀ ਹੈ ਅਤੇ ਇਸ ਨਾਲ ਸਾਲਾਨਾ ਕਮਾਈ 2 ਤੋਂ 3 ਲੱਖ ਰੁਪਏ ਤੱਕ ਦੀ ਹੁੰਦੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਅਜੇ ਹਾਲ ਹੀ ਵਿੱਚ ਇੱਕ ਬੰਨੀ ਮੱਝ 5 ਲੱਖ ਰੁਪਏ ਤੋਂ ਵੀ ਜ਼ਿਆਦਾ ਵਿੱਚ ਵਿਕੀ ਹੈ। ਦੇਸ਼ ਦੇ ਹੋਰ ਲੋਕ ਸੁਣਦੇ ਹੋਣਗੇ ਉਨ੍ਹਾਂ ਨੂੰ ਹੈਰਾਨੀ ਹੋਵੇਗੀ, ਬੰਨੀ ਦੀ ਮੱਝ 5 ਲੱਖ ਰੁਪਏ, ਯਾਨੀ ਜਿੰਨੇ ਵਿੱਚ 2 ਛੋਟੀਆਂ ਕਾਰਾਂ ਖਰੀਦੀਏ, ਇੰਨੇ ਵਿੱਚ ਬੰਨੀ ਦੀ ਇੱਕ ਮੱਝ ਮਿਲਦੀ ਹੈ।

 

ਸਾਥੀਓ,

 

ਸਾਲ 2010 ਵਿੱਚ ਬੰਨੀ ਮੱਝ ਨੂੰ ਰਾਸ਼ਟਰੀ ਮਾਨਤਾ ਮਿਲੀ ਸੀ। ਅਜ਼ਾਦੀ ਦੇ ਬਾਅਦ ਮੱਝ ਦੀ ਇਹ ਪਹਿਲੀ ਬਰੀਡ ਸੀ ਜਿਸ ਨੂੰ ਰਾਸ਼ਟਰੀ ਪੱਧਰ ’ਤੇ ਇਸ ਤਰ੍ਹਾਂ ਦੀ ਮਾਨਤਾ ਮਿਲੀ।

 

ਸਾਥੀਓ,

 

ਬੰਨੀ ਮੱਝ ਦੇ ਦੁੱਧ ਦਾ ਕਾਰੋਬਾਰ ਅਤੇ ਉਸ ਲਈ ਬਣੀ ਵਿਵਸਥਾ ਇੱਥੇ ਕੱਛ ਵਿੱਚ ਬਹੁਤ ਸਫਲ ਰਹੀ ਹੈ। ਦੇਸ਼ ਵਿੱਚ ਬਾਕੀ ਜਗ੍ਹਾ ’ਤੇ ਵੀ ਦੁੱਧ ਉਤਪਾਦਕ ਅਤੇ ਦੁੱਧ ਦਾ ਕਾਰੋਬਾਰ ਕਰਨ ਵਾਲਾ ਪ੍ਰਾਈਵੇਟ ਅਤੇ ਕੋਅਪਰੇਟਿਵ ਸੈਕਟਰ, ਦੋਵੇਂ ਇੱਕ ਦੂਜੇ ਨਾਲ ਜੁੜੇ ਹਨ ਅਤੇ ਇੱਕ ਬਿਹਤਰੀਨ ਸਪਲਾਈ ਚੇਨ ਉਨ੍ਹਾਂ ਨੇ ਖੜ੍ਹੀ ਕੀਤੀ ਹੈ। ਇਸ ਤਰ੍ਹਾਂ ਫਲ-ਸਬਜ਼ੀ ਨਾਲ ਜੁੜੇ ਕਾਰੋਬਾਰ ਵਿੱਚ ਵੀ ਜ਼ਿਆਦਾਤਰ ਬਜ਼ਾਰਾਂ ’ਤੇ ਸਰਕਾਰਾਂ ਦਾ ਸਿੱਧਾ ਦਖਲ ਨਹੀਂ ਹੈ। 

 

ਸਾਥੀਓ,

 

ਇਹ ਉਦਾਹਰਨ ਮੈਂ ਵਿਸਥਾਰ ਨਾਲ ਇਸ ਲਈ ਦੇ ਰਿਹਾ ਹਾਂ ਕਿਉਂਕਿ ਅੱਜ-ਕੱਲ੍ਹ ਦਿੱਲੀ ਦੇ ਆਸਪਾਸ ਕਿਸਾਨਾਂ ਨੂੰ ਭਰਮਾਉਣ ਦੀ ਵੱਡੀ ਸਾਜ਼ਿਸ਼ ਚੱਲ ਰਹੀ ਹੈ। ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਨਵੇਂ ਖੇਤੀਬਾੜੀ ਸੁਧਾਰਾਂ ਦੇ ਬਾਅਦ ਕਿਸਾਨਾਂ ਦੀ ਜ਼ਮੀਨ ’ਤੇ ਦੂਜੇ ਕਬਜ਼ਾ ਕਰ ਲੈਣਗੇ।

 

ਭਾਈਓ, ਭੈਣੋਂ,

 

ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ, ਕੀ ਕੋਈ ਡੇਅਰੀਵਾਲਾ ਤੁਹਾਡੇ ਤੋਂ ਦੁੱਧ ਲੈਣ ਦਾ ਕੰਟਰੈਕਟ ਕਰਦਾ ਹੈ ਤਾਂ ਕੀ ਤੁਹਾਡੀ ਗਾਂ-ਮੱਝ ਲੈ ਜਾਂਦਾ ਹੈ? ਕੋਈ ਫਲ-ਸਬਜ਼ੀ ਖਰੀਦਣ ਦਾ ਉੱਦਮ ਕਰਦਾ ਹੈ ਤਾਂ ਕੀ ਤੁਹਾਡੀ ਜ਼ਮੀਨ ਲੈ ਜਾਂਦਾ ਹੈ, ਕੀ ਤੁਹਾਡੀ ਪ੍ਰਾਪਰਟੀ ਚੁੱਕ ਕੇ ਲੈ ਜਾਂਦਾ ਹੈ?

 

ਸਾਥੀਓ,

 

ਸਾਡੇ ਦੇਸ਼ ਵਿੱਚ ਡੇਅਰੀ ਉਦਯੋਗ ਦਾ ਯੋਗਦਾਨ, ਖੇਤੀਬਾੜੀ ਅਰਥਵਿਵਸਥਾ ਦੇ ਕੁੱਲ ਮੁੱਲ ਵਿੱਚ 25 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ।

 

ਇਹ ਯੋਗਦਾਨ ਕਰੀਬ-ਕਰੀਬ 8 ਲੱਖ ਕਰੋੜ ਰੁਪਏ ਹੁੰਦਾ ਹੈ। ਦੁੱਧ ਉਤਪਾਦਨ ਦਾ ਕੁੱਲ ਮੁੱਲ, ਅਨਾਜ ਅਤੇ ਦਾਲ ਦੇ ਕੁੱਲ ਮੁੱਲ ਤੋਂ ਵੀ ਜ਼ਿਆਦਾ ਹੁੰਦਾ ਹੈ। ਇਸ ਵਿਵਸਥਾ ਵਿੱਚ ਪਸ਼ੂ ਪਾਲਕਾਂ ਨੂੰ ਅਜ਼ਾਦੀ ਮਿਲੀ ਹੋਈ ਹੈ। ਅੱਜ ਦੇਸ਼ ਪੁੱਛ ਰਿਹਾ ਹੈ ਕਿ ਅਜਿਹੀ ਹੀ ਅਜ਼ਾਦੀ ਅਨਾਜ ਅਤੇ ਦਾਲ ਪੈਦਾ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕਿਉਂ ਨਹੀਂ ਮਿਲਣੀ ਚਾਹੀਦੀ?

 

ਸਾਥੀਓ,

 

ਹਾਲ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਦੀ ਮੰਗ, ਸਾਲਾਂ ਤੋਂ ਕੀਤੀ ਜਾ ਰਹੀ ਸੀ। ਅਨੇਕ ਕਿਸਾਨ ਸੰਗਠਨ ਵੀ ਪਹਿਲਾਂ ਹੀ ਮੰਗ ਕਰਦੇ ਸਨ ਕਿ ਅਨਾਜ ਨੂੰ ਕਿਧਰੇ ਵੀ ਵੇਚਣ ਦਾ ਵਿਕਲਪ ਦਿੱਤਾ ਜਾਵੇ। ਅੱਜ ਜੋ ਲੋਕ ਵਿਰੋਧ ਵਿੱਚ ਬੈਠ ਕੇ ਕਿਸਾਨਾਂ ਨੂੰ ਭੜਕਾ ਰਹੇ ਹਨ, ਉਹ ਵੀ ਆਪਣੀ ਸਰਕਾਰ ਦੇ ਸਮੇਂ, ਇਨ੍ਹਾਂ ਖੇਤੀਬਾੜੀ ਸੁਧਾਰਾਂ ਦੇ ਸਮਰਥਨ ਵਿੱਚ ਸਨ, ਲੇਕਿਨ ਆਪਣੀ ਸਰਕਾਰ ਦੇ ਰਹਿੰਦੇ ਉਹ ਫੈਸਲਾ ਨਹੀਂ ਲੈ ਸਕੇ, ਕਿਸਾਨਾਂ ਨੂੰ ਝੂਠੇ ਦਿਲਾਸੇ ਦਿੰਦੇ ਰਹੇ। ਅੱਜ ਜਦੋਂ ਦੇਸ਼ ਨੇ ਇਹ ਇਤਿਹਾਸਿਕ ਕਦਮ ਚੁੱਕ ਲਿਆ ਤਾਂ ਇਹੀ ਲੋਕ ਕਿਸਾਨਾਂ ਨੂੰ ਭਰਮਾਉਣ ਵਿੱਚ ਜੁਟ ਗਏ ਹਨ। ਮੈਂ ਆਪਣੇ ਕਿਸਾਨ ਭਾਈ-ਭੈਣਾਂ ਨੂੰ ਫਿਰ ਇੱਕ ਵਾਰ ਕਹਿ ਰਿਹਾ ਹਾਂ, ਵਾਰ-ਵਾਰ ਦੁਹਰਾਉਂਦਾ ਹਾਂ ਕਿ ਉਨ੍ਹਾਂ ਦੇ ਹਰ ਡਰ ਦੇ ਸਮਾਧਾਨ ਲਈ ਸਰਕਾਰ ਚੌਵੀ ਘੰਟੇ ਤਿਆਰ ਹੈ। ਕਿਸਾਨਾਂ ਦਾ ਹਿਤ, ਪਹਿਲੇ ਦਿਨ ਤੋਂ ਸਾਡੀ ਸਰਕਾਰ ਦੀਆਂ ਸਰਵੋਤਮ ਤਰਜੀਹਾਂ ਵਿੱਚੋਂ ਇੱਕ ਰਿਹਾ ਹੈ। ਖੇਤੀ ’ਤੇ ਕਿਸਾਨਾਂ ਦਾ ਖਰਚ ਘੱਟ ਹੋਵੇ, ਉਨ੍ਹਾਂ ਨੂੰ ਨਵੇਂ ਨਵੇਂ ਵਿਕਲਪ ਮਿਲਣ, ਉਨ੍ਹਾਂ ਦੀ ਆਮਦਨ ਵਧੇ, ਕਿਸਾਨਾਂ ਦੀਆਂ ਮੁਸ਼ਕਿਲਾਂ ਘੱਟ ਹੋਣ, ਇਸ ਲਈ ਅਸੀਂ ਨਿਰੰਤਰ ਕੰਮ ਕੀਤਾ ਹੈ। ਮੈਨੂੰ ਵਿਸ਼ਵਾਸ ਹੈ, ਸਾਡੀ ਸਰਕਾਰ ਦੀ ਇਮਾਨਦਾਰ ਨੀਤ, ਸਾਡੀ ਸਰਕਾਰ ਦੇ ਇਮਾਨਦਾਰ ਯਤਨ ਅਤੇ ਜਿਸਨੂੰ ਕਰੀਬ-ਕਰੀਬ ਪੂਰੇ ਦੇਸ਼ ਨੇ ਆਸ਼ੀਰਵਾਦ ਦਿੱਤਾ ਹੈ, ਦੇਸ਼ ਦੇ ਹਰ ਕੋਨੇ ਦੇ ਕਿਸਾਨਾਂ ਨੇ ਆਸ਼ੀਰਵਾਦ ਦਿੱਤੇ ਹਨ, ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਭਰ ਦੇ ਕਿਸਾਨਾਂ ਦੇ ਆਸ਼ੀਰਵਾਦ ਦੀ ਇਹ ਤਾਕਤ ਜੋ ਭਰਮ ਫੈਲਾਉਣ ਵਾਲੇ ਲੋਕ ਹਨ, ਜੋ ਰਾਜਨੀਤੀ ਕਰਨ ’ਤੇ ਤੁਰੇ ਹੋਏ ਲੋਕ ਹਨ, ਜੋ ਕਿਸਾਨਾਂ ਦੇ ਮੋਢੇ ’ਤੇ ਬੰਦੂਕਾਂ ਚਲਾ ਰਹੇ ਹਨ, ਦੇਸ਼ ਦੇ ਸਾਰੇ ਜਾਗਰੂਕ ਕਿਸਾਨ ਉਨ੍ਹਾਂ ਨੂੰ ਵੀ ਹਰਾ ਕੇ ਰਹਿਣਗੇ।

 

ਭਾਈਓ ਅਤੇ ਭੈਣੋਂ,

 

ਇਸੀ ਦੇ ਨਾਲ ਮੈਂ ਫਿਰ ਇੱਕ ਵਾਰ ਕੱਛ ਨੂੰ ਅਨੇਕ-ਅਨੇਕ ਵਧਾਈ ਦਿੰਦਾ ਹਾਂ। ਅਜੇ ਕੁਝ ਦੇਰ ਵਿੱਚ, ਜਦੋਂ ਮੈਂ ਇੱਥੇ ਆਇਆ ਹਾਂ ਤਾਂ ਪ੍ਰਲੋਕਤਸਵ ਪ੍ਰਤੀ ਮੇਰਾ ਆਕਰਸ਼ਣ ਤਾਂ ਰਹਿੰਦਾ ਹੀ ਹੈ, ਕੱਛ ਦੀ ਵਿਰਾਸਤ, ਇੱਥੋਂ ਦੀ ਸੰਸਕ੍ਰਿਤੀ ਨੂੰ ਨਮਨ ਕਰ ਰਹੇ ਇੱਕ ਹੋਰ ਪ੍ਰੋਗਰਾਮ ਪ੍ਰਲੋਤਸਵ ਵਿੱਚ ਵੀ ਹਿੱਸਾ ਲਵਾਂਗਾ। ਫਿਰ ਤੋਂ ਇੱਕ ਵਾਰ ਥੋੜ੍ਹਾ ਉਸ ਪਲ ਨੂੰ ਜਿਉਣ ਦਾ ਯਤਨ ਕਰਾਂਗਾ। ਕੱਛ ਦੇ ਵਿਸ਼ਵ ਪ੍ਰਸਿੱਧ White Desert  ਦੀਆਂ ਯਾਦਾਂ ਵੀ ਆਪਣੇ ਨਾਲ ਫਿਰ ਇੱਕ ਵਾਰ ਦਿੱਲੀ ਲੈ ਜਾਵਾਂਗਾ। ਕੱਛ ਵਿਕਾਸ ਦੀਆਂ ਨਵੀਆਂ ਉੱਚਾਈਆਂ ਛੂੰਹਦਾ ਰਹੇ, ਮੇਰੀ ਹਮੇਸ਼ਾ ਇਹੀ ਕਾਮਨਾ ਰਹੇਗੀ। ਮੈਂ ਫਿਰ ਇੱਕ ਵਾਰ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਬਹੁਤ-ਬਹੁਤ ਆਭਾਰ!!

 

*****

 

ਡੀਐੱਸ/ਐੱਸਐੱਚ/ਡੀਕੇ



(Release ID: 1680960) Visitor Counter : 216