ਸੈਰ ਸਪਾਟਾ ਮੰਤਰਾਲਾ
ਸੈਰ-ਸਪਾਟਾ ਮੰਤਰਾਲੇ ਨੇ ਦੇਖੋ ਆਪਣਾ ਦੇਸ਼ ਵੈਬਿਨਾਰ ਲੜੀ ਦੇ ਤਹਿਤ, “ਬਰਡਿੰਗ ਇਨ ਇੰਡੀਆ” ਉੱਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ
Posted On:
12 DEC 2020 8:09PM by PIB Chandigarh
“ਬਰਡਿੰਗ ਇਨ ਇੰਡੀਆ” ਸਿਰਲੇਖ ਉੱਤੇ ਸੈਰ-ਸਪਾਟਾ ਮੰਤਰਾਲੇ ਦੀ ਦੇਖੋ ਆਪਣਾ ਦੇਸ਼ ਵੈਬਿਨਾਰ ਲੜੀ 12 ਦਸੰਬਰ 2020 ਨੂੰ ਹੋਈ ਜੋ ਪੰਛੀਆਂ ਅਤੇ ਭਾਰਤ ਵਿੱਚ ਪੰਛੀਆਂ ਦੇ ਮੌਕਿਆਂ ’ਤੇ ਕੇਂਦ੍ਰਤ ਸੀ। ਭਾਰਤ ਦੀ ਜੈਵ ਵਿਭਿੰਨਤਾ ਵਿਸ਼ਵ ਵਿੱਚ ਸਭ ਤੋਂ ਅਮੀਰ ਵਿੱਚੋਂ ਇੱਕ ਹੈ| ਹਿਮਾਲਿਆ, ਮਾਰੂਥਲ, ਤੱਟ, ਰੇਨਫੌਰਸਟ ਅਤੇ ਖੰਡੀ ਟਾਪੂਆਂ ਸਮੇਤ; ਭਾਰਤ ਧਰਤੀ ਉੱਤੇ ਪਾਏ ਜਾਣ ਵਾਲੇ ਲਗਭਗ ਸਾਰੇ ਖੇਤਰਾਂ ਨੂੰ ਦਰਸਾਉਂਦਾ ਹੈ ਅਤੇ ਇਹ 1300 ਤੋਂ ਵੱਧ ਵਿਦੇਸ਼ੀ ਪੰਛੀਆਂ ਦੀਆਂ ਪ੍ਰਜਾਤੀਆਂ ਦਾ ਘਰ ਹੈ ਅਤੇ ਜੇ ਕੁਝ ਦਾ ਨਾਮ ਲੈਣਾ ਹੋਵੇ ਤਾਂ ਇੱਥੇ ਭਾਰਤੀ ਰੋਲਰ, ਹੌਰਨਬਿਲਸ, ਸਾਰਸ ਕਰੇਨ, ਗ੍ਰੇਟ ਇੰਡੀਅਨ ਬੁਸਟਰਡ, ਵੁੱਡਪੇਕਰਸ, ਕਿੰਗਫਿਸ਼ਰਜ਼ ਅਤੇ ਹੋਰ ਬਹੁਤ ਪੰਛੀ ਇਨ੍ਹਾਂ ਵਿੱਚ ਸ਼ਾਮਲ ਹਨ! ਦੇਖੋ ਆਪਣਾ ਦੇਸ਼ ਵੈਬਿਨਾਰ ਸੀਰੀਜ਼ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੇ ਅਧੀਨ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਹੈ ਅਤੇ ਇਹ ਵਰਚੁਅਲ ਪਲੇਟਫਾਰਮ ਰਾਹੀਂ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਲਗਾਤਾਰ ਫੈਲਾ ਰਹੀ ਹੈ।
ਵੈਬਿਨਾਰ ਦੀ ਅਗਵਾਈ ਸ਼੍ਰੀਮਾਨ ਸੌਰਭ ਸਾਵੰਤ ਨੇ ਕੀਤੀ, ਜੋ ਇੱਕ ਕੁਦਰਤਵਾਦੀ, ਵਾਇਲਡ ਲਾਈਫ ਫ਼ੋਟੋਗ੍ਰਾਫ਼ਰ ਅਤੇ ਇੱਕ ਫਿਲਮ ਨਿਰਮਾਤਾ ਹੈ, ਜਿਸਦੀ ਡੂੰਘੀ ਦਿਲਚਸਪੀ ਛੋਟੇ ਜੀਵ-ਜੰਤੂਆਂ ਦੇ ਅਧਿਐਨ ਕਰਨ ਅਤੇ ਦਸਤਾਵੇਜ਼ ਕਰਨ ਵਿੱਚ ਹੈ। ਉਸ ਦੇ ਖੋਜ ਕਾਰਜ ਵਿੱਚ ਮੁੱਖ ਤੌਰ ਤੇ ਪੰਛੀ, ਜਲਥਲੀ ਜੀਵ ਅਤੇ ਓਡੋਨੇਟਸ ਸ਼ਾਮਲ ਹਨ|
ਭਾਰਤੀ ਸੰਸਕ੍ਰਿਤੀ ਵਿੱਚ ਪੰਛੀ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ| ਮਿਥਿਹਾਸਕ ਕਥਾਵਾਂ ਵਿੱਚ, ਵੱਖ-ਵੱਖ ਪੰਛੀਆਂ ਨੂੰ ਦੇਵਤਿਆਂ ਅਤੇ ਦੇਵੀਆਂ ਦੇ ਵਾਹਨਾਂ ਦੇ ਰੂਪ ਵਿੱਚ ਜੋੜਿਆ ਜਾਂਦਾ ਹੈ| ਪੰਛੀ ਵੀ ਯੁਗਾਂ ਤੋਂ ਮਨੁੱਖ ਦੇ ਬਹੁਤ ਨੇੜੇ ਹਨ ਅਤੇ ਪੱਥਰ ਯੁਗ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਮਨੁੱਖ ਦੇ ਜੀਵਨ ਲਈ ਹਮੇਸ਼ਾਂ ਬਹੁਤ ਪ੍ਰੇਰਣਾਦਾਇਕ ਰਹੇ ਹਨ ਅਤੇ ਪੱਥਰ ਯੁੱਗ ਰਾਕ ਪੇਂਟਿੰਗਜ਼, ਗੁਫਾ ਚਿੱਤਰਾਂ, ਮੁਗਲ ਪੇਂਟਿੰਗਜ਼ ਤੋਂ ਲੈ ਕੇ ਆਧੁਨਿਕ ਯੁੱਗ ਦੀਆਂ ਪੇਂਟਿੰਗਜ਼ ਵਿੱਚ ਪੰਛੀ ਹਮੇਸ਼ਾ ਅਟੁੱਟ ਅੰਗ ਰਹੇ ਹਨ|
ਪੰਛੀ ਆਰਕਟਿਕ ਤੋਂ ਲੈ ਕੇ ਅੰਟਾਰਕਟਿਕਾ ਤੱਕ ਹਰ ਜਗ੍ਹਾ ਵੱਖੋ-ਵੱਖਰੇ ਮੌਸਮ ਦੀਆਂ ਸਥਿਤੀਆਂ, ਭਿੰਨ-ਭਿੰਨ ਜੈਵਿਕ ਵਿਭਿੰਨਤਾਵਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਏ ਜਾਂਦੇ ਹਨ| ਬਰਡਿੰਗ ਨਾ ਸਿਰਫ ਸਾਡੀ ਸਮਝ ਨੂੰ ਤਿੱਖਾ ਕਰਦੀ ਹੈ ਬਲਕਿ ਇਹ ਸਾਨੂੰ ਕੁਦਰਤ ਦੇ ਨੇੜੇ ਵੀ ਲਿਆਉਂਦੀ ਹੈ| ਕੁਦਰਤ ਦੀ ਸਿੱਖਿਆ ਬਹੁਤ ਮਹੱਤਵਪੂਰਨ ਹੈ| ਯਾਤਰਾ ਦਾ ਉਤਸ਼ਾਹ ਰੱਖਣ ਵਾਲਾ ਹਮੇਸ਼ਾ ਸਥਾਨਕ ਸੱਭਿਆਚਾਰ ਨੂੰ ਦੇਖਦਾ ਅਤੇ ਸਮਝਦਾ ਹੈ, ਸਥਾਨਕ ਭਾਈਚਾਰਿਆਂ ਦੇ ਨਾਲ ਰਹਿੰਦਾ ਅਤੇ ਉਨ੍ਹਾਂ ਦੇ ਆਲੇ ਦੁਆਲੇ ਦਾ ਅਧਿਐਨ ਕਰਦਾ ਹੈ, ਖਾਣ-ਪੀਣ ਦੀਆਂ ਆਦਤਾਂ, ਜਾਨਵਰਾਂ ਦੀ ਟਰੈਕਿੰਗ, ਪੰਛੀਆਂ ਦੀਆਂ ਆਵਾਜ਼ਾਂ ਤੋਂ ਉਨ੍ਹਾਂ ਦਾ ਪਤਾ ਲਗਾਉਂਦਾ ਹੈ, ਮਾਰਗਾਂ ਦੀ ਨਿਸ਼ਾਨੀ ਕਰਦਾ ਹੈ ਜਾਂ ਦਰਖਤਾਂ ’ਤੇ ਖੁਰਚਦਾ ਹੈ| ਇਹ ਤਜ਼ਰਬਿਆਂ ਦੀ ਇੱਕ ਸ਼ਾਨਦਾਰ ਦੁਨੀਆ ਹੈ| ਬਰਡਿੰਗ ਇੱਕ ਅਜਿਹੀ ਗਤੀਵਿਧੀ ਹੈ ਜੋ ਸਾਨੂੰ ਕੁਦਰਤ ਅਤੇ ਸਥਾਨਕ ਭਾਈਚਾਰਿਆਂ ਦੇ ਵਧੇਰੇ ਨਜ਼ਦੀਕ ਲਿਆਉਣ ਵਿੱਚ ਸਹਾਇਤਾ ਕਰਦੀ ਹੈ|
ਦੁਨੀਆ ਵਿੱਚ ਪੰਛੀਆਂ ਦੀਆਂ ਲਗਭਗ 11,000 ਪ੍ਰਜਾਤੀਆਂ ਹਨ ਅਤੇ 1300 ਤੋਂ ਵੱਧ ਪ੍ਰਜਾਤੀਆਂ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ। ਬਰਡਿੰਗ ਸੈਰ-ਸਪਾਟਾ ਵਿਸ਼ਵ ਭਰ ਵਿੱਚ ਅਰਬਾਂ ਡਾਲਰ ਦਾ ਉਦਯੋਗ ਹੈ| ਬਰਡਿੰਗ ਦੇ ਮੁੱਖ ਉਦੇਸ਼ ਲਈ ਲੱਖਾਂ ਅੰਤਰਰਾਸ਼ਟਰੀ ਯਾਤਰਾਵਾਂ ਹਰ ਸਾਲ ਕਰੀਆਂ ਜਾਂਦੀਆਂ ਹਨ ਅਤੇ ਟ੍ਰਾਂਸ ਹਿਮਾਲਿਆ ਤੋਂ ਲੈ ਕੇ ਰੇਗਿਸਤਾਨ, ਪੱਛਮੀ ਘਾਟ, ਡੇਕਨ ਪ੍ਰਾਇਦੀਪ, ਵੱਡੇ ਮੈਦਾਨ, ਉੱਤਰ-ਪੂਰਬ ਖੇਤਰ ਅਤੇ ਟਾਪੂਆਂ ਤੱਕ ਵੱਖ-ਵੱਖ ਇਲਾਕਿਆਂ ਦੀ ਵਿਭਿੰਨ ਬਾਇਓਗ੍ਰਾਫੀ ਕਾਰਨ ਭਾਰਤ ਵਿੱਚ ਇਸਦੀ ਇੱਕ ਵੱਡੀ ਸੰਭਾਵਨਾ ਹੈ| ਭਾਰਤ ਥਣਧਾਰੀ ਜਾਨਵਰਾਂ, ਪੰਛੀਆਂ, ਰਿੰਗਣ ਵਾਲੇ ਜੀਵਾਂ, ਜਲਥਲੀ ਜੀਵਾਂ ਅਤੇ ਤਿਤਲੀਆਂ ਦੀਆਂ ਲਗਭਗ 91,000 ਪ੍ਰਜਾਤੀਆਂ ਦਾ ਘਰ ਹੈ| ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਦੁਆਰਾ ਪ੍ਰਜਾਤੀਆਂ, ਵਾਤਾਵਰਣ ਦੀ ਰੱਖਿਆ ਅਤੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।
ਕਿਸੇ ਨੇ ਸਹੀ ਕਿਹਾ ਹੈ ਕਿ “ਬਰਡਿੰਗ ਕੁਦਰਤ ਦੇ ਰੰਗਮੰਚ ਲਈ ਤੁਹਾਡੀ ਜ਼ਿੰਦਗੀ ਭਰ ਦੀ ਟਿਕਟ ਹੈ!” ਪੰਛੀਆਂ ਦੇ ਰਸਮੀ ਵਿਗਿਆਨਕ ਅਧਿਐਨ ਨੂੰ ‘ਓਰਨੀਥੋਲੋਜੀ’ ਕਿਹਾ ਜਾਂਦਾ ਹੈ| ਪੰਛੀ ਨਿਰੀਖਣ ਵਿੱਚ ਪੰਛੀਆਂ ਦੀ ਪਛਾਣ ਕਰਨਾ ਅਤੇ ਮਨੋਰੰਜਨ ਲਈ ਉਨ੍ਹਾਂ ਦੇ ਵਿਵਹਾਰ ਨੂੰ ਸਮਝਣਾ ਸ਼ਾਮਲ ਹੁੰਦਾ ਹੈ| ਇਹ ਦਿਲਚਸਪ ਸ਼ੌਕ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ ਅਤੇ ਸਾਰੇ ਉਮਰ ਸਮੂਹਾਂ ਦੁਆਰਾ ਇਸਦਾ ਆਨੰਦ ਲਿਆ ਜਾਂਦਾ ਹੈ|
ਵਧੀਕ ਡਾਇਰੈਕਟਰ ਜਨਰਲ ਰੁਪਿੰਦਰ ਬਰਾੜ ਨੇ ਵੈਬਿਨਾਰ ਨੂੰ ਸਮੇਟਦਿਆਂ ਇਹ ਦੱਸਿਆ ਕਿ ਭਾਰਤ ਦੀ ਜੈਵ ਵਿਭਿੰਨਤਾ ਅਤੇ ਸੈਰ ਸਪਾਟਾ ਸਾਨੂੰ ਸਥਾਨਕ ਭਾਈਚਾਰਿਆਂ ਨਾਲ ਕਿਵੇਂ ਜੋੜਦਾ ਹੈ। ਇਹ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੀ ਮਹੱਤਤਾ ਨੂੰ ਦਰਸ਼ਾਉਂਦਾ ਹੈ ਜੋ ਵੱਖ-ਵੱਖ ਸਥਾਨਕ ਭਾਈਚਾਰਿਆਂ ਨਾਲ ਜੋੜਦਾ ਹੈ, ਉਨ੍ਹਾਂ ਦੇ ਸੱਭਿਆਚਾਰ ਅਤੇ ਪਕਵਾਨ ਆਦਿ ਨੂੰ ਸਮਝਦਾ ਹੈ ਅਤੇ ਇਸ ਵਿੱਚ ਇੱਕ ਯਾਤਰੀ ਨੂੰ ਪ੍ਰਾਪਤ ਹੋਇਆ ਤਜਰਬਾ ਹੈਰਾਨੀਜਨਕ ਹੁੰਦਾ ਹੈ|
ਦੇਖੋ ਆਪਣਾ ਦੇਸ਼ ਵੈਬਿਨਾਰ ਸੀਰੀਜ਼ ਨੈਸ਼ਨਲ ਈ ਗਵਰਨੈਂਸ ਵਿਭਾਗ, ਇਲੈਕਟ੍ਰਾਨਿਕਸ ਅਤੇ ਇਨਫਾਰਮੇਸ਼ਨ ਤਕਨਾਲੋਜੀ ਮੰਤਰਾਲੇ ਦੇ ਨਾਲ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤੀ ਗਈ ਹੈ| ਵੈਬਿਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/ ’ਤੇ ਉਪਲਬਧ ਹਨ ਅਤੇ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ ’ਤੇ ਵੀ ਉਪਲਬਧ ਹਨ|
ਅਗਲਾ ਵੈਬਿਨਾਰ ਭਾਰਤ ਵਿੱਚ ਅਡਵੈਂਚਰ/ ਸਾਹਸ ਦੇ ਮੌਕਿਆਂ ’ਤੇ ਹੈ ਅਤੇ ਇਹ 19 ਦਸੰਬਰ, 2020 ਨੂੰ ਸਵੇਰੇ 11.00 ਵਜੇ ਤਹਿ ਕੀਤਾ ਗਿਆ ਹੈ|
*******
ਐੱਨਬੀ / ਕੇਪੀ / ਓਏ
(Release ID: 1680317)
Visitor Counter : 199