ਉਪ ਰਾਸ਼ਟਰਪਤੀ ਸਕੱਤਰੇਤ

ਸਿਹਤ ਸਕੱਤਰ ਨੇ ਉਪ ਰਾਸ਼ਟਰਪਤੀ ਨੂੰ ਏਲੁਰੂ ਵਿੱਚ ਤਾਜ਼ਾ ਸਿਹਤ ਸਥਿਤੀ ਬਾਰੇ ਜਾਣਕਾਰੀ ਦਿੱਤੀ

ਨਵੇਂ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ - ਸਕੱਤਰ ਨੇ ਉਪ ਰਾਸ਼ਟਰਪਤੀ ਨੂੰ ਦੱਸਿਆ

Posted On: 12 DEC 2020 6:22PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਅਤੇ ਸੰਯੁਕਤ ਸਕੱਤਰ ਸ਼੍ਰੀ ਲਵ ਅਗਰਵਾਲ ਨੇ ਉਪ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਨਿਵਾਸ ਵਿਖੇ ਅੱਜ ਆਂਧਰ ਪ੍ਰਦੇਸ਼ ਦੇ ਏਲੁਰੂ ਵਿਖੇ ਕਈ ਲੋਕਾਂ ਨੂੰ ਇੱਕ ਅਣਜਾਣ ਬਿਮਾਰੀ ਨਾਲ ਹਸਪਤਾਲ ਵਿੱਚ ਭਰਤੀ ਕਰਵਾਉਣ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਉੱਥੇ ਲੋਕਾਂ ਨੂੰ ਕਥਿਤ ਤੌਰ 'ਤੇ ਚੱਕਰ ਆਉਣ, ਬੇਹੋਸ਼ੀ, ਸਿਰਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਸੀ। 

ਇਸ ਤੋਂ ਬਾਅਦ, ਉਪ-ਰਾਸ਼ਟਰਪਤੀ ਦੁਆਰਾ ਕੇਂਦਰੀ ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ ਨਾਲ ਸਥਿਤੀ ਬਾਰੇ ਗੱਲਬਾਤ ਕਰਨ ਉਪਰੰਤ, 8 ਦਸੰਬਰ, 2020 ਨੂੰ ਕੇਂਦਰ ਸਰਕਾਰ ਨੇ ਡਾਕਟਰੀ ਮਾਹਰਾਂ ਦੀ ਇੱਕ ਟੀਮ ਨੂੰ ਏਲੁਰੂ ਭੇਜਿਆ।

ਸਿਹਤ ਸਕੱਤਰ ਨੇ ਸ਼੍ਰੀ ਨਾਇਡੂ ਨੂੰ ਕੇਂਦਰੀ ਕਮੇਟੀ ਦੀਆਂ ਮੁਢਲੀਆਂ ਖੋਜਾਂ ਬਾਰੇ ਦੱਸਿਆ ਜਿਨ੍ਹਾਂ ਨੇ ਏਲੁਰੂ ਵਿੱਚ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਹੈ। ਸਕੱਤਰ ਨੇ ਕਿਹਾ ਕਿ ਕੇਂਦਰੀ ਟੀਮ ਦੇ ਦਿੱਲੀ ਵਾਪਸ ਆਉਣ ਬਾਰੇ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਉਸ ਅਨੁਸਾਰ ਲੋੜੀਂਦੀ ਅਡਵਾਈਜ਼ਰੀ ਜਾਰੀ ਕੀਤੀ ਜਾਏਗੀ।

ਉਪ ਰਾਸ਼ਟਰਪਤੀ ਨੂੰ ਦੱਸਿਆ ਗਿਆ ਕਿ ਏਲੁਰੂ ਵਿੱਚ ਨਵੇਂ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ ਅਤੇ 11 ਦਸੰਬਰ, 2020 ਨੂੰ ਸਿਰਫ 02 ਨਵੇਂ ਕੇਸ ਮਿਲੇ ਹਨ। ਸ਼੍ਰੀ ਨਾਇਡੂ ਨੇ ਸਿਹਤ ਸਕੱਤਰ ਨੂੰ ਸਥਿਤੀ ‘ਤੇ ਨਜ਼ਰ ਰੱਖਣ ਅਤੇ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਕਰਨ ਲਈ ਕਿਹਾ। 

 

                                                             ****

ਐੱਮਐੱਸ/ਆਰਕੇ/ਡੀਪੀ



(Release ID: 1680293) Visitor Counter : 149