ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ਵਰਧਨ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਨਵੋਕੇਸ਼ਨ ਸਮਾਰੋਹ ਮੌਕੇ ਡਿਜੀਟਲ ਤੌਰ ਤੇ ਸੰਬੋਧਨ ਕੀਤਾ

“ਡਾਕਟਰੀ ਸਿੱਖਿਆ ਸਿਹਤ ਸੰਭਾਲ ਪਿਰਾਮਿਡ ਦਾ ਸਿਖਰ ਬਣਾਉਂਦੀ ਹੈ”

“ਮੈਡੀਕਲ ਸਿੱਖਿਆ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਣਾ ਇਸ ਸਰਕਾਰ ਦੀ ਪਹਿਲੀ ਤਰਜੀਹ ਹੈ”

ਗ੍ਰੈਜੂਏਟ ਕਰਨ ਵਾਲੇ ਡਾਕਟਰਾਂ ਅਤੇ ਮਾਹਰਾਂ ਦੀ ਗੁਣਵੱਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਵਿਚ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਨਿਰਧਾਰਤ ਕਰੇਗੀ: ਡਾ: ਹਰਸ਼ਵਰਧਨ

Posted On: 12 DEC 2020 12:46PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ਵਰਧਨ ਨੇ ਅੱਜ ਲੇਡੀ ਹਾਰਡਿੰਗ ਮੈਡੀਕਲ ਕਾਲਜ (ਐਲਐਚਐਮਸੀ) ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਨਵੋਕੇਸ਼ਨ ਸਮਾਰੋਹ ਮੌਕੇ ਡਿਜੀਟਲ ਰੂਪ ਵਿੱਚ ਸੰਬੋਧਨ ਕੀਤਾ। ਸ੍ਰੀ ਅਸ਼ਵਨੀ ਕੁਮਾਰ ਚੌਬੇਮਾਨਯੋਗ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਵੀ ਇਸ ਮੌਕੇ ਮੌਜੂਦ ਸਨ। 

ਇਸ ਮੌਕੇ ਧੰਨਵਾਦ ਪ੍ਰਗਟਾਉਂਦਿਆਂ ਡਾ: ਵਰਧਨ ਨੇ ਕਿਹਾ, “ਮੈਨੂੰ ਸਨਮਾਨਿਤ ਕੀਤਾ ਗਿਆ ਅਤੇ ਮੈਨੂੰ ਮਾਣ ਮਹਿਸੂਸ ਹੋਇਆ ਕਿ ਮੈਂ ਇੱਥੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਕਨਵੋਕੇਸ਼ਨ ਸਮਾਰੋਹ ਵਿਚ ਸ਼ਾਮਲ ਹੋਇਆ ਹਾਂ। ਇਹ ਇਸ ਕਾਲਜ ਦੇ ਖੂਬਸੂਰਤ ਇਤਿਹਾਸ ਦਾ ਇਕ ਹੋਰ ਮੀਲ ਪੱਥਰ ਹੈਕਿਉਂਕਿ ਅੱਜ ਐਮਬੀਬੀਐਸ ਦੇ 99 ਵੇਂ ਬੈਚ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ. 

ਇਸ ਤੱਥ ਦੀ ਸ਼ਲਾਘਾ ਕਰਦਿਆਂ ਕਿ ਐਲਐਚਐਮਸੀ ਦੇਸ਼ ਦੇ ਸਭ ਤੋਂ ਪੁਰਾਣੇ ਮੈਡੀਕਲ ਕਾਲਜਾਂ ਵਿੱਚੋਂ ਇੱਕ ਹੈ, ਉਨ੍ਹਾਂ ਕਿਹਾ ਕਿ, “ਲੇਡੀ ਹਾਰਡਿੰਗ ਇਕ ਇਤਿਹਾਸਕ ਸੰਸਥਾ ਹੈ। ਤੁਹਾਡੇ ਵਿਚੋਂ ਕੁਝ ਲੋਕ ਇਹ ਜਾਣਨਾ ਚਾਹੁਣਗੇ ਕਿ ਐਲਐਚਐਮਸੀ ਦੀ ਸਥਾਪਨਾ ਪਹਿਲਾਂ ਹੀ ਦਿੱਲੀ ਦੀਆਂ ਮਹੱਤਵਪੂਰਨ ਇਮਾਰਤਾਂ ਜਿਵੇਂ ਕਿ ਕਨਾਟ ਪਲੇਸਸੰਸਦ ਅਤੇ ਰਾਸ਼ਟਰਪਤੀ ਭਵਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਕੀਤੀ ਗਈ ਸੀ। ਆਜ਼ਾਦੀ ਦੇ ਸਮੇਂ ਅਤੇ ਉਸ ਤੋਂ ਕਈ ਸਾਲਾਂ ਬਾਅਦ ਇਹ ਦਿੱਲੀ ਦਾ ਇਕਲੌਤਾ ਮੈਡੀਕਲ ਕਾਲਜ ਰਿਹਾ ਹੈ । 

ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਆਪਣੀ ਹੋਂਦ ਦੇ ਆਖਰੀ 104 ਸਾਲਾਂ ਵਿੱਚਇਹ ਸੰਸਥਾ ਸਾਡੇ ਦੇਸ਼ ਵਿੱਚ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਰਹੀ ਹੈ। ਅੱਜਲੇਡੀ ਹਾਰਡਿੰਗ ਦੇ ਸਾਬਕਾ ਵਿਦਿਆਰਥੀਆਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਮਾਣ ਵਾਲੀਆਂ ਸਥਿਤੀਆਂ ਹਾਸਲ ਕੀਤੀਆਂ ਹਨ ਹੈ ਅਤੇ ਸਿਹਤ ਸੰਭਾਲ ਦੇ ਨਾਲ-ਨਾਲ ਡਾਕਟਰੀ ਸਿੱਖਿਆ ਦੇ ਖੇਤਰਾਂ ਵਿੱਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ ਅਤੇ ਸੰਸਥਾ ਅਤੇ ਦੇਸ਼ ਲਈ ਸ਼ਾਨ ਪ੍ਰਾਪਤ ਕੀਤੀ ਹੈ। ਇਹ ਸੰਸਥਾ ਦੇਸ਼ ਦੇ ਚੋਟੀ ਦੇ 10 ਮੈਡੀਕਲ ਕਾਲਜਾਂ ਵਿੱਚ ਵੀ ਸ਼ਾਮਲ ਕੀਤੀ ਗਈ ਹੈ ਅਤੇ ਨਿਰੰਤਰ ਮੈਡੀਕਲ ਪੇਸ਼ੇਵਰਾਂ ਦਾ ਨਿਰਮਾਣ ਕਰ ਰਹੀ ਹੈ। 

 ਕੋਵਿਡ  ਵਿਰੁੱਧ ਲੜਾਈ ਵਿਚ ਕਾਲਜ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ, “ਮੈਨੂੰ ਇਹ ਮੰਨਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿਵੇਂ ਐਲਐਚਐਮਸੀ ਨੇ ਕੋਵਿਡ-19 ਦੀ ਚੁਣੌਤੀ ਦਾ ਸਾਮ੍ਹਣਾ ਕੀਤਾ ਅਤੇ ਇਸ ਮਾਰੂ ਵਾਇਰਸ ਵਿਰੁੱਧ ਆਪਣੀ ਲੜਾਈ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੇਡੀ ਹਾਰਡਿੰਗ ਦਿੱਲੀ ਦੇ ਪਹਿਕੇ ਸਰਕਾਰੀ ਅਦਾਰਿਆਂ ਵਿੱਚੋਂ ਇੱਕ ਸੀ ਜਿਸਨੇ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਇਕ ਅਤਿ ਆਧੁਨਿਕ ਸਹੂਲਤ ਦੀ ਸਥਾਪਨਾ ਕੀਤੀ। ਜਿਵੇਂ ਹੀ ਮਹਾਂਮਾਰੀ ਫੈਲੀ, ਅਤੇ ਇਸ ਥੋੜੇ ਰੂਪ ਵਿੱਚ ਜਾਣੇ ਗਏ ਵਾਇਰਸ ਦੇ ਵਿਰੁੱਧ ਵੱਖੋ ਵੱਖਰੀਆਂ ਉਪਚਾਰ ਵਿਧੀਆਂ ਦੀ ਪਰਖ ਕੀਤੀ ਜਾ ਰਹੀ ਹੈਐਲਐਚਐਮਸੀ ਰੋਗਾਣੂਨਾਸ਼ਕ ਪਲਾਜ਼ਮਾ ਥੈਰੇਪੀ ਦੀ ਉਪਯੋਗਤਾ ਦਾ ਮੁਲਾਂਕਣ ਕਰਨ ਲਈ ਟਰਾਇਲ ਸੰਚਾਲਤ ਕਰਨ ਵਾਲੇ ਕੇਂਦਰਾਂ ਵਿੱਚੋਂ ਇੱਕ ਸੀ।" 

ਉਨ੍ਹਾਂ ਕਿਹਾ, “ਮੈਂ ਇਸ ਗੱਲ ਨੂੰ ਉਜਾਗਰ ਕਰਨ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਇਸ ਅਰਸੇ ਦੌਰਾਨ ਵੀਐਲਐਚਐਮਸੀ ਕੈਂਸਰ ਦੀ ਸਰਜਰੀਕੈਂਸਰ ਲਈ ਕੀਮੋਥੈਰੇਪੀ ਸੇਵਾਵਾਂ ਅਤੇ ਥੈਲੇਸੀਮਿਕਸ ਨੂੰ ਖੂਨ ਚੜ੍ਹਾਉਣ ਸਮੇਤ ਹੋਰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਦਾ ਰਿਹਾਜਦਕਿ ਹੋਰ ਗੈਰ-ਕੋਵਿਡ ਮਰੀਜ਼ਾਂ ਦਾ ਇਲਾਜ ਵੀ ਕਰਦਾ ਰਿਹਾ। ਮੈਂ ਐਲਐਚਐਮਸੀ ਦੇ ਕਰਮਚਾਰੀਆਂ ਦੀ ਭਾਵਨਾ ਦੀ ਸ਼ਲਾਘਾ ਕਰਦਾ ਹਾਂ ਕਿ ਕੋਵਿਡ ਨਾਲ ਸੰਕਰਮਿਤ ਹੋਣ ਦੇ ਬਾਵਜੂਦ ਬਹੁਤ ਸਾਰੇ ਡਾਕਟਰ ਤੇ ਸਿਹਤ ਸੰਭਾਲ ਵਰਕਰ ਇਸ ਭਿਆਨਕ ਬਿਮਾਰੀ ਨਾਲ ਲੜਦੇ ਰਹੇ। "

 ਕਾਲਜ ਦੇ ਵਿਸਥਾਰ ਅਤੇ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂਉਨ੍ਹਾਂ ਕਿਹਾ, “ਇਸ ਦੀ 100-ਸਾਲਾ ਸਥਾਪਨਾ ਵਿਰਾਸਤ ਨੂੰ ਬਣਾਉਣ ਅਤੇ ਇਸ ਨੂੰ ਮੈਡੀਕਲ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਸਭ ਤੋਂ ਅੱਗੇ ਰੱਖਣ ਲਈਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਸ ਸੰਸਥਾ ਦੇ ਚੱਲ ਰਹੇ ਵਿਕਾਸ ਦੇ ਵਿਸਥਾਰ, ਤੇਜ਼ ਕਰਨ ਅਤੇ ਇਸ ਦੇ ਬੁਨਿਆਦੀ ਢਾਂਚੇ ਨੂੰ ਸਰਬੋਤਮ ਗਲੋਬਲ ਸੰਸਥਾਵਾਂ ਦੇ ਬਰਾਬਰ ਲਿਆਉਣ ਲਈ ਵਚਨਬੱਧ ਹੈ। । ਵਿਆਪਕ ਪੁਨਰ ਵਿਕਾਸ ਦੀ ਯੋਜਨਾ ਦਾ ਪਹਿਲਾਂ ਪੜਾਅ (1) ਪੂਰਾ ਹੋਣ ਵਾਲਾ ਹੈ ਅਤੇ ਅਕਾਦਮਿਕ ਅਤੇ ਆਨਕੋਲੋਜੀ ਬਲਾਕ ਨੂੰ ਇਸ ਮਹੀਨੇ ਵਿੱਚ ਹੀ ਵਰਤਣ ਲਈ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾਬਾਕੀ ਹਾਦਸੇ ਅਤੇ ਐਮਰਜੈਂਸੀਇਨ-ਪੇਸ਼ੈਂਟ ਅਤੇ ਆਊਟਪੇਸ਼ੈਂਟ ਬਲਾਕ ਤੇਜ਼ੀ ਨਾਲ ਮੁਕੰਮਲ ਹੋਣ ਦੇ ਨੇੜੇ ਹਨ ਅਤੇ 31 ਮਾਰਚ 2021 ਤੱਕ ਚਾਲੂ ਹੋਣ ਦੀ ਉਮੀਦ ਹੈ। ਉਨ੍ਹਾਂ  ਇਸ ਸਬੰਧ ਵਿੱਚ ਅੱਗੇ ਕਿਹਾ, "ਭਾਰਤ ਸਰਕਾਰ ਦੀ ਤਰਫੋਂਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹਾਂਗਾਪੜਾਅ ਦੇ ਤਹਿਤ ਆਉਣ ਵਾਲੇ ਹਸਪਤਾਲ ਭਵਨ ਦੇ ਇਨ੍ਹਾਂ 3 ਬਲਾਕਾਂ ਨੂੰ ਪੂਰਾ ਕਰਨ ਅਤੇ ਚਲਾਉਣ ਲਈ ਸਾਡੀ ਪੂਰੀ ਵਿੱਤੀ ਸਹਾਇਤਾ ਅਤੇ ਸਹਿਯੋਗ ਹੋਵੇਗਾ। ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਰੀਡਵੈਲਪਮੈਂਟ ਮਾਸਟਰ ਪਲਾਨ ਦਾ ਫੇਜ਼ II, III, ਅਤੇ IV ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ, ਤਾਂ ਕਿ ਨੈਫਰੋਲੋਜੀਯੂਰੋਲੋਜੀਕਾਰਡੀਓਲੌਜੀਕਾਰਡਿਓ ਥੋਰਸਿਕ ਸਰਜਰੀ ਅਤੇ ਨਿਉਰੋਸਰਜਰੀ ਵਰਗੀਆਂ ਵਿਸ਼ੇਸ਼ ਸੇਵਾਵਾਂ ਐਲ.ਐਚ.ਐਮ.ਸੀ. ਵਿਖੇ ਮੁਹੱਈਆ ਕਰਵਾਈਆਂ ਜਾਣ। "

ਡਾ: ਹਰਸ਼ਵਰਧਨ ਨੇ ਕਿਹਾ ਕਿ ਡਾਕਟਰੀ ਸਿੱਖਿਆ ਸਿਹਤ ਸੰਭਾਲ ਦੇ ਪਿਰਾਮਿਡ ਦਾ ਸਿਖਰ ਬਣਾਉਂਦੀ ਹੈ। ਇਹ ਗ੍ਰੈਜੂਏਟਿੰਗ ਡਾਕਟਰਾਂ ਅਤੇ ਮਾਹਰਾਂ ਦੀ ਗੁਣਵਤਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਵਿੱਚ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਨਿਰਧਾਰਤ ਕਰੇਗੀ। ਮੈਡੀਕਲ ਸਿੱਖਿਆ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਣਾ ਇਸ ਸਰਕਾਰ ਦੀ ਪਹਿਲੀ ਤਰਜੀਹ ਹੈ। 

ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਡਾਕਟਰੀ ਸਿਰਫ ਇੱਕ ਪੇਸ਼ਾ ਹੈ ਨਹੀਂ ਹੈ  ਬਲਕਿ ਇੱਕ ਕਿੱਤਾ ਹੈ. ਤੁਹਾਨੂੰ ਕਦੇ ਵੀ ਸਿੱਖਣਾ ਨਹੀਂ ਛੱਡਣਾ ਚਾਹੀਦਾ ਅਤੇ ਆਪਣੇ ਗਿਆਨ ਅਤੇ ਹੁਨਰਾਂ ਨੂੰ ਨਿਰੰਤਰ ਅਪਗ੍ਰੇਡ ਕਰਦੇ ਰਹਿਣਾ ਚਾਹੀਦਾ ਹੈ। ਉਸੇ ਹੀ ਸਮੇਂ  ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਹਮਦਰਦੀ ਦਿਖਾਉਣੀ ਮਹੱਤਵਪੂਰਣ ਹੈ। ਆਪਣੀ ਮਨੁੱਖਤਾ ਜਾਂ ਆਪਣੇ ਮਰੀਜ਼ਾਂ ਨੂੰ ਕਦੇ ਨਾ ਭੁੱਲੋ। ਇਹ ਲੋਕ ਹਨ ਜੋ ਸਿਰਫ ਵਿਸ਼ੇਸ਼ਤਾ ਵਾਲੇ ਸਰੀਰਕ ਅੰਗਾਂ ਦਾ ਹੀ ਸੰਗ੍ਰਹਿ ਨਹੀਂ ਹਨ।  ਉਨ੍ਹਾਂ ਦੇ ਜੀਵਨ ਦੀਆਂ ਵਿਲੱਖਣ ਕਹਾਣੀਆਂ ਹਨ, ਜੋ ਉਨ੍ਹਾਂ ਦੇ ਪਰਿਵਾਰਾਂ, ਸਮਾਜਾਂ, ਮਹਿਲਾਵਾਂ, ਲੜਕੀਆਂ ਨਾਲ ਜੁੜੀਆਂ ਹਨਅਤੇ ਅਕਸਰ ਉਨ੍ਹਾਂ ਦੇ ਅਨੁਭਵ ਬਹੁਤ ਮਾਰੇ ਹੁੰਦੇ ਹਨ।  ਇਹ ਸਥਿਤੀਂਆਂ ਬਿਮਾਰੀ ਅਤੇ ਤੰਦਰੁਸਤੀ ਤੇ ਬਹੁਤ ਜਿਆਦਾ ਪ੍ਰਭਾਵ ਪਾਉਂਦੀਆਂ ਹਨ।"  

 

 ਡਾ: ਵਰਧਨ ਨੇ ਅੱਗੇ ਕਿਹਾ, “ਮੈਨੂੰ ਪੂਰਾ ਯਕੀਨ ਹੈ ਕਿ ਅੱਜ ਇਥੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਆਪਣੇ ਪੂਰਵਗਾਮੀਆਂ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ ਅਤੇ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਆਪਣਾ ਨਾਂਅ ਕਮਾਉਣਗੇ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨਗੇ। ਮਿਆਰੀ ਸਿਹਤ ਸੰਭਾਲ ਦੀ ਵਿਵਸਥਾ ਦੇਸ਼ ਦੇ ਸਰਬਪੱਖੀ ਵਿਕਾਸਤਰੱਕੀ ਅਤੇ ਖੁਸ਼ਹਾਲੀ ਵਿਚ ਸਭ ਤੋਂ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਤੁਸੀਂ ਗ੍ਰੈਜੂਏਟਿੰਗ ਮੈਡੀਕਲ  ਵਿਦਿਆਰਥੀਆਂ  ਅਤੇ ਪੋਸਟ ਗ੍ਰੈਜੂਏਟਾਂ ਨੂੰ ਇਸ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਉਣੀ ਹੈ - ਤੁਹਾਨੂੰ ਇਸ ਨੂੰ ਪੂਰੀ ਸਮਰਪਣ ਭਾਵਨਾ, ਦੇਖਭਾਲ ਅਤੇ ਹਮਦਰਦੀ ਨਾਲ ਕਰਨਾ ਪਏਗਾ। ਅੱਜ  ਤੁਹਾਡੇ ਅਧਿਐਨ ਦੇ ਕੋਰਸ ਦਾ ਅੰਤ ਨਹੀਂਬਲਕਿ ਅੱਗੇ ਦੀ ਰਾਹ ਦੀ ਸ਼ੁਰੂਆਤ ਹੈ. 

197 ਅੰਡਰਗ੍ਰੈਜੁਏਟ ਵਿਦਿਆਰਥੀਆਂ, 129 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਪੋਸਟ ਡਾਕਟਰਾਂ  ਨੇ ਅੱਜ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ.

 ਅਖੀਰ ਵਿੱਚਡਾ: ਵਰਧਨ ਨੇ ਸਿਹਤ  ਮੰਤਰਾਲੇ ਵੱਲੋਂ ਉਨ੍ਹਾਂ ਦੇ ਸਾਰੇ ਮੌਜੂਦਾ ਅਤੇ ਭਵਿੱਖ ਦੇ ਯਤਨਾਂ ਵਿੱਚ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਣ, ਸਿਹਤ ਸੇਵਾਵਾਂ ਬਾਰੇ ਡਾਇਰੈਕਟਰ ਜਨਰਲ ਡਾਕਟਰ ਯੂਨੀਲਕੁਮਾਰ ਨੇ ਕਨਵੋਕੇਸ਼ਨ ਸਮਾਰੋਹ ਵਿੱਚ ਵਰਚੂਅਲ਼ੀ ਹਿੱਸਾ ਲਿਆ।

--------------------------------------------------------

MV/SJ

ਐਮਵੀ / ਐਸਜੇ


(Release ID: 1680290) Visitor Counter : 113