ਪ੍ਰਧਾਨ ਮੰਤਰੀ ਦਫਤਰ

ਇੰਟਰਨੈਸ਼ਨਲ ਭਾਰਤੀ ਫੈਸਟੀਵਲ 2020 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 DEC 2020 5:32PM by PIB Chandigarh

ਮੁੱਖ ਮੰਤਰੀ ਸ਼੍ਰੀ ਪਲਾਨੀਸਾਮੀ ਜੀ,

 

ਮੰਤਰੀ ਸ਼੍ਰੀ ਕੇ. ਪਾਂਡਿਆਰਾਜਨ ਜੀ,

 

ਸ਼੍ਰੀ ਕੇ. ਰਵੀ, ਸੰਸਥਾਪਕ, ਵਨਵਲੀ ਸੰਸਕ੍ਰਿਤ ਕੇਂਦਰ,

 

ਪਤਵੰਤੇ ਸੱਜਣੋ,

 

ਦੋਸਤੋ!

 

ਵਾਣੱਕਮ!

 

ਨਮਸਤੇ!

 

ਮੈਂ ਮਹਾਨ ਭਰਤਿਆਰ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਦੇ ਕੇ ਸ਼ੁਰੂਆਤ ਕਰਦਾ ਹਾਂ। ਅਜਿਹੇ ਵਿਸ਼ੇਸ਼ ਦਿਨ ’ਤੇ ਮੈਂ ਇੰਟਰਨੈਸ਼ਨਲ ਭਾਰਤੀ ਫੈਸਟੀਵਲ ਵਿੱਚ ਹਿੱਸਾ ਲੈ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਨੂੰ ਇਸ ਸਾਲ ਲਈ ਮਹਾਨ ਵਿਦਵਾਨ ਸ਼੍ਰੀ ਸੀਨੀ ਵਿਸ਼ਵਨਾਥਨ ਜੀ ਨੂੰ ਭਾਰਤੀ ਪੁਰਸਕਾਰ ਪ੍ਰਦਾਨ ਕਰਨ ਦਾ ਵੀ ਸੁਭਾਗ ਮਿਲਿਆ ਹੈ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਭਾਰਤੀ ਦੇ ਕਾਰਜਾਂ ’ਤੇ ਖੋਜ ਕਰਨ ਲਈ ਸਮਰਪਿਤ ਕਰ ਦਿੱਤਾ ਹੈ। ਮੈਂ 86 ਸਾਲ ਦੀ ਉਮਰ ਵਿੱਚ ਵੀ ਸਰਗਰਮ ਰੂਪ ਨਾਲ ਖੋਜ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ। ਸੁਬਰਮਣੀਅਮ ਭਾਰਤੀ ਦਾ ਵਰਣਨ ਕਿਵੇਂ ਕਰੀਏ, ਇਹ ਇੱਕ ਬਹੁਤ ਹੀ ਕਠਿਨ ਪ੍ਰਸ਼ਨ ਹੈ। ਭਰਤਿਆਰ ਨੂੰ ਕਿਸੇ ਇੱਕ ਪੇਸ਼ੇ ਜਾਂ ਆਯਾਮ ਨਾਲ ਨਹੀਂ ਜੋੜਿਆ ਜਾ ਸਕਦਾ ਹੈ। ਉਹ ਕਵੀ, ਲੇਖਕ, ਸੰਪਾਦਕ, ਪੱਤਰਕਾਰ, ਸਮਾਜ ਸੁਧਾਰਕ, ਅਜ਼ਾਦੀ ਘੁਲਾਈਏ, ਮਾਨਵਤਾਵਾਦੀ ਅਤੇ ਬਹੁਤ ਕੁਝ ਸਨ। ਕੋਈ ਵੀ ਆਪਣੇ ਕਾਰਜਾਂ, ਆਪਣੀਆਂ ਕਵਿਤਾਵਾਂ, ਆਪਣੇ ਦਰਸ਼ਨ ਅਤੇ ਆਪਣੇ ਜੀਵਨ ’ਤੇ ਧਿਆਨ ਦੇ ਸਕਦਾ ਹੈ, ਉਨ੍ਹਾਂ ਦਾ ਵਾਰਾਣਸੀ ਨਾਲ ਵੀ ਨਜ਼ਦੀਕੀ ਸਬੰਧ ਸੀ ਜਿਸ ਦੀ ਮੈਨੂੰ ਸੰਸਦ ਵਿੱਚ ਪ੍ਰਤੀਨਿਧਤਾ ਕਰਨ ਦਾ ਸਨਮਾਨ ਹਾਸਲ ਹੋਇਆ ਹੈ। ਮੈਂ ਹਾਲ ਹੀ ਵਿੱਚ ਦੇਖਿਆ ਕਿ ਉਨ੍ਹਾਂ ਦੀਆਂ ਇਕੱਤਰ ਰਚਨਾਵਾਂ ਦਾ 16ਵਾਂ ਵੌਲਿਊਮ ਪ੍ਰਕਾਸ਼ਿਤ ਹੋਇਆ ਹੈ। 39 ਸਾਲ ਦੇ ਛੋਟੇ ਜਿਹੇ ਜੀਵਨ ਵਿੱਚ ਉਨ੍ਹਾਂ ਨੇ ਬਹੁਤ ਕੁਝ ਲਿਖਿਆ, ਬਹੁਤ ਕੁਝ ਕੀਤਾ ਅਤੇ ਇਸ ਵਿੱਚ ਉੱਤਮਤਾ ਪ੍ਰਾਪਤ ਕੀਤੀ। ਉਨ੍ਹਾਂ ਦੀ ਲੇਖਣੀ ਇੱਕ ਗੌਰਵਸ਼ਾਲੀ ਭਵਿੱਖ ਵੱਲ ਸਾਡਾ ਮਾਰਗਦਰਸ਼ਨ ਕਰਦੀ ਹੈ।

 

ਦੋਸਤੋ!

 

ਸੁਬਰਮਣੀਯਮ ਭਾਰਤੀ ਤੋਂ ਅੱਜ ਦਾ ਨੌਜਵਾਨ ਬਹੁਤ ਕੁਝ ਸਿੱਖ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਸਾਹਸੀ ਹੋਣਾ ਹੈ। ਸੁਬਰਮਣੀਅਮ ਨੂੰ ਡਰ ਬਾਰੇ ਪਤਾ ਨਹੀਂ ਸੀ, ਉਨ੍ਹਾਂ ਨੇ ਕਿਹਾ:

 

அச்சமில்லை அச்சமில்லை அச்சமென்பதில்லையே

இச்சகத்து ளோரெலாம் எதிர்த்து நின்ற போதினும்,

அச்சமில்லை அச்சமில்லை அச்சமென்பதில்லையே

 

ਇਸ ਦਾ ਮਤਲਬ ਹੈ, ‘ਡਰ ਮੈਨੂੰ ਨਹੀਂ ਲੱਗਦਾ, ਮੈਨੂੰ ਡਰ ਨਹੀਂ ਹੈ, ਬੇਸ਼ੱਕ ਹੀ ਸਾਰੀ ਦੁਨੀਆ ਮੇਰਾ ਵਿਰੋਧ ਕਰੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅੱਜ ਯੰਗ ਇੰਡੀਆ ਵਿੱਚ ਇਸ ਭਾਵਨਾ ਨੂੰ ਦੇਖਦੇ ਹਨ, ਜਦੋਂ ਉਹ ਨਵੀਨਤਾ ਅਤੇ ਉੱਤਮਤਾ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਟਾਰਟ ਅਪ ਖੇਤਰ ਨਿਡਰ ਨੌਜਵਾਨਾਂ ਨਾਲ ਭਰਿਆ ਹੈ ਜੋ ਮਨੁੱਖਤਾ ਨੂੰ ਕੁਝ ਨਵਾਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ‘ਕਰ ਸਕਦਾ ਹੈ’ ਦੀ ਭਾਵਨਾ ਸਾਡੇ ਦੇਸ਼ ਅਤੇ ਸਾਡੇ ਗ੍ਰਹਿ ਲਈ ਹੈਰਾਨੀਜਨਕ ਨਤੀਜੇ ਪ੍ਰਦਾਨ ਕਰੇਗੀ। 

 

ਦੋਸਤੋ, 

 

ਭਰਤਿਆਰ ਪ੍ਰਾਚੀਨ ਅਤੇ ਆਧੁਨਿਕ ਵਿਚਕਾਰ ਇੱਕ ਸਵਸਥ ਮਿਸ਼ਰਣ ਵਿੱਚ ਵਿਸ਼ਵਾਸ ਕਰਦੇ ਸਨ। ਭਾਰਤੀ ਨੇ ਗਿਆਨ ਨੂੰ ਸਾਡੀਆਂ ਜੜਾਂ ਨਾਲ ਜੁੜੇ ਰਹਿਣ ਦੇ ਨਾਲ ਨਾਲ ਭਵਿੱਖ ਵੱਲ ਦੇਖਿਆ ਅਤੇ ਤਮਿਲ ਭਾਸ਼ਾ ਅਤੇ ਮਾਤਰਭੂਮੀ ਭਾਰਤ ਨੂੰ ਆਪਣੀਆਂ ਦੋ ਅੱਖਾਂ ਮੰਨਿਆ। ਭਾਰਤੀ ਨੇ ਪ੍ਰਾਚੀਨ ਭਾਰਤ ਦੀ ਮਹਾਨਤਾ, ਵੇਦਾਂ ਅਤੇ ਉਪਨਿਸ਼ਦਾਂ ਦੀ ਮਹਾਨਤਾ, ਸਾਡੀ ਸੰਸਕ੍ਰਿਤੀ, ਪਰੰਪਰਾ ਅਤੇ ਸਾਡੇ ਗੌਰਵਸ਼ਾਲੀ ਅਤੀਤ ਦੇ ਗੀਤ ਗਾਏ, ਲੇਕਿਨ ਨਾਲ ਹੀ ਉਨ੍ਹਾਂ ਨੇ ਸਾਨੂੰ ਚਿਤਾਵਨੀ ਵੀ ਦਿੱਤੀ ਕਿ ਸਿਰਫ਼ ਅਤੀਤ ਦੇ ਗੌਰਵ ਵਿੱਚ ਜਿਊਣਾ ਉਚਿਤ ਨਹੀਂ ਹੈ। ਉਨ੍ਹਾਂ ਨੇ ਸਾਨੂੰ ਇੱਕ ਵਿਗਿਆਨਕ ਸੁਭਾਅ ਵਿਕਸਤ ਕਰਨ, ਜਾਂਚ ਦੀ ਭਾਵਨਾ ਅਤੇ ਪ੍ਰਗਤੀ ਵੱਲ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ।

 

ਦੋਸਤੋ,

 

ਮਹਾਕਵਿ ਭਰਤਿਆਰ ਦੀ ਪ੍ਰਗਤੀ ਦੀ ਪਰਿਭਾਸ਼ਾ ਵਿੱਚ ਮਹਿਲਾਵਾਂ ਦੀ ਕੇਂਦਰੀ ਭੂਮਿਕਾ ਸੀ। ਉਨ੍ਹਾਂ ਦੀ ਸਭ ਤੋਂ ਮਹੱਤਵਪੂਰਨ ਦ੍ਰਿਸ਼ਟੀ ਅਜ਼ਾਦ ਅਤੇ ਸਸ਼ਕਤ ਮਹਿਲਾਵਾਂ ਦੀ ਸੀ। ਮਹਾਕਵਿ ਭਰਤਿਆਰ ਨੇ ਲਿਖਿਆ ਹੈ ਕਿ ਮਹਿਲਾਵਾਂ ਨੂੰ ਆਪਣਾ ਸਿਰ ਚੁੱਕ ਕੇ ਚਲਣਾ ਚਾਹੀਦਾ ਹੈ, ਜਦੋਂਕਿ ਲੋਕਾਂ ਨੂੰ ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਸਸ਼ਕਤੀਕਰਨ ਨੂੰ ਯਕੀਨੀ ਕਰਨ ਲਈ ਕੰਮ ਕਰ ਰਹੀ ਹੈ। ਸਰਕਾਰ ਦੇ ਕੰਮਕਾਜ ਦੇ ਹਰ ਖੇਤਰ ਵਿੱਚ ਮਹਿਲਾਵਾਂ ਦੀ ਗਰਿਮਾ ਨੂੰ ਮਹੱਤਵ ਦਿੱਤਾ ਗਿਆ ਹੈ। 

 

ਅੱਜ 15 ਕਰੋੜ ਤੋਂ ਜ਼ਿਆਦਾ ਔਰਤ ਉੱਦਮੀ ਮੁਦਰਾ ਯੋਜਨਾ ਵਰਗੀਆਂ ਯੋਜਨਾਵਾਂ ਤੋਂ ਵਿੱਤ ਪੋਸ਼ਿਤ ਹਨ। ਉਹ ਆਪਣੇ ਸਿਰ ਨੂੰ ਉੱਚਾ ਕਰਕੇ ਚਲ ਰਹੀਆਂ ਹਨ, ਸਾਡੀਆਂ ਅੱਖਾਂ ਵਿੱਚ ਦੇਖ ਰਹੀਆਂ ਹਨ ਅਤੇ ਸਾਨੂੰ ਦੱਸ ਰਹੀਆਂ ਹਨ ਕਿ ਉਹ ਕਿਵੇਂ ਆਤਮਨਿਰਭਰ ਹੋ ਰਹੀਆਂ ਹਨ। 

 

ਅੱਜ ਸਥਾਈ ਕਮਿਸ਼ਨ ਨਾਲ ਮਹਿਲਾਵਾਂ ਸਾਡੇ ਸਸ਼ਕਤ ਬਲਾਂ ਦਾ ਹਿੱਸਾ ਬਣ ਰਹੀਆਂ ਹਨ। ਉਹ ਆਪਣੇ ਸਿਰ ਨੂੰ ਉੱਚਾ ਕਰਕੇ ਚਲ ਰਹੀਆਂ ਹਨ ਅਤੇ ਸਾਡੀਆਂ ਅੱਖਾਂ ਵਿੱਚ ਦੇਖ ਰਹੀਆਂ ਹਨ ਅਤੇ ਸਾਨੂੰ ਇਸ ਵਿਸ਼ਵਾਸ ਨਾਲ ਭਰ ਰਹੀਆਂ ਹਨ ਕਿ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ। ਅੱਜ ਸਭ ਤੋਂ ਗ਼ਰੀਬ ਮਹਿਲਾਵਾਂ ਜੋ ਸੁਰੱਖਿਅਤ ਸਵੱਛਤਾ ਦੀ ਘਾਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਸਨ, ਉਨ੍ਹਾਂ ਨੂੰ 10 ਕਰੋੜ ਤੋਂ ਜ਼ਿਆਦਾ ਸੁਰੱਖਿਅਤ ਅਤੇ ਸਵੱਛ ਸ਼ੌਚਾਲਿਆ ਤੋਂ ਫਾਇਦਾ ਪਹੁੰਚਾਇਆ ਜਾਂਦਾ ਹੈ।

 

ਉਨ੍ਹਾਂ ਨੂੰ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਹ ਆਪਣੇ ਸਿਰ ਨੂੰ ਉੱਚਾ ਕਰਕੇ ਚਲ ਸਕਦੀਆਂ ਹਨ ਅਤੇ ਸਭ ਦੀਆਂ ਅੱਖਾਂ ਵਿੱਚ ਦੇਖ ਸਕਦੀਆਂ ਹਨ ਜਿਵੇਂ ਕਿ ਮਹਾਕਵਿ ਭਰਤਿਆਰ ਨੇ ਕਲਪਨਾ ਕੀਤੀ ਹੈ। ਇਹ ਨਿਊ ਇੰਡੀਆ ਦੀ ਨਾਰੀ ਸ਼ਕਤੀ ਦਾ ਯੁੱਗ ਹੈ। ਉਹ ਰੁਕਾਵਟਾਂ ਨੂੰ ਤੋੜ ਰਹੀਆਂ ਹਨ ਅਤੇ ਇੱਕ ਪ੍ਰਭਾਵ ਸਿਰਜ ਰਹੀਆਂ ਹਨ। ਇਹ ਨਿਊ ਇੰਡੀਆ ਦੀ ਸੁਬਰਮਣੀਯਮ ਭਾਰਤ ਨੂੰ ਸ਼ਰਧਾਂਜਲੀ ਹੈ। 

 

ਦੋਸਤੋ,

 

ਮਹਾਕਵਿ ਭਰਤਿਆਰ ਸਮਝ ਗਏ ਸਨ ਕਿ ਕੋਈ ਵੀ ਸਮਾਜ ਨੂੰ ਵੰਡਿਆ ਹੋਇਆ ਹੈ, ਉਹ ਸਫਲ ਨਹੀਂ ਹੋ ਸਕੇਗਾ। ਨਾਲ ਹੀ ਉਨ੍ਹਾਂ ਨੇ ਰਾਜਨੀਤਕ ਅਜ਼ਾਦੀ ਦੇ ਖਾਲੀਪਣ ਬਾਰੇ ਵੀ ਲਿਖਿਆ ਜੋ ਸਮਾਜਿਕ ਅਸਮਾਨਤਾਵਾਂ ਦਾ ਧਿਆਨ ਨਹੀਂ ਕਰਦਾ ਹੈ ਅਤੇ ਸਮਾਜਿਕ ਕੁਰੀਤੀਆਂ ਨੂੰ ਖਤਮ ਨਹੀਂ ਕਰਦਾ ਹੈ। ਉਨ੍ਹਾਂ ਨੇ ਕਿਹਾ ਅਤੇ ਮੈਂ ਉਸ ਦਾ ਹਵਾਲਾ ਦਿੰਦਾ ਹਾਂ :

 

இனியொரு விதி செய்வோம் - அதை

எந்த நாளும் காப்போம்

தனியொரு வனுக்குணவிலை யெனில்

ஜகத்தினை யழித்திடுவோம்

 

ਇਸ ਦਾ ਮਤਲਬ ਹੈ : ਹੁਣ ਅਸੀਂ ਇੱਕ ਨਿਯਮ ਬਣਾਵਾਂਗੇ ਅਤੇ ਇਸ ਨੂੰ ਕਦੇ ਨਾ ਕਦੇ ਲਾਗੂ ਕਰਾਂਗੇ, ਜੇਕਰ ਕਦੇ ਇੱਕ ਆਦਮੀ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਦੁਨੀਆ ਨੂੰ ਵਿਨਾਸ਼ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਇਕਜੁੱਟ ਰਹਿਣ ਅਤੇ ਵਚਨਬੱਧ ਰਹਿਣ ਲਈ ਇੱਕ ਮਜ਼ਬੂਤ ਯਾਦਗਾਰ ਹੈ। ਹਰ ਇੱਕ ਵਿਅਕਤੀ ਵਿਸ਼ੇਸ਼ ਕਰਕੇ ਗ਼ਰੀਬਾਂ ਅਤੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦਾ ਸਸ਼ਕਤੀਕਰਨ ਕੀਤਾ ਜਾਣਾ ਚਾਹੀਦਾ ਹੈ।

 

ਦੋਸਤੋ,

 

ਸਾਡੇ ਨੌਜਵਾਨਾਂ ਨੂੰ ਭਾਰਤੀ ਤੋਂ ਸਿੱਖਣ ਲਈ ਬਹੁਤ ਕੁਝ ਹੈ। ਸਾਡੇ ਦੇਸ਼ ਵਿੱਚ ਹਰ ਕੋਈ ਉਨ੍ਹਾਂ ਦੇ ਕੰਮਾਂ ਨੂੰ ਪੜ੍ਹੇ ਅਤੇ ਉਨ੍ਹਾਂ ਤੋਂ ਪ੍ਰੇਰਿਤ ਹੋਵੇ। ਉਨ੍ਹਾਂ ਨੇ ਭਰਤਿਆਰ ਦੇ ਸੰਦੇਸ਼ ਨੂੰ ਫੈਲਾਉਣ ਵਿੱਚ ਉਨ੍ਹਾਂ ਦੇ ਅਦਭੁੱਤ ਕੰਮ ਲਈ ਵਨਵਿਲ ਸੰਸਕ੍ਰਿਤੀ ਕੇਂਦਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਮਹਾਉਤਸਵ ਵਿੱਚ ਰਚਨਾਤਮਕ ਵਿਚਾਰ ਚਰਚਾ ਹੋਵੇਗੀ ਜੋ ਭਾਰਤ ਦਾ ਇੱਕ ਨਵਾਂ ਭਵਿੱਖ ਬਣਾਉਣ ਵਿੱਚ ਮਦਦ ਕਰੇਗੀ।

 

ਤੁਹਾਡਾ ਧੰਨਵਾਦ।

 

ਤੁਹਾਡਾ ਬਹੁਤ-ਬਹੁਤ ਧੰਨਵਾਦ।

 

*****  

 

ਡੀਐੱਸ/ਏਕੇ


(Release ID: 1680242) Visitor Counter : 223