ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਭਾਰਤੀ ਫੈਸਟੀਵਲ 2020 ਨੂੰ ਸੰਬੋਧਨ ਕੀਤਾ

ਸਰਕਾਰ ਦੀਆਂ ਮਹਿਲਾਵਾਂ ਦੀ ਅਗਵਾਈ ਵਿੱਚ ਸਸ਼ਕਤੀਕਰਨ ਦੀਆਂ ਨੀਤੀਆਂ ਸੁਬਰਮਣੀਯਮ ਭਾਰਤੀ ਦੇ ਦ੍ਰਿਸ਼ਟੀਕੋਣ ਨੂੰ ਸ਼ਰਧਾਂਜਲੀ ਹੈ : ਪ੍ਰਧਾਨ ਮੰਤਰੀ

ਭਰਤਿਆਰ ਨੇ ਸਾਨੂੰ ਸਿਖਾਇਆ ਹੈ ਕਿ ਅਸੀਂ ਇਕਜੁੱਟ ਰਹੀਏ ਅਤੇ ਹਰ ਇੱਕ ਵਿਅਕਤੀ ਦੇ ਸਸ਼ਕਤੀਕਰਨ ਲਈ ਪ੍ਰਤੀਬੱਧ ਰਹੀਏ, ਵਿਸ਼ੇਸ਼ ਰੂਪ ਨਾਲ ਗ਼ਰੀਬ ਅਤੇ ਹਾਸ਼ੀਏ ’ਤੇ ਮੌਜੂਦ ਲੋਕਾਂ ਲਈ : ਪ੍ਰਧਾਨ ਮੰਤਰੀ

Posted On: 11 DEC 2020 5:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡਿਓ ਕਾਨਫਰੰਸਿੰਗ ਜ਼ਰੀਏ ਇੰਟਰਨੈਸ਼ਨਲ ਭਾਰਤੀ ਫੈਸਟੀਵਲ 2020 ਨੂੰ ਸੰਬੋਧਨ ਕੀਤਾ ਅਤੇ ਭਰਤਿਆਰ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਅਰਪਿਤ ਕੀਤੀ। ਮਹਾਕਵਿ ਸੁਬਰਮਣੀਯਮ ਭਾਰਤੀ ਦੀ 138ਵੀਂ ਜਯੰਤੀ ਮਨਾਉਣ ਲਈ ਵਨਵਿਲ ਸੰਸਕ੍ਰਿਤਕ ਕੇਂਦਰ ਵੱਲੋਂ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਸਾਲ ਲਈ ਭਾਰਤੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਵਾਨ ਸ਼੍ਰੀ ਸੀਨੀ ਵਿਸ਼ਵਨਾਥਨ ਨੂੰ ਵਧਾਈ ਦਿੱਤੀ ਜਿਨ੍ਹਾਂ ਨੂੰ ਇਸ ਪ੍ਰੋਗਰਾਮ ਦੌਰਾਨ ਪੁਰਸਕਾਰ ਪ੍ਰਦਾਨ ਕੀਤਾ ਗਿਆ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਬਰਮਣੀਯਮ ਭਾਰਤੀ ਦਾ ਵਰਣਨ ਕਰਨਾ ਬਹੁਤ ਕਠਿਨ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਰਤਿਆਰ ਨੂੰ ਕਿਸੇ ਇੱਕ ਪੇਸ਼ੇ ਜਾਂ ਆਯਾਮ ਨਾਲ ਨਹੀਂ ਜੋੜਿਆ ਜਾ ਸਕਦਾ ਹੈ। ਉਹ ਕਵੀ, ਲੇਖਕ, ਸੰਪਾਦਕ, ਪੱਤਰਕਾਰ, ਸਮਾਜ ਸੁਧਾਰਕ, ਅਜ਼ਾਦੀ ਘੁਲਾਈਏ, ਮਾਨਵਤਾਵਾਦੀ ਅਤੇ ਬਹੁਤ ਕੁਝ ਸਨ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕੋਈ ਵੀ ਮਹਾਨ ਕਵੀ ਆਪਣੀਆਂ ਕਵਿਤਾਵਾਂ, ਦਰਸ਼ਨ ਅਤੇ ਆਪਣੇ ਜੀਵਨ ਦੇ ਕਾਰਜ ਦੇ ਰੂਪ ਵਿੱਚ ਚਮਤਕਾਰ ਕਰ ਸਕਦਾ ਹੈ। ਸ਼੍ਰੀ ਮੋਦੀ ਨੇ ਵਾਰਾਣਸੀ ਨਾਲ ਮਹਾਕਵਿ ਦੀ ਨੇੜਤਾ ਨੂੰ ਯਾਦ ਕੀਤਾ। ਭਾਰਤੀ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 39 ਸਾਲ ਦੇ ਛੋਟੇ ਜਿਹੇ ਜੀਵਨ ਵਿੱਚ ਉਨ੍ਹਾਂ ਨੇ ਬਹੁਤ ਕੁਝ ਲਿਖਿਆ, ਬਹੁਤ ਕੁਝ ਕੀਤਾ ਅਤੇ ਇਸ ਵਿੱਚ ਉੱਤਮਤਾ ਪ੍ਰਾਪਤ ਕੀਤੀ। ਉਨ੍ਹਾਂ ਦੀ ਲੇਖਣੀ  ਇੱਕ ਗੌਰਵਸ਼ਾਲੀ ਭਵਿੱਖ ਵੱਲ ਸਾਡਾ ਮਾਰਗਦਰਸ਼ਨ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸੁਬਰਮਣੀਯਮ ਭਾਰਤੀ ਤੋਂ ਅੱਜ ਦਾ ਨੌਜਵਾਨ ਬਹੁਤ ਕੁਝ ਸਿੱਖ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਸਾਹਸੀ ਹੋਣਾ ਹੈ। ਸੁਬਰਮਣੀਯਮ ਭਾਰਤੀ ਲਈ ਡਰ ਅਗਿਆਤ ਸੀ। ਭਾਰਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਡਰ ਮੈਨੂੰ ਨਹੀਂ ਲੱਗਦਾ, ਮੈਨੂੰ ਡਰ ਨਹੀਂ ਹੈ, ਬੇਸ਼ੱਕ ਹੀ ਸਾਰੀ ਦੁਨੀਆ ਮੇਰਾ ਵਿਰੋਧ ਕਰੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅੱਜ ਯੰਗ ਇੰਡੀਆ ਵਿੱਚ ਇਸ ਭਾਵਨਾ ਨੂੰ ਦੇਖਦੇ ਹਨ, ਜਦੋਂ ਉਹ ਨਵੀਨਤਾ ਅਤੇ ਉੱਤਮਤਾ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਟਾਰਟ ਅਪ ਖੇਤਰ ਨਿਡਰ ਨੌਜਵਾਨਾਂ ਨਾਲ ਭਰਿਆ ਹੈ ਜੋ ਮਾਨਵਤਾ ਨੂੰ ਕੁਝ ਨਵਾਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ‘ਕਰ ਸਕਦਾ ਹੈ’ ਦੀ ਭਾਵਨਾ ਸਾਡੇ ਦੇਸ਼ ਅਤੇ ਸਾਡੇ ਗ੍ਰਹਿ ਲਈ ਹੈਰਾਨੀਜਨਕ ਨਤੀਜੇ ਪ੍ਰਦਾਨ ਕਰੇਗੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਰਤਿਆਰ ਪ੍ਰਾਚੀਨ ਅਤੇ ਆਧੁਨਿਕ ਵਿਚਕਾਰ ਇੱਕ ਸਵੱਸਥ ਮਿਸ਼ਰਣ ਵਿੱਚ ਵਿਸ਼ਵਾਸ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਨੇ ਗਿਆਨ ਨੂੰ ਸਾਡੀਆਂ ਜੜਾਂ ਨਾਲ ਜੁੜੇ ਰਹਿਣ ਦੇ ਨਾਲ ਨਾਲ ਭਵਿੱਖ ਵੱਲ ਦੇਖਿਆ ਅਤੇ ਤਮਿਲ ਭਾਸ਼ਾ ਅਤੇ ਮਾਤ੍ਰਭੂਮੀ ਭਾਰਤ ਨੂੰ ਆਪਣੀਆਂ ਦੋ ਅੱਖਾਂ ਮੰਨਿਆ। ਭਾਰਤੀ ਨੇ ਪ੍ਰਾਚੀਨ ਭਾਰਤ ਦੀ ਮਹਾਨਤਾ, ਵੇਦਾਂ ਅਤੇ ਉਪਨਿਸ਼ਦਾਂ ਦੀ ਮਹਾਨਤਾ, ਸਾਡੀ ਸੰਸਕ੍ਰਿਤੀ, ਪਰੰਪਰਾ ਅਤੇ ਸਾਡੇ ਗੌਰਵਸ਼ਾਲੀ ਅਤੀਤ ਦੇ ਗੀਤ ਗਾਏ, ਲੇਕਿਨ ਨਾਲ ਹੀ ਉਨ੍ਹਾਂ ਨੇ ਸਾਨੂੰ ਚਿਤਾਵਨੀ ਵੀ ਦਿੱਤੀ ਕਿ ਸਿਰਫ਼ ਅਤੀਤ ਦੇ ਗੌਰਵ ਵਿੱਚ ਜਿਊਣਾ ਉਚਿਤ ਨਹੀਂ ਹੈ। ਸ਼੍ਰੀ ਮੋਦੀ ਨੇ ਇੱਕ ਵਿਗਿਆਨਕ ਸੁਭਾਅ ਵਿਕਸਿਤ ਕਰਨ, ਜਾਂਚ ਦੀ ਭਾਵਨਾ ਅਤੇ ਪ੍ਰਗਤੀ ਵੱਲ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਕਵਿ ਭਰਤਿਆਰ ਦੀ ਪ੍ਰਗਤੀ ਦੀ ਪਰਿਭਾਸ਼ਾ ਵਿੱਚ ਮਹਿਲਾਵਾਂ ਦੀ ਕੇਂਦਰੀ ਭੂਮਿਕਾ ਸੀ। ਉਨ੍ਹਾਂ ਦੀ ਸਭ ਤੋਂ ਮਹੱਤਵਪੂਰਨ ਦ੍ਰਿਸ਼ਟੀ ਅਜ਼ਾਦ ਅਤੇ ਸਸ਼ਕਤ ਮਹਿਲਾਵਾਂ ਦੀ ਸੀ। ਮਹਾਕਵਿ ਭਰਤਿਆਰ ਨੇ ਲਿਖਿਆ ਹੈ ਕਿ ਮਹਿਲਾਵਾਂ ਨੂੰ ਆਪਣਾ ਸਿਰ ਚੁੱਕ ਕੇ ਚੱਲਣਾ ਚਾਹੀਦਾ ਹੈ, ਜਦੋਂਕਿ ਲੋਕਾਂ ਨੂੰ ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਸਸ਼ਕਤੀਕਰਨ ਨੂੰ ਯਕੀਨੀ ਕਰਨ ਲਈ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇ ਕੰਮਕਾਜ ਦੇ ਹਰ ਖੇਤਰ ਵਿੱਚ ਮਹਿਲਾਵਾਂ ਦੀ ਗਰਿਮਾ ਨੂੰ ਮਹੱਤਵ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ 15 ਕਰੋੜ ਤੋਂ ਜ਼ਿਆਦਾ ਮਹਿਲ ਉੱਦਮੀ ਮੁਦਰਾ ਯੋਜਨਾ ਵਰਗੀਆਂ ਯੋਜਨਾਵਾਂ ਤੋਂ ਵਿੱਤ ਪੋਸ਼ਿਤ ਹਨ। ਅੱਜ ਸਥਾਈ ਕਮਿਸ਼ਨ ਨਾਲ ਮਹਿਲਾਵਾਂ ਸਾਡੇ ਸਸ਼ਕਤ ਬਲਾਂ ਦਾ ਹਿੱਸਾ ਬਣ ਰਹੀਆਂ ਹਨ। ਅੱਜ ਸਭ ਤੋਂ ਗ਼ਰੀਬ ਮਹਿਲਾਵਾਂ ਜੋ ਸੁਰੱਖਿਅਤ ਸਵੱਛਤਾ ਦੀ ਘਾਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਸਨ, ਉਨ੍ਹਾਂ ਨੂੰ 10 ਕਰੋੜ ਤੋਂ ਜ਼ਿਆਦਾ ਸੁਰੱਖਿਅਤ ਅਤੇ ਸਵੱਛ ਸ਼ੌਚਾਲਿਆ ਤੋਂ ਫਾਇਦਾ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਨੂੰ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ‘‘ਇਹ ਨਿਊ ਇੰਡੀਆ ਦੀ ਨਾਰੀ ਸ਼ਕਤੀ ਦਾ ਯੁੱਗ ਹੈ। ਉਹ ਰੁਕਾਵਟਾਂ ਨੂੰ ਤੋੜ ਰਹੀ ਹੈ ਅਤੇ ਆਪਣਾ ਪ੍ਰਭਾਵ ਸਥਾਪਿਤ ਕਰ ਰਹੀ ਹੈ। ਇਹ ਸੁਬਰਮਣੀਯਮ ਭਾਰਤੀ ਨੂੰ ਸ਼ਰਧਾਂਜਲੀ ਹੈ।’’

 

ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਮਹਾਕਵਿ ਭਰਤਿਆਰ ਸਮਝ ਗਏ ਸਨ ਕਿ ਕੋਈ ਵੀ ਸਮਾਜ ਨੂੰ ਵੰਡਿਆ ਹੋਇਆ ਹੈ, ਉਹ ਸਫਲ ਨਹੀਂ ਹੋ ਸਕੇਗਾ। ਨਾਲ ਹੀ ਉਨ੍ਹਾਂ ਨੇ ਰਾਜਨੀਤਕ ਅਜ਼ਾਦੀ ਦੇ ਖਾਲੀਪਣ ਬਾਰੇ ਵੀ ਲਿਖਿਆ ਜੋ ਸਮਾਜਿਕ ਅਸਮਾਨਤਾਵਾਂ ਦਾ ਧਿਆਨ ਨਹੀਂ ਕਰਦਾ ਹੈ ਅਤੇ ਸਮਾਜਿਕ ਕੁਰੀਤੀਆਂ ਨੂੰ ਖਤਮ ਨਹੀਂ ਕਰਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਦਾ ਹਵਾਲਾ ਦਿੰਦਿਆਂ ਕਿਹਾ, ‘‘ਹੁਣ ਅਸੀਂ ਇੱਕ ਨਿਯਮ ਬਣਾਵਾਂਗੇ ਅਤੇ ਇਸ ਨੂੰ ਕਦੇ ਨਾ ਕਦੇ ਲਾਗੂ ਕਰਾਂਗੇ, ਜੇਕਰ ਕਦੇ ਇੱਕ ਆਦਮੀ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਦੁਨੀਆ ਨੂੰ ਵਿਨਾਸ਼ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੂੰ ਇਕਜੁੱਟ ਰਹਿਣ ਅਤੇ ਪ੍ਰਤੀਬੱਧ ਰਹਿਣ ਲਈ ਇੱਕ ਮਜ਼ਬੂਤ ਯਾਦਗਾਰ ਹੈ। ਹਰ ਇੱਕ ਵਿਅਕਤੀ ਵਿਸ਼ੇਸ਼ ਕਰਕੇ ਗਰੀਬਾਂ ਅਤੇ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦਾ ਸਸ਼ਕਤੀਕਰਨ ਕੀਤਾ ਜਾਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਭਾਰਤੀ ਤੋਂ ਸਿੱਖਣ ਲਈ ਬਹੁਤ ਕੁਝ  ਹੈ। ਸਾਡੇ ਦੇਸ਼ ਵਿੱਚ ਹਰ ਕੋਈ ਉਨ੍ਹਾਂ ਦੇ ਕੰਮਾਂ ਨੂੰ ਪੜ੍ਹੇ ਅਤੇ ਉਨ੍ਹਾਂ ਤੋਂ ਪ੍ਰੇਰਿਤ ਹੋਵੇ। ਉਨ੍ਹਾਂ ਨੇ ਭਰਤਿਆਰ ਦੇ ਸੰਦੇਸ਼ ਨੂੰ ਫੈਲਾਉਣ ਵਿੱਚ ਉਨ੍ਹਾਂ ਦੇ ਅਦਭੁੱਤ ਕੰਮ ਲਈ ਵਨਵਿਲ ਸੰਸਕ੍ਰਿਤੀ ਕੇਂਦਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਮਹਾਉਤਸਵ ਵਿੱਚ ਰਚਨਾਤਮਕ ਵਿਚਾਰ ਚਰਚਾ ਹੋਵੇਗੀ ਜੋ ਭਾਰਤ ਦਾ ਇੱਕ ਨਵਾਂ ਭਵਿੱਖ ਬਣਾਉਣ ਵਿੱਚ ਮਦਦ ਕਰੇਗੀ।

 

*****

 

ਡੀਐੱਸ/ਏਕੇ



(Release ID: 1680241) Visitor Counter : 195