ਕਬਾਇਲੀ ਮਾਮਲੇ ਮੰਤਰਾਲਾ

ਸ੍ਰੀ ਅਰਜੁਨ ਮੁੰਡਾ ਵੱਲੋਂ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨਾਲ ਕਬਾਇਲੀ ਸਸ਼ੱਕਤੀਕਰਣ ਲਈ ਤਬਦੀਲੀਆਂ ਕਰਨ ਦੇ ਮਾਮਲੇ ’ਤੇ ਮੁਲਾਕਾਤ

Posted On: 11 DEC 2020 5:15PM by PIB Chandigarh

ਕਬਾਇਲੀ ਸਸ਼ੱਕਤੀਕਰਣ ਲਈ ਤਬਦੀਲੀਆਂ ਲਈ ਕਬਾਇਲੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ੍ਰੀ ਅਰਜੁਨ ਮੁੰਡਾ ਨੇ ਕੱਲ੍ਹ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ। TRIFED ਦੇ ਪ੍ਰਬੰਧ ਨਿਰਦੇਸ਼ਕ ਸ੍ਰੀ ਪ੍ਰਵੀਰ ਕਿਸ਼ਨਾ ਵੀ ਇਸ ਮੌਕੇ ਮੌਜੂਦ ਸਨ। ਇਸ ਦੀ ਨਿਰੰਤਰਤਾ ਦੇ ਹਿੱਸੇ ਵਜੋਂ, ਕਬਾਇਲੀਆਂ ਦੇ ਜੀਵਨਾਂ ਤੇ ਉਪਜੀਵਕਾਂ ਵਿੱਚ ਸੁਧਾਰ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਕਰਨ ਤੇ ਕਬਾਇਲੀ ਸਸ਼ੱਕਤੀਕਰਣ ਲਈ ਕੰਮ ਕਰਨ ਲਈ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਅਧੀਨ TRIFED ਸਰਕਾਰੀ ਵਿਭਾਗਾਂ ਤੇ ਹਮ–ਖ਼ਿਆਲ ਸੰਗਠਨਾਂ ਦੀ ਭਾਈਵਾਲੀ ’ਚ ਮਿਲ ਕੇ ਤਬਦੀਲੀਆਂ ਦੀ ਖੋਜ ਕਰ ਰਿਹਾ ਹੈ।


ਇਸ ਮੀਟਿੰਗ ਦੌਰਾਨ,ਆਮ ਸ਼ਕਤੀਆਂ ਤੇ ਮੁਹਾਰਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਕਬਾਇਲੀ ਉਪਜੀਵਕਾ ਦੇ ਵਿਕਾਸ ਵੱਲ ਅੱਗੇ ਵਧਣ ਦੇ ਉਦੇਸ਼ ਨਾਲ ਤਾਲਮੇਲ ਦੇ ਕਈ ਪੱਖਾਂ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ ਸੀ। ਵਿਚਾਰ–ਵਟਾਂਦਰੇ ਦੌਰਾਨ ਸਾਹਮਣੇ ਆਈਆਂ ਪ੍ਰਮੁੱਖ ਪਹਿਲਕਦਮੀਆਂ ਵਿੱਚ ‘ਵਨ ਧਨ ਕੇਂਦਰਾਂ’ ਰਾਹੀਂ ਕਬਾਇਲੀ ਵਿਕਾਸ ਉੱਦਮਤਾ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸਨ, ਝਾਰਖੰਡ ਵਿੱਚ ਰਤਨਜੋਤ (ਇੱਕ ਕੁਦਰਤੀ ਜੜ੍ਹ, ਜਿਸ ਦੀ ਵਰਤੋਹ ਸ਼ਿਰਾਵਾਂ ਫੁੱਲਣ ਦੇ ਰੋਗ, ਬੈੱਡ ਸੋਰਜ਼, ਫੋੜਿਆਂ ਤੇ ਦਸਤਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ), ਟਮਾਟਰ, ਰੇਸ਼ਮ ਦੇ ਕੀੜੇ ਪਾਲਣ ਆਦਿ ਜਿਹੇ ਸਥਾਨਕ ਪੱਧਰ ਉੱਤੇ ਉਪਲਬਧ ਉਤਪਾਦਾਂ ਲਈ TRIFOOD ਅਤੇ ‘ਕਾਰਪੋਰੇਸ਼ਨ ਓਨਡ ਕਾਰਪੋਰੇਸ਼ਨ ਆੱਪਰੇਟਡ’ (COCO) ਵਿੱਚ ‘ਟ੍ਰਾਈਬਜ਼ ਇੰਡੀਆ’ ਦੇ ਆਊਟਲੈਟਸ ਦੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਜਨਤਕ ਖੇਤਰ ਦੇ ਅਦਾਰਿਆਂ ਦੇ ਪਰਿਸਰਾਂ ਅੰਦਰ ਸਥਾਪਨਾ ਕਰਨਾ ਵੀ ਸ਼ਾਮਲ ਹੈ।

ਇਸ ਮੀਟਿੰਗ ਦੌਰਾਨ, ਸ੍ਰੀ ਅਰਜੁਨ ਮੁੰਡਾ ਨੇ ਸ੍ਰੀ ਧਰਮੇਂਦਰ ਪ੍ਰਧਾਨ ਨੂੰ ਹੱਥ ਨਾਲ ਬਣਾਏ ‘ਟ੍ਰਾਈਬਜ਼ ਇੰਡੀਆ’ ਬਹੁਤ ਸੋਹਣੇ ਮਾਸਕਾਂ ਦਾ ਇੱਕ ਸੈੱਟ ਵੀ ਤੋਹਫ਼ੇ ਵਜੋਂ ਭੇਟ ਕੀਤਾ, ਜਿਨ੍ਹਾਂ ਇਸ ਤੋਹਫ਼ੇ ਨੂੰ ਕਬੂਲ ਕਰਦਿਆਂ ਕਿਹਾ ਕਿ ਉਹ ਇਹ ਤੋਹਫ਼ਾ ਲੈ ਕੇ ਬਹੁਤ ਖ਼ੁਸ਼ ਹਨ ਅਤੇ ਹੱਥਾਂ ਨਾਲ ਬਣਾਏ ਇਹ ਮਾਸਕ ‘ਬੀ ਵੋਕਲ ਫ਼ਾਰ ਲੋਕਲ ਮੁਹਿੰਮ’ ਅਧੀਨ ਹਰੇਕ ਭਾਰਤੀ ਤੱਕ ਪੁੱਜਣੇ ਚਾਹੀਦੇ ਹਨ!

A picture containing indoor, person, wall, personDescription automatically generated

 ਕਬਾਇਲੀ ਭਲਾਈ ਤੇ ਵਿਕਾਸ ਨੂੰ ਅਗਲੇ ਤਰਕਪੂਰਣ ਪੜਾਅ ਤੱਕ ਲਿਜਾਣ ਲਈ, ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਅਧੀਨ TRIFED; ਇਨ੍ਹਾਂ ਕਬੀਲਿਆਂ ਲਈ ਟਿਕਾਊ ਉਪਜੀਵਕਾਵਾਂ ਤੇ ਆਮਦਨ ਦੇ ਮੌਕਿਆਂ ਦੇ ਉਦੇਸ਼ ਨਾਲ ਵਿਭਿੰਨ ਮੰਤਰਾਲਿਆਂ ਤੇ ਵਿਭਾਗਾਂ ਅਤੇ ਮਾਹਿਰ ਸੰਸਥਾਨਾਂ; ਜਿਵੇਂ ਦਿਹਾਤੀ ਵਿਕਾਸ ਮੰਤਰਾਲਾ, ਲਘੂ ਤੇ ਦਰਮਿਆਨੇ ਉਦਯੋਗਾਂ ਦਾ ਮੰਤਰਾਲਾ (MSME), ਫ਼ੂਡ ਪ੍ਰੋਸੈਸਿੰਗ ਉਦਯੋਗ, ਡੀਐੱਮਐੱਫ਼, ਆਯੁਸ਼ ਦਾ ਆਈਸੀਏਆਰ ਮੰਤਰਾਲਾ ਨਾਲ ਤਬਦੀਲੀਆਂ ਦੀ ਯੋਜਨਾ ਉਲੀਕ ਰਿਹਾ ਹੈ। ਕੇਂਦਰਮੁਖਤਾਵਾਂ ਦੀ ਗੁੰਜਾਇਸ਼ ਵਿਕਾਸ ਦੇ ਵਿਭਿੰਨ ਪੱਖਾਂ ਤੱਕ ਹੋਵੇਗੀ। TRIFED ਦੀ ਯੋਜਨਾ ‘ਕਬਾਇਲੀ ਉਪਜੀਵਕਾਵਾਂ’ ਪ੍ਰੋਗਰਾਮ ਨਾਲ ਮਿਲ ਕੇ ਹੁਨਰ ਵਿਕਾਸ ਤੇ ਸੂਖਮ ਉੱਦਮਤਾ ਪ੍ਰੋਗਰਾਮ ਦਾ ਪਾਸਾਰ ਕਰਨ ਦੀ ਹੈ। ਇਸ ਦੇ ਇੱਕ ਛਤਰਛਾਇਆ ਪਹਿਲਕਦਮੀ ਬਣਨ ਦੀ ਯੋਜਨਾ ਹੈ, ਜੋ ‘ਆਤਮਨਿਰਭਰ ਅਭਿਯਾਨ’, ‘ਗੋ ਵੋਕਲ ਫ਼ਾਰ ਲੋਕਲ’ ਅਤੇ ਜਿਹੀਆਂ ਰਾਸ਼ਟਰੀ ਪੱਧਰ ਦੀਆਂ ਪਹਿਲਕਦਮੀਆਂ ਅਤੇ ਮੰਤਰਾਲਿਆਂ ਦੇ ਹੋਰ ਪ੍ਰੋਗਰਾਮਾਂ ਉੱਤੇ ਆਧਾਰਤ ਹੋਵੇਗੀ। ਇਸ ਤਾਲਮੇਲ ਦੇ ਸਫ਼ਲਤਾਪੂਰਬਕ ਲਾਗੂ ਹੋਣ ਅਤੇ ਹੋਰ ਬਹੁਤ ਸਾਰੀਆਂ ਆਉਣ ਵਾਲੀਆਂ ਤਬਦੀਲੀਆਂ ਨਾਲ TRIFED ਦੇ ਆਮਦਨ ਤੇ ਉਪਜੀਵਕਾਵਾਂ ਵਿੱਚ ਵਾਧਾ ਕਰਨ ’ਚ ਕਬੀਲਿਆਂ ਦੀ ਮਦਦ ਕਰਨ ਦੀ ਆਸ ਹੈ, ਜਿਸ ਨਾਲ ਸਮੁੱਚੇ ਦੇਸ਼ ਵਿੱਚ ਕਬਾਇਲੀ ਜੀਵਨਾਂ ਤੇ ਉਪਜੀਵਕਾਵਾਂ ਦਾ ਪੂਰੀ ਤਰ੍ਹਾਂ ਕਾਇਆ–ਕਲਪ ਹੋਣਾ ਚਾਹੀਦਾ ਹੈ। 

*****

ਐੱਨਬੀ/ਐੱਸਕੇ/ਜੇਕੇ/ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ/11 ਦਸੰਬਰ, 2020(Release ID: 1680142) Visitor Counter : 120