ਰੇਲ ਮੰਤਰਾਲਾ

15 ਦਸੰਬਰ, 2020 ਤੋਂ ਸ਼ੁਰੂ ਹੋਣ ਵਾਲੀ ਰੇਲਵੇ ਭਰਤੀ ਪ੍ਰੀਖਿਆਵਾਂ ਦੇ ਆਯੋਜਨ ਦੀ ਤਿਆਰੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ

ਆਈਸੋਲੇਟਡ ਅਤੇ ਮਿਨਿਸਟਰੀਅਲ ਸ਼੍ਰੇਣੀਆਂ (ਸੀਈਐੱਨ 03/2019) ਦੇ ਲਈ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਦਾ ਪਹਿਲਾ ਪੜਾਅ 15 ਦਸੰਬਰ, 2020 ਤੋਂ 18 ਦਸੰਬਰ, 2020 ਤੱਕ ਆਯੋਜਿਤ ਕੀਤਾ ਜਾਵੇਗਾ
ਗੈਰ ਤਕਨੀਕੀ ਪ੍ਰਸਿੱਧ ਸ਼੍ਰੇਣੀਆਂ (ਐੱਨਟੀਪੀਸੀ - ਸੀਈਐੱਨ 01/2019) ਦੇ ਲਈ ਸੀਬੀਟੀ ਦਾ ਦੂਜਾ ਪੜਾਅ 28 ਦਸੰਬਰ, 2020 ਤੋਂ ਮਾਰਚ, 2021 ਤੱਕ ਆਯੋਜਿਤ ਕੀਤਾ ਜਾਵੇਗਾ
ਪੱਧਰ - 1 ਅਸਾਮੀਆਂ (ਸੀਈਐੱਨ ਆਰਆਰਸੀ 01/2019) ਦੇ ਲਈ ਸੀਬੀਟੀ ਦਾ ਤੀਜਾ ਪੜਾਅ ਅਪ੍ਰੈਲ 2020 ਤੋਂ ਜੂਨ, 2021 ਦੇ ਅੰਤ ਤੱਕ ਆਯੋਜਿਤ ਕੀਤਾ ਜਾਵੇਗਾ
ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਰਆਰਬੀ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਖ਼ਾਸ ਕਰਕੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ

Posted On: 11 DEC 2020 5:25PM by PIB Chandigarh

ਭਾਰਤੀ ਰੇਲਵੇ ਆਪਣੇ 21 ਰੇਲਵੇ ਭਰਤੀ ਬੋਰਡਾਂ (ਆਰਆਰਬੀ) ਦੇ ਮਾਧਿਅਮ ਨਾਲ ਤਿੰਨ ਪੜਾਵਾਂ ਵਿੱਚ ਮੈਗਾ ਭਰਤੀ ਅਭਿਆਨ ਦਾ ਆਯੋਜਨ ਕਰ ਰਿਹਾ ਹੈ, ਜੋ 15 ਦਸੰਬਰ, 2020 ਤੋਂ ਸ਼ੁਰੂ ਹੋਵੇਗਾ| ਲਗਭਗ 1.4 ਲੱਖ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਆਯੋਜਿਤ ਕੀਤੇ ਜਾਣ ਵਾਲੇ ਇਸ ਭਰਤੀ ਅਭਿਆਨ ਵਿੱਚ 2.44 ਕਰੋੜ ਤੋਂ ਵੱਧ ਉਮੀਦਵਾਰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੀਖਿਆ ਵਿੱਚ ਸ਼ਾਮਲ ਹੋਣਗੇ| ਪ੍ਰੀਖਿਆ ਆਯੋਜਿਤ ਕਰਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਹਨ।

ਸੀਈਐੱਨ 03/2019 (ਆਈਸੋਲੇਟਡ ਅਤੇ ਮਿਨਿਸਟਰੀਅਲ ਸ਼੍ਰੇਣੀਆਂ) ਦੇ ਲਈ ਪ੍ਰੀਖਿਆ ਦਾ ਪਹਿਲਾ ਪੜਾਅ 15 ਦਸੰਬਰ, 2020 ਤੋਂ ਸ਼ੁਰੂ ਹੋ ਕੇ 18 ਦਸੰਬਰ, 2020 ਤੱਕ ਚੱਲੇਗਾ| ਇਸ ਤੋਂ ਬਾਅਦ ਸੀਈਐੱਨ 01/2019 (ਐੱਨਟੀਪੀਸੀ ਸ਼੍ਰੇਣੀਆਂ) ਦੀ ਪ੍ਰੀਖਿਆ 28 ਦਸੰਬਰ, 2020 ਤੋਂ ਸ਼ੁਰੂ ਹੋ ਕੇ ਮਾਰਚ, 2021 ਤੱਕ ਚੱਲੇਗੀ| ਸੀਈਐੱਨ ਨੰਬਰ ਆਰਆਰਸੀ - 01/2019 (ਪੱਧਰ - 1) ਦੇ ਲਈ ਤੀਜੀ ਭਰਤੀ ਅਪ੍ਰੈਲ 2020 ਤੋਂ ਜੂਨ, 2021 ਦੇ ਅੰਤ ਤੱਕ ਆਯੋਜਿਤ ਕੀਤੀ ਜਾਵੇਗੀ।

15 ਦਸੰਬਰ, 2020 ਤੋਂ ਸ਼ੁਰੂ ਹੋਣ ਵਾਲੇ ਸੀਈਐੱਨ - 03/2019 (ਆਈਸੋਲੇਟਡ ਅਤੇ ਮਿਨਿਸਟਰੀਅਲ ਸ਼੍ਰੇਣੀਆਂ) ਦੇ ਲਈ ਉਮੀਦਵਾਰਾਂ ਨੂੰ ਈਮੇਲ ਅਤੇ ਐੱਸਐੱਮਐੱਸ ਦੁਆਰਾ ਵਿਅਕਤੀਗਤ ਤੌਰ ’ਤੇ ਅਤੇ ਆਰਆਰਬੀ ਦੀਆਂ ਅਧਿਕਾਰਤ ਵੈਬਸਾਈਟਾਂ ’ਤੇ ਉਪਲਬਧ ਕਰਾਏ ਗਏ ਲਿੰਕ ਦੇ ਜ਼ਰੀਏ ਪ੍ਰੀਖਿਆ ਕੇਂਦਰ ਦਾ ਸ਼ਹਿਰ, ਤਾਰੀਖ਼ ਅਤੇ ਪ੍ਰੀਖਿਆ ਦੀ ਸ਼ਿਫਟ ਦੇ ਬਾਰੇ ਸੂਚਿਤ ਕੀਤਾ ਜਾਵੇਗਾ| ਈ-ਕਾਲ ਪੱਤਰ ਨੂੰ ਡਾਊਨਲੋਡ ਕਰਨ ਦੇ ਲਈ ਲਿੰਕ ਨੂੰ, ਸਾਰੇ ਆਰਆਰਬੀ ਦੀਆਂ ਅਧਿਕਾਰਤ ਵੈਬਸਾਈਟਾਂ ’ਤੇ ਪ੍ਰੀਖਿਆ ਦੀ ਤਾਰੀਖ਼ ਤੋਂ 4 ਦਿਨ ਪਹਿਲਾਂ ਲਾਇਵ ਕੀਤਾ ਜਾਵੇਗਾ| ਭਰਤੀ ਦੇ ਅਗਲੇ ਪੜਾਵ ਸੰਬੰਧੀ ਜਾਣਕਾਰੀ ਨਿਰਧਾਰਤ ਸਮੇਂ ’ਤੇ ਜਾਰੀ ਕੀਤੀ ਜਾਵੇਗੀ|

ਆਰਆਰਬੀ ਨੇ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੈਮਾਨੇ ’ਤੇ ਪ੍ਰੀਖਿਆ ਆਯੋਜਿਤ ਕਰਨ ਦੇ ਲਈ ਵਿਆਪਕ ਤਿਆਰੀ ਕੀਤੀ ਹੈ ਅਤੇ ਇਸਦੇ ਲਈ ਸਰਕਾਰ ਦੁਆਰਾ ਜਾਰੀ ਐੱਸਓਪੀ ਦਾ ਪਾਲਣ ਕੀਤਾ ਜਾਵੇਗਾ| ਸਮਾਜਿਕ ਦੂਰੀ ਬਣਾਈ ਰੱਖਣਾ, ਮਾਸਕ ਅਤੇ ਸੈਨੀਟਾਈਜ਼ਰ ਦੀ ਲੋੜੀਂਦੀ ਵਰਤੋਂ, ਸਿਰਫ ਦੀ ਗਿਣਤੀ ਵਿੱਚ ਕਟੌਤੀ ਕਰਕੇ ਰੋਜ਼ਾਨਾ ਸਿਰਫ਼ ਦੋ ਸ਼ਿਫਟਾਂ ਵਿੱਚ ਪ੍ਰੀਖਿਆ ਆਯੋਜਿਤ ਕਰਨਾ, ਆਦਿ ਸੁਨਿਸ਼ਚਿਤ ਕੀਤਾ ਗਿਆ ਹੈ| ਆਰਆਰਬੀ ਦੁਆਰਾ ਇਹ ਸੁਨਿਸ਼ਚਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਜਿੱਥੇ ਤੱਕ ਸੰਭਵ ਹੋਵੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਆਪਣੇ ਰਾਜ ਵਿੱਚ ਆਯੋਜਿਤ ਕੀਤਾ ਜਾਵੇ ਤਾਂਕਿ ਉਹ ਰਾਤ ਭਰ ਯਾਤਰਾ ਕਰਕੇ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚ ਸਕਣ| ਮਹਿਲਾ ਅਤੇ ਪੀਡਬਲਯੂਡੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਆਯੋਜਿਤ ਕੀਤਾ ਗਿਆ ਹੈ| ਹਾਲਾਂਕਿ, ਖੇਤਰਾਂ ਅਨੁਸਾਰ ਉਮੀਦਵਾਰਾਂ ਦੀ ਵੰਡ ’ਤੇ ਵਿਚਾਰ ਕੀਤਾ ਜਾਏ, ਤਾਂ ਦੂਜੇ ਰਾਜ ਵਿੱਚ ਆਉਣਾ ਜਾਣਾ ਨਾ ਟਾਲਣਯੋਗ ਹੋਵੇਗਾ| ਰੇਲਵੇ ਜਿੱਥੇ ਵੀ ਲੋੜ ਹੈ ਅਤੇ ਸੰਭਵ ਹੈ, ਉਮੀਦਵਾਰਾਂ ਦੀਆਂ ਯਾਤਰਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਵਿਸ਼ੇਸ਼ ਪ੍ਰੀਖਿਆ ਟ੍ਰੇਨਾਂ ਚਲਾਏਗਾ| ਸੰਬੰਧਤ ਰਾਜ ਸਰਕਾਰਾਂ ਦੇ ਮੁੱਖ ਸਕੱਤਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਆਰਆਰਬੀ ਨੂੰ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਪ੍ਰਾਪਤ ਹੋਵੇ, ਤਾਂਕਿ ਸਮਾਜਕ ਦੂਰੀ ਨੂੰ ਬਣਾਈ ਰੱਖਣਾ ਯਕੀਨੀ ਬਣਾਇਆ ਜਾ ਸਕੇ ਅਤੇ ਸੁਰੱਖਿਅਤ ਤਰੀਕੇ ਨਾਲ ਸੀਬੀਟੀ ਦਾ ਸੰਚਾਲਨ ਕੀਤਾ ਜਾ ਸਕੇ।

ਥਰਮੋ ਗਨ ਦੀ ਵਰਤੋਂ ਕਰਦਿਆਂ ਦਾਖਲੇ ਸਮੇਂ ਤਾਪਮਾਨ ਦੇ ਲਈ ਉਮੀਦਵਾਰਾਂ ਦੀ ਜਾਂਚ ਕੀਤੀ ਜਾਏਗੀ| ਨਿਰਧਾਰਤ ਸੀਮਾ ਤੋਂ ਵੱਧ ਤਾਪਮਾਨ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਸਥਾਨ ਦੇ ਅੰਦਰ ਜਾਣ ਦੀ ਮਨਜੂਰੀ ਨਹੀਂ ਹੋਵੇਗੀ| ਅਜਿਹੇ ਉਮੀਦਵਾਰਾਂ ਦੀ ਮੁੜ ਪ੍ਰੀਖਿਆ ਨਾਲ ਸੰਬੰਧਤ ਜਾਣਕਾਰੀ ਨੂੰ ਉਨ੍ਹਾਂ ਦੇ ਰਜਿਸਟਰਡ ਈਮੇਲ ਅਤੇ ਮੋਬਾਈਲ ਨੰਬਰ ’ਤੇ ਵੀ ਭੇਜੀ ਜਾਏਗੀ। ਅਜਿਹੇ ਉਮੀਦਵਾਰਾਂ ਦੀ ਦੁਬਾਰਾ ਤਹਿ ਕੀਤੀ ਪ੍ਰੀਖਿਆ ਦੀ ਤਾਰੀਖ ਨੂੰ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ| ਉਮੀਦਵਾਰ ਨੂੰ ਆਪਣਾ ਫੇਸ ਮਾਸਕ ਵਰਤਣਾ ਚਾਹੀਦਾ ਹੈ| ਉਮੀਦਵਾਰ ਨੂੰ ਦਾਖਲੇ ਵੇਲੇ ਨਿਰਧਾਰਤ ਫਾਰਮੈਟ ਵਿੱਚ ਕੋਵਿਡ-19 ਸਵੈ-ਘੋਸ਼ਣਾ ਪੇਸ਼ ਕਰਨੀ ਹੋਵੇਗੀ ਅਤੇ ਅਜਿਹਾ ਨਾ ਕਰਨ ’ਤੇ ਉਸ ਨੂੰ ਪ੍ਰੀਖਿਆ ਸਥਾਨ ਵਿੱਚ ਜਾਣ ਦੀ ਮਨਜੂਰੀ ਨਹੀਂ ਦਿੱਤੀ ਜਾਏਗੀ| ਮੇਨ ਗੇਟ ਤੋਂ ਲੈ ਕੇ ਪ੍ਰੀਖਿਆ ਲੈਬ ਤੱਕ, ਕੋਵਿਡ-19 ਪ੍ਰੋਟੋਕੋਲ ਦੇ ਅਨੁਸਾਰ ਭੀੜ ਪ੍ਰਬੰਧਨ ਦਾ ਉਚਿਤ ਪ੍ਰਬੰਧ ਕੀਤਾ ਜਾਵੇਗਾ। ਹਰ ਸ਼ਿਫਟ ਤੋਂ ਬਾਅਦ ਅਤੇ ਦੂਜੀ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਦੀ ਸਫਾਈ (ਸੈਨੀਟਾਈਜ਼ੇਸ਼ਨ) ਕੀਤੀ ਜਾਵੇਗੀ|

ਕੋਵਿਡ-19 ਦੇ ਦੌਰਾਨ ਸੀਬੀਟੀ ਵਿੱਚ ਸ਼ਾਮਲ ਉਮੀਦਵਾਰਾਂ ਅਤੇ ਹੋਰ ਵਿਅਕਤੀਆਂ ਦੀ ਸਿਹਤ ਸੁਰੱਖਿਆ ਦੇ ਲਈ, ਸਾਰੇ ਪ੍ਰਸੰਗਿਕ ਪ੍ਰੋਟੋਕੋਲ/ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਏਗੀ| ਕੋਵਿਡ-19 ਦੇ ਸੰਬੰਧ ਵਿੱਚ ਕੇਂਦਰ ਅਤੇ ਸੰਬੰਧਤ ਰਾਜ ਸਰਕਾਰਾਂ ਦੁਆਰਾ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ, ਦਿਸ਼ਾ ਨਿਰਦੇਸ਼ਾਂ ਅਤੇ ਆਦੇਸ਼ਾਂ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ|

*****

ਡੀਜੇਐੱਨ / ਐੱਮਕੇਵੀ



(Release ID: 1680138) Visitor Counter : 254