ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਤੇ ਸਵੀਡਨ ਨੂੰ ਹੋਰ ਲਚਕੀਲੀ ਅਤੇ ਮਜ਼ਬੂਤ ਭਾਈਵਾਲੀ ਉਸਾਰਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ
Posted On:
11 DEC 2020 4:31PM by PIB Chandigarh
ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਤੇ ਸਵੀਡਨ ਨੂੰ ਹੋਰ ਲਚਕੀਲੀ ਅਤੇ ਮਜ਼ਬੂਤ ਭਾਈਵਾਲੀ ਉਸਾਰਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ । ਭਾਰਤ ਸਵੀਡਨ ਰਣਨੀਤਕ ਵਪਾਰ ਭਾਈਵਾਲੀ ਦੇ ਸੀ ਈ ਓ ਫੋਰਮ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਸਾਲ 2020 ਚੁਣੌਤੀਆਂ ਭਰਿਆ ਸਾਲ ਹੈ ਪਰ ਆਓ ਇਸ ਸੰਕਟ ਨੂੰ ਇੱਕ ਮੌਕੇ ਵਿੱਚ ਬਦਲੀਏ ।
ਸ਼੍ਰੀ ਗੋਇਲ ਨੇ ਕਿਹਾ ,"ਅਸੀਂ ਚਾਹੁੰਦੇ ਹਾਂ ਕਿ ਸਵੀਡਨ ਭਾਰਤੀ ਅਰਥਚਾਰੇ ਦੇ ਵਿਸਥਾਰ ਵਿੱਚ ਸਾਡੇ ਯਤਨਾਂ ਦਾ ਇੱਕ ਹਿੱਸਾ ਬਣੇ ਤਾਂ ਜੋ ਖੁਸ਼ਹਾਲੀ ਦੇ ਉੱਚੇ ਪੱਧਰ ਤੱਕ ਪਹੁੰਚਿਆ ਜਾ ਸਕੇ ਅਤੇ ਆਧੁਨਿਕ 21ਵੀਂ ਸਦੀ ਦੇ ਵਿਸ਼ਵ ਵਿੱਚ ਵਿਸ਼ਵੀ ਰੁਝੇਵਿਆਂ ਲਈ ਭਾਰਤ ਲਈ ਲੋੜੀਂਦਾ ਡਿਜ਼ਾਈਨ ਬਣਾਇਆ ਜਾਵੇ। ਮੈਨੂੰ ਯਕੀਨ ਹੈ ਕਿ ਸੀ ਈ ਓ ਫੋਰਮ ਅਤੇ ਸਵੀਡਨ ਭਾਰਤ ਰਣਨੀਤਕ ਵਪਾਰ ਭਾਈਵਾਲੀ ਹਰੇਕ ਪੱਧਰ ਤੇ ਇਸ ਮਿੱਤਰਤਾ ਦੇ ਵਿਸਥਾਰ ਲਈ ਸਹਿਯੋਗ ਦੇਣਗੇ ਅਤੇ ਸਵੀਡਨ ਭਾਰਤ ਦੀ ਆਪਣੀ ਵੱਧ ਰਹੇ ਅਰਥਚਾਰੇ ਲਈ ਇੱਕ ਮਹੱਤਵਪੂਰਨ ਹਿੱਸਾ ਬਣੇਗਾ"। ਮੰਤਰੀ ਨੇ ਕਿਹਾ ਕਿ ਭਾਰਤ ਦੇ 1.35 ਬਿਲੀਅਨ ਲੋਕ ਵਿਸ਼ਵ ਦੇ ਸਭ ਤੋਂ ਵੱਡੇ ਵਪਾਰ ਲਈ ਮੌਕਾ ਪ੍ਰਦਾਨ ਕਰਦੇ ਹਨ । "ਸਾਡੇ ਕੋਲ ਬਹੁਤ ਵੱਡੀ ਤੇ ਵੱਧ ਰਿਹਾ ਮੱਧਮ ਵਰਗ ਹੈ ਜੋ ਬੇਹਤਰ ਜਿ਼ੰਦਗੀ ਲਈ ਉਤਸ਼ਾਹਿਤ ਹੈ । ਮੈਨੂੰ ਯਕੀਨ ਹੈ ਕਿ ਸਵੀਡਿਸ਼ ਕੰਪਨੀਆਂ ਭਾਰਤ ਵਿੱਚ ਕੰਮ ਕਰਨਾ ਚਾਹੁਣਗੀਆਂ ਅਤੇ ਬੇਹਤਰ ਮੌਕਿਆਂ ਨੂੰ ਤਲਾਸ਼ਣਗੀਆਂ । ਸਾਡਾ ਵਿਸ਼ਵਾਸ ਹੈ ਕਿ ਸਾਡੇ ਵੱਲੋਂ ਤਕਨਾਲੋਜੀ ਤੇ ਨਵੇਂ ਪੱਖ ਤੋਂ ਧਿਆਨ ਕੇਂਦਰਿਤ ਕਰਨ ਨਾਲ ਭਾਰਤੀ ਤਰਜੀਹਾਂ ਨੂੰ ਤਰਤੀਬ ਦੇਣ ਵਿੱਚ ਸਹਾਇਤਾ ਕਰੇਗਾ ਅਤੇ ਸਵੀਡਨ ਨਵੀਨਤਮ ਢੰਗ ਤਰੀਕੇ ਅਤੇ ਵਾਧੇ ਲਈ ਸਾਡਾ ਕੁਦਰਤੀ ਭਾਈਵਾਲ ਹੋਣ ਕਰਕੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਇਗਾ"।
ਆਤਮਨਿਰਭਰ ਭਾਰਤ ਬਾਰੇ ਗੱਲ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਇਸ ਤਹਿਤ ਅਸੀਂ ਉੱਚ ਤਕਨਾਲੋਜੀ ਉਤਪਾਦਾਂ ਦੀ ਦਰਾਮਦ ਨੂੰ ਉਤਸ਼ਾਹਿਤ ਕਰ ਰਹੇ ਹਾਂ , ਲੋਕਾਂ ਨੂੰ ਤਕਨਾਲੋਜੀ , ਕੁਸ਼ਲਤਾ , ਸਿਹਤ ਸੰਭਾਲ ਦੀ ਬੇਹਤਰ ਗੁਣਵਤਾ ਅਤੇ ਸਿੱਖਿਆ ਨੂੰ ਭਾਰਤ ਵਿੱਚ ਲਿਆਉਣ ਲਈ ਉਤਸ਼ਾਹਿਤ ਕਰ ਰਹੇ ਹਾਂ , ਦੋਨਾਂ ਸਵਦੇਸ਼ੀ ਤੇ ਅੰਤਰਰਾਸ਼ਟਰੀ ਕੰਪਨੀਆਂ ਨੂੰ ਨਿਰਮਾਣ ਲਈ ਜਗ੍ਹਾ ਦੇ ਕੇ ਆਪਣੀ ਹਾਜ਼ਰੀ ਵਧਾਉਣ ਦੇ ਯਤਨ ਭਾਰਤੀ ਲੋਕਾਂ ਦੀ ਆਮਦਨ ਪੱਧਰ ਨੂੰ ਵਧਾਉਣ ਵਿੱਚ ਸਹਾਇਤਾ ਕਰਨਗੀਆਂ , ਆਪਣੇ ਅਰਥਚਾਰੇ ਦੇ ਵਾਧੇ ਦੇ ਸਹਿਯੋਗ ਲਈ ਅਤੇ ਅਰਥਚਾਰੇ ਦੇ ਵਿਸਥਾਰ ਲਈ ਡੀਰੈਗੂਲੇਟ ਅਤੇ ਨਿਵੇਸ਼ ਰੋਕਾਂ ਖ਼ਤਮ ਕਰ ਰਹੇ ਹਾਂ । ਉਹਨਾਂ ਕਿਹਾ ਕਿ ਸਵੀਡਨ ਆਤਮਨਿਰਭਰ ਭਾਰਤ ਦਾ ਉਨਾਂ ਹੀ ਇੱਕ ਹਿੱਸਾ ਹੈ ਜਿੰਨਾਂ ਕੋਈ ਵੀ ਹੋਰ ਲੋਕਤੰਤਰਿਕ , ਸਮਾਨ ਸੋਚ ਵਾਲਾ ਦੇਸ਼ ਜੋ ਨਿਰਪੱਖ ਵਪਾਰ ਅਤੇ ਆਪਣੇ ਦੇਸ਼ ਵਿੱਚ ਭਾਰਤੀ ਵਪਾਰੀਆਂ ਨੂੰ ਇੱਕ ਦੂਜੇ ਤੱਕ ਪਹੁੰਚ ਦਿੰਦਾ ਹੈ । ਉਹਨਾਂ ਕਿਹਾ "ਭਾਰਤ ਵਿੱਚ ਸਵੀਡਨ ਕੰਪਨੀਆਂ ਦਾ ਸਾਡੀ ਆਸ ਅਤੇ ਖਾਸ਼ ਨੂੰ ਵਿਸ਼ਵ ਦੇ ਰੁਝਾਨਾਂ ਤੱਕ ਵਿਸਥਾਰ ਕਰਨ ਲਈ ਇੱਕ ਵੱਡੀ ਭੂਮਿਕਾ ਹੈ"।
"ਆਤਮਨਿਰਭਰ ਭਾਰਤ ਤਹਿਤ ਸਵੀਡਨ ਅਤੇ ਭਾਰਤ ਇੱਕ ਦੂਜੇ ਦੇ ਪੂਰਕ ਹਨ । ਸਵੀਡਨ ਵਿਸ਼ਵ ਦਾ ਇੰਨੋਵੇਟਰ ਹੈ ਅਤੇ ਕਈ ਖੇਤਰਾਂ ਵਿੱਚ ਕਟਿੰਗ ਐਡਜ ਤਕਨਾਲੋਜੀਆਂ ਦੇ ਵਿਕਾਸ ਲਈ ਮੋਹਰੀ ਹੈ । ਭਾਰਤ ਇਸ ਭਾਈਵਾਲੀ ਤੋਂ ਕਾਫੀ ਫਾਇਦਾ ਉਠਾ ਸਕਦਾ ਹੈ"।
ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਸਵੀਡਨ ਅਤੇ ਯੂਰਪੀ ਯੂਨੀਅਨ ਵੱਲ ਦੇਖ ਰਹੇ ਹਾਂ ਕਿ ਉਹ ਵੀ ਕੁਝ ਨੋਨ ਟੈਰਿਫ ਰੋਕਾਂ ਅਤੇ ਸਟੈਂਡਰਡਸ ਨੂੰ ਖ਼ਤਮ ਕਰਕੇ ਥੋੜਾ ਹੋਰ ਦਰਵਾਜ਼ੇ ਖੋਲ੍ਹਣ , ਤਾਂ ਜੋ ਦੋਹਾਂ ਧਿਰਾਂ ਵਿਚਾਲੇ ਵਪਾਰਕ ਵਿਸਥਾਰ ਅਤੇ ਸਵੀਡਨ ਅਤੇ ਯੁਰੋਪ ਨਾਲ ਸਾਡੇ ਵਪਾਰ ਦਾ ਅਦਾਨ—ਪ੍ਰਦਾਨ ਹੋ ਸਕੇ । ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿ਼ਆਦਾ ਤੋਂ ਜਿ਼ਆਦਾ ਸਰਕਾਰ ਵਿੱਚ ਖੁੱਲਾਪਣ ਤੇ ਲਚਕੀਲਾਪਣ ਲਿਆਉਣ ਵਿੱਚ ਧਿਆਨ ਕੇਂਦਰਿਤ ਕਰ ਰਹੇ ਹਨ ਤਾਂ ਜੋ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਅਤੇ ਨਿਰਮਾਣ ਕਾਰਜਾਂ ਨੂੰ ਆਕਰਸਿ਼ਤ ਕੀਤਾ ਜਾ ਸਕੇ। "ਸਾਡੇ ਕੋਲ ਭਾਰਤ ਵਿੱਚ ਸਵੀਡਨ ਕੰਪਨੀਆਂ ਦੀ ਭੂਮਿਕਾ ਦੇ ਵਿਸਥਾਰ ਲਈ ਇੱਕ ਵਿਲੱਖਣ ਮੌਕਾ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਕੰਪਨੀਆਂ ਨੂੰ ਸਵੀਡਨ ਦੇ ਵਿਕਾਸ ਅਤੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਤਾਂ ਜੋ ਸਵੀਡਨ ਦੇ ਲੋਕਾਂ ਦਾ ਭਵਿੱਖ ਬੇਹਤਰ ਹੋਵੇ । ਮੈਂ ਆਪਣੇ ਅਰਥਚਾਰੇ ਦੇ ਵਿਸਥਾਰ ਲਈ ਭਾਰਤ ਦੇ ਯਤਨਾਂ ਵਿੱਚ ਸਵੀਡਨ ਵੱਲੋਂ ਸਹਿਯੋਗ ਲਈ ਲਗਾਤਾਰ ਆਸਵੰਦ ਹਾਂ ਤਾਂ ਜੋ ਲੱਖਾਂ ਵਿਸ਼ੇਸ਼ ਕੁਸ਼ਲਤਾ ਵਾਲੇ ਮੁੰਡੇ ਕੁੜੀਆਂ ਨੂੰ ਕੰਮ ਅਤੇ ਰੋਜ਼ਗਾਰ ਮੁਹੱਈਆ ਕੀਤਾ ਜਾ ਸਕੇ , ਜੋ ਸਵੀਡਨ ਕੰਪਨੀਆਂ ਨੂੰ ਆਪਣਾ ਕਾਰੋਬਾਰ ਦਾ ਵਿਸਥਾਰ ਕਰਨ ਲਈ ਸਹਿਯੋਗ ਦੇ ਸਕਦਾ ਹੈ"।
ਵਾਈ ਬੀ
(Release ID: 1680078)
Visitor Counter : 215