ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਪੀ ਐੱਮ ਸਵਨਿਧੀ ਲਾਭਪਾਤਰੀਆਂ ਦੀ ਸਮਾਜਿਕ , ਆਰਥਿਕ ਪ੍ਰੋਫਾਈਲਿੰਗ ਦੀ ਕੀਤੀ ਸ਼ੁਰੂਆਤ

ਵੱਖ ਵੱਖ ਕੇਂਦਰੀ ਸਕੀਮਾਂ ਦੇ ਫਾਇਦਿਆਂ ਦਾ ਸੰਪੂਰਨ ਸਮਾਜਿਕ , ਆਰਥਿਕ ਪੱਧਰ ਉੱਪਰ ਚੁੱਕਣ ਲਈ ਵਿਸਥਾਰ ਕੀਤਾ ਜਾਵੇਗਾ

ਪਾਇਲਟ ਪ੍ਰੋਗਰਾਮ ਗਯਾ , ਇੰਦੌਰ , ਕਾਕਚਿੰਗ , ਨਿਜ਼ਾਮਾਬਾਦ , ਰਾਜਕੋਟ ਅਤੇ ਵਾਰਾਣਸੀ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ

Posted On: 11 DEC 2020 1:33PM by PIB Chandigarh

ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਅੱਜ ਪੀ ਐੱਮ ਸਵਨਿਧੀ ਦੇ ਇੱਕ ਵਧੀਕ ਕੰਪੋਨੈਂਟ ਵਜੋਂ ਪੀ ਐੱਮ ਸਵਨਿਧੀ ਦੇ ਲਾਭਪਾਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਸਮਾਜਿਕ ਤੇ ਆਰਥਿਕ ਪ੍ਰੋਫਾਈਲਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ । ਇਹ ਪ੍ਰੋਗਰਾਮ ਵੱਖ ਵੱਖ ਕੇਂਦਰੀ ਮੰਤਰਾਲਿਆਂ ਦੇ ਪ੍ਰਤੀਨਿਧਾਂ ਅਤੇ ਸੂਬਾ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ । ਇਸ ਤਹਿਤ ਹਰੇਕ ਪੀ ਐੱਮ ਸਵਨਿਧੀ ਲਾਭਪਾਤਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਮੁਕੰਮਲ ਪ੍ਰੋਫਾਈਲਿੰਗ ਕੀਤੀ ਜਾਵੇਗੀ । ਪ੍ਰੋਫਾਈਲਡ ਡਾਟਾ ਤੇ ਅਧਾਰਿਤ ਵੱਖ ਵੱਖ ਯੋਗ ਕੇਂਦਰੀ ਸਕੀਮਾਂ ਦੇ ਫਾਇਦਿਆਂ ਦਾ ਉਹਨਾਂ ਦੇ ਸੰਪੂਰਨ ਸਮਾਜਿਕ ਆਰਥਿਕ ਪੱਧਰ ਨੂੰ ਉੱਪਰ ਚੁੱਕਣ ਲਈ ਵਿਸਥਾਰ ਕੀਤਾ ਜਾਵੇਗਾ ।
ਇਹ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ ਦੇ ਮੱਦੇਨਜ਼ਰ ਕੀਤੀ ਗਈ ਹੈ ਤਾਂ ਜੋ ਪੀ ਐੱਮ ਸਵਨਿਧੀ ਯੋਜਨਾ ਨੂੰ ਕੇਵਲ ਰੇਹੜ੍ਹੀ —ਫੜੀ ਵਾਲਿਆਂ ਨੂੰ ਕਰਜ਼ਾ ਦੇਣ ਦੇ ਸੰਦਰਭ ਵਿੱਚ ਹੀ ਨਹੀਂ ਦੇਖਿਆ ਜਾਣਾ ਚਾਹੀਦਾ , ਬਲਕਿ ਰੇਹੜ੍ਹੀ—ਫੜੀ ਵਾਲੇ ਤੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕੇ ਉਹਨਾਂ ਦੇ ਸੰਪੂਰਨ ਵਿਕਾਸ ਅਤੇ ਸਮਾਜਿਕ , ਆਰਥਿਕ ਪੱਧਰ ਨੂੰ ਉੱਪਰ ਚੁੱਕਣ ਲਈ ਇੱਕ ਜ਼ਰੀਆ ਦੇਖਿਆ ਜਾਣਾ ਚਾਹੀਦਾ ਹੈ ।
ਪਹਿਲੇ ਪੜਾਅ ਵਿੱਚ ਇਸ ਪ੍ਰੋਗਰਾਮ ਲਈ 125 ਸ਼ਹਿਰਾਂ ਨੂੰ ਚੁਣਿਆ ਗਿਆ ਹੈ । ਪ੍ਰੋਫਾਈਲ ਕੁਝ ਕੇਂਦਰ ਸਰਕਾਰ ਦੀਆਂ ਸਕੀਮਾਂ ਤੇ ਉਹਨਾਂ ਦੀਆਂ ਸਹੂਲਤਾਂ ਦੇ ਸੰਪਰਕ ਲਈ ਲਾਭਪਾਤਰੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਸੰਭਾਵਿਤ ਯੋਗਤਾ ਦੀ ਪਛਾਣ ਕਰੇਗਾ । ਇਸ ਤੋਂ ਇਲਾਵਾ ਸੂਬੇ , ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਚੋਣ ਕਰਨੀ ਹੋਵੇਗੀ ਕਿ ਉਹਨਾਂ ਨੇ ਆਪੋ ਆਪਣੇ ਸੂਬਿਆਂ — ਕੇਂਦਰ ਸ਼ਾਸਤ ਪ੍ਰਦੇਸ਼ ਵਿਸ਼ੇਸ਼ ਕਲਿਆਣ ਸਕੀਮਾਂ ਤੱਕ ਵਿਸਥਾਰ ਕਰਨਾ ਹੈ ਜਾਂ ਨਹੀਂ । ਇਸ ਪ੍ਰੋਗਰਾਮ ਲਈ ਐੱਨ/ਐੱਸ ਕੁਆਲਿਟੀ ਕੌਂਸਲ ਆਫ ਇੰਡੀਆ (ਕਿਉ ਸੀ ਆਈ) ਨੂੰ ਇਸ ਦਾ ਲਾਗੂ ਕਰਨ ਵਾਲਾ ਭਾਈਵਾਲ ਨਿਯੁਕਤ ਕੀਤਾ ਗਿਆ ਹੈ । ਪੂਰੀ ਤਰ੍ਹਾਂ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ ਇੱਕ ਪਾਇਲਟ ਪ੍ਰੋਗਰਾਮ 6 ਸ਼ਹਿਰਾਂ ਵਿੱਚ ਚਲਾਏਗਾ । ਇਹ ਸ਼ਹਿਰ ਨੇ , ਗਯਾ , ਇੰਦੌਰ , ਕਾਕਚਿੰਗ , ਨਿਜ਼ਾਮਾਬਾਦ , ਰਾਜਕੋਟ ਅਤੇ ਵਾਰਾਣਸੀ ।
ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦਾ ਮੰਤਰਾਲਾ (ਐੱਮ ਓ ਯੂ ਐੱਚ ਏ) ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ (ਪੀ ਐੱਮ ਸਵਨਿਧੀ) ਸਕੀਮ 01 ਜੂਨ 2020 ਤੋਂ ਲਾਗੂ ਕਰ ਰਿਹਾ ਹੈ , ਜਿਸ ਦਾ ਮੰਤਵ ਰੇਹੜ੍ਹੀ—ਫੜ੍ਹੀ ਵਾਲਿਆਂ ਨੂੰ ਕੋਵਿਡ 19 ਮਹਾਮਾਰੀ ਦੇ ਬੁਰੇ ਅਸਰ ਹੇਠੋਂ ਕੱਢ ਕੇ ਫਿਰ ਤੋਂ ਰੋਜ਼ੀ ਰੋਟੀ ਲਈ ਸਹੂਲਤਾਂ ਦੇਣ ਲਈ 10,000 ਰੁਪਏ ਕਫਾਇਤੀ ਵਰਕਿੰਗ ਪੂੰਜੀ ਕਰਜ਼ਾ ਮੁਹੱਈਆ ਕਰਨਾ ਹੈ ।

 

ਆਰ ਜੇ(Release ID: 1680072) Visitor Counter : 159