ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮੀਡੀਆ ਭਾਰਤ ਵਿਰੋਧੀ ਤਾਕਤਾਂ ਨਾਲ ਨਜਿੱਠਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ: ਸ਼੍ਰੀ ਸ਼੍ਰੀਪਦ ਨਾਇਕ

Posted On: 10 DEC 2020 4:55PM by PIB Chandigarh

ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ (ਆਈਆਈਐੱਮਸੀ) ਦੁਆਰਾ ਰੱਖਿਆ ਜਵਾਨਾਂ ਲਈ ਵੀਰਵਾਰ ਨੂੰ ਆਯੋਜਿਤ ਮੀਡੀਆ ਸੰਚਾਰ ਕੋਰਸ ਦੇ ਵੈਲੇਡਿਕਟਰੀ ਸਮਾਰੋਹ 'ਚ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ “ਮੀਡੀਆ ਦੀ ਭਾਰਤ-ਵਿਰੋਧੀ ਤਾਕਤਾਂ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਭੂਮਿਕਾ ਹੈ। ਮੀਡੀਆ ਸਮੇਤ, ਇਹ ਸੁਨਿਸ਼ਚਿਤ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਕਿ ਸਾਡੇ ਦੇਸ਼ ਵਿਰੁੱਧ ਸਾਡੇ ਮੀਡੀਆ ਦੀ ਭਾਰਤ-ਵਿਰੋਧੀ ਸ਼ਕਤੀਆਂ ਦੁਆਰਾ ਦੁਰਵਰਤੋਂ ਨਾ ਕੀਤੀ ਜਾਵੇ।" ਇਸ ਮੌਕੇ ਆਈਆਈਐੱਮਸੀ ਦੇ ਡਾਇਰੈਕਟਰ-ਜਨਰਲ ਪ੍ਰੋ. ਸੰਜੈ ਦ੍ਵਿਵੇਦੀ, ਵਧੀਕ ਡਾਇਰੈਕਟਰ ਜਨਰਲ (ਪ੍ਰਸ਼ਾਸਨ) ਸ਼੍ਰੀ ਕੇ. ਸਤੀਸ਼ ਨੰਬੂਦਰੀਪਾਦ ਅਤੇ ਵਧੀਕ ਡਾਇਰੈਕਟਰ ਜਨਰਲ (ਟ੍ਰੇਨਿੰਗ) ਸੁਸ਼੍ਰੀ ਮਮਤਾ ਵਰਮਾ ਵੀ ਮੌਜੂਦ ਸਨ।

 

 

ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ਼੍ਰੀ ਨਾਈਕ ਨੇ ਕਿਹਾ ਕਿ ਅੱਜ ਜਦੋਂ ਜਾਅਲੀ ਖ਼ਬਰਾਂ ਅਤੇ ਨਫ਼ਰਤ ਭਰੀਆਂ ਖ਼ਬਰਾਂ ਦਾ ਰੁਝਾਨ ਵਧ ਰਿਹਾ ਹੈ, ਤਾਂ ਹਰ ਕਿਸੇ ਨੂੰ ਮੀਡੀਆ ਸਾਖਰਤਾ ਦੀ ਲੋੜ ਹੈ। ਨਵੇਂ ਮੀਡੀਆ ਦੇ ਇਸ ਯੁਗ ਵਿੱਚ ਮੀਡੀਆ ਸਾਖਰਤਾ ਸੰਚਾਰ ਕਰਨ ਵਾਲਿਆਂ ਲਈ ਹੀ ਨਹੀਂ, ਬਲਕਿ ਸਮਾਜ ਦੇ ਹਰ ਵਰਗ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅੱਜ, ਜਦੋਂ ਤਕਰੀਬਨ ਹਰ ਕਿਸੇ ਦੇ ਹੱਥਾਂ ਵਿੱਚ ਸਮਾਰਟਫੋਨ ਹੁੰਦਾ ਹੈ, ਮੀਡੀਆ ਦੀ ਦੁਰਵਰਤੋਂ ਦੀ ਸੰਭਾਵਨਾ ਕਈ ਗੁਣਾ ਵੱਧ ਗਈ ਹੈ ਅਤੇ ਇਸ ਨੂੰ ਸਿਰਫ ਮੀਡੀਆ ਸਾਖਰਤਾ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ।

 

 

ਰੱਖਿਆ ਰਾਜ ਮੰਤਰੀ ਅਨੁਸਾਰ, ਮੀਡੀਆ ਸਾਖਰਤਾ ਸਾਡੀ ਮਨੋਵਿਗਿਆਨਕ ਲੜਾਈ, ਜੋ ਅੱਜ ਅਸੀਂ ਗਲੋਬਲ ਪੱਧਰ ‘ਤੇ ਦੇਖਦੇ ਹਾਂ, ਦਾ ਮੁਕਾਬਲਾ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ। ਸਾਨੂੰ ਭਾਰਤ-ਵਿਰੋਧੀ ਤਾਕਤਾਂ ਦੁਆਰਾ ਇੱਕ ਔਜ਼ਾਰ ਵਜੋਂ ਅਪਣਾਏ ਜਾ ਰਹੇ ਇਸ ਮਨੋਵਿਗਿਆਨਕ ਯੁੱਧ ਤੋਂ ਸੁਚੇਤ ਹੋਣਾ ਪਏਗਾ।  ਇਸ ਦੀ ਬਜਾਏ, ਸਾਨੂੰ ਸਿੱਖਣਾ ਹੋਵੇਗਾ ਕਿ ਮੀਡੀਆ ਸ਼ਕਤੀ ਨੂੰ ਦੇਸ਼ ਅਤੇ ਦੇਸ਼ ਵਾਸੀਆਂ ਦੀ ਬਿਹਤਰੀ ਲਈ ਕਿਵੇਂ ਵਰਤਣਾ ਹੈ।

 

 

ਸ਼੍ਰੀ ਨਾਈਕ ਨੇ ਕਿਹਾ ਕਿ ਭਾਰਤੀ ਰੱਖਿਆ ਬਲਾਂ ਦੀ ਹਿੰਮਤ, ਬਹਾਦਰੀ, ਪ੍ਰਤੀਬੱਧਤਾ ਅਤੇ ਸਮਰਪਣ ਬੇਮਿਸਾਲ ਹਨ। ਫਿਰ ਵੀ ਦੇਸ਼ ਵਿੱਚ ਅਜਿਹੇ ਤੱਤ ਹਨ ਜੋ ਉਨ੍ਹਾਂ ਦੇ ਅਕਸ ਨੂੰ ਵਿਗਾੜਨ ਲਈ ਚੌਵੀ ਘੰਟੇ ਸਰਗਰਮ ਰਹਿੰਦੇ ਹਨ। ਅਸੀਂ ਸਹੀ ਮੀਡੀਆ ਪਹੁੰਚ ਅਪਣਾਅ ਕੇ ਅਤੇ ਸੰਗਠਿਤ ਢੰਗ ਨਾਲ ਵਿਭਿੰਨ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕਰਕੇ ਆਪਣੀਆਂ ਰੱਖਿਆ ਫੋਰਸਾਂ ਵਿਰੁੱਧ ਸਾਰੇ ਭੱਦੇ ਅਭਿਆਨਾਂ ਦਾ ਮੁਕਾਬਲਾ ਕਰ ਸਕਦੇ ਹਾਂ।

 

 

ਇਸ ਮੌਕੇ ਆਈਆਈਐੱਮਸੀ ਦੇ ਡਾਇਰੈਕਟਰ ਜਨਰਲ ਪ੍ਰੋ. ਸੰਜੈ ਦ੍ਵਿਵੇਦੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ। ਕੋਰੋਨਾ ਦੇ ਇਸ ਯੁਗ ਵਿੱਚ, ਇੱਕ ਸ਼ਬਦ ਬਹੁਤ ਮਸ਼ਹੂਰ ਹੋਇਆ ਹੈ ਅਤੇ ਇਸਦੇ ਬਹੁਤ ਸਾਰੇ ਨਤੀਜੇ ਅਤੇ ਪ੍ਰਭਾਵ ਵੀ ਵੇਖੇ ਗਏ ਹਨ। ਇਹ ਸ਼ਬਦ 'ਇਨਫੋਡੇਮਿਕ' ਹੈ। ਇਹ ਸ਼ਬਦ ਬਹੁਤ ਜ਼ਿਆਦਾ ਜਾਣਕਾਰੀ ਜਾਂ ਬੋਲਚਾਲ ਦੀ ਜਾਣਕਾਰੀ ਦੇ ਵਿਸਫੋਟ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਬਹੁਤ ਜ਼ਿਆਦਾ ਜਾਣਕਾਰੀ ਦੀ ਚੋਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਕਿਹੜੀ ਜਾਣਕਾਰੀ ‘ਤੇ ਵਿਸ਼ਵਾਸ ਕਰਨਾ ਹੈ ਅਤੇ ਕਿਸ ‘ਤੇ ਨਹੀਂ, ਅਜਿਹੀ ਸਥਿਤੀ ਇੱਕ ਚਰਚਾ ਨੂੰ ਜਨਮ ਦਿੰਦੀ ਹੈ। ਇਸ ਵਿਚਾਰ ਵਟਾਂਦਰੇ ਦਾ ਨਾਮ ਮੀਡੀਆ ਅਤੇ ਸਾਖਰਤਾ ਜਾਣਕਾਰੀ ਹੈ। ਪ੍ਰੋ: ਦ੍ਵਿਵੇਦੀ ਨੇ ਕਿਹਾ ਕਿ ਅੱਜ ਜਾਅਲੀ ਖ਼ਬਰਾਂ ਆਪਣੇ ਆਪ ਵਿੱਚ ਇੱਕ ਵੱਡਾ ਕਾਰੋਬਾਰ ਬਣ ਗਈਆਂ ਹਨ ਅਤੇ ਡਿਜੀਟਲ ਮੀਡੀਆ ਨੇ ਵੀ ਇਸ ਨੂੰ ਪ੍ਰਭਾਵਿਤ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਮੀਡੀਆ ਸਾਖਰਤਾ ਦੀ ਜ਼ਰੂਰਤ ਵੱਧ ਜਾਂਦੀ ਹੈ।

 

 

ਪ੍ਰੋਗਰਾਮ ਦਾ ਸੰਚਾਲਨ ਸੁਸ਼੍ਰੀ ਵਿਸ਼ਨੁਪ੍ਰਿਯਾ ਪਾਂਡੇ ਦੁਆਰਾ ਕੀਤਾ ਗਿਆ, ਜੋ ਆਈਆਈਐੱਮਸੀ ਵਿਖੇ ਕੋਰਸ ਕੋਆਰਡੀਨੇਟਰ ਵਜੋਂ ਇਨ੍ਹਾਂ ਮੀਡੀਆ ਸੰਚਾਰ ਕੋਰਸਾਂ ਦੇ ਕੰਮ ਨੂੰ ਸੰਭਾਲ ਰਹੇ ਹਨ। ਆਈਆਈਐੱਮਸੀ ਵਲੋਂ ਹਰ ਸਾਲ ਡਿਫੈਂਸ ਪ੍ਰਸੋਨਲ ਲਈ ਮੀਡੀਆ ਅਤੇ ਸੰਚਾਰ ਨਾਲ ਜੁੜੇ ਥੋੜ੍ਹੇ ਸਮੇਂ ਦੇ ਟ੍ਰੇਨਿੰਗ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਕੋਰਸਾਂ ਵਿੱਚ ਕਪਤਾਨ ਪੱਧਰ ਤੋਂ ਲੈ ਕੇ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਹਿੱਸਾ ਲੈਂਦੇ ਹਨ। ਕੋਰੋਨਾ ਦੇ ਕਾਰਨ, ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਇਸ ਸਾਲ ਪਹਿਲੀ ਵਾਰ ਔਨਲਾਈਨ ਆਯੋਜਿਤ ਕੀਤਾ ਗਿਆ ਹੈ। ਇਸ ਸਾਲ ਫੌਜੀ ਅਧਿਕਾਰੀਆਂ ਨੂੰ ਲੋਕ ਮੀਡੀਆ ਤੋਂ ਲੈ ਕੇ ਨਵੇਂ ਮੀਡੀਆ ਅਤੇ ਸੰਚਾਰ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਮੀਡੀਆ ਦੇ ਨਵੇਂ ਯੁਗ ਵਿੱਚ, ਕਿਵੇਂ ਸੈਨਾ ਅਤੇ ਮੀਡੀਆ ਦੇ ਦਰਮਿਆਨ ਸਬੰਧ ਸੁਧਾਰੇ ਜਾ ਸਕਦੇ ਹਨ, ਇਸ ਦੀ ਟ੍ਰੇਨਿੰਗ ਵੀ ਅਧਿਕਾਰੀਆਂ ਨੂੰ ਦਿੱਤੀ ਗਈ ਹੈ।

 

 

 

 

 

                                                               *********

 

 

 

ਸੌਰਭ ਸਿੰਘ



(Release ID: 1679817) Visitor Counter : 140