ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਸਿੱਖਿਆ ਮੰਤਰੀ ਨਾਲ ਵਰਚੁਅਲ ਦੁਵੱਲੀ ਮੀਟਿੰਗ ਕੀਤੀ
ਸੰਯੁਕਤ ਅਰਬ ਅਮੀਰਾਤ ਦੇ ਸਿੱਖਿਆ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਸ਼ਲਾਘਾ ਕੀਤੀ
ਐਨਈਪੀ ਐਕਸੈਸ, ਇਕਵਿਟੀ, ਕੁਆਲਟੀ, ਕਿਫਾਇਤੀ ਅਤੇ ਜਵਾਬਦੇਹੀ ਦੇ ਬੁਨਿਆਦੀ ਥੰਮ੍ਹਾਂ 'ਤੇ ਬਣੀ ਹੈ- ਸ਼੍ਰੀ ਰਮੇਸ਼ ਪੋਖਰਿਯਾਲ ' ਨਿਸ਼ੰਕ '
Posted On:
09 DEC 2020 6:49PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਸਿੱਖਿਆ ਮੰਤਰੀ, ਮਾਣਯੋਗ ਹੁਸੈਨ ਬਿਨ ਇਬਰਾਹਿਮ ਅਲ ਹਮਾਦੀ ਨਾਲ ਵਰਚੂਅਲ਼ੀ ਇੱਕ ਮੀਟਿੰਗ ਕੀਤੀ। ਉਥੋਂ ਦੀ ਜਨਤਕ ਸਿੱਖਿਆ ਰਾਜ ਮੰਤਰੀ ਮਾਣਯੋਗ ਜਮੀਲਾ ਅਲਮੁਹੈਰੀ, ਭਾਰਤ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਰਾਜਦੂਤ ਮਾਣਯੋਗ ਡਾ. ਅਹਿਮਦ ਅਬਦੁੱਲ ਰਹਿਮਾਨ ਅਲਬੰਨਾ, ਇਸ ਮੀਟਿੰਗ ਵਿੱਚ ਮੌਜੂਦ ਸਨ। ਉੱਚ ਸਿੱਖਿਆ ਬਾਰੇ ਸਕੱਤਰ ਸ਼੍ਰੀ ਅਮਿਤ ਖਰੇ, ਸਿੱਖਿਆ ਮੰਤਰਾਲੇ ਅਤੇ ਯੂਏਈ ਦੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਸੰਯੁਕਤ ਅਰਬ ਅਮੀਰਾਤ ਦੇ ਸਿੱਖਿਆ ਮੰਤਰੀ ਮਾਣਯੋਗ ਸ਼੍ਰੀ ਹੁਸੈਨ ਬਿਨ ਇਬਰਾਹਿਮ ਅਲ ਹਮਾਦੀ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੀਤੀ ਇਕ ਦੂਰਦਰਸ਼ੀ ਦਸਤਾਵੇਜ਼ ਹੈ ਕਿਉਂਕਿ ਇਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਨਵੀਂਆਂ ਉਚਾਈਆਂ ਹਾਸਲ ਕਰਨ ਲਈ ਆਪਸੀ ਸਹਿਯੋਗ ਦੀ ਸੰਭਾਵਨਾ ਹੈ ਜਿਸ ਲਈ ਦੋਹਾਂ ਦੇਸ਼ਾਂ ਨੂੰ ਸਿੱਖਿਆ ਦੇ ਖੇਤਰ ਵਿਚ ਲੰਮੇ ਸਮੇਂ ਦੇ ਸਹਿਯੋਗ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਸ੍ਰੀ ਪੋਖਰਿਯਾਲ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਬਹੁਤ ਹੀ ਮਜ਼ਬੂਤ ਅਤੇ ਡੂੰਘੇ ਦੁਵੱਲੇ ਸੰਬੰਧ ਸਾਂਝੇ ਕਰਦੇ ਹਨ ਅਤੇ ਦੋਵੇਂ ਪੱਖ ਵਿਦਿਅਕ ਸਹਿਯੋਗ ਅਤੇ ਮਿਲਵਰਤਣ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਵਿਸ਼ੇਸ਼ ਤੌਰ 'ਤੇ ਸਿੱਖਿਆ ਦੇ ਖੇਤਰ ਵਿਚ ਸਾਡੇ ਸਬੰਧਾਂ ਨੂੰ ਹੋਰ ਡੂੰਘਾਈ ਨਾਲ ਨਿਰੰਤਰ ਸੰਵਾਦ ਰਾਹੀਂ ਅਤੇ ਵੱਖ-ਵੱਖ ਪੱਧਰਾਂ' ਤੇ ਸਰਗਰਮ, ਇੰਟਰਐਕਟਿਵ ਅਤੇ ਲੰਬੇ ਸਮੇਂ ਦੇ ਸਹਿਯੋਗ ਨੂੰ ਵਧਾਉਣ ਦੇ ਵਿਚਾਰ ਨਾਲ ਰੱਖੀ ਗਈ ਹੈ।
ਮੰਤਰੀ ਨੇ ਯੂਏਈ ਤੋਂ ਵਿਦਿਆਰਥੀਆਂ ਨੂੰ ਸਾਡੇ ਅਧਿਐਨ ਇਨ ਇੰਡੀਆ ਪ੍ਰੋਗਰਾਮ ਤਹਿਤ ਸੱਦਾ ਦਿੱਤਾ ਅਤੇ ਗਿਆਨ ਪ੍ਰੋਗਰਾਮ ਅਧੀਨ ਭਾਰਤੀ ਯੂਨੀਵਰਸਿਟੀਆਂ ਵਿਚ ਥੋੜ੍ਹੇ ਸਮੇਂ ਦੇ ਕੋਰਸਾਂ ਲਈ ਹੋਰ ਵਧੇਰੇ ਗਿਣਤੀ ਵਿੱਚ ਫੈਕਲਟੀਜ਼ ਨੂੰ ਭਾਰਤ ਵਿੱਚ ਬੁਲਾਇਆ।
ਰਾਸ਼ਟਰੀ ਸਿੱਖਿਆ ਨੀਤੀ ਉੱਤੇ ਚਾਨਣਾ ਪਾਉਂਦਿਆਂ ਮੰਤਰੀ ਨੇ ਕਿਹਾ ਕਿ ਇਹ ਬਹੁਤ ਅੱਗੇ ਨੂੰ ਦੇਖਣ ਵਾਲੀ ਅਗਾਂਹਵਧੂ ਨੀਤੀ ਹੈ ਜੋ ਦੇਸ਼ ਦੇ ਸਮੁੱਚੇ ਸਿਖਿਆ ਦ੍ਰਿਸ਼ਟੀਕੋਣ ਨੂੰ ਬਦਲ ਦੇਵੇਗੀ, ਜਿਸ ਨਾਲ ਇਹ ਵਿਸ਼ਵਵਿਆਪੀ ਪ੍ਰਣਾਲੀਆਂ ਨਾਲ ਹੋਰ ਵਧੇਰੇ ਰੂਪ ਵਿੱਚ ਜੁੜੇਗੀ। ਉਨ੍ਹਾਂ ਕਿਹਾ ਕਿ ਇਹ ਨੀਤੀ ਵਿਦਿਆਰਥੀ ਦੀ ਪਸੰਦ ਨੂੰ ਕੇਂਦਰ ਵਿੱਚ ਰਖੇਗੀ ਅਤੇ ਵਿਸ਼ਿਆਂ ਦੀ ਚੋਣ ਵਿਚ ਲਚਕਤਾ ਅਤੇ ਵੱਖ-ਵੱਖ ਧਾਰਾਵਾਂ ਵਿਚ ਤਰਲਤਾ ਦੀ ਸਿਫਾਰਸ਼ ਕਰਦੀ ਹੈ। ਮੰਤਰੀ ਨੇ ਦੱਸਿਆ ਕਿ ਐਨਈਪੀ ਐਕਸੈਸ, ਇਕਵਿਟੀ, ਕੁਆਲਟੀ, ਕਿਫਾਇਤ ਅਤੇ ਜਵਾਬਦੇਹੀ ਦੇ ਬੁਨਿਆਦੀ ਥੰਮ੍ਹਾਂ ਤੇ ਬਣੀ ਹੈ। ਉਨ੍ਹਾਂ ਕਿਹਾ ਕਿ ਇਹ ਸਰਵ ਵਿਆਪਕ ਅਤੇ ਬਰਾਬਰ ਗੁਣਵਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਏਗੀ ਅਤੇ ਸਾਰਿਆਂ ਲਈ ਜੀਵਨ ਭਰ ਸਿਖਲਾਈ ਨੂੰ ਉਤਸ਼ਾਹਤ ਕਰੇਗੀ, ਤਾਂ ਜੋ 2030 ਦੇ ਸਥਿਰ ਵਿਕਾਸ ਲਈ ਮਹੱਤਵਪੂਰਨ ਟੀਚਿਆਂ ਅਤੇ ਐਸਡੀਜੀ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।
ਸ਼੍ਰੀ ਪੋਖਰਿਯਾਲ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਸਿੱਖਿਆ ਦੇ ਅੰਤਰਰਾਸ਼ਟਰੀਕਰਨ ‘ਤੇ ਬਹੁਤ ਸਾਰਾ ਧਿਆਨ ਕੇਂਦ੍ਰਤ ਹੈ। ਅੰਤਰਰਾਸ਼ਟਰੀਕਰਨ ਨੂੰ ਹੱਲਾਸ਼ੇਰੀ ਦੇਣ ਲਈ, ਹੇਠ ਲਿਖੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜਿਵੇਂ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਮੇਜਬਾਨੀ ਲਈ ਹਰੇਕ ਐਚਈਆਈ ਵਿੱਚ ਦੇ ਵਿਦੇਸ਼ੀ ਵਿਦਿਆਰਥੀਆਂ ਦਾ ਦਫਤਰ, ਗੁਣਵੱਤਾ ਵਾਲੀਆਂ ਰਿਹਾਇਸ਼ੀ ਸਹੂਲਤਾਂ, ਸਿੱਖਿਆ ਦੀ ਸਮੁੱਚੀ ਕੁਆਲਟੀ ਵਿਚ ਸੁਧਾਰ ਭਾਰਤੀ ਪ੍ਰਣਾਲੀਆਂ ਨੂੰ ਅੰਤਰਰਾਸ਼ਟਰੀ ਪਾਠਕ੍ਰਮ ਨਾਲ ਜੋੜਨਗੇ, ਭਾਰਤੀ ਅਤੇ ਵਿਦੇਸ਼ੀ ਸੰਸਥਾਵਾਂ ਦਰਮਿਆਨ ਸਾਂਝੀਆਂ ਡਿਗਰੀਆਂ, ਟਵਿਨਿੰਗ ਪ੍ਰਬੰਧ ਅਤੇ ਦੋਹਰੀਆਂ ਡਿਗਰੀਆਂ, ਦੀ ਇਜਾਜ਼ਤ ਦੇਵੇਗੀ । ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਯੂਨੀਵਰਸਿਟੀਆਂ ਵਿਚ ਦਾਖਲੇ ਲਈ ਵੇਰਵਿਆਂ ਸਮੇਤ ਕੋਰਸਾਂ ਲਈ ਇਕ ਕਾਮਨ ਪੋਰਟਲ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਮੰਤਰੀ ਨੇ ਦੇਸ਼ ਦੀ ਨਵੀਂ ਨੀਤੀ ਤਹਿਤ ਦੋਵਾਂ ਦੇਸ਼ਾਂ ਦੇ ਵਿਦਿਅਕ ਅਦਾਰਿਆਂ ਦਰਮਿਆਨ ਹੋਰ ਵਧੇਰੇ, ਡੂੰਘੇ ਅਤੇ ਵਧੇਰੇ ਅਰਥਪੂਰਨ ਅਕਾਦਮਿਕ ਸਹਿਯੋਗ ਦੀ ਉਮੀਦ ਕੀਤੀ।
ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਅੰਤਮ ਰੂਪ ਦੇ ਇੱਕ ਉੱਚ ਪੱਧਰੀ ਪੜਾਅ ’ਤੇ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਸਾਡੇ ਦੇਸ਼ਾਂ ਦੇ ਉੱਚ ਵਿਦਿਅਕ ਅਦਾਰਿਆਂ ਵਿਚਕਾਰ ਅਕਾਦਮਿਕ ਸਹਿਯੋਗ ਵਧਾਏਗਾ। ਉਨ੍ਹਾਂ ਸਿੱਖਿਆ ਮੰਤਰਾਲੇ ਦਾ ਦੋਵਾਂ ਦੇਸ਼ਾਂ ਦਰਮਿਆਨ ਵਿੱਦਿਅਕ ਸਹਿਯੋਗ ਵਧਾਉਣ ਵਿੱਚ ਦਿਲਚਸਪੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ਆਪਸੀ ਸਬੰਧਾਂ ਅਤੇ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦੀ ਦਿਸ਼ਾ ਵੱਲ ਵਧਣ ਲਈ ਵੀ ਤਿਆਰ ਹੈ।
ਸੰਯੁਕਤ ਰਾਜ ਅਮੀਰਾਤ ਦੇ ਸਿੱਖਿਆ ਮੰਤਰੀ ਹੁਸੈਨ ਬਿਨ ਇਬਰਾਹਿਮ ਅਲ ਹਮਾਦੀ, ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ -2020 ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੀਤੀ ਇਕ ਦੂਰਦਰਸ਼ੀ ਦਸਤਾਵੇਜ਼ ਹੈ ਕਿਉਂਜੋ ਇਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਨਵੀਂਆਂ ਉਚਾਈਆਂ ਤੇ ਆਪਸੀ ਸਹਿਯੋਗ ਲੈਣ ਦੀ ਸੰਭਾਵਨਾ ਹੈ ਜਿਸ ਲਈ ਦੋਵਾਂ ਦੇਸ਼ਾਂ ਨੂੰ ਸਿੱਖਿਆ ਦੇ ਖੇਤਰ ਵਿਚ ਲੰਮੇ ਸਮੇਂ ਦੇ ਸਹਿਯੋਗ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ I
-------------------------------------------------------
ਐਮ ਸੀ /ਕੇ ਪੀ/ਏ ਕੇ
(Release ID: 1679590)
Visitor Counter : 118