ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਤਹਿਤ ਰਾਸ਼ਟਰੀ ਪਿਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਨੇ ਸੈਂਟਰਲ ਬੈਂਕ ਆਵ ਇੰਡੀਆ ਦੇ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ

Posted On: 07 DEC 2020 4:19PM by PIB Chandigarh

ਰਾਸ਼ਟਰੀ ਪਿਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ) ਨੇ  ਪ੍ਰਮੁੱਖ ਅਤੇ ਜਨਤਕ ਖੇਤਰ ਦੇ ਚੋਟੀ ਦੇ ਬੈਂਕ ਸੈਂਟਰਲ ਬੈਂਕ ਆਵ ਇੰਡੀਆ ਦੇ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ।ਇਸ ਦੇ ਨਾਲ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ,ਭਾਰਤ ਸਰਕਾਰ ਦੀ ਆਰਥਿਕ ਰੂਪ ਨਾਲ ਹਾਸ਼ੀਏ 'ਤੇ ਓਬੀਸੀ/ਅਨੁਸੂਚਿਤ ਜਾਤੀ ਸਵੈ ਸਹਾਇਤਾ ਸਮੂਹਾਂ ਅਤੇ ਵਿਅਕਤੀਆਂ ਦੇ ਵਿੱਤੀ ਸਸ਼ੱਕਤੀਕਰਨ ਦੀ ਵਿਆਜ਼ ਸਬਸਿਡੀ ਯੋਜਨਾ-ਵੰਚਿਤ ਇਕਾਈ ਸਮੂਜ ਔਰ ਵਰਗੋ ਕੀ ਆਰਥਿਕ ਸਹਾਇਤਾ (ਵੀਆਈਐੱਸਵੀਏਐੱਸ) ਯੋਜਨਾ ਨੂੰ ਕਾਫੀ ਪ੍ਰੋਤਸਾਹਨ ਮਿਲਿਆ ਹੈ।

ਇਸ ਯੋਜਨਾ ਨਾਲ ਚਾਰ ਲੱਖ ਰੁਪਏ ਤੱਕ ਦੇ ਕਰਜ਼/ਉਧਾਰ ਵਾਲੇ ਓਬੀਸੀ/ਅਨੁਸੂਚਿਤ ਜਾਤੀ ਸਵੈ ਸਹਾਇਤਾ ਸਮੂਹਾਂ ਅਤੇ ਦੋ ਲੱਖ ਤੱਕ ਦੇ ਕਰਜ਼/ਉਧਾਰ ਵਾਲੇ ਓਬੀਸੀ/ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਉਧਾਰ ਲੈਣ ਵਾਲੇ ਸਵੈ ਸਹਾਇਤਾ ਸਮੂ੍ਹਾਂ/ਲਾਭਪਾਤਰੀਆਂ ਦੇ ਸਟੈਂਡਰਡ ਖਾਤਿਆਂ ਵਿੱਚ ਸਿੱਧੇ ਰੂਪ ਨਾਲ 5%ਤੱਕ ਜਲਦੀ ਵਿਆਜ਼ ਸਬਸਿਡੀ ਲਾਭ ਮਿਲਣ ਨਾਲ ਫਾਇਦਾ ਹੋਵੇਗਾ।

ਸਹਿਮਤੀ ਪੱਤਰ 'ਤੇ ਸੈਂਟਰਲ ਬੈਂਕ ਆਵ ਇੰਡੀਆ ਦੇ ਵੱਲੋਂ ਫੀਲਡ ਜਨਰਲ ਮੈਨੇਜਰ ਸ਼੍ਰੀ ਵੀ.ਕੇ. ਮਹੇਦਰੂ ਅਤੇ ਐੱਨਬੀਸੀਐੱਫਡੀਸੀ ਦੇ ਵੱਲੋਂ ਸ਼੍ਰੀਮਤੀ ਅਨੁਪਮਾ ਸੂਦ,ਜਨਰਲ ਮੈਨੇਜਰ (ਪ੍ਰਾਜੈਕਟਜ਼) ਅਤੇ ਐੱਨਐੱਸਐੱਫਡੀਸੀ ਦੇ ਵੱਲੋਂ ਚੀਫ ਜਨਰਲ ਮੈਨੇਜਰ ਸ਼੍ਰੀ ਦੇਵਾਨੰਦ ਨੇ ਦਸਤਖਤ ਕੀਤੇ। ਇਸ ਅਵਸਰ 'ਤੇ ਐੱਨਬੀਸੀਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ/ ਐੱਨਐੱਸਐੱਫਡੀਸੀ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ਼੍ਰੀ ਕੇ.ਨਰਾਇਣ ਵੀ ਹਾਜ਼ਰ ਸਨ।ਇਸ ਯੋਜਨਾ ਨਾਲ ਆਲ ਇੰਡੀਆ ਪੱਧਰ 'ਤੇ ਅਨੇਕ ਉੱਦਮੀਆਂ ਨੂੰ ਲਾਭ ਹੋਣ ਦੀ ਉਮੀਦ ਹੈ।  

                                                   ****

ਐੱਨਬੀ/ਐੱਸਕੇ/ਜੇਕੇ-ਐੱਸਜੇਐਂਡਈ-07.12.2020



(Release ID: 1679078) Visitor Counter : 136