ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਐੱਸਐੱਫ -2020 ਲਈ 35 ਥਾਵਾਂ 'ਤੇ ਆਊਟਰੀਚ, ਕਰਟੇਨ ਰੇਜ਼ਰ ਅਤੇ ਵਿਗਿਆਨ ਯਾਤਰਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ

ਵਿਗਿਆਨਕ ਖੇਤਰਾਂ ਵਿੱਚ ਆਪਸੀ ਮੇਲਜੋਲ ਸਮਾਜ ਦੇ ਅੰਦਰ ਵਿਗਿਆਨ ਦੀ ਪਹੁੰਚ ਨੂੰ ਡੂੰਘਾ ਅਤੇ ਵਿਸ਼ਾਲ ਕਰਨ ਦਾ ਬੀਜ ਸਾਬਿਤ ਹੋਵੇਗਾ ਅਤੇ ਹਰ ਤਰ੍ਹਾਂ ਦੇ ਵਿਗਿਆਨ ਨੂੰ ਇਕ ਸਾਂਝੇ ਮੰਚ 'ਤੇ ਲਿਆ ਕੇ ਸਾਡੇ ਜੀਵਨ ਨੂੰ ਖੁਸ਼ਹਾਲ ਕਰੇਗਾ। ਆਈਆਈਐੱਸਐੱਫ ਸਾਇੰਸ ਦਾ ਜਸ਼ਨ ਹੈ ਜੋ ਸਾਡੀ ਜ਼ਿੰਦਗੀ ਨੂੰ ਜੋੜਦਾ ਹੈ: ਡਾ. ਸ਼ੇਖਰ ਸੀ. ਮੰਡੇ, ਡੀਜੀ, ਸੀਐੱਸਆਈਆਰ

Posted On: 07 DEC 2020 1:04PM by PIB Chandigarh

ਆਈਆਈਐੱਸਐੱਫ 2020 ਲਈ ਵਿਭਿੰਨ ਪਹੁੰਚ ਅਤੇ ਲੋਕਪ੍ਰਿਅਤਾ ਪ੍ਰੋਗਰਾਮ ਪੂਰੇ ਦੇਸ਼ ਵਿੱਚ ਚੱਲ ਰਹੇ ਹਨ। ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਸੰਸਥਾਵਾਂ ਵਲੋਂ ਇਨ੍ਹਾਂ ਪ੍ਰੋਗਰਾਮਾਂ ਨੂੰ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਦੀ ਪਹੁੰਚ ਅਤੇ ਪ੍ਰਚਾਰ ਦੀਆਂ ਗਤੀਵਿਧੀਆਂ ਵਜੋਂ ਕਰਵਾਇਆ ਜਾ ਰਿਹਾ ਹੈ।

 

 

 ਸੀਐੱਸਆਈਆਰ-ਨੈਸ਼ਨਲ ਜੀਓਫਿਜ਼ਿਕਲ ਰਿਸਰਚ ਇੰਸਟੀਚਿਊਟ (ਐੱਨਜੀਆਰਆਈ), ਹੈਦਰਾਬਾਦ ਨੇ ਹਾਲ ਹੀ ਵਿੱਚ ਵਰਚੁਅਲ ਪਲੇਟਫਾਰਮ ਉੱਤੇ ਕਰਟੇਨ ਰੇਜ਼ਰ ਅਤੇ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ, ਡਾ. ਸ਼ੇਖਰ ਸੀ. ਮੰਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ, ਭਾਰਤ ਸਰਕਾਰ ਨੇ ਕਿਹਾ ਕਿ 2015 ਤੋਂ, ਆਈਆਈਐੱਸਐੱਫ ਵਿਗਿਆਨ ਦੀਆਂ ਖੁਸ਼ੀਆਂ ਦਾ ਜਸ਼ਨ ਮਨਾਉਂਦਾ ਹੈ ਅਤੇ ਵਿਗਿਆਨ ਦੀਆਂ ਸਾਰੀਆਂ ਕਿਸਮਾਂ ਦੇ ਉਤਸ਼ਾਹੀਆਂ ਅਤੇ ਮਾਹਿਰਾਂ ਨੂੰ ਜਨਤਾ ਨਾਲ ਜੋੜਦਾ ਹੈ। ਅਜਿਹੇ ਪਰਸਪਰ ਮੇਲਜੋਲ ਸਮਾਜ ਦੇ ਅੰਦਰ ਵਿਗਿਆਨ ਦੀ ਪਹੁੰਚ ਨੂੰ ਗਹਿਰਾ ਅਤੇ ਵਿਸ਼ਾਲ ਕਰਨ ਦਾ ਬੀਜ ਹੋਣਗੇ ਅਤੇ ਹਰ ਤਰ੍ਹਾਂ ਦੇ ਵਿਗਿਆਨ ਨੂੰ ਇਕ ਸਾਂਝੇ ਮੰਚ 'ਤੇ ਲਿਆ ਕੇ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਕਰਨਗੇ। ਉਨ੍ਹਾਂ ਹਰ ਵਰਗ ਦੇ ਲੋਕਾਂ ਲਈ ਕੋਵਿਡ -19 ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕਰਨ ਦੀ ਜ਼ਰੂਰਤ ‘ਤੇ ਮੁੜ ਜ਼ੋਰ ਦਿੱਤਾ।

 

 

 ਇਸ ਮੌਕੇ ਮੁੱਖ ਮਹਿਮਾਨ ਡਾ. ਸਤੀਸ਼ ਸ਼ੇਨੋਈ, ਸਾਬਕਾ ਡਾਇਰੈਕਟਰ, ਇਨਕੋਇਸ (INCOIS), ਹੈਦਰਾਬਾਦ ਨੇ ਭਾਰਤੀ ਪ੍ਰਸੰਗ ਵਿਚ 'ਡੂੰਘੇ ਸਾਗਰ ਦੀ ਖੋਜ ਦੀਆਂ ਚੁਣੌਤੀਆਂ ਅਤੇ ਅਵਸਰ' ਵਿਸ਼ੇ 'ਤੇ ਭਾਸ਼ਣ ਦਿੱਤਾ। ਉਨ੍ਹਾਂ ਧਰਤੀ ਉੱਤੇ ਪਾਣੀ ਦੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਯੋਗਤਾ ਦੇ ਅਧਾਰ ‘ਤੇ ਧਰਤੀ ਉੱਤੇ ਜੀਵਨ ਦੀ ਵਿਲੱਖਣਤਾ ਦੇ ਵਿਚਾਰ ਨੂੰ ਪੇਸ਼ ਕੀਤਾ ਅਤੇ ਅਜੋਕੇ ਸਮੇਂ ਦੀਆਂ ਮੁੱਖ ਚੁਣੌਤੀਆਂ ਅਤੇ ਅਵਸਰਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਅਲ ਨੀਨੋ / ਲਾ ਨੀਨਾ / ਹਿੰਦ ਮਹਾਂਸਾਗਰ ਦੇ ਡਾਈਪੋਲ, ਸਮੁੰਦਰੀ ਸਤਿਹ ਦੇ ਤਾਪਮਾਨ ਵਿੱਚ ਵਾਧੇ, ਮੌਸਮੀ ਤਬਦੀਲੀਆਂ ਦੀਆਂ ਘਟਨਾਵਾਂ ਵਿੱਚ ਬਾਰੰਬਾਰਤਾ ਦੇ ਬਹੁਤ ਜ਼ਿਆਦਾ ਵਾਧੇ, ਜੋ ਸਾਡੀ ਜ਼ਿੰਦਗੀ ਅਤੇ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਆਪਸ ਵਿੱਚ ਜੁੜੇ ਢਾਂਚੇ ਹਨ, ਨੂੰ ਸਰਲ ਸ਼ਬਦਾਂ ਵਿੱਚ ਸਮਝਾਇਆ।

 

 

 ਵਿਜਨਨਾ ਭਾਰਤੀ (VIBHA) ਦੇ ਪ੍ਰਬੰਧਕੀ ਸਕੱਤਰ ਸ਼੍ਰੀ ਜੈਯੰਤ ਸਹਿਸ੍ਰਬੁੱਧੇ ਨੇ ਆਈਆਈਐੱਸਐੱਫ ਦੇ ਤਰਕ ਅਤੇ ਲੋਕਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਵਿੱਚ ਇਸਦੀ ਮਹੱਤਵਪੂਰਣ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਆਈਆਈਐੱਸਐੱਫ ਦਾ ਵਿਸ਼ਾ ‘ਸਵੈ-ਨਿਰਭਰ ਭਾਰਤ ਅਤੇ ਗਲੋਬਲ ਭਲਾਈ ਲਈ ਵਿਗਿਆਨ’ ਹੈ, ਅਤੇ ਸੀਐੱਸਆਈਆਰ ਨੂੰ ਇਸ ਨੂੰ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

 

 ਇਸ ਤੋਂ ਪਹਿਲਾਂ, ਪਤਵੰਤਿਆਂ ਦਾ ਸਵਾਗਤ ਕਰਦਿਆਂ ਸੀਐੱਸਆਈਆਰ-ਐੱਨਜੀਆਰਆਈ ਦੇ ਡਾਇਰੈਕਟਰ ਡਾ. ਵੀ. ਐਮ. ਤਿਵਾੜੀ ਨੇ ਭਰੋਸਾ ਦਿੱਤਾ ਕਿ ਇਸ ਸੰਸਥਾ ਵਲੋਂ ਵਿਗਿਆਨ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਅਤੇ ਆਈਆਈਐੱਸਐੱਫ -2020 ਬਾਰੇ ਜਾਗਰੂਕ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

 

 

 

ਇਸੇ ਤਰ੍ਹਾਂ, ਸੀਐੱਸਆਈਆਰ-ਮਨੁੱਖੀ ਸੰਸਾਧਨ ਵਿਕਾਸ ਕੇਂਦਰ (ਐੱਚਆਰਡੀਸੀ), ਗਾਜ਼ੀਆਬਾਦ ਨੇ, ਆਈਆਈਐੱਸਐੱਫ 2020 ਦੇ ਨੋਡਲ ਇੰਸਟੀਚਿਊਟ, ਸੀਐੱਸਆਈਆਰ-ਨੈਸ਼ਨਲ ਇੰਸਟੀਚਿਊਟ ਆਫ ਸਾਇੰਸ, ਟੈਕਨਾਲੋਜੀ ਅਤੇ ਵਿਕਾਸ ਅਧਿਐਨ (ਐੱਨਆਈਐੱਸਟੀਏਡੀਐੱਸ) ਦੇ ਨਾਲ "ਸਾਇੰਸ ਫਾਰ ਮਾਸਿਸ ਐਂਡ ਗਰਾਸ ਰੂਟ ਇਨੋਵੇਸ਼ਨ" ਵਿਸ਼ੇ 'ਤੇ ਇੱਕ ਵੈਬੀਨਾਰ ਆਯੋਜਿਤ ਕੀਤਾ। ਇਹ ਵੈਬੀਨਾਰ ਆਈਆਈਐੱਸਐੱਫ 2020 ਲਈ ਕਰਟੇਨ ਰੇਜ਼ਰ ਈਵੈਂਟਸ ਦਾ ਇੱਕ ਹਿੱਸਾ ਸੀ।

 

 ਡਾ. ਆਰ. ਕੇ. ਸਿਨਹਾ, ਮੁੱਖੀ ਸੀਐੱਸਆਈਆਰ-ਐੱਚਆਰਡੀਸੀ, ਨੇ ਆਪਣੇ ਸਵਾਗਤੀ ਭਾਸ਼ਣ ਵਿੱਚ, ਆਈਆਈਐੱਸਐੱਫ 2020 ਦਾ ਸੰਖੇਪ ਵਿਵਰਣ ਦਿੱਤਾ।

 

 ਸ਼੍ਰੀ ਜੈਯੰਤ ਸਹਿਸ੍ਰਬੁੱਧੇ ਨੇ ਖੇਤਰੀ ਭਾਸ਼ਾਵਾਂ ਵਿੱਚ ਵਿਗਿਆਨ ਨੂੰ ਸੰਚਾਰਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਇੱਕ ਵਿਵਿਧਤਾ ਪੂਰਨ ਦੇਸ਼ ਹੈ ਅਤੇ ਇਸ ਵਿੱਚ ਭਾਸ਼ਾਵਾਂ, ਸਭਿਆਚਾਰ, ਧਰਮਾਂ ਅਤੇ ਜੀਵਨ ਦੇ ਕਈ ਹੋਰ ਪਹਿਲੂਆਂ ਵਿੱਚ ਵਿਭਿੰਨਤਾ ਹੈ। ਉਨ੍ਹਾਂ ਕਿਹਾ ਕਿ ਆਈਆਈਐੱਸਐੱਫ ਦੀ ਯਾਤਰਾ ਜਾਰੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਸਮਾਜ ਦੇ ਹਰ ਵਰਗ ਤੱਕ ਪਹੁੰਚਣ ਦੀ ਚੁਣੌਤੀ ਨੂੰ ਪੂਰਾ ਕਰਾਂਗੇ। ਉਨ੍ਹਾਂ ਭਾਰਤੀ ਵਿਗਿਆਨੀਆਂ ਦੀਆਂ ਸਮਾਜਿਕ ਜ਼ਿੰਮੇਵਾਰੀਆਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵਿਗਿਆਨ ਨੂੰ ਸਥਾਨਕ ਅਤੇ ਖੇਤਰੀ ਭਾਸ਼ਾਵਾਂ ਵਿੱਚ ਸੰਚਾਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਭਾਰਤ ਦੇ ਹਰ ਨਾਗਰਿਕ ਤੱਕ ਪਹੁੰਚ ਸਕੇ।  ਉਨ੍ਹਾਂ ਅੱਗੇ ਕਿਹਾ, ਇਹ ਸਾਡੇ ਨਿਊ ਇੰਡੀਆ ਦਾ ਪੁਨਰਗਠਨ ਕਰਨ ਵਿੱਚ ਸਹਾਇਤਾ ਕਰੇਗਾ।

 

 

 ਇਸ ਮੌਕੇ, ਡਾ. ਸ਼ੇਖਰ ਸੀ. ਮੰਡੇ, ਨੇ ਕਿਹਾ ਕਿ ਆਈਆਈਐੱਸਐੱਫ 2020 ਵਰਚੁਅਲ ਮੋਡ ਜ਼ਰੀਏ ਲੋਕਾਂ ਨਾਲ ਜੁੜਨ ਅਤੇ ਲੋਕਾਂ ਤੱਕ ਪਹੁੰਚਣ ਦਾ ਇੱਕ ਵਧੀਆ ਮੌਕਾ ਹੈ। ਆਮ ਜਨਤਾ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਜਾਣਨ ਲਈ ਉਤਸੁਕ ਹੈ ਅਤੇ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਖੋਜ ਕਾਰਜਾਂ ਨੂੰ ਆਮ ਲੋਕਾਂ ਨੂੰ ਪ੍ਰਦਰਸ਼ਿਤ ਕਰੀਏ। ਉਨ੍ਹਾਂ ਆਈਆਈਐੱਸਐੱਫ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਤਾਂ ਜੋ ਸਮਾਜ ਵਿੱਚ ਹਰ ਇੱਕ ਨੂੰ ਇਸ ਦਾ ਲਾਭ ਮਿਲੇ। ਉਨ੍ਹਾਂ ਕੋਵਿਡ -19 ਮਹਾਮਾਰੀ ਦੇ ਮੌਜੂਦਾ ਹਾਲਾਤ ਵਿੱਚ, ਸਾਰਿਆਂ ਨੂੰ ਢੁੱਕਵੇਂ ਬਚਾਅ ਉਪਰਾਲੇ ਕਰਨ ਅਤੇ ਕੋਵਿਡ-19 ਨੂੰ ਰੋਕਣ ਲਈ ਸਰਕਾਰ ਦੁਆਰਾ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭੀੜ ਵਿੱਚ ਜਾਂਦੇ ਹੋਏ ਮਾਸਕ ਪਹਿਨਣ ਅਤੇ ਸਮਾਜਿਕ ਦੂਰੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

 

 

 ਪ੍ਰੋ. ਵਾਈ ਵਿਮਲਾ, ਪ੍ਰੋ-ਵੀਸੀ, ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੀਐੱਸਆਈਆਰ-ਐੱਚਆਰਡੀਸੀ ਦਾ ਧੰਨਵਾਦ ਕੀਤਾ। ਇੱਕ ਬਨਸਪਤੀ ਵਿਗਿਆਨੀ ਹੋਣ ਵਜੋਂ, ਉਨ੍ਹਾਂ ਆਪਣੇ ਭਾਸ਼ਣ ਵਿੱਚ ਕੁਦਰਤ ਦੇ ਪਿੱਛੇ ਜੁੜੇ ਵਿਗਿਆਨ ਬਾਰੇ ਵਿਚਾਰ ਪੇਸ਼ ਕੀਤੇ ਅਤੇ ਛੋਟੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਕੁਦਰਤ ਦੇ ਸੰਪਰਕ ਵਿੱਚ ਲਿਆਉਣ ਅਤੇ ਵਾਤਾਵਰਣ ਬਾਰੇ ਜਾਣਕਾਰੀ ਹਾਸਲ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ਵਿਗਿਆਨੀਆਂ ਨੂੰ ਜਾਗਰੂਕਤਾ ਪੈਦਾ ਕਰਨ ਅਤੇ ਆਪਣੇ ਗਿਆਨ ਅਤੇ ਤਜ਼ਰਬਿਆਂ ਨੂੰ ਲੋਕਾਂ ਵਿਚ ਸਾਂਝਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

 

 

 ਸ੍ਰੀ ਅਨਿਲ ਗੁਪਤਾ, ਹਨੀ ਬੀ ਨੈੱਟਵਰਕ, ਸੰਸਥਾਪਕ, ਸਰਿਸਟੀ, ਜੀਆਈਏਐੱਨ ਅਤੇ ਐੱਨਆਈਐੱਫ, ਸੀਐੱਸਆਈਆਰ ਭਟਨਾਗਰ ਫੈਲੋ 2018-21 ਨੇ ਮੁੱਖ ਭਾਸ਼ਣ ਦਿੰਦਿਆਂ ਦੱਸਿਆ ਕਿ ਅਜਿਹੇ ਸਮਾਗਮਾਂ ਦਾ ਆਯੋਜਨ ਲੋਕਾਂ ਅਤੇ ਵਿਦਿਆਰਥੀਆਂ ਵਿੱਚ ਦੇਸ਼ ਦੇ ਵਿਕਾਸ ਵਿੱਚ, ਵਿਗਿਆਨ ਅਤੇ ਤਕਨਾਲੋਜੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਉਨ੍ਹਾਂ ਭਾਰਤ ਤੋਂ ਕਈ ਗਰਾਸਰੂਟ ਇਨੋਵੇਸ਼ਨਜ਼ ਦੀਆਂ ਉਦਾਹਰਣਾਂ ਦਿੱਤੀਆਂ। ਡਾ. ਸ਼ੋਭਨਾ ਚੌਧਰੀ, ਸੀਨੀਅਰ ਸਾਇੰਟਿਸਟ, ਸੀਐੱਸਆਈਆਰ-ਐੱਚਆਰਡੀਸੀ ਨੇ ਸਾਰਿਆਂ ਦਾ ਧੰਨਵਾਦ ਕੀਤਾ। 

 

 

 ਸੀਐੱਸਆਈਆਰ-ਕੇਂਦਰੀ ਇਲੈਕਟ੍ਰਾਨਿਕਸ ਅਤੇ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਸੀਈਈਆਰਆਈ), ਪਿਲਾਨੀ ਅਤੇ ਵਿਜਨਨਾ ਭਾਰਤੀ-ਰਾਜਸਥਾਨ ਚੈਪਟਰ ਨੇ ਵੀ ਸਾਂਝੇ ਤੌਰ 'ਤੇ ਆਈਆਈਐੱਸਐੱਫ 2020 ਲਈ ਇੱਕ ਕਰਟੇਨ ਰੇਜ਼ਰ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ, ਆਈਆਈਐੱਸਐੱਫ ਦੇ "ਵਿਦਿਆਰਥੀ ਇੰਜੀਨੀਅਰਿੰਗ ਮਾਡਲ ਮੁਕਾਬਲੇ ਅਤੇ ਐਕਸਪੋ” ਸਮੇਤ, ਮਹੱਤਵਪੂਰਨ ਸਮਾਗਮਾਂ ਬਾਰੇ ਮਹੱਤਵਪੂਰਣ ਵਿਚਾਰ ਵਟਾਂਦਰੇ ਕੀਤੇ ਗਏ।

 

 

 ਵਿਗਿਆਨ ਯਾਤਰਾ, ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ (IISF) ਦੀ ਇੱਕ ਪ੍ਰਮੁੱਖ ਈਵੈਂਟ ਹੈ। ਵਿਗਿਆਨ ਦੀ ਇਸ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਅਤੇ ਜਨਤਾ ਵਿੱਚ ਵੱਡੇ ਪੱਧਰ 'ਤੇ ਸਾਇੰਟਿਫਿਕ ਟੈਂਪਰ ਅਤੇ ਵਿਗਿਆਨ ਵਿੱਚ ਰੁਚੀ ਪੈਦਾ ਕਰਨਾ ਹੈ। ਵਿਗਿਆਨ ਯਾਤਰਾ ਲਈ ਦੇਸ਼ ਭਰ ਵਿੱਚ ਤਕਰੀਬਨ 35 ਪ੍ਰਮੁੱਖ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। 2 ਦਸੰਬਰ 2020 ਨੂੰ ਸਵਦੇਸ਼ੀ ਸਾਇੰਸ ਮੂਵਮੈਂਟ-ਕੇਰਲਾ ਨੇ ਡਾ. ਅਬਦੁੱਲ ਕਲਾਮ ਵਿਗਿਆਨ ਯਾਤਰਾ ਨੂੰ ਵਰਚੁਅਲ ਪਲੇਟਫਾਰਮ 'ਤੇ ਕੋਚੀ ਵਿਖੇ ਆਯੋਜਿਤ ਕੀਤਾ। ਇਸ ਮੌਕੇ ਸ਼੍ਰੀ ਅਲਫੋਨਸ ਕਨੱਨਥਨਮ, ਸਾਬਕਾ ਕੇਂਦਰੀ ਮੰਤਰੀ, ਟੂਰਿਜ਼ਮ  ਅਤੇ ਡਾ. ਵੀ.ਪੀ.ਐੱਨ. ਨਾਮਪੂਰੀ, ਪ੍ਰੋਫੈਸਰ ਸਕੂਲ ਆਫ ਫੋਟੋਨਿਕਸ, ਕੁਸਾਟ (CUSAT) ਨੇ ਵਿਸ਼ੇਸ਼ ਭਾਸ਼ਣ ਦਿੱਤੇ।

 

 

 ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟਰੋਲੋਜੀ (ਆਈਆਈਟੀਐੱਮ), ਪੁਣੇ ਨੇ ਵੀ ਵਿਗਿਆਨ ਗਤੀਵਿਧੀਆਂਨੂੰ ਵਰਚੁਅਲੀ ਪ੍ਰਦਰਸ਼ਿਤ ਕਰਨ ਲਈ ਵਿਜਨਨਾ ਭਾਰਤੀ, ਪੁਣੇ ਚੈਪਟਰ ਦੇ ਸਹਿਯੋਗ ਨਾਲ ਵਿਗਿਆਨ ਯਾਤਰਾ ਦਾ ਆਯੋਜਨ ਕੀਤਾ।

 

 

 ਵਰਚੁਅਲ ਪਲੇਟਫਾਰਮ 'ਤੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਦਾ ਆਯੋਜਨ 22-25 ਦਸੰਬਰ 2020 ਦੇ ਦੌਰਾਨ ਕੀਤਾ ਜਾ ਰਿਹਾ ਹੈ। ਵਰਚੁਅਲ ਪਲੇਟਫਾਰਮ 'ਤੇ ਇਹ ਸਭ ਤੋਂ ਵੱਡਾ ਵਿਗਿਆਨ ਉਤਸਵ ਹੈ। ਇਸ ਸਾਲ ਦੇ ਆਈਆਈਐੱਸਐੱਫ ਦਾ ਕੇਂਦਰੀ ਥੀਮ "ਸਵੈ-ਨਿਰਭਰ ਭਾਰਤ ਅਤੇ ਗਲੋਬਲ ਭਲਾਈ ਲਈ ਵਿਗਿਆਨ" ਹੈ। ਇਸ ਸਾਲ, 9 ਵਰਟੀਕਲਸ ਅਧੀਨ 41 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਆਈਆਈਐੱਸਐੱਫ 2020 ਗਿਨੀਜ਼ ਵਰਲਡ ਰਿਕਾਰਡ ਲਈ ਐਂਟਰੀਆਂ ਨੂੰ ਪੰਜ ਵਿਭਿੰਨ ਸ਼੍ਰੇਣੀਆਂ ਵਿੱਚ ਭੇਜਣ ਦੀ ਕੋਸ਼ਿਸ਼ ਕਰੇਗਾ।

 

 

 

             *********

 

 

 

ਐੱਨਬੀ/ਕੇਜੀਐੱਸ/ (ਸੀਐੱਸਆਈਆਰ ਇਨਪੁਟਸ

 


(Release ID: 1679020) Visitor Counter : 191