ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਦੇ ਦਖ਼ਲ ਤੋਂ ਬਾਅਦ ਕੇਂਦਰ ਏਲੁਰੂ ਨੂੰ ਮੈਡੀਕਲ ਮਾਹਿਰਾਂ ਦੀ ਟੀਮ ਭੇਜ ਰਿਹਾ ਹੈ
ਉਪ ਰਾਸ਼ਟਰਪਤੀ ਨੇ ਅਣਪਛਾਤੀ ਬਿਮਾਰੀ ਤੋਂ ਪੀੜਤ ਏਲੁਰੂ, ਆਂਧਰ ਪ੍ਰਦੇਸ਼ ਦੇ ਹਸਪਤਾਲ ਵਿੱਚ ਦਾਖ਼ਲ ਬੱਚਿਆਂ ਨਾਲ ਗੱਲ ਕਰਨ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਨਾਲ ਗੱਲ ਕੀਤੀ
ਸਿਹਤ ਮੰਤਰੀ ਦੁਆਰਾ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ; ਕਿਹਾ ਕਿ ਸੈਂਪਲਾਂ ਦੀ ਰਿਪੋਰਟ ਦੀ ਉਡੀਕ ਹੈ
ਉਪ ਰਾਸ਼ਟਰਪਤੀ ਨੂੰ ਇਹ ਦੱਸਿਆ ਗਿਆ ਕਿ ਬਲੱਡ–ਸੈਂਪਲ ਏਮਸ ਦਿੱਲੀ ਭੇਜੇ ਗਏ ਹਨ
Posted On:
07 DEC 2020 6:00PM by PIB Chandigarh
ਪਿਛਲੇ ਕੁਝ ਦਿਨਾਂ ਦੌਰਾਨ ਅਣਪਛਾਤੀ ਬਿਮਾਰੀ ਕਾਰਨ ਅਨੇਕ ਬੱਚਿਆਂ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਦੁਆਰਾ ਅੱਜ ਕੇਂਦਰੀ ਸਿਹਤ ਮੰਤਰੀ ਸ਼੍ਰੀ ਹਰਸ਼ ਵਰਧਨ ਨਾਲ ਗੱਲਬਾਤ ਕਰਨ ਤੋਂ ਬਾਅਦ ਕੇਂਦਰ ਮੈਡੀਕਲ ਮਾਹਿਰਾਂ ਦੀ ਤਿੰਨ–ਮੈਂਬਰੀ ਇੱਕ ਟੀਮ ਆਂਧਰ ਪ੍ਰਦੇਸ਼ ਦੇ ਏਲੁਰੂ ਭੇਜ ਰਿਹਾ ਹੈ।
300 ਤੋਂ ਵੱਧ ਬੱਚਿਆਂ ਦੇ ਬੀਮਾਰ ਪੈਣ ਦੀਆਂ ਰਿਪੋਰਟਾਂ ਦੇਖ ਕੇ ਉਪ ਰਾਸ਼ਟਰਪਤੀ ਨੇ ਇਸ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਲਈ ਪਹਿਲਾਂ ਜ਼ਿਲ੍ਹਾ ਕਲੈਕਟਰ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਉਨ੍ਹਾਂ ਮੰਗਲਗਿਰੀ ਵਿਖੇ ਏਮਸ ਦੇ ਡਾਇਰੈਕਟਰ ਅਤੇ ਏਮਸ ਦਿੱਲੀ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੱਚਿਆਂ ਦੇ ਬਲੱਡ–ਸੈਂਪਲ ਦਿੱਲੀ ਭੇਜੇ ਗਏ ਸਨ।
ਇਸ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਸ਼੍ਰੀ ਹਰਸ਼ ਵਰਧਨ ਨਾਲ ਗੱਲਬਾਤ ਕਰਕੇ ਉਨ੍ਹਾਂ ਇਸ ਭੇਤ ਭਰੇ ਰੋਗ ਦਾ ਪਤਾ ਲਾਉਣ ਤੇ ਪੀੜਤ ਬੱਚਿਆਂ ਨੂੰ ਇਲਾਜ ਮੁਹੱਈਆ ਕਰਵਾਉਣ ਵਿੱਚ ਹਰ ਤਰ੍ਹਾਂ ਦੀ ਮਦਦ ਕਰਨ ਲਈ ਕਿਹਾ। ਮੰਤਰੀ ਨੇ ਉਨ੍ਹਾਂ ਨੁੰ ਭਰੋਸਾ ਦਿਵਾਇਆ ਗਿਆ ਕਿ ਲੈਬ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਬਿਮਾਰੀ ਦੇ ਕਾਰਨ ਪਤਾ ਲਾਉਣ ਲਈ ਸਾਰੇ ਕਦਮ ਚੁੱਕੇ ਜਾਣਗੇ।
ਕੇਂਦਰੀ ਸਿਹਤ ਮੰਤਰੀ ਅਤੇ ਏਮਸ ਦੇ ਡਾਇਰੈਕਟਰ ਨੇ ਉਪ ਰਾਸ਼ਟਰਪਤੀ ਨੂੰ ਯਕੀਨ ਦਿਵਾਇਆ ਕਿ ਬਲੱਡ ਸੈਂਪਲਾਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਰੋਗ ਦਾ ਨਿਦਾਨ ਕੀਤਾ ਜਾਵੇਗਾ।
ਜ਼ਿਲ੍ਹਾ ਕਲੈਕਟਰ ਰੇਵੂ ਮੁਤਯਾਲਾ ਰਾਜੂ ਨੇ ਉਪ ਰਾਸ਼ਟਰਪਤੀ ਨੂੰ ਦੱਸਿਆ ਕਿ ਬੱਚਿਆਂ ਵਿੱਚ ਪਾਈ ਗਈ ਬਿਮਾਰੀ ਦੇ ਕਾਰਨ ਸੁਨਿਸ਼ਚਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁੰਟੂਰ ਤੇ ਕਿਸ਼ਨਾ ਜ਼ਿਲ੍ਹਿਆਂ ਦੀਆਂ ਮੈਡੀਕਲ ਟੀਮਾਂ ਘਰੋ–ਘਰੀਂ ਜਾ ਕੇ ਸਰਵੇਖਣ ਕਰ ਰਹੀਆਂ ਹਨ।
ਇਹ ਬੱਚੇ ਘੁਮੇਰ ਆਉਣ, ਬੇਹੋਸ਼ ਹੋਣ, ਸਿਰ ਦਰਦ ਤੇ ਉਲਟੀਆਂ ਜਿਹੀਆਂ ਸ਼ਿਕਾਇਤਾਂ ਤੋਂ ਪੀੜਤ ਦੱਸੇ ਜਾਂਦੇ ਹਨ।
ਉਪ ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਗਿਆ ਕਿ ਏਮਸ ਦੀ ਜ਼ਹਿਰ ਉੱਤੇ ਕਾਬੂ ਪਾਉਣ ਵਾਲੀ ਟੀਮ ਨੇ ਕੱਲ ਇਸ ਘਟਨਾ ਬਾਰੇ ਏਲੁਰੂ ਦੇ ਡਾਕਟਰਾਂ ਨਾਲ ਵਿਚਾਰ–ਵਟਾਂਦਰਾ ਕੀਤਾ ਸੀ।
ਕੇਂਦਰੀ ਮੰਤਰਾਲੇ ਨੇ ਸੂਚਿਤ ਕੀਤਾ ਕਿ ਜ਼ਿਲ੍ਹੇ ਦੇ ਉਪਲਬਧ ਮਹਾਮਾਰੀ–ਵਿਗਿਆਨ ਨਾਲ ਸਬੰਧਿਤ ਤੇ ਕਲੀਨਿਕਲ ਅੰਕੜਿਆਂ ਦੇ ਆਧਾਰ ਉੱਤੇ ਨਿਮਨਲਿਖਤ ਕੇਂਦਰੀ ਟੀਮ ਮੈਂਬਰ ਭੇਜੇ ਜਾ ਰਹੇ ਹਨ:
1. ਏਮਸ ਦੇ ਡਾ. ਜਮਸ਼ੇਦ ਨਾਇਰ, ਐਸੋਸੀਏਟ ਪ੍ਰੋਫ਼ੈਸਰ (ਐਮਰਜੈਂਸੀ ਮੈਡੀਸਨ)
2. ਡਾ. ਅਵਿਨਾਸ਼ ਦਿਓਸ਼ਤਾਵਰ, ਵਿਰੌਲੋਜਿਸਟ, ਐੱਨਆਈਵੀ ਪੁਣੇ
3. ਐੱਨਸੀਡੀਸੀ, ਦਿੱਲੀ ਦੇ ਡਾ. ਸੰਕੇਤ ਕੁਲਕਰਣੀ, ਡਿਪਟੀ ਡਾਇਰੈਕਟਰ, ਪੀਐੱਚ ਮਾਹਿਰ
****
ਐੱਮਐੱਸ/ਡੀਪੀ
(Release ID: 1678945)
Visitor Counter : 224