ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸੀ ਪੀ ਸੀ ਬੀ ਨੇ ਯਮੁਨਾ ਨਦੀ ਵਿੱਚ ਪ੍ਰਦੂਸ਼ਣ ਅਤੇ ਝੱਗ ਤੇ ਚਿੰਤਾ ਜਤਾਈ

ਦਿੱਲੀ ਅਤੇ ਹੋਰ ਰਾਜਾਂ ਨੂੰ ਸੀਵਰੇਜ ਦੇ ਪ੍ਰਭਾਵਸ਼ਾਲੀ ਟਰੀਟਮੈਂਟ ਲਈ ਕਿਹਾ

Posted On: 06 DEC 2020 6:00PM by PIB Chandigarh

ਪਿਛਲੇ ਦਿਨੀਂ, ਸੀਪੀਸੀਬੀ ਨੇ ਯਮੁਨਾ ਨਦੀ ਵਿੱਚ ਝੱਗ ਬਣਨ ਅਤੇ ਅਮੋਨੀਆ ਦੇ ਪੱਧਰਾਂ ਵਿੱਚ ਵਾਧੇ ਨੂੰ ਵੇਖਿਆ ਸੀ, ਜੋ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ, ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਨਾ ਕਰਨਾ, ਉਦਯੋਗਾਂ ਦੁਆਰਾ ਸਥਾਪਤ ਐਫਲੂਐਂਟ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.) ਦੀ ਗਲਤ ਕਾਰਜਪ੍ਰਣਾਲੀ ਅਤੇ ਯਮੁਨਾ ਨਦੀ ਦੇ ਕੰਢਿਆਂ ਤੇ ਸਥਾਪਤ ਸਾਂਝੇ ਪ੍ਰਭਾਵਸ਼ਾਲੀ ਟਰੀਟਮੈਂਟ ਪਲਾਂਟਾਂ (ਸੀਈਟੀਪੀ'ਜ਼) ਕਾਰਨ ਸੀ। 

ਹਾਲ ਹੀ ਵਿੱਚ ਕੀਤੀ ਗਈ 22 ਡਰੇਨਾਂ ਦੀ ਨਿਗਰਾਨੀ ਨੇ ਇਹ ਸੰਕੇਤ ਦਿੱਤਾ ਕਿ 14 ਡਰੇਨਾਂ (ਸੋਨੀਆ ਵਿਹਾਰ, ਨਜਫਗੜ, ਸ਼ਾਸਤਰੀ ਪਾਰਕ, ਸ਼ਾਹਦਾਰਾ, ਆਦਿ) ਸੀਵਰੇਜ ਦੀ ਨਿਕਾਸੀ ਤੋਂ ਬਿਨਾਂ ਅਤੇ ਅਨਟੈਪਡ ਪਾਏ ਗਏ ਹਨ। ਜਦੋਂ ਕਿ 05 ਡਰੇਨਾਂ 100% ਟੇਪ ਕੀਤੀਆਂ ਗਈਆਂ ਹਨ ਅਤੇ ਰੁਕਾਵਟ ਦੇ ਹੇਠੋਂ ਕੋਈ ਪ੍ਰਵਾਹ ਨਹੀਂ ਦੇਖਿਆ ਗਿਆ, 02 ਨਾਲੇ ਟੇਪ ਕੀਤੇ ਗਏ ਪਰ ਯਮੁਨਾ ਨਦੀ ਵਿਚ ਓਵਰਫਲੋਅ ਦੇਖਿਆ ਗਿਆ। ਇਕ ਡਰੇਨ (ਡਰੇਨ ਨੰ. 14) ਦਾ ਬਿਲਕੁਲ ਵਹਾਅ ਨਹੀਂ ਹੈ। ਅੰਸ਼ਕ / ਟ੍ਰੀਟ ਨਾ ਕੀਤੇ ਗਏ ਸੀਵਰੇਜ ਦੇ ਵਹਾਅ ਅਤੇ ਫਾਸਫੋਰਸ ਯੁਕਤ ਉਦਯੋਗਿਕ ਐਫਲੁਐਂਟ ਕਾਰਨ ਕਈ ਵਾਰ ਝੱਗ ਵੀ ਦੇਖੀ ਗਈ ਹੈ। 

ਸੀਪੀਸੀਬੀ ਨੇ ਇਸ ਗੱਲ ਦਾ ਨੋਟਿਸ ਲੈਂਦਿਆਂ, ਦਿੱਲੀ ਜਲ ਬੋਰਡ ਨੂੰ ਐਸਟੀਪੀਜ਼ ਦੁਆਰਾ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਮਾਂਬੱਧ ਕਾਰਜ ਯੋਜਨਾ ਪ੍ਰਸਤੁਤ ਕਰਨ ਲਈ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਇਨ੍ਹਾਂ ਡਰੇਨਾਂ ਵਿੱਚ ਕੋਈ ਵੀ ਗੰਦਾ ਪਾਣੀ ਨਹੀਂ ਛੱਡਿਆ ਜਾਵੇ। 

ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਅਮਲ ਨਾ ਕਰਨ ਵਾਲੇ ਸਾਂਝੇ ਐਫਲੂਐਂਟ ਪਲਾਂਟਾਂ (ਸੀਈਟੀਪੀ'ਜ) ਅਤੇ ਸਨਅਤੀ ਇਕਾਈਆਂ ਵਿਰੁੱਧ ਕਾਰਵਾਈ ਕਰੇ। ਇਸੇ ਤਰ੍ਹਾਂ ਦੇ ਨਿਰਦੇਸ਼ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਵੀ ਜਾਰੀ ਕੀਤੇ ਗਏ ਹਨ।

ਮੁੱਦਿਆਂ ਦੀ ਮਹੱਤਤਾ ਦੇ ਮੱਦੇਨਜ਼ਰ, ਸਬੰਧਤ ਏਜੰਸੀਆਂ ਨੂੰ 15 ਦਸੰਬਰ, 2020 ਤੱਕ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਰਿਮਾਈਂਡਰ ਜਾਰੀ ਕੀਤੇ ਗਏ ਹਨ।

------------------------  

ਜੀ ਕੇ 




(Release ID: 1678740) Visitor Counter : 219