ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿਗਿਆਨਕ ਭਾਈਚਾਰੇ ਨੂੰ "ਇਨੋਵੇਟ ਫਾਰ ਇੰਡੀਆ" ਮੰਤਰ ਦਿੱਤਾ; ਵਿਗਿਆਨੀਆਂ ਨੂੰ ਭਾਰਤ ਲਈ ਮੁਕਾਬਲੇਬਾਜ਼ੀ ਲਾਭ ਦੇ ਮੌਕੇ ਪੈਦਾ ਕਰਨ ਲਈ ਕਿਹਾ

प्रविष्टि तिथि: 05 DEC 2020 12:38PM by PIB Chandigarh

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਿਗਿਆਨਕ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ "ਇਨੋਵੇਟ ਫਾਰ ਇੰਡੀਆ" (ਆਈ 4 ਆਈ) ਅਤੇ ਭਾਰਤ ਲਈ ਮੁਕਾਬਲੇਬਾਜ਼ੀ ਲਾਭ ਦੇ ਮੌਕੇ ਪੈਦਾ ਕਰਨ ਲਈ ਕਿਹਾ ਤਾਂ ਜੋ ਭਾਰਤ ਨੂੰ ਆਤਮਨਿਰਭਰ ਬਣਾਇਆ ਜਾ ਸਕੇ। ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਆਯੋਜਿਤ ਕੀਤੇ ਜਾ ਰਹੇ 6ਵੇਂ ਭਾਰਤੀ ਅੰਤਰਰਾਸ਼ਟਰੀ ਵਿਗਿਆਨ ਉਤਸਵ, 2020 ਦੀ ਪਰਦਾ ਹਟਾਉਣ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਿਗਿਆਨੀਆਂ ਨੂੰ ਅਜਿਹਿਆਂ ਉਤਪਾਦਾਂ ਅਤੇ ਸੇਵਾਵਾਂ ਤਿਆਰ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਨਾਲ ਵਿਸ਼ਵ ਪੱਧਰੀ ਮੁਕਾਬਲਾ ਕੀਤਾ ਜਾ ਸਕੇ।ਸਮਾਗਮ ਦਾ ਵਿਸ਼ਾ “ਆਤਮ-ਨਿਰਭਰ ਭਾਰਤ ਅਤੇ ਆਲਮੀ ਭਲਾਈ” ਰੱਖਿਆ ਗਿਆ ਸੀ।

 

ਕਿਸੇ ਵੀ ਸਮਾਜ ਦੇ ਵਿਕਾਸ ਵਿੱਚ ਵਿਗਿਆਨ ਅਤੇ ਨਵੀਨਤਾ ਦੀ ਭੂਮਿਕਾ ਨੂੰ ਦਰਸਾਉਂਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇੱਕ ਵਾਰ ਫਿਰ ਇਹ ਦਰਸਾਇਆ ਹੈ ਕਿ ਸਾਨੂੰ ਸਾਰੇ ਖੇਤਰਾਂ ਵਿੱਚ ਵਿਗਿਆਨਕ ਗਿਆਨ ਅਤੇ ਨਵੀਨਤਾ ਵਿੱਚ ਆਪਣੀ ਸੰਸਥਾਗਤ ਅਤੇ ਉਦਯੋਗਿਕ ਸਮਰੱਥਾ ਨੂੰ ਵਿਕਸਿਤ ਅਤੇ ਮਜ਼ਬੂਤ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਦਰਸ਼ਨ ਦੀ ਰੂਪਰੇਖਾ ਬਾਰੇ ਬੋਲਦਿਆਂ, ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਇੱਕ ਅਜਿਹਾ ਭਾਰਤ ਹੈ ਜੋ ਨਾ ਸਿਰਫ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਬਲਕਿ ਵਿਸ਼ਵਵਿਆਪੀ ਭਾਈਚਾਰੇ ਲਈ ਇੱਕ ਆਸ ਦੀ ਕਿਰਨ ਹੈ, ਜੋ ‘ਵਸੁਧੈਵ ਕੁਟੰਬਕਮ’ ਦੀ ਭਾਵਨਾ ਦੇ ਅਨੁਸਾਰ ਹੈ।

 

ਪ੍ਰਧਾਨ ਨੇ ਕਿਹਾ ਕਿ ਆਤਮ-ਨਿਰਭਰਤਾ ਪ੍ਰਾਪਤ ਕਰਨ ਲਈ ਭਾਰਤ ਦੀ ਕੋਸ਼ਿਸ਼ ਆਰਥਿਕ ਵਿਕਾਸ ਅਤੇ ਸਮਾਜਿਕ ਲਾਭ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਢੁਕਵੀਂ ਵਰਤੋਂ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਇੱਕ ਮਜਬੂਤ ਆਰ ਐਂਡ ਡੀ ਈਕੋਸਿਸਟਮ ਦੇ ਜ਼ਰੀਏ ਅਸੀਂ ਅਤਿ-ਆਧੁਨਿਕ ਉਤਪਾਦਾਂ ਅਤੇ ਸੇਵਾਵਾਂ ਦਾ ਵਿਕਾਸ ਕਰ ਸਕਦੇ ਹਾਂ, ਮੌਜੂਦਾ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਨੂੰ ਵਧੇਰੇ ਕੁਸ਼ਲ ਬਣਾ ਸਕਦੇ ਹਾਂ। ਉਨ੍ਹਾਂ ਵਿਗਿਆਨਕ ਭਾਈਚਾਰੇ ਨੂੰ ਭਾਰਤ ਦੀ ਅਮੀਰ ਪ੍ਰਾਚੀਨ ਵਿਰਾਸਤ ਨੂੰ ਉੱਨਤ ਵਿਗਿਆਨਕ ਧਾਰਨਾਵਾਂ ਅਤੇ ਗਣਿਤ ਵਿੱਚ ਅਜੋਕੇ ਵਿਗਿਆਨਕ ਢੰਗਾਂ ਨਾਲ ਤਫ਼ਤੀਸ਼ ਦੇ ਏਕੀਕ੍ਰਿਤ ਕਰਨ, ਇਨ੍ਹਾਂ ਵਿੱਚੋਂ ਬਹੁਤ ਸਾਰੇ ਅਭਿਆਸਾਂ ਦੇ ਭੇਦ ਖੋਲ੍ਹਣ ਅਤੇ ਵਿਗਿਆਨਕ ਤੌਰ 'ਤੇ ਸਥਾਪਿਤ ਕਰਨ ਲਈ ਅਪੀਲ ਕੀਤੀ।

 

ਪੁਲਾੜ ਖੋਜ, ਖੇਤੀਬਾੜੀ, ਫਾਰਮਾ ਵਰਗੇ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦੀ ਤਰੱਕੀ ਲਈ ਵਿਗਿਆਨਕ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਸ਼੍ਰੀ ਪ੍ਰਧਾਨ ਨੇ ਉਨ੍ਹਾਂ ਨੂੰ ਅਸਲ ਉਦਯੋਗ ਅਤੇ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਹੋਰ ਵਧੇਰੇ ਕੰਮ ਕਰਨ ਦੀ ਅਪੀਲ ਕੀਤੀ।

                                                                                       ***

ਵਾਈਬੀ/ਐੱਸਕੇ


(रिलीज़ आईडी: 1678679) आगंतुक पटल : 169
इस विज्ञप्ति को इन भाषाओं में पढ़ें: Odia , Marathi , English , Urdu , हिन्दी , Bengali , Assamese , Manipuri , Tamil , Telugu