ਰੇਲ ਮੰਤਰਾਲਾ

ਮੈਟਰੋ ਰੇਲਵੇ, ਕੋਲਕਾਤਾ 07 ਦਸੰਬਰ, 2020 ਤੋਂ 204 ਟ੍ਰੇਨ ਸੇਵਾਵਾਂ ਚਲਾਏਗੀ

ਰੇਲਵੇ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੋਲਕਾਤਾ ਮੈਟਰੋ ਦੀਆਂ ਸੇਵਾਵਾਂ ਵਧਾਉਣ ਲਈ ਸ਼ਲਾਘਾ ਕੀਤੀ

Posted On: 05 DEC 2020 1:24PM by PIB Chandigarh

ਕੋਲਕਾਤਾ ਦੇ ਲੋਕਾਂ ਲਈ ਯਾਤਰੀਆਂ ਦੀ ਸੁਵਿਧਾ ਵਧਾਉਣ ਲਈ ਕੋਲਕਾਤਾ ਮੈਟਰੋ ਨੇ ਵਾਧੂ ਸੇਵਾਵਾਂ ਚਲਾਉਣ ਅਤੇ ਆਪਣੀਆਂ ਸੇਵਾਵਾਂ ਦਾ ਸਮਾਂ ਸੋਮਵਾਰ (07 ਦਸੰਬਰ, 2020) ਤੋਂ ਵਧਾਉਣ ਦਾ ਫੈਸਲਾ ਕੀਤਾ ਹੈ।

 

ਮੈਟਰੋ ਰੇਲਵੇ, ਕੋਲਕਾਤਾ 07.12.2020 (ਸੋਮਵਾਰ) ਤੋਂ ਸੋਮਵਾਰ ਤੋਂ ਸ਼ਨਿਚਰਵਾਰ ਤੱਕ 190 ਸੇਵਾਵਾਂ ਦੀ ਥਾਂ 204 ਰੋਜ਼ਾਨਾ ਸੇਵਾਵਾਂ ਚਲਾਏਗੀ।

 

ਰੇਲਵੇ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇੱਕ ਟਵੀਟ ਵਿੱਚ ਕੋਲਕਾਤਾ ਮੈਟਰੋ ਦੀਆਂ ਸੇਵਾਵਾਂ ਵਧਾਉਣ ਲਈ ਸ਼ਲਾਘਾ ਕੀਤੀ।

 

ਪਹਿਲੀ ਸੇਵਾ ਦੋਵੇਂ ਸਿਰਿਆਂ ਤੋਂ ਸ਼ੁਰੂ ਹੋਵੇਗੀ ਯਾਨੀ ਦਮ ਦਮ ਅਤੇ ਕਵੀ ਸੁਭਾਸ਼ ਤੋਂ 08.00 ਵਜੇ ਦੀ ਥਾਂ 07.00 ਵਜੇ ਅਤੇ ਨੋਪਾਰਾ ਤੋਂ 08.09 ਵਜੇ ਦੀ ਬਜਾਏ 07.09 ਵਜੇ।

 

ਸੋਮਵਾਰ ਤੋਂ ਆਖਰੀ ਸੇਵਾ ਕਵੀ ਸੁਭਾਸ਼ ਅਤੇ ਦਮ ਦਮ ਨੂੰ 21.00 ਵਜੇ ਦੀ ਬਜਾਏ 21.30 ਵਜੇ ਅਤੇ ਨੋਪਾਰਾ ਤੋਂ 20.55 ਵਜੇ ਦੀ ਬਜਾਏ 21.25 ਵਜੇ ਰਵਾਨਾ ਹੋਵੇਗੀ। ਸੇਵਾਵਾਂ ਸਵੇਰੇ ਅਤੇ ਸ਼ਾਮ ਦੇ ਰਸ਼ ਦੇ ਘੰਟਿਆਂ ਦੌਰਾਨ ਹਰੇਕ 7 ਮਿੰਟ ਵਿੱਚ ਉਪਲੱਬਧ ਹੋਣਗੀਆਂ।

 

ਬਜ਼ੁਰਗ ਨਾਗਰਿਕਾਂ, ਮਹਿਲਾਵਾਂ ਅਤੇ ਬੱਚਿਆਂ ਲਈ (15 ਸਾਲ ਤੋਂ ਘੱਟ), ਦਿਨ ਭਰ ਈ-ਪਾਸ ਦੀ ਲੋੜ ਨਹੀਂ ਹੋਵੇਗੀ। ਹੋਰ ਸਾਰੇ ਯਾਤਰੀਆਂ ਲਈ ਸਵੇਰੇ 07.00 ਵਜੇ ਤੋਂ 08.30 ਵਜੇ ਵਿਚਕਾਰ ਅਤੇ ਸ਼ਾਮ ਨੂੰ 20.00 ਵਜੇ ਵਿਚਕਾਰ ਈ-ਪਾਸ ਦੀ ਲੋੜ ਨਹੀਂ ਹੋਏਗੀ।

 

ਕੋਈ ਟੋਕਨ ਜਾਰੀ ਨਹੀਂ ਕੀਤਾ ਜਾਵੇਗਾ, ਸਿਰਫ਼ ਸਮਾਰਟ ਕਾਰਡ ਹੀ ਵਰਤੇ ਜਾਣਗੇ।

 

 

*****

 

ਡੀਜੇਐੱਨ



(Release ID: 1678615) Visitor Counter : 183