ਰੱਖਿਆ ਮੰਤਰਾਲਾ

ਆਰਮਡ ਫੋਰਸਿਜ ਫਲੈਗ ਡੇਅ ਸੀਐਸਆਰ ਕਨਕਲੇਵ: ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਉਦਯੋਗ ਨੂੰ ਏ.ਐੱਫ.ਐੱਫ.ਡੀ. ਫੰਡ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ

Posted On: 04 DEC 2020 6:38PM by PIB Chandigarh

ਆਰਮਡ ਫੋਰਸਿਜ਼ ਫਲੈਗ ਡੇਅ ਸੀਐਸਆਰ ਕਨਕਲੇਵ ਦਾ ਦੂਜਾ ਸੰਸਕਰਣ ਨਵੀਂ ਦਿੱਲੀ ਵਿੱਚ 04 ਦਸੰਬਰ 2020 ਨੂੰ ਵੈਬਿਨਾਰ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ । ਵੈਬਿਨਾਰ ਦੀ ਪ੍ਰਧਾਨਗੀ ਕਰਦਿਆਂ ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੇ ਵਿਕਾਸ ਵਿੱਚ ਨਿੱਜੀ ਖੇਤਰ ਦੀ ਭੂਮਿਕਾ ਅਤੇ ਮਹੱਤਤਾ ਨੂੰ ਮਾਨਤਾ ਦਿੱਤੀ ਹੈ । 2014 ਤੋਂ, ਜਦੋਂ ਐਨਡੀਏ ਸੱਤਾ ਵਿੱਚ ਆਈ ਹੈ, ਸਰਕਾਰ ਨੇ ਪ੍ਰਾਈਵੇਟ ਸੈਕਟਰ ਨੂੰ ਵਿਕਾਸ ਲਈ ਉਤਸ਼ਾਹਤ ਕੀਤਾ ਸੀ। ਰਕਸ਼ਾ ਮੰਤਰੀ ਨੇ ਕਿਹਾ ਕਿ ਰੱਖਿਆ ਖੇਤਰ ਜੋ ਕਿ ਨਿੱਜੀ ਖੇਤਰ ਲਈ ਸੀਮਾ ਤੋਂ ਬਾਹਰ ਸੀ, ਹੁਣ ਭਾਰਤੀ ਨਿੱਜੀ ਖੇਤਰ ਦਾ ਵੀ ਸਵਾਗਤ ਕਰਨ ਲਈ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਵਿੱਚ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ ਕੁਝ ਇਨਕਲਾਬੀ ਕਦਮ ਚੁੱਕੇ ਗਏ ਹਨ ਅਤੇ ਉਦਯੋਗਾਂ ਨੂੰ ਬਣਦਾ ਲਾਭ ਲੈਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ।

ਰਕਸ਼ਾ ਮੰਤਰੀ ਨੇ ਕਿਹਾ ਕਿ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਲੜਨ ਦੀ ਪ੍ਰਕਿਰਿਆ ਵਿਚ ਸਾਡੀਆਂ ਫੌਜ਼ਾਂ ਇਥੋਂ ਤਕ ਕਿ ਕਈ ਵਾਰ ਆਪਣੀਆਂ ਜਾਨਾਂ ਵੀ ਵਾਰ ਦਿੰਦੀਆਂ ਹਨ, ਜਾਂ ਅਪਾਹਜ ਹੋ ਜਾਂਦੀਆਂ ਹਨ। "ਇਸ ਲਈ ਸਾਡੇ ਸਾਬਕਾ ਸੈਨਿਕਾਂ ਦਾ ਮੁੜ ਵਸੇਬਾ ਅਤੇ ਭਲਾਈ, ਸਾਡੇ ਸ਼ਹੀਦਾਂ ਅਤੇ ਸਾਡੇ ਅਪਾਹਜ ਸੈਨਿਕਾਂ ਦੇ ਵਾਰਿਸਾਂ ਦੀ ਜ਼ਿੰਮੇਵਾਰੀ ਸਾਰੇ ਨਾਗਰਿਕਾਂ ਦੀ ਹੈ ।" ਉਨ੍ਹਾਂ ਕਿਹਾ ਕਿ “ਫਲੈਗ ਡੇਅ ਸਾਨੂੰ ਏਐਫਐਫਡੀ ਫੰਡ ਵਿੱਚ ਯੋਗਦਾਨ ਪਾ ਕੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ” ਈਐਸਐਮ ਦੇ ਆਪਣੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਦੀ ਭਾਵਨਾ ਨੂੰ ਯਾਦ ਕਰਦਿਆਂ ਰਕਸ਼ਾ ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਦੇ ਮੁਸ਼ਕਲ ਦਿਨਾਂ ਦੌਰਾਨ ਵੀ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਸੰਪਰਕ ਟਰੇਸਿੰਗ, ਕਮਿਉਨਿਟੀ ਨਿਗਰਾਨੀ ਅਤੇ ਕੁਆਰੰਟੀਨ ਪ੍ਰਬੰਧਨ ਆਦਿ ਕੰਮਾਂ ਵਿਚ ਸਹਾਇਤਾ ਕੀਤੀ।

ਰੱਖਿਆ ਉਤਪਾਦਨ ਬਾਰੇ ਸਕੱਤਰ ਸ਼੍ਰੀ ਰਾਜ ਕੁਮਾਰ ਅਤੇ ਉਦਯੋਗ ਦੇ ਨੇਤਾਵਾਂ ਅਤੇ ਸੀਐਸਆਰ ਮੁਖੀਆਂ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ।

 ਆਰਮਡ ਫੋਰਸਿਜ਼ ਫਲੈਗ ਡੇਅ ਪਿਛਲੇ ਸਾਲਾਂ ਦੀ ਤਰ੍ਹਾਂ 07 ਦਸੰਬਰ 2020 ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਵੇਗਾ। 1949 ਤੋਂ, ਇਹ ਦਿਨ ਸ਼ਹੀਦਾਂ ਦੇ ਨਾਲ ਨਾਲ ਯੂਨੀਫਾਰਮ ਵਿੱਚ ਮਰਦਾਂ ਅਤੇ ਔਰਤਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ, ਜੋ ਦੇਸ਼ ਦੀ ਇੱਜ਼ਤ ਦੀ ਰਾਖੀ ਲਈ ਸਾਡੀਆਂ ਸਰਹੱਦਾਂ 'ਤੇ ਬਹਾਦਰੀ ਨਾਲ ਲੜਦੇ ਹਨ। 

---------------------------------- 

ਏਬੀਬੀ / ਨਾਮਪੀ / ਕੇ.ਏ.



(Release ID: 1678490) Visitor Counter : 98