ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਦੇਸ਼ ਨੂੰ ਭਵਿੱਖ ਲਈ ਤਿਆਰ ਕਰਨ ਅਤੇ ਕੋਵਿਡ 19 ਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਵਿੱਚ ਐੱਸਟੀਆਈਪੀ 2020 ਕਿਵੇਂ ਮਦਦ ਕਰ ਸਕਦੀ ਹੈ ਬਾਰੇ ਮਾਹਿਰਾਂ ਦੁਆਰਾ ਵਿਚਾਰ-ਵਟਾਂਦਰਾ ਕੀਤਾ ਗਿਆ
ਐੱਸਟੀਆਈਪੀ 2020 ਗਿਆਨ ਦੇ ਲੋਕਤੰਤਰੀਕਰਨ, ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਉਤਪਾਦਾਂ ਨੂੰ ਵਧੇਰੇ ਗਤੀ ਅਤੇ ਗੁਣਵੱਤਾ ਨਾਲ ਬਣਾਉਣ ਲਈ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ, ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਸਾਡੇ ਉਦਯੋਗਾਂ ਨੂੰ ਖੋਜ ਅਤੇ ਇਨੋਵੇਸ਼ਨ ਵਿੱਚ ਸਸ਼ਕਤ ਕਰੇਗੀ: ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ
ਕੋਵਿਡ-19 ਨੇ ਵਿਸ਼ਵ 'ਤੇ ਬਹੁਤ ਪ੍ਰਭਾਵ ਪਾਇਆ ਹੈ, ਪਰ ਇਸ ਨੇ ਸਾਨੂੰ ਅੱਗੇ ਦਾ ਰਸਤਾ ਵੀ ਦਰਸਾਇਆ ਹੈ: ਡਾ. ਵੀ.ਕੇ. ਸਾਰਸਵਤ, ਮੈਂਬਰ, ਨੀਤੀ ਆਯੋਗ
Posted On:
03 DEC 2020 3:49PM by PIB Chandigarh
ਇੱਕ ਵੈਬੀਨਾਰ ‘ਤੇ, ਡਾ. ਵੀ.ਕੇ. ਸਾਰਸਵਤ, ਮੈਂਬਰ, ਨੀਤੀ ਆਯੋਗ ਨੇ ਚਾਨਣਾ ਪਾਇਆ ਕਿ ਕਿਵੇਂ ਕੋਵਿਡ 19 ਨੇ ਮੌਕੇ ਪੈਦਾ ਕੀਤੇ ਹਨ ਅਤੇ ਇਸ ਦਾ ਲੰਮੇ ਸਮੇਂ ਤੱਕ ਪ੍ਰਭਾਵ ਰਹੇਗਾ, ਜਦਕਿ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ (ਡੀਐੱਸਟੀ), ਨੇ ਰੇਖਾਂਕਿਤ ਕੀਤਾ ਕਿ ਨਵੀਂ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਪੋਲਿਸੀ (ਐੱਸਟੀਆਈਪੀ) 2020 ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਸਾਨੂੰ ਭਵਿੱਖ ਲਈ ਤਿਆਰ ਕਰੇਗੀ।
ਹਾਲ ਹੀ ਵਿੱਚ, ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ ਅਤੇ ਵਿਗਿਆਨ ਪ੍ਰਸਾਰ ਦੁਆਰਾ, ਡੀਐੱਸਟੀ ਗੋਲਡਨ ਜੁਬਲੀ ਡਿਸਕੋਰਸ ਸੀਰੀਜ਼ - ਮਹਾਮਾਰੀ ਦੇ ਦੂਜੇ ਪਾਸੇ - ਬਾਰੇ ਆਯੋਜਿਤ ਵੈਬੀਨਾਰ ਵਿੱਚ ਡਾ. ਸਾਰਸਵਤ ਨੇ ਕਿਹਾ ਕੋਵਿਡ -19 ਨੇ ਵਿਸ਼ਵ 'ਤੇ ਬਹੁਤ ਪ੍ਰਭਾਵ ਪਾਇਆ ਹੈ, ਪਰ ਇਸ ਨੇ ਸਾਨੂੰ ਅੱਗੇ ਦਾ ਰਸਤਾ ਵੀ ਦਰਸਾਇਆ ਹੈ।
“ਇਸ ਸੰਕਟ, ਜਿਸ ਨੇ ਹਰ ਇੱਕ ਨੂੰ ਪ੍ਰਭਾਵਿਤ ਕੀਤਾ ਹੈ, ਆਪਣੇ ਨਜ਼ਦੀਕੀ ਜਾਂ ਪਿਆਰੇ ਲੋਕਾਂ ਨੂੰ ਗੁਆਉਣਾ, ਆਜੀਵਕਾ ਦਾ ਖੁਸਣਾ ਅਤੇ ਵਿਸ਼ਵ ਦੀ ਅਰਥਵਿਵਸਥਾ ਨੂੰ ਠੱਲ੍ਹ ਪਾਉਣ ਨਾਲ ਸਾਨੂੰ ਸੰਗਠਨਾਤਮਕ ਨਿਯਮਾਂ ਬਾਰੇ ਆਪਣੀਆਂ ਕੁੱਝ ਬੁਨਿਆਦੀ ਧਾਰਨਾਵਾਂ ਦੀ ਮੁੜ ਪੜਤਾਲ ਕਰਨ ਲਈ ਵੀ ਮਜਬੂਰ ਕੀਤਾ ਹੈ, ਜਿਸ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਆਤਮਨਿਰਭਰ ਬਣਨ ਲਈ ਆਪਣੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਅਤੇ ਮੁੜ ਚਾਲੂ ਕਰਨ ਦਾ ਮੌਕਾ ਹੈ। ਡਾ. ਸਾਰਸਵਤ ਨੇ ਅੱਗੇ ਕਿਹਾ ਕਿ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਵਰਤੋਂ ਕੋਵਿਡ -19 ਜਹੀਆਂ ਰੁਕਾਵਟਾਂ ਨਾਲ ਨਜਿੱਠਣ ਵਿਚ ਅਹਿਮ ਭੂਮਿਕਾ ਅਦਾ ਕਰੇਗੀ।
ਇਸ ਨਾਜ਼ੁਕ ਮੋੜ ‘ਤੇ, ਐੱਸਟੀਆਈਪੀ 2020 ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਨੀਤੀ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣ ਵਿੱਚ ਸਾਡੀ ਮਦਦ ਕਰਨ ਲਈ ਵਧੀਆ ਢਾਂਚੇ ਦਾ ਰੂਪ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਨੀਤੀ ਗਿਆਨ ਦੇ ਲੋਕਤੰਤਰੀਕਰਨ, ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਉਤਪਾਦਾਂ ਨੂੰ ਵਧੇਰੇ ਗਤੀ ਅਤੇ ਗੁਣਵੱਤਾ ਨਾਲ ਬਣਾਉਣ ਲਈ, ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ, ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਸਾਡੇ ਉਦਯੋਗਾਂ ਨੂੰ ਖੋਜ ਅਤੇ ਇਨੋਵੇਸ਼ਨ ਵਿੱਚ ਸਸ਼ਕਤ ਕਰੇਗੀ।
ਡੀਐੱਸਟੀ ਸਕੱਤਰ ਨੇ ਦੱਸਿਆ, “ਅਸੀਂ ਕੁੱਝ ਸੈਕਟਰਾਂ ਵਿੱਚ ਪਿਛੇ ਰਹਿ ਗਏ ਹਾਂ, ਅਤੇ ਇਹ ਉਨ੍ਹਾਂ ਖੇਤਰਾਂ ਵਿੱਚ ਆਤਮਨਿਰਭਰ ਬਣਨ ਵਿੱਚ ਇੱਕ ਰੁਕਾਵਟ ਸਾਬਿਤ ਹੋਇਆ ਹੈ। ਅਸੀਂ ਹੁਣ ਇਸ ਅਵਸਰ ਨੂੰ ਗੁਆ ਨਹੀਂ ਸਕਦੇ। ਐੱਸਟੀਆਈਪੀ 2020 ਨੇ ਹਰ ਚੀਜ਼ ਨੂੰ ਧਿਆਨ ਵਿੱਚ ਰੱਖਿਆ ਹੈ ਅਤੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਵਰਤੋਂ ਕਰਕੇ ਸਾਡੇ ਦੇਸ਼ ਨੂੰ ਆਤਮਨਿਰਭਰ ਬਣਨ ਵਿੱਚ ਵੱਡੀ ਸਹਾਇਤਾ ਮਿਲੇਗੀ।”
********
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1678181)
Visitor Counter : 169