ਸਿੱਖਿਆ ਮੰਤਰਾਲਾ

ਆਈ.ਆਈ. ਟੀਜ਼., ਐਨ.ਆਈ. ਟੀਜ਼. ਅਤੇ ਨਾਮਵਰ ਤਕਨੀਕੀ ਸੰਸਥਾਵਾਂ ਕੌਮੀ ਹਾਈਵੇ ਦੇ ਕੁਝ ਹਿੱਸਿਆਂ ਦੀ ਦੇਖ ਰੇਖ ਕਰਨਗੀਆਂ

18 ਆਈ.ਆਈ.ਟੀਜ਼, 26 ਐਨ.ਆਈ.ਟੀਜ਼, 190 ਇੰਜੀਨੀਅਰਿੰਗ ਕਾਲਜਾਂ ਨੇ ਇਸ ਸਕੀਮ ਦੀ ਚੋਣ ਕੀਤੀ

Posted On: 03 DEC 2020 3:08PM by PIB Chandigarh

ਇੱਕ ਐਸੀ ਪਹਿਲਕਦਮੀ ਜਿਸ ਵਿੱਚ ਸਾਰਿਆਂ ਦੀ ਜਿੱਤ ਦੇ ਨਤੀਜੇ ਹੋਣਗੇ । ਦੇਸ਼ ਭਰ ਦੀਆਂ ਨਾਮਵਰ ਤਕਨੀਕੀ ਸੰਸਥਾਵਾਂ ਜਿਹਨਾ ਵਿੱਚ ਆਾਈ.ਆਈ.ਟੀਜ਼., ਐਨ.ਆਈ.ਟੀਜ਼. ਅਤੇ ਹੋਰ ਏ.ਆਈ.ਸੀ.ਟੀ.ਈ.,ਮਨਜੂਰਸ਼ੁਦਾ ਇੰਜੀਨੀਅਰਿੰਗ ਕਾਲਜਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਨਾਲ ਮਿਲ ਕੇ ਸਵੈ ਇਛੱਤ ਅਧਾਰ ਤੇ ਨੈਸ਼ਨਲ ਹਾਈਵੇ ਦੇ ਨੇੜਲੇ ਕੁਝ ਹਿਸਿਆਂ ਦੀ ਦੇਖ ਰੇਖ ਕਰਨ ਦਾ ਜਿੰਮਾ ਲਿਆ ਹੈ । ਦੇਖ ਰੇਖ ਵਾਲੇ ਹਿੱਸੇ ਫੈਕਲਿਟੀ, ਖੋਜਾਰਥੀਆਂ ਅਤੇ ਸੰਸਥਾ ਦੇ ਵਿਦਿਆਰਥੀਆਂ ਨੂੰ ਉਦਯੋਗ ਵਿੱਚ ਤਾਜਾ ਰੁਝਾਨਾਂ ਨਾਲ ਰੂਬਰੂ ਕਰਾਉਣ ਲਈ ਅਭਿਆਸ ਦੇ ਤੌਰ ਤੇ ਵਰਤੇ ਜਾਣਗੇ । ਇਹ ਪਹਿਲਕਦਮੀਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਚ ਅਨੁਸਾਰ ਸੰਸਥਾਵਾਂ ਅਤੇ ਉਦਯੋਗਾਂ ਵਿਚਾਲੇ ਇੱਕ ਪੁਲ ਬਨਣ ਦੀ ਸੰਭਾਵਨਾ ਹੈ । ਇਸ ਨਾਲ ਨੈਸ਼ਨਲ ਹਾਈਵੇ ਪ੍ਰਾਜੈਕਟਾਂ ਵਿੱਚ ਸਿਵਲ/ਹਾਈਵੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਮੁਹਾਰਤ ਦੀ ਜਾਣਕਾਰੀ ਸੰਸਥਾਵਾਂ ਅਤੇ ਐਨ.ਐਚ.ਏ. ਵਿਚਾਲੇ ਆਪਸੀ ਸਹਿਯੋਗ ਕਾਇਮ ਕਰੇਗੀ ।
ਇਸ ਪਹਿਲਕਦਮੀ ਤਹਿਤ ਹਿੱਸੇਦਾਰ ਸੰਸਥਾ ਦੇਖ ਰੇਖ ਅਧੀਨ ਲਏ ਗਏ ਹਿੱਸੇ ਵਿੱਚ ਸੁਰੱਖਿਆ, ਰੱਖ ਰਖਾਵ, ਰਾਈਡਿੰਗ ਕਮਫਰਟ, ਭੀੜ ਬਿੰਦੂਆਂ ਨੂੰ ਘਟਾਉਣ ਅਤੇ ਨਵੀ ਤਕਨਾਲੋਜੀਆਂ ਦੀ ਵਰਤੋਂ ਵਿੱਚ ਸੁਧਾਰ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰੇਗੀ ਅਤੇ ਐਨ.ਐਚ.ਏ.ਆਈ. ਨੂੰ ਉਚਿਤ ਸੁਝਾਅ ਦੇਵੇਗੀ । ਸੰਸਥਾਵਾਂ ਨਵੇਂ ਪ੍ਰਾਜੈਕਟਾਂ ਦੀ ਤਿਆਰੀ ਅਤੇ ਡਿਜ਼ਾਈਨ, ਧਾਰਨਾ ਦੌਰਾਨ ਵੀ ਐਨ.ਐਚ.ਏ.ਆਈ. ਨਾਲ ਸਹਿਯੋਗ ਕਰੇਗੀ ਅਤੇ ਜਗ੍ਹਾ ਦੇ ਜਲਵਾਯੂ, ਟੋਪੋਗ੍ਰਾਫੀ ਬਾਰੇ ਵਿਸ਼ੇਸ਼ ਤਜਰਬਿਆਂ ਦੇ ਅਧਾਰ ਤੇ ਨਵੀਨਤਮ ਅਤੇ ਸੰਬੰਧਿਤ ਪੈਮਾਨੇ ਸੁਝਾਏਗੀ  ਅਤੇ ਬੇਹਤਰ ਸਮਾਜਿਕ, ਆਰਥਿਕ ਲਾਭ ਲਈ ਸ੍ਰੋਤ ਸੰਭਾਵਨਾ ਦੀ ਸਲਾਹ ਵੀ ਦੇਵੇਗੀ । ਇਹ ਪਹਿਲਕਦਮੀ ਵਿਦਿਆਰਥੀ ਭਾਈਚਾਰੇ ਵਿੱਚ ਸਥਾਨਿਕ ਬੁਨਿਆਦੀ ਢਾਂਚੇ ਦੀ ਉਸਾਰੀ ਵਿੱਚ ਯੋਗਦਾਨ ਲਈ ਭਾਵਨਾ ਪੈਦਾ ਕਰੇਗੀ । ਐਨ.ਐਚ.ਏ.ਆਈ. ਹਰ ਸਾਲ ਸੰਸਥਾਵਾਂ ਦੇ 20 ਅੰਡਰ ਗਰੈਜੂਏਟ ਅਤੇ 20 ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੇਵੇਗੀ । ਇਕ ਸਾਲ ਵਿੱਚ ਇੱਕ ਵਿਦਿਆਰਥੀ ਲਈ ਇੰਟਰਨਸ਼ਿਪ ਦੀ ਮਿਆਦ ਦੋ ਮਹੀਨੇ ਹੋਵੇਗੀ ਅਤੇ ਅੰਡਰ ਗਰੈਜੂਏਟ ਵਿਦਿਆਰਥੀਆਂ ਨੂੰ 8 ਹਜਾਰ ਰੁਪਏ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ 15000 ਰੁਪਏ ਪ੍ਰਤੀ ਮਹੀਨਾ ਇੰਟਰਨਸ਼ਿਪ ਦਿੱਤੀ ਜਾਵੇਗੀ । ਐਨ.ਐਚ.ਏ.ਆਈ. ਸੰਸਥਾ ਵਿੱਚ ਲੈਬ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਸਹਿਯੋਗ ਕਰੇਗੀ ਅਤੇ ਸੰਬੰਧਿਤ ਉਸ ਖੋਜ ਪ੍ਰਾਜੈਕਟ ਨੂੰ ਸਪਾਂਸਰ ਵੀ ਕਰ ਸਕਦੀ ਹੈ ਜੋ ਵਿਕਲਪਿਤ ਸ੍ਰੋਤ ਸਮੱਗਰੀ ਅਤੇ ਸੜਕਾਂ ਦੀ ਗੁਣਵਤਾ ਸੁਧਾਰਨ ਲਈ ਵਰਤਣ ਵਿੱਚ ਮਦਦਗਾਰ ਹੋਵੇਗਾ ।
ਐਨ.ਐਚ.ਏ.ਆਈ. ਨੂੰ ਥੋਹੜੇ ਜਿਹੇ ਸਮੇਂ ਦੌਰਾਨ ਹੀ ਕਈ ਨਾਮਵਾਰ ਸੰਸਥਾਵਾਂ ਵੱਲੋਂ ਇਸ ਪਹਿਲਕਦਮੀ ਲਈ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ ਹੈ । ਅਜੇ ਤੱਕ 18 ਆਈ.ਆਈ.ਟੀਜ਼, 26 ਐਨ.ਆਈ.ਟੀਜ਼ ਅਤੇ 190 ਹੋਰ ਨਾਮਵਾਰ ਇੰਜੀਨੀਅਰਿੰਗ ਕਾਲਜਾਂ ਨੇ ਇਸ ਸਕੀਮ ਦੀ ਚੋਣ ਕੀਤੀ ਹੈ । ਨੈਸ਼ਨਲ ਹਾਈਵੇ ਦੇ ਕੁਝ ਹਿੱਸਿਆਂ ਨੂੰ ਅਡਾਪਟ ਕਰਨ ਲਈ ਐਨ.ਐਚ.ਏ.ਆਈ ਅਤੇ ਤਕਨੀਕੀ ਸੰਸਥਾਵਾਂ ਵਿਚਾਲੇ ਉਚਿਤ ਸਮਝੌਤੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਇਸ ਸਕੀਮ ਨੂੰ ਲਾਗੂ ਕਰਨ ਲਈ 200 ਸੰਸਥਾਵਾਂ ਨੇ ਪਹਿਲਾਂ ਹੀ ਸਮਝੌਤਿਆਂ ਤੇ ਦਸਤਖਤ ਕੀਤੇ ਹਨ । 300 ਸੰਸਥਾਵਾਂ ਜੋ ਅੰਡਰ ਗਰੈਜੂਏਟ ਸਿਵਲ ਇੰਜੀਨੀਅਰਿੰਗ ਅਤੇ ਪੋਸਟ ਗਰੈਜੂਏਟ ਕੋਰਸ ਚਲਾਉੰਦੀਆਂ ਨੇ, ਵੱਲੋਂ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇ ਦੇ ਹਿਸਿਆਂ ਨੂੰ ਅਡਾਪਟ ਕਰਨ ਦੀ ਸੰਭਾਵਨਾ ਹੈ ।

 

ਐਮ.ਸੀ./ਕੇ.ਪੀ./ਏ.ਕੇ.


(Release ID: 1678097)